From Wikipedia, the free encyclopedia
ਫ਼ੇਬੀਅਨ ਸੁਸਾਇਟੀ ਇੱਕ ਬ੍ਰਿਟਿਸ਼ ਸਮਾਜਵਾਦੀ ਸੰਗਠਨ ਹੈ ਜਿਸ ਦੇ ਮਕਸਦ ਜਮਹੂਰੀ ਸਮਾਜਾਂ ਵਿੱਚ ਜਮਹੂਰੀ ਸਮਾਜਵਾਦ ਦੇ ਅਸੂਲਾਂ ਨੂੰ ਇਨਕਲਾਬੀ ਰਾਜਪਲਟੇ ਦੀ ਬਜਾਏ ਹੌਲੀ ਹੌਲੀ ਅਤੇ ਸੁਧਾਰਵਾਦੀ ਜਤਨਾਂ ਨਾਲ ਅੱਗੇ ਵਧਾਉਣਾ ਹੈ।[1][2]
1900 ਵਿੱਚ ਕਿਰਤ ਪ੍ਰਤੀਨਿਧ ਕਮੇਟੀ ਦੀਆਂ ਬਾਨੀ ਸੰਸਥਾਵਾਂ ਵਿੱਚੋਂ ਇੱਕ ਵਜੋਂ ਅਤੇ ਇਸ ਵਿੱਚੋਂ ਉੱਭਰੀ ਲੇਬਰ ਪਾਰਟੀ ਉੱਤੇ ਮਹੱਤਵਪੂਰਨ ਪ੍ਰਭਾਵੀ ਹੋਣ ਵਾਲੀ ਸੰਸਥਾ ਵਜੋਂ, ਫ਼ੇਬੀਅਨ ਸੁਸਾਇਟੀ ਦਾ ਬ੍ਰਿਟਿਸ਼ ਰਾਜਨੀਤੀ ਉੱਤੇ ਤਕੜਾ ਪ੍ਰਭਾਵ ਰਿਹਾ ਹੈ। ਫ਼ੇਬੀਅਨ ਸੁਸਾਇਟੀ ਦੇ ਮੈਂਬਰਾਂ ਵਿੱਚ ਬ੍ਰਿਟਿਸ਼ ਸਾਮਰਾਜ ਦੇ ਪਹਿਲਾਂ ਦੇ ਹਿੱਸਾ ਰਹੇ ਦੇਸ਼ਾਂ ਦੇ ਕੁਝ ਰਾਜਨੀਤਿਕ ਨੇਤਾ ਵੀ ਸ਼ਾਮਲ ਸਨ, (ਜਿਵੇਂ ਜਵਾਹਰ ਲਾਲ ਨਹਿਰੂ) ਜਿਨ੍ਹਾਂ ਨੇ ਆਪਣੀਆਂ ਰਾਜਨੀਤਿਕ ਵਿਚਾਰਧਾਰਾਵਾਂ ਦੇ ਹਿੱਸੇ ਵਜੋਂ ਫ਼ੇਬੀਅਨ ਸਿਧਾਂਤਾਂ ਨੂੰ ਅਪਣਾਇਆ। ਫ਼ੇਬੀਅਨ ਸੁਸਾਇਟੀ ਨੇ 1895 ਵਿੱਚ ਲੰਡਨ ਸਕੂਲ ਆਫ਼ ਇਕਨਾਮਿਕਸ ਐਂਡ ਪੋਲੀਟੀਕਲ ਸਾਇੰਸ ਦੀ ਸਥਾਪਨਾ ਕੀਤੀ।
ਅੱਜ, ਇਹ ਸੁਸਾਇਟੀ ਮੁੱਖ ਤੌਰ ਤੇ ਥਿੰਕ ਟੈਂਕ ਵਜੋਂ ਕੰਮ ਕਰਦੀ ਹੈ ਅਤੇ ਲੇਬਰ ਪਾਰਟੀ ਨਾਲ ਜੁੜੀਆਂ 21 ਸਮਾਜਵਾਦੀ ਸੁਸਾਇਟੀਆਂ ਵਿੱਚੋਂ ਇੱਕ ਹੈ। ਇਹੋ ਜਿਹੀਆਂ ਸੁਸਾਇਟੀਆਂ ਆਸਟ੍ਰੇਲੀਆ (ਆਸਟਰੇਲੀਅਨ ਫ਼ੇਬੀਅਨ ਸੁਸਾਇਟੀ), ਕਨੇਡਾ (ਡਗਲਸ ਕੋਲਡਵੈਲ ਫਾਉਂਡੇਸ਼ਨ ਅਤੇ ਹੁਣ ਭੰਗ ਕੀਤੀ ਜਾ ਚੁੱਕੀ ਸੋਸ਼ਲ ਪੁਨਰ ਨਿਰਮਾਣ ਲਈ ਲੀਗ), ਸਿਸਲੀ (ਸਿਸੀਲੀਅਨ ਫ਼ੇਬੀਅਨ ਸੁਸਾਇਟੀ) ਅਤੇ ਨਿਊਜ਼ੀਲੈਂਡ (ਦ ਐਨਜ਼ੈਡ ਫ਼ੇਬੀਅਨ ਸੋਸਾਇਟੀ) ਵਿੱਚ ਮੌਜੂਦ ਹਨ।[3]
ਫ਼ੇਬੀਅਨ ਸੁਸਾਇਟੀ ਦੀ ਸਥਾਪਨਾ 4 ਜਨਵਰੀ 1884 ਨੂੰ ਲੰਡਨ ਵਿੱਚ ਇੱਕ ਸਾਲ ਪਹਿਲਾਂ ਸਥਾਪਿਤ ਕੀਤੀ ਸੁਸਾਇਟੀ, ਫੈਲੋਸ਼ਿਪ ਆਫ਼ ਦ ਨਿਊ ਲਾਈਫ ਦੀ ਇੱਕ ਸ਼ਾਖਾ ਵਜੋਂ ਕੀਤੀ ਗਈ ਸੀ, ਜੋ ਬ੍ਰਿਟਿਸ਼ ਨੈਤਿਕ ਅਤੇ ਮਾਨਵਵਾਦੀ ਲਹਿਰਾਂ ਦੀ ਜਨਮਦਾਤਾ ਸੀ।[4] ਅਰੰਭਕ ਫੈਲੋਸ਼ਿਪ ਮੈਂਬਰਾਂ ਵਿੱਚ ਦੂਰਅੰਦੇਸ਼ੀ ਵਿਕਟੋਰੀਅਨ ਕੁਲੀਨ ਸ਼ਖਸੀਅਤਾਂ ਸ਼ਾਮਲ ਸਨ, ਜਿਨ੍ਹਾਂ ਵਿੱਚ ਕਵੀ ਐਡਵਰਡ ਕਾਰਪੈਂਟਰ ਅਤੇ ਜੌਨ ਡੇਵਿਡਸਨ, ਸੈਕਸੋਲੋਜਿਸਟ ਹੈਵਲੋਕ ਐਲਿਸ, ਅਤੇ ਸ਼ੁਰੂਆਤੀ ਸਮਾਜਵਾਦੀ ਐਡਵਰਡ ਆਰ ਪੀਜ਼ ਸ਼ਾਮਲ ਸਨ। ਉਹ ਸਵੱਛ ਸਰਲ ਜੀਵਨ ਜਿਉਣ ਦੀ ਇੱਕ ਉਦਾਹਰਣ ਬਣ ਕੇ ਸਮਾਜ ਨੂੰ ਬਦਲਣਾ ਚਾਹੁੰਦੇ ਸਨ। ਕੁਝ ਮੈਂਬਰ ਸਮਾਜ ਦੇ ਪਰਿਵਰਤਨ ਦੀ ਸਹਾਇਤਾ ਲਈ ਰਾਜਨੀਤਿਕ ਤੌਰ ਤੇ ਵੀ ਸਰਗਰਮ ਹੋਣਾ ਚਾਹੁੰਦੇ ਸਨ; ਉਨ੍ਹਾਂ ਨੇ ਇੱਕ ਵੱਖਰਾ ਸਮਾਜ ਸਥਾਪਤ ਕੀਤਾ, ਫ਼ੇਬੀਅਨ ਸੁਸਾਇਟੀ। ਸਾਰੇ ਮੈਂਬਰ ਦੋਵੇਂ ਸੁਸਾਇਟੀਆਂ ਵਿੱਚ ਸ਼ਾਮਲ ਹੋਣ ਲਈ ਸੁਤੰਤਰ ਸਨ।ਫ਼ੇਬੀਅਨ ਸੁਸਾਇਟੀ ਨੇ ਇਸ ਤੋਂ ਇਲਾਵਾ ਪੱਛਮੀ ਯੂਰਪੀਅਨ ਰੇਨੇਸੈਂਸ ਵਿਚਾਰਾਂ ਅਤੇ ਵਿਸ਼ਵ ਭਰ ਵਿੱਚ ਉਨ੍ਹਾਂ ਦੇ ਪ੍ਰਚਾਰ ਦੇ ਨਵੀਨੀਕਰਣ ਦੀ ਵਕਾਲਤ ਕੀਤੀ।
ਨਵੀਂ ਜ਼ਿੰਦਗੀ ਦੀ ਫੈਲੋਸ਼ਿਪ 1899 ਵਿੱਚ ਭੰਗ ਹੋ ਗਈ ਸੀ,[5] ਪਰ ਫ਼ੇਬੀਅਨ ਸੁਸਾਇਟੀ ਵਧਦੀ ਹੋਈ ਐਡਵਰਡੀਅਨ ਯੁੱਗ ਵਿੱਚ ਯੂਨਾਈਟਿਡ ਕਿੰਗਡਮ ਦੀ ਇੱਕ ਮੋਹਰੀ ਅਕਾਦਮਿਕ ਸੁਸਾਇਟੀ ਬਣ ਗਈ। ਇਸਨੂੰ ਇਸਦੇ ਮੋਹਰੀ ਦਸਤੇ ਕੋਐਫੀਸੀਐਂਟ ਕਲੱਬ ਦੇ ਮੈਂਬਰਾਂ ਦਾ ਮਾਣ ਹਾਸਲ ਸੀ। ਸੁਸਾਇਟੀ ਦੀਆਂ ਪਬਲਿਕ ਮੀਟਿੰਗਾਂ ਕਈ ਸਾਲਾਂ ਤੱਕ ਏਸੇਕਸ ਹਾਲ ਵਿਖੇ ਹੋਈਆਂ, ਜੋ ਕਿ ਕੇਂਦਰੀ ਲੰਡਨ ਵਿੱਚ ਸਟ੍ਰੈਂਡ ਦੇ ਬਿਲਕੁਲ ਨੇੜੇ ਇੱਕ ਪ੍ਰਸਿੱਧ ਸਥਾਨ ਹੈ।[6]
ਫ਼ੇਬੀਅਨ ਸੁਸਾਇਟੀ ਦਾ ਨਾਮ ਰੋਮਨ ਜਰਨਲ ਕੁਇੰਟਸ ਫਾਬੀਅਸ ਮੈਕਸੀਮਸ ਵੇਰੂਕੋਸਸ (ਲੋਕਾਂ ਵਲੋਂ ਰੱਖਿਆ ਨਾਮ ਕਨੈਕਟੇਟਰ ਹੈ, ਜਿਸਦਾ ਅਰਥ ਹੈ "ਦੇਰੀ") ਦੇ ਸਨਮਾਨ ਵਿੱਚ, ਫਰੈਂਕ ਪੋਡਮੋਰ ਦੇ ਸੁਝਾਅ ਤੇ ਰੱਖਿਆ ਗਿਆ ਸੀ। ਉਸਦੀ ਫੈਬੀਅਨ ਰਣਨੀਤੀ ਮਸ਼ਹੂਰ ਜਨਰਲ ਹੈਨੀਬਲ ਦੇ ਅਧੀਨ ਉੱਤਮ ਕਾਰਥਾਜੀਨੀਅਨ ਫੌਜ ਦੇ ਵਿਰੁੱਧ ਦੁਸ਼ਮਣ ਨੂੰ ਸਿਖਰੀ ਆਹਮੋ ਸਾਹਮਣੀਆਂ ਲੜਾਈਆਂ ਵਿੱਚ ਹਰਾਉਣ ਦੀ ਬਜਾਏ ਥਕਾ ਕੇ ਹੌਲੀ ਹੌਲੀ ਜਿੱਤ ਦੀ ਇੱਛਕ ਹੈ।
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.