![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/e/ec/PVR_at_Silver_Arc_Mall.jpg/640px-PVR_at_Silver_Arc_Mall.jpg&w=640&q=50)
ਪੰਜਾਬੀ ਸਿਨੇਮਾ
ਪੰਜਾਬੀ ਭਾਸ਼ਾ ਵਿੱਚ ਫ਼ਿਲਮ ਉਦਯੋਗ / From Wikipedia, the free encyclopedia
ਪੰਜਾਬੀ ਸਿਨਮਾ (ਪੰਜਾਬੀ: پنجابی سنیما (ਸ਼ਾਹਮੁਖੀ)), ਜਿਸਨੂੰ ਕਦੇ ਸਰਲ ਕਰਨ ਲਈ ਪੌਲੀਵੁੱਡ ਆਖਿਆ ਜਾਂਦਾ,[5] ਦੁਨੀਆ ਦੇ ਪੰਜਾਬੀ ਅਵਾਮ ਦੀ ਪੰਜਾਬੀ ਭਾਸ਼ਾ ਵਿੱਚ ਫ਼ਿਲਮ ਇਨਡੱਸਟ੍ਰੀ ਹੈ।
![]() | ਇਹ ਲੇਖ ਦਾ ਅੰਦਾਜ਼ ਵਿਕੀਪੀਡੀਆ ਉੱਤੇ ਵਰਤੇ ਜਾਂਦੇ ਵਿਸ਼ਵਕੋਸ਼ ਅੰਦਾਜ਼ ਨਾਲ ਮੇਲ ਨਹੀਂ ਖਾਂਦਾ ਹੈ। |
ਵਿਸ਼ੇਸ਼ ਤੱਥ ਪੰਜਾਬੀ ਸਿਨਮਾ پنجابی سنیما, ਸਕ੍ਰੀਨਾਂ ਦੀ ਸੰਖਿਆ ...
ਪੰਜਾਬੀ ਸਿਨਮਾ پنجابی سنیما | |
---|---|
![]() | |
ਸਕ੍ਰੀਨਾਂ ਦੀ ਸੰਖਿਆ | 196 |
ਮੁੱਖ ਡਿਸਟ੍ਰੀਬੂਟਰ | ਹਮਬਲ ਮੋਸ਼ਨ ਪਿਕਚਰਜ਼ ਰਿਧਮ ਬੋਇਜ਼ ਇੰਟਰਟੇਨਮਿੰਟ ਸਿੱਪੀ ਗਰੇਵਾਲ ਪਰਡੱਕਸ਼ਨਜ਼ ਵਾਈਟ ਹਿੱਲ ਪਰਡੱਕਸ਼ਨਜ਼ |
ਫੀਚਰ ਫਿਲਮਾਂ ਬਣਾਈਆਂ (2014)[1][2] | |
ਕੁੱਲ | 100 |
ਕੁੱਲ ਬਾਕਸ ਆਫਿਸ (2014) | |
ਕੁੱਲ | ₹10 billion (US$130 million)[3] |
ਰਾਸ਼ਟਰੀ ਫ਼ਿਲਮਾਂ | ₹9.5 billion (US$120 million)[4] |
ਬੰਦ ਕਰੋ
ਪੰਜਾਬ ਦੇ ਸਿਨਮੇ ਦਾ ਆਗਾਜ਼ 1920 ਵਿੱਚ ਡੌਟਰਜ਼ ਅਵ ਟੂਡੇ (ਅੱਜ ਦੀ ਧੀ), ਪੰਜਾਬ ਵਿੱਚ ਪਰਡੂਸ ਹੋਈ ਸਭ ਤੋਂ ਪਹਿਲੀ ਫੀਚਰ ਫ਼ਿਲਮ ਦੇ ਪਰਡੱਕਸ਼ਨ ਨਾਲ ਹੋਇਆ। ਪਹਿਲੀ ਆਡੀਓ ਨਾਲ ਫ਼ਿਲਮ, ਹੀਰ ਰਾਂਝਾ, ਤਵੇ ਉੱਤੇ ਆਡੀਓ ਦੀ ਟਿਕਨੌਲਜੀ ਨਾਲ, 1932 ਵਿੱਚ ਰਲੀਜ਼ ਹੋਈ। ਉਦੋ ਤੋਂ, ਪੰਜਾਬੀ ਸਿਨਮਾ ਵਿੱਚ ਬਹੁਤ ਫਿਲਮਾਂ ਪਰਡੂਸ ਹੋਚੁੱਕੀਆਂ ਨੇ, ਜਿੰਨਾ ਵਿੱਚੋਂ ਕਈਆਂ ਨੂੰ ਇੰਟਰਨੈਸ਼ਨਲ ਕਦਰ ਹਾਸਲ ਹੈ। ਕਈ ਫਿਲਮਮੇਕਰਾਂ ਨੇ ਆਪਣਾ ਕੈਰੀਅਰ ਪੰਜਾਬੀ ਫ਼ਿਲਮਾਂ ਤੋਂ ਸ਼ੁਰੂ ਕੀਤਾ, ਜਿੰਨਾ ਵਿੱਚੋਂ ਕਈਆਂ ਨੂੰ ਇੰਟਰਨੈਸ਼ਨਲ ਕਦਰ ਮਿਲੀ, ਅਤੇ ਜਿੰਨਾ ਵਿੱਚੋਂ ਕਈਆਂ ਨੂੰ ਜ਼ਿਆਦਾ ਫਿਲਮਾਂ ਦੀ ਪਰਡੱਕਸ਼ਨ ਕਰਨ ਵਾਲ਼ੀਆਂ ਇਨਡੱਸਟ੍ਰੀਆਂ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਜਿੱਸ ਨਾਲ ਉਹਨਾਂ ਨੇ ਆਪਣੇ ਕੈਰੀਅਰ ਨੂੰ ਹੋਰ ਆਮਦਨ ਨਾਲ ਫਾਇਦੇਮੰਦ ਬਣਾਇਆ।