ਪਾਕਿਸਤਾਨ ਕ੍ਰਿਕਟ ਬੋਰਡ
From Wikipedia, the free encyclopedia
ਪਾਕਿਸਤਾਨ ਕ੍ਰਿਕਟ ਬੋਰਡ ਇੱਕ ਖੇਡ ਸੰਸਥਾ ਹੈ, ਜੋ ਕਿ ਪਾਕਿਸਤਾਨ ਕ੍ਰਿਕਟ ਟੀਮ ਅਤੇ ਪਾਕਿਸਤਾਨ ਵਿੱਚ ਹੋਣ ਵਾਲੇ ਉੱਚ-ਪੱਧਰੀ ਕ੍ਰਿਕਟ ਮੈਚਾਂ ਲਈ ਪ੍ਰਬੰਧ ਕਰਦੀ ਹੈ। ਇਸ ਸੰਸਥਾ ਦਾ ਕੰਮ ਪਾਕਿਸਤਾਨ ਵਿੱਚ ਕ੍ਰਿਕਟ ਨੂੰ ਪ੍ਰੋਤਸ਼ਾਹਿਤ ਕਰਨਾ ਹੈ ਅਤੇ ਕ੍ਰਿਕਟ ਦਾ ਮਿਆਰ ਉੱਚਾ ਚੁੱਕਣਾ ਹੈ। ਇਹ ਸੰਸਥਾ ਟੈਸਟ ਕ੍ਰਿਕਟ ਅਤੇ ਇੱਕ ਦਿਨਾ ਅੰਤਰਰਾਸ਼ਟਰੀ ਮੁਕਾਬਲਿਆਂ ਲਈ ਹਰ ਤਰ੍ਹਾਂ ਦੀ ਜਿੰਮੇਵਾਰੀ ਉਠਾਉਂਦੀ ਹੈ। ਪਾਕਿਸਤਾਨੀ ਟੀਮ ਦੇ ਵਿਦੇਸ਼ੀ ਦੌਰਿਆਂ ਦਾ ਕੰਮ-ਕਾਜ ਵੀ ਇਹ ਸੰਸਥਾ ਕਰਦੀ ਹੈ। ਪਾਕਿਸਤਾਨ ਕ੍ਰਿਕਟ ਬੋਰਡ, ਅੰਤਰਰਾਸ਼ਟਰੀ ਕ੍ਰਿਕਟ ਸਭਾ (ਆਈਸੀਸੀ) ਤੋਂ ਮਾਨਤਾ ਪ੍ਰਾਪਤ ਹੈ ਅਤੇ ਇਹ ਆਈਸੀਸੀ ਨਾਲ ਸਿੱਧੇ ਤੌਰ 'ਤੇ ਜੁੜੀ ਹੋਈ ਹੈ। 1947 ਵਿੱਚ ਪਾਕਿਸਤਾਨ ਇੱਕ ਵੱਖਰਾ ਦੇਸ਼ ਬਣਿਆ ਸੀ ਅਤੇ ਉਸ ਤੋਂ ਪਹਿਲਾਂ ਪਾਕਿਸਤਾਨੀ ਖਿਡਾਰੀ ਭਾਰਤੀ ਕ੍ਰਿਕਟ ਟੀਮ ਦਾ ਹੀ ਹਿੱਸਾ ਹੁੰਦੇ ਸਨ। ਸੋ ਇਸ ਤੋਂ ਬਾਅਦ ਜੁਲਾਈ 1952 ਵਿੱਚ ਪਾਕਿਸਤਾਨ ਕ੍ਰਿਕਟ ਵਿੱਚ ਸੁਧਾਰਾਂ ਲਈ ਅੰਤਰਰਾਸ਼ਟਰੀ ਕ੍ਰਿਕਟ ਸਭਾ ਨਾਲ ਜੁੜ ਗਿਆ ਅਤੇ ਆਈਸੀਸੀ ਦਾ ਪੂਰਾ ਮੈਂਬਰ ਬਣ ਗਿਆ। ਪਾਕਿਸਤਾਨੀ ਟੀਮ ਨੇ ਆਪਣਾ ਪਹਿਲਾ ਟੈਸਟ ਮੈਚ ਭਾਰਤ ਵਿਰੁੱਧ ਅਕਤੂਬਰ ਅਤੇ ਦਸੰਬਰ 1952 ਵਿੱਚ ਖੇਡਿਆ ਸੀ।
ਖੇਡ | ਕ੍ਰਿਕਟ |
---|---|
ਅਧਿਕਾਰ ਖੇਤਰ | ਪਾਕਿਸਤਾਨ |
ਸੰਖੇਪ | ਪੀਸੀਬੀ |
ਸਥਾਪਨਾ | 1948 |
ਮਾਨਤਾ | ਅੰਤਰਰਾਸ਼ਟਰੀ ਕ੍ਰਿਕਟ ਸਭਾ |
ਮਾਨਤਾ ਦੀ ਮਿਤੀ | 28 ਜੁਲਾਈ 1952 (1952-07-28) |
ਮੁੱਖ ਦਫ਼ਤਰ | ਗਦਾਫ਼ੀ ਸਟੇਡੀਅਮ |
ਟਿਕਾਣਾ | ਲਾਹੌਰ |
ਚੇਅਰਮੈਨ | ਸ਼ਾਰਯਾਰ ਖ਼ਾਨ |
ਬਦਲਿਆ | ਪਾਕਿਸਤਾਨ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਪੀ.) |
ਅਧਿਕਾਰਤ ਵੈੱਬਸਾਈਟ | |
www | |