ਨਿਜ਼ਾਮੁਦੀਨ ਦਰਗਾਹ
ਸੂਫੀ ਸੰਤ ਖਵਾਜਾ ਨਿਜ਼ਾਮੂਦੀਨ ਔਲੀਆ ਦੀ ਦਰਗਾਹ ਦਰਗਾਹ (ਮਕਬਰਾ) / From Wikipedia, the free encyclopedia
ਹਜ਼ਰਤ ਨਿਜ਼ਾਮੁਦੀਨ ਦਰਗਾਹ (Urdu: نظام الدّین درگاہ, Hindi: निज़ामुद्दीन दरगाह) ਇਹ ਦਰਗਾਹ ਸੰਸਾਰ ਦੇ ਪ੍ਰਸਿੱਧ ਸੂਫ਼ੀ ਸੰਤ ਨਿਜ਼ਾਮੁੱਦੀਨ ਔਲੀਆ (1238-1325 ਈ.) ਦੀ ਯਾਦ ਵਿੱਚ ਪੱਛਮੀ ਨਿਜ਼ਾਮੁਦੀਨ ਖੇਤਰ, ਦਿੱਲੀ ਵਿੱਚ ਸਥਾਪਿਤ ਕੀਤੀ। ਹਜ਼ਰਤ ਨਿਜ਼ਾਮੂਦੀਨ ਔਲੀਆ (1236-1325) ਦਾ ਮਕਬਰਾ ਸੂਫ਼ੀ ਕਾਲ ਦਾ ਇੱਕ ਪਵਿੱਤਰ ਅਸਥਾਨ ਹੈ। ਹਰ ਹਫ਼ਤੇ ਦਰਗਾਹ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਮੁਸਲਿਮ ਆਉਂਦੇ ਹਨ ਅਤੇ ਹਿੰਦੂ, ਈਸਾਈ ਅਤੇ ਹੋਰ ਧਰਮਾਂ ਦੇ ਲੋਕਾਂ ਦਾ ਵੀ ਆਉਣਾ ਧਰਮ ਨਿਰਪੱਖਤਾ ਨੂੰ ਪੇਸ਼ ਕਰਦਾ ਹੈ। ਕਵੀ ਅਮੀਰ ਖ਼ੁਸਰੋ ਦੀ ਕਬਰ, ਮੁਗ਼ਲ ਸ਼ਹਿਜਾਦੀ ਜਹਾਂ ਅਰਾ ਬੇਗ਼ਮ ਅਤੇ ਇਨਾਇਤ ਖਾਂ ਦੀ ਕਬਰ ਵੀ ਇਸ ਦਰਗਾਹ ਨਾਲ ਜੁੜੇ ਹੋਏ ਹਨ।[1] ਹਜ਼ਰਤ ਸਾਹਿਬ ਦੀ 92 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਅਤੇ ਉਸੇ ਸਾਲ ਉਨ੍ਹਾਂ ਦੇ ਮਕਬਰੇ ਦਾ ਨਿਰਮਾਣ ਹੋਇਆ, ਪਰ 1562 ਤੱਕ ਇਸ ਨੂੰ ਨਵਿਆਇਆ ਗਿਆ।