From Wikipedia, the free encyclopedia
ਦੁਨੀਆ ਦੇ ਨਵੇਂ ਸੱਤ ਅਜੂਬੇ (2001-2007) 2001 ਵਿੱਚ 200 ਮੌਜੂਦਾ ਸਮਾਰਕਾਂ ਦੇ ਸਮੂਹ ਵਿੱਚੋਂ ਦੁਨੀਆ ਦੇ ਅਜੂਬੇ ਚੁਣਨ ਲਈ ਅਰੰਭੀ ਗਈ ਪਹਿਲ-ਕਦਮੀ ਸੀ। ਇਸ ਪ੍ਰਸਿੱਧੀ ਚੋਣ ਦਾ ਆਗੂ ਕੈਨੇਡੀਆਈ-ਸਵਿਸ ਬਰਨਾਰਡ ਵੈਬਰ[1] ਅਤੇ ਇਸ ਦਾ ਪ੍ਰਬੰਧ ਜ਼ੂਰਿਖ਼, ਸਵਿਟਜ਼ਰਲੈਂਡ ਵਿਖੇ ਅਧਾਰਤ ਨਿਊ7ਵੰਡਰਜ਼ ਫ਼ਾਊਂਡੇਸ਼ਨ (New7Wonders Foundation) ਵੱਲੋਂ ਕੀਤਾ ਗਿਆ ਅਤੇ ਜੇਤੂਆਂ ਦਾ ਐਲਾਨ 7 ਜੁਲਾਈ, 2007 ਨੂੰ ਲਿਸਬਨ ਵਿਖੇ ਕੀਤਾ ਗਿਆ।[2]
ਨਿਊ7ਵੰਡਰਜ਼ ਫ਼ਾਊਂਡੇਸ਼ਨ ਦਾ ਦਾਅਵਾ ਹੈ ਕਿ ਇੰਟਰਨੈੱਟ ਜਾਂ ਫ਼ੋਨ ਰਾਹੀਂ ਕੁੱਲ 100,000,000 ਤੋਂ ਵੱਧ ਵੋਟਾਂ ਪਈਆਂ ਸਨ। ਬਹੁਭਾਗੀ ਵੋਟਾਂ ਨੂੰ ਰੋਕਣ ਦਾ ਕੋਈ ਵਸੀਲਾ ਨਹੀਂ ਕੀਤਾ ਗਿਆ ਸੀ; ਸੋ ਚੋਣ ਨੂੰ "ਬੇਸ਼ੱਕ ਗ਼ੈਰ-ਵਿਗਿਆਨਕ" ਕਰਾਰ ਦਿੱਤਾ ਗਿਆ।[3]
ਇਸ ਪ੍ਰੋਗਰਾਮ ਨੇ ਬਹੁਤ ਸਾਰੀਆਂ ਅਧਿਕਾਰਕ ਪ੍ਰਤੀਕਿਰਿਆਵਾਂ ਨੂੰ ਆਕਰਸ਼ਤ ਕੀਤਾ। ਕੁਝ ਦੇਸ਼ਾਂ ਨੇ ਆਪਣੇ ਆਖ਼ਰੀ ਗੇੜ ਦੇ ਖਿਡਾਰੀਆਂ ਦੀ ਦਲਾਲੀ ਕੀਤੀ ਅਤੇ ਵੱਧ ਤੋਂ ਵੱਧ ਵੋਟਾਂ ਦਿਵਾਉਣ ਦਾ ਜਤਨ ਕੀਤਾ ਜਦਕਿ ਕੁਝ ਨੇ ਇਸ ਪ੍ਰਤੀਯੋਗਤਾ ਨੂੰ ਨਗੂਣਾ ਦੱਸਿਆ ਅਤੇ ਇਸ ਦੀ ਅਲੋਚਨਾ ਕੀਤੀ।[2][2][3]
ਅਜੂਬਾ | ਸਥਿਤੀ | ਤਸਵੀਰ |
---|---|---|
ਤਾਜ ਮਹੱਲ ताज महल تاج محل | ਆਗਰਾ, ਉੱਤਰ ਪ੍ਰਦੇਸ਼, ਭਾਰਤ | |
ਚੀਚੇਨ ਇਟਜ਼ਾ Chi'ch'èen Ìitsha' | ਯੁਕਾਤਾਨ, ਮੈਕਸੀਕੋ | |
ਯੀਸੂ ਮੁਕਤੀਦਾਤਾ O Cristo Redentor | ਰਿਓ ਡੇ ਹਾਨੇਈਰੋ, ਬ੍ਰਾਜ਼ੀਲ | |
ਕੋਲੋਸੀਓ Colosseo | ਰੋਮ, ਇਟਲੀ | |
ਚੀਨ ਦੀ ਮਹਾਨ ਦਿਵਾਰ 万里长城 Wànlǐ Chángchéng | ਚੀਨ | |
ਮਾਚੂ ਪਿਕਚੂ Machu Picchu | ਕੂਸਕੋ ਖੇਤਰ, ਪੇਰੂ | |
ਪੇਤਰਾ البتراء ਅਲ-ਬਤਰਾʾ | ਮਾਆਨ ਰਾਜਪਾਲੀ, ਜਾਰਡਨ |
ਮਿਸਰ ਦਾ ਗੀਜ਼ਾ ਪਿਰਾਮਿਡ, ਜੋ ਇੱਕੋ-ਇੱਕ ਸਾਬਤ ਪੁਰਾਤਨ ਅਜੂਬਾ ਹੈ, ਨੂੰ ਸਨਮਾਨੀ ਦਰਜਾ ਦਿੱਤਾ ਗਿਆ ਸੀ।
ਆਖ਼ਰੀ ਗੇੜ ਦੇ ਹੋਰ 13 ਖਿਡਾਰੀ ਸਨ:
ਅਜੂਬਾ | ਸਥਿਤੀ | ਤਸਵੀਰ |
---|---|---|
ਐਥਨਜ਼ ਦੀ ਗੜ੍ਹੀ | ਐਥਨਜ਼, ਯੂਨਾਨ | |
ਆਲਾਂਬਰਾ | ਗ੍ਰਾਨਾਦਾ, ਸਪੇਨ | |
ਅੰਗਕੋਰ ਵਤ | ਅੰਗਕੋਰ, ਕੰਬੋਡੀਆ | |
ਆਈਫ਼ਲ ਬੁਰਜ | ਪੈਰਿਸ, ਫ਼ਰਾਂਸ | |
ਹਾਜੀਆ ਸੋਫ਼ੀਆ | ਇਸਤਾਂਬੁਲ, ਤੁਰਕੀ | |
ਕੀਓਮੀਜ਼ੂ-ਦੇਰਾ | ਕਿਓਤੋ, ਜਪਾਨ | |
ਮੋਆਈ | ਈਸਟਰ ਟਾਪੂ, ਚਿਲੀ | |
ਨੌਇਸ਼ਵਾਨਸ਼ਟਾਈਨ | ਫ਼ਿਊਸਨ, ਜਰਮਨੀ | |
ਲਾਲ ਚੌਂਕ | ਮਾਸਕੋ, ਰੂਸ | |
ਖ਼ਲਾਸੀ ਦਾ ਬੁੱਤ | ਨਿਊ ਯਾਰਕ, ਸੰਯੁਕਤ ਰਾਜ | |
ਸਟੋਨਹੈਂਜ | ਏਮਜ਼ਬਰੀ, ਸੰਯੁਕਤ ਬਾਦਸ਼ਾਹੀ | |
ਸਿਡਨੀ ਓਪੇਰਾ ਹਾਊਸ | ਸਿਡਨੀ, ਆਸਟਰੇਲੀਆ | |
ਤਿੰਬਕਤੂ | ਤਿੰਬਕਤੂ, ਮਾਲੀ |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.