![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/e/ee/Dmitry_Lihachev.jpg/640px-Dmitry_Lihachev.jpg&w=640&q=50)
ਦਮਿਤਰੀ ਲੀਖਾਚੋਵ
From Wikipedia, the free encyclopedia
ਦਮਿਤਰੀ ਸਰਗਈਵਿਚ ਲੀਖਾਚੋਵ (ਰੂਸੀ: Дми́трий Серге́евич Лихачёв, ਇਹ ਵੀ ਦਮਿੱਤਰੀ ਲੀਖਾਚੇਵ ਜਾਂਲੀਖਾਚਿਓਵ; 28 ਨਵੰਬਰ [ਪੁ.ਤ. 15 ਨਵੰਬਰ] 1906 – 30 ਸਤੰਬਰ 1999) ਸੀ, ਰੂਸੀ ਮੱਧਕਾਲ ਮਾਹਿਰ, ਭਾਸ਼ਾ ਵਿਗਿਆਨੀ, ਅਤੇ ਤਸੀਹਾ ਕੈਂਪ ਵਿੱਚੋਂ ਬਚਿਆ ਜਣਾ ਸੀ। ਆਪਣੇ ਜੀਵਨ ਕਾਲ ਦੇ ਦੌਰਾਨ, ਲੀਖਾਚੋਵ ਨੂੰ ਪੁਰਾਣੀ ਰੂਸੀ ਭਾਸ਼ਾ ਅਤੇ ਇਸਦੇ ਸਾਹਿਤ ਦਾ ਦੁਨੀਆ ਦਾ ਸਭ ਤੋਂ ਮੁੱਖ ਵਿਦਵਾਨ ਮੰਨਿਆ ਜਾਂਦਾ ਸੀ।
ਵਿਸ਼ੇਸ਼ ਤੱਥ ਦਮਿਤਰੀ ਲੀਖਾਚੋਵ, ਜਨਮ ...
ਦਮਿਤਰੀ ਲੀਖਾਚੋਵ | |
---|---|
Дмитрий Лихачёв | |
![]() | |
ਜਨਮ | ਦਮਿਤਰੀ ਸਰਗਈਵਿਚ ਲੀਖਾਚੋਵ 28 ਨਵੰਬਰ [ਪੁ.ਤ. 15 ਨਵੰਬਰ] 1906 |
ਮੌਤ | 30 ਸਤੰਬਰ 1999(1999-09-30) (ਉਮਰ 92) ਸੇਂਟ ਪੀਟਰਜਬਰਗ, ਰੂਸੀ ਸੰਘ |
ਕਬਰ | ਕੋਮਾਰੋਵੋ ਕਬਰਸਤਾਨ 60°12′15″N 29°47′59″E |
ਰਾਸ਼ਟਰੀਅਤਾ | ਰੂਸੀ |
ਅਲਮਾ ਮਾਤਰ | ਲੈਨਿਨਗਰਾਦ ਸਟੇਟ ਯੂਨੀਵਰਸਿਟੀ |
ਪੇਸ਼ਾ | ਮੱਧਕਾਲ-ਮਾਹਿਰ, ਭਾਸ਼ਾ ਵਿਗਿਆਨੀ, ਲੇਖਕ |
ਜੀਵਨ ਸਾਥੀ |
ਜ਼ੀਨਾਡਾ ਮਕਾਰੋਵਨਾ
(ਵਿ. 1936–1999) |
ਬੱਚੇ | ਵੇਰਾ ਲਿਊਡਮਿਲਾ |
ਪੁਰਸਕਾਰ | ਸੋਵੀਅਤ ਯੂਨੀਅਨ ਦਾ ਹੀਰੋ ਸੋਸ਼ਲਿਸਟ ਲੇਬਰ ਦਾ ਹੀਰੋ ਆਰਡਰ ਆਫ ਸੇਂਟ ਐਂਡਰਿਊ |
ਬੰਦ ਕਰੋ
ਉਸ ਨੂੰ "ਪੁਰਾਣੇ ਸੇਂਟ ਪੀਟਰਜਬਰਗੀਆਂ" ਵਜੋਂ ਅਤੇ "ਕੌਮੀ ਸੱਭਿਆਚਾਰ ਦੇ ਸਰਪ੍ਰਸਤ" ਵਜੋਂ ਸਤਿਕਾਰਿਆ ਜਾਂਦਾ ਸੀ। ਆਪਣੇ ਬਾਅਦ ਦੇ ਜੀਵਨ ਦੌਰਾਨ ਸੋਵੀਅਤ ਵਿਦਰੋਹੀ ਹੋਣ ਦੇ ਤੌਰ ਤੇ ਉਸਦੀ ਚੜ੍ਹਤ ਕਾਰਨ, ਲੀਖਾਚੋਵ ਨੂੰ ਅਕਸਰ "ਰੂਸ ਦੀ ਜ਼ਮੀਰ" ਕਿਹਾ ਜਾਂਦਾ ਸੀ।