ਸੇਂਟ ਪੀਟਰਸਬਰਗ (ਰੂਸੀ: Санкт-Петербург) ਰੂਸ ਦਾ ਇੱਕ ਸ਼ਹਿਰ ਅਤੇ ਸੰਘੀ ਮਜ਼ਮੂਨ ਹੈ ਜੋ ਬਾਲਟਿਕ ਸਾਗਰ ਵਿਚਲੀ ਫ਼ਿਨਲੈਂਡ ਦੀ ਖਾੜੀ ਦੇ ਸਿਰੇ ਉੱਤੇ ਨੇਵਾ ਦਰਿਆ ਕੰਢੇ ਸਥਿਤ ਹੈ। 1914 ਵਿੱਚ ਇਸ ਦਾ ਨਾਂ ਬਦਲ ਕੇ ਪੇਤਰੋਗ੍ਰਾਦ(ਰੂਸੀ: Петроград), 1924 ਵਿੱਚ ਲੇਨਿਨਗ੍ਰਾਦ (ਰੂਸੀ: Ленинград) ਅਤੇ 1991 ਵਿੱਚ ਮੁੜ ਸੇਂਟ ਪੀਟਰਸਬਰਗ ਕਰ ਦਿੱਤਾ ਗਿਆ ਸੀ।

ਵਿਸ਼ੇਸ਼ ਤੱਥ ਸੇਂਟ ਪੀਟਰਸਬਰਗ, Санкт-Петербург (ਰੂਸੀ) ...
ਸੇਂਟ ਪੀਟਰਸਬਰਗ
Санкт-Петербург (ਰੂਸੀ)
  ਸੰਘੀ ਸ਼ਹਿਰ  
Thumb
{{{image_caption}}}
ਸਿਖਰ ਖੱਬਿਓਂ ਘੜੀ ਦੇ ਰੁਖ ਨਾਲ: ਸ਼ਹਿਰ ਉੱਤੇ ਉੱਚਾ ਉੱਠਦਾ ਸੇਂਟ ਇਸਾਕ ਦਾ ਗਿਰਜਾ, ਜ਼ੈਆਚੀ ਟਾਪੂ ਉੱਤੇ ਪੀਟਰ ਅਤੇ ਪਾਲ ਗੜ੍ਹੀ, ਸਿਕੰਦਰ ਥੰਮ੍ਹ ਨਾਲ਼ ਸ਼ਾਹੀ-ਮਹੱਲ ਚੌਂਕ, ਪੀਟਰਗਾਫ਼, ਨੈਵਸਕੀ ਪ੍ਰਾਸਪੈਕਟ ਅਤੇ ਸਰਦ ਸ਼ਾਹੀ ਮਹੱਲ
Thumb
ਝੰਡਾ
Thumb
ਕੁੱਲ-ਚਿੰਨ੍ਹ
Thumb
ਦਿਸ਼ਾ-ਰੇਖਾਵਾਂ: 59°57′N 30°18′E
ਰਾਜਨੀਤਕ ਅਹੁਦਾ
ਦੇਸ਼ ਰੂਸ
ਸੰਘੀ ਜ਼ਿਲ੍ਹਾ ਉੱਤਰ-ਪੱਛਮੀ[1]
ਆਰਥਕ ਖੇਤਰ ਉੱਤਰ-ਪੱਛਮੀ[2]
ਸਥਾਪਤ 27 ਮਈ 1703[3]
ਸੰਘੀ ਸ਼ਹਿਰ Day 27 ਮਈ[4]
ਸਰਕਾਰ (ਮਾਰਚ 2010 ਤੱਕ)
 - ਰਾਜਪਾਲ ਜਾਰਜੀ ਪੋਲਤਾਵਚੇਂਕੋ
 - ਵਿਧਾਨ ਸਭਾ ਵਿਧਾਨ ਸਭਾ
ਅੰਕੜੇ
ਖੇਤਰਫਲ (੨੦੦੨ ਮਰਦਮਸ਼ੁਮਾਰੀ ਤੱਕ)[5]
 - ਕੁੱਲ {{{ਖੇਤਰਫਲ_ਕਿਮੀ੨}}} ਕਿ.ਮੀ. 
ਖੇਤਰਫਲ ਦਰਜਾ {{{ਖੇਤਰਫਲ_ਕਿਮੀ੨_ਦਰਜਾ}}}
ਅਬਾਦੀ (੨੦੧੦ ਮਰਦਮਸ਼ੁਮਾਰੀ)
 - ਕੁੱਲ
 - ਦਰਜਾ {{{ਅਬਾਦੀ_੨੦੧੦ਮਰਦਮਸ਼ੁਮਾਰੀ_ਦਰਜਾ}}}
 - ਅਬਾਦੀ ਘਣਤਾ[6] {{{ਅਬਾਦੀ_ਘਣਤਾ}}}
 - ਸ਼ਹਿਰੀ {{{ਸ਼ਹਿਰੀ_ਅਬਾਦੀ_੨੦੧੦ਮਰਦਮਸ਼ੁਮਾਰੀ}}}
 - ਪੇਂਡੂ {{{ਪੇਂਡੂ_ਅਬਾਦੀ_੨੦੧੦ਮਰਦਮਸ਼ੁਮਾਰੀ}}}
ਸਮਾਂ ਜੋਨ [7]
ISO ੩੧੬੬-੨ RU-SPE
ਲਸੰਸ ਪਲੇਟਾਂ 78, 98, 178
ਅਧਿਕਾਰਕ ਭਾਸ਼ਾਵਾਂ ਰੂਸੀ[8]
ਬੰਦ ਕਰੋ

ਰੂਸੀ ਸਾਹਿਤ, ਗ਼ੈਰ-ਰਸਮੀ ਦਸਤਾਵੇਜ਼ਾਂ ਅਤੇ ਵਾਰਤਾਲਾਪ ਵਿੱਚ "ਸੇਂਟ" (Санкт-) ਨੂੰ ਛੱਡ ਦਿੱਤਾ ਜਾਂਦਾ ਹੈ ਜਿਸ ਨਾਲ ਸਿਰਫ਼ ਪੀਟਰਸਬਰਗ (Петербург, Peterburg) ਬਚਦਾ ਹੈ। ਆਮ ਗੱਲਬਾਤ ਵਿੱਚ ਰੂਸੀ ਲੋਕ "-ਬਰਗ" (-бург) ਵੀ ਨਜ਼ਰ-ਅੰਦਾਜ਼ ਕਰ ਦਿੰਦੇ ਹਨ ਅਤੇ ਸਿਰਫ਼ ਪੀਟਰ (Питер) ਹੀ ਬੋਲਦੇ ਹਨ।

ਇਸ ਦੀ ਸਥਾਪਨਾ ਜਾਰ ਪੀਟਰ ਮਹਾਨ ਨੇ 27 ਮਈ 1703 ਨੂੰ ਕੀਤੀ। 1713-1728 1728 ਅਤੇ 1732-1918 ਤੱਕ ਇਹ ਰੂਸ ਦੀ ਸ਼ਾਹੀ ਰਾਜਧਾਨੀ ਸੀ। 1918 ਵਿੱਚ ਕੇਂਦਰੀ ਸੰਸਥਾਵਾਂ ਨੂੰ ਇੱਥੋਂ (ਉਦੋਂ ਦੇ ਪੇਤਰੋਗ੍ਰਾਦ) ਮਾਸਕੋ ਵਿੱਚ ਤਬਦੀਲ ਕਰ ਦਿੱਤਾ ਗਿਆ।[9] ਇਹ ਮਾਸਕੋ ਤੋਂ ਬਾਅਦ ਰੂਸ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ ਜਿਸਦੀ 2012 ਦੀ ਸਤੰਬਰ ਵਿੱਚ ਅਬਾਦੀ 50 ਲੱਖ ਪਹੁੰਚ ਗਈ ਸੀ।[10] ਇਹ ਇੱਕ ਪ੍ਰਮੁੱਖ ਯੂਰਪੀ ਸੱਭਿਆਚਾਰਕ ਕੇਂਦਰ ਹੈ ਅਤੇ ਬਾਲਟਿਕ ਸਾਗਰ ਉੱਤੇ ਇੱਕ ਮੁੱਖ ਰੂਸੀ ਬੰਦਰਗਾਹ ਵੀ।

ਇਸਨੂੰ ਰੂਸ ਦਾ ਸਭ ਤੋਂ ਪੱਛਮਵਾਦੀ ਸ਼ਹਿਰ ਕਿਹਾ ਜਾਂਦਾ ਹੈ।[11] ਇਹ 10 ਲੱਖ ਤੋਂ ਵੱਧ ਅਬਾਦੀ ਵਾਲਾ ਦੁਨੀਆ ਦਾ ਸਭ ਤੋਂ ਉੱਤਰੀ ਸ਼ਹਿਰ ਹੈ। ਇੱਥੇ ਦ ਹਰਮੀਟੇਜ ਨਾਮਕ ਇੱਕ ਅਜਾਇਬਘਰ ਵੀ ਹੈ ਜੋ ਦੁਨੀਆ ਦੇ ਸਭ ਤੋਂ ਵੱਡੇ ਕਲਾ-ਅਜਾਇਬਘਰਾਂ ਵਿੱਚੋਂ ਇੱਕ ਹੈ।[12] ਬਹੁਤ ਸਾਰੇ ਵਿਦੇਸ਼ੀ ਕਾਂਸਲਖ਼ਾਨੇ, ਅੰਤਰਰਾਸ਼ਟਰੀ ਕੰਪਨੀਆਂ, ਬੈਂਕ ਅਤੇ ਹੋਰ ਵਣਜਾਂ ਇੱਥੇ ਸਥਿਤ ਹਨ।

ਹਵਾਲੇ

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.