Remove ads
ਭਾਰਤ ਦੇ ਉਪ ਪ੍ਰਧਾਨ ਮੰਤਰੀ From Wikipedia, the free encyclopedia
ਚੌਧਰੀ ਦੇਵੀ ਲਾਲ (ਜਨਮ ਦੇਵੀ ਦਿਆਲ ; 25 ਸਤੰਬਰ 1915 - 6 ਅਪ੍ਰੈਲ 2001) ਇੱਕ ਭਾਰਤੀ ਰਾਜਨੇਤਾ ਸੀ ਜਿਸਨੇ ਵੀਪੀ ਸਿੰਘ ਅਤੇ ਚੰਦਰ ਸ਼ੇਖਰ ਦੀਆਂ ਸਰਕਾਰਾਂ ਵਿੱਚ 1989-91 ਤੱਕ ਭਾਰਤ ਦੇ 6 ਵੇਂ ਉਪ ਪ੍ਰਧਾਨ ਮੰਤਰੀ ਵਜੋਂ ਸੇਵਾ ਨਿਭਾਈ। ਉਹ ਦੋ ਵਾਰ ਪਹਿਲਾਂ 1977–79 ਵਿੱਚ ਅਤੇ ਫਿਰ 1987–89 ਵਿੱਚ ਹਰਿਆਣਾ ਦਾ ਮੁੱਖ ਮੰਤਰੀ ਵੀ ਰਿਹਾ।
ਦੇਵੀ ਲਾਲ | |
---|---|
6ਵਾਂ ਭਾਰਤ ਦਾ ਉਪ ਪ੍ਰਧਾਨ ਮੰਤਰੀ | |
ਦਫ਼ਤਰ ਵਿੱਚ 2 ਦਸੰਬਰ 1989 – 21 ਜੂਨ 1991 | |
ਪ੍ਰਧਾਨ ਮੰਤਰੀ | ਵੀ. ਪੀ. ਸਿੰਘ ਚੰਦਰ ਸ਼ੇਖਰ |
ਤੋਂ ਬਾਅਦ | ਐਲ. ਕੇ . ਅਡਵਾਨੀ |
ਹਰਿਆਣੇ ਦਾ ਮੁੱਖ ਮੰਤਰੀ | |
ਦਫ਼ਤਰ ਵਿੱਚ 17 ਜੁਲਾਈ 1987 – 2 ਦਸੰਬਰ 1989 | |
ਤੋਂ ਪਹਿਲਾਂ | ਬੰਸੀ ਲਾਲ |
ਤੋਂ ਬਾਅਦ | ਓਮ ਪ੍ਰਕਾਸ਼ ਚੌਟਾਲਾ |
ਦਫ਼ਤਰ ਵਿੱਚ 21 ਜੂਨ 1977 – 28 ਜੂਨ 1979 | |
ਤੋਂ ਪਹਿਲਾਂ | ਬਨਾਰਸੀ ਦਾਸ ਗੁਪਤਾ |
ਤੋਂ ਬਾਅਦ | ਭਜਨ ਲਾਲ |
ਨਿੱਜੀ ਜਾਣਕਾਰੀ | |
ਜਨਮ | ਦੇਵੀ ਦਿਆਲ ਸਿਹਾਗ 25 ਸਤੰਬਰ 1915 ਤੇਜਾ ਖੇੜਾ, ਪੰਜਾਬ, ਬਰਤਾਨਵੀ ਭਾਰਤ (ਹੁਣ ਹਰਿਆਣਾ, ਭਾਰਤ) |
ਮੌਤ | ਫਰਮਾ:ਮੌਤ ਦੀ ਤਰੀਕ ਤੇ ਉਮਰ ਨਵੀਂ ਦਿੱਲੀ, ਭਾਰਤ |
ਸਿਆਸੀ ਪਾਰਟੀ | ਇੰਡੀਅਨ ਨੈਸ਼ਨਲ ਲੋਕਦਲ (1996–2001) |
ਹੋਰ ਰਾਜਨੀਤਕ ਸੰਬੰਧ | ਭਾਰਤੀ ਰਾਸ਼ਟਰੀ ਕਾਂਗਰਸ (before 1971) ਅਜ਼ਾਦ ਰਾਜਨੇਤਾ (1971–1977) ਜਨਤਾ ਪਾਰਟੀ (1977–1987) ਜਨਤਾ ਦਲ (1988–1990) ਸਮਾਜਵਾਦੀ ਜਨਤਾ ਪਾਰਟੀ (1990–1996) |
ਦੇਵੀ ਲਾਲ ਦਾ ਜਨਮ ਅਜੋਕੇ ਹਰਿਆਣਾ ਵਿੱਚ ਸਿਰਸਾ ਜ਼ਿਲ੍ਹੇ ਦੇ ਤੇਜਾ ਖੇੜਾ ਪਿੰਡ ਵਿੱਚ ਹੋਇਆ। ਉਸਦੀ ਮਾਤਾ ਦਾ ਨਾਮ ਸ਼ੁਗਨਾ ਦੇਵੀ ਅਤੇ ਪਿਤਾ ਦਾ ਨਾਮ ਲੇਖ ਰਾਮ ਸਿਹਾਗ ਸੀ। ਲੇਖ ਰਾਮ ਚੌਟਾਲਾ ਪਿੰਡ ਦਾ ਜਾਟ ਸੀ ਅਤੇ ਉਸ ਕੋਲ 2750 ਵਿੱਘੇ ਜ਼ਮੀਨ ਸੀ। ਦੇਵੀ ਲਾਲ ਨੇ ਮਿਡਲ ਸਕੂਲ ਤੱਕ ਦੀ ਸਿੱਖਿਆ ਪ੍ਰਾਪਤ ਕੀਤੀ। [1] ਉਨ੍ਹਾਂ ਦੇ ਬੇਟਾ ਓਮ ਪ੍ਰਕਾਸ਼ ਚੌਟਾਲਾ ਵੀ ਚਾਰ ਵਾਰ ਹਰਿਆਣਾ ਦੇ ਮੁੱਖ ਮੰਤਰੀ ਰਹਿ ਚੁੱਕਾ ਹੈ।
ਦੇਵੀ ਲਾਲ ਦੀਆਂ ਜੱਦੀ ਜੜ੍ਹਾਂ ਰਾਜਸਥਾਨ ਦੇ ਬੀਕਾਨੇਰ ਵਿੱਚ ਪਈਆਂ ਹਨ ਜਿੱਥੋਂ ਉਸਦੇ ਪਰਦਾਦਾ ਤੇਜਾਰਾਮ ਆਏ ਸਨ। ਦੇਵੀ ਲਾਲ ਦੇ ਪਿਤਾ ਲੇਖਰਾਮ 1919 ਵਿੱਚ ਚੌਟਾਲਾ ਪਿੰਡ ਚਲੇ ਗਏ ਜਦੋਂ ਦੇਵੀ ਲਾਲ ਪੰਜ ਸਾਲਾਂ ਦੀ ਸੀ। 1928 ਵਿੱਚ 16 ਸਾਲ ਦੀ ਉਮਰ ਵਿੱਚ ਦੇਵੀ ਲਾਲ ਨੇ ਲਾਲਾ ਲਾਜਪਤ ਰਾਏ ਦੁਆਰਾ ਵਿੱਢੇ ਪ੍ਰਦਰਸ਼ਨ ਵਿੱਚ ਹਿੱਸਾ ਲਿਆ। ਉਹ ਉਸ ਵੇਲੇ ਮੋਗਾ ਦੇ "ਦੇਵ ਸਮਾਜ ਪਬਲਿਕ ਹਾਈ ਸਕੂਲ ਮੋਗਾ "ਚ ਦਸਵੀਂ ਕਲਾਸ ਦਾ ਇੱਕ ਵਿਦਿਆਰਥੀ ਸੀ ਜਦੋਂ 1930 ਵਿੱਚ ਕਾਂਗਰਸ ਪਾਰਟੀ ਦੇ ਦਫ਼ਤਰ 'ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਉਸ ਨੇ ਪੜ੍ਹਾਈ ਛੱਡ ਦਿੱਤੀ ਅਤੇ ਆਜ਼ਾਦੀ ਦੀ ਲਹਿਰ ਵਿੱਚ ਸ਼ਾਮਲ ਹੋ ਗਿਆ। ਉਹ ਪਹਿਲਵਾਨ ਵੀ ਸੀ। ਉਹ ਪਹਿਲੀ ਵਾਰ 1952 ਵਿੱਚ ਵਿਧਾਇਕ ਚੁਣਿਆ ਗਿਆ[2]
ਦੇਵੀ ਲਾਲ ਹਰਿਆਣੇ ਦੇ ਇਕ ਰਾਜਨੀਤਿਕ ਖ਼ਾਨਦਾਨ ਵਿੱਚੋਂ ਸੀ। ਉਸ ਦਾ ਵੱਡਾ ਭਰਾ ਸਾਹਿਬ ਰਾਮ ਪਰਿਵਾਰ ਵਿੱਚੋਂ ਪਹਿਲੇ ਰਾਜਨੇਤਾ ਸੀ ਜੋ 1938 ਅਤੇ 1947 ਵਿੱਚ ਹਿਸਾਰ ਤੋਂ ਕਾਂਗਰਸ ਦੇ ਵਿਧਾਇਕ ਬਣਿਆ। [3] ਦੇਵੀ ਲਾਲ ਦੇ ਚਾਰ ਪੁੱਤਰ ਪ੍ਰਤਾਪ ਸਿੰਘ, ਓਮ ਪ੍ਰਕਾਸ਼ ਚੌਟਾਲਾ, ਰਣਜੀਤ ਸਿੰਘ ਅਤੇ ਜਗਦੀਸ਼ ਚੰਦਰ ਸਨ। ਸਾਰੇ ਸਿਆਸਤ ਵਿੱਚ ਸ਼ਾਮਲ ਹੋਏ। ਸਿਰਫ਼ ਜਗਦੀਸ਼ ਚੰਦਰ ਨੂੰ ਛੱਡ ਕੇ ਜਿਸ ਦੀ ਛੋਟੀ ਉਮਰ ਵਿੱਚ ਮੌਤ ਹੋ ਗਈ। [4] ਉਸਦਾ ਵੱਡਾ ਪੁੱਤਰ ਪ੍ਰਤਾਪ ਸਿੰਘ 1960 ਵਿਆਂ ਵਿੱਚ ਇੰਡੀਅਨ ਨੈਸ਼ਨਲ ਲੋਕ ਦਲ ਦਾ ਵਿਧਾਇਕ ਸੀ।
ਚੌਧਰੀ ਦੇਵੀ ਲਾਲ ਮਹਾਤਮਾ ਗਾਂਧੀ ਦਾ ਪੈਰੋਕਾਰ ਸੀ ਅਤੇ ਬ੍ਰਿਟਿਸ਼ ਰਾਜ ਤੋਂ ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਸ਼ਾਮਲ ਸੀ। ਉਸਨੇ ਅਤੇ ਉਸਦੇ ਵੱਡੇ ਭਰਾ, ਸਾਹਿਬ ਰਾਮ, ਦੋਵਾਂ ਨੇ ਆਪਣੀ ਪੜ੍ਹਾਈ ਆਜ਼ਾਦੀ ਦੀ ਲਹਿਰ ਵਿੱਚ ਹਿੱਸਾ ਲੈਣ ਲਈ ਅਧੂਰੀ ਛੱਡ ਦਿੱਤੀ। [ਹਵਾਲਾ ਲੋੜੀਂਦਾ]
ਇਸ ਲਈ ਉਸਨੂੰ ਇੱਕ ਸਾਲ ਦੀ ਸਖਤ ਕੈਦ ਦੀ ਸਜ਼ਾ ਸੁਣਾਈ ਗਈ ਅਤੇ 8 ਅਕਤੂਬਰ 1930 ਨੂੰ ਹਿਸਾਰ ਜੇਲ੍ਹ ਭੇਜ ਦਿੱਤਾ ਗਿਆ। ਉਸਨੇ 1932 ਦੀ ਲਹਿਰ ਵਿੱਚ ਹਿੱਸਾ ਲਿਆ ਅਤੇ ਸਦਰ ਦਿੱਲੀ ਥਾਨਾ ਵਿੱਚ ਰੱਖਿਆ ਗਿਆ। 1938 ਵਿੱਚ ਉਹ ਆਲ-ਇੰਡੀਆ ਕਾਂਗਰਸ ਕਮੇਟੀ ਦਾ ਡੈਲੀਗੇਟ ਚੁਣਿਆ ਗਿਆ। ਮਾਰਚ 1938 ਵਿੱਚ ਉਸ ਦੇ ਵੱਡੇ ਭਰਾ ਨੂੰ ਕਾਂਗਰਸ ਪਾਰਟੀ ਦੀ ਟਿਕਟ 'ਤੇ ਉਪ-ਚੋਣਾਂ ਵਿੱਚ ਵਿਧਾਨ ਸਭਾ ਦਾ ਮੈਂਬਰ ਚੁਣਿਆ ਗਿਆ ਸੀ। ਜਨਵਰੀ 1940 ਵਿੱਚ, ਸਾਹਿਬ ਰਾਮ ਨੇ ਦੇਵੀ ਲਾਲ ਅਤੇ ਦਸ ਹਜ਼ਾਰ ਤੋਂ ਵੱਧ ਲੋਕਾਂ ਦੀ ਹਾਜ਼ਰੀ ਵਿੱਚ ਇਕ ਸੱਤਿਆਗ੍ਰਹੀ ਦੇ ਤੌਰ ਤੇ ਗ੍ਰਿਫ਼ਤਾਰੀ ਲਈ ਬੇਨਤੀ ਕੀਤੀ। ਉਸ ਨੂੰ 100 ਰੁਪਏ ਜੁਰਮਾਨਾ ਅਤੇ 9 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ । [ਹਵਾਲਾ ਲੋੜੀਂਦਾ] ਦੇਵੀ ਲਾਲ ਨੂੰ 1942 ਦੇ ਭਾਰਤ ਛੱਡੋ ਅੰਦੋਲਨ ਵਿੱਚ ਹਿੱਸਾ ਲੈਣ ਲਈ 5 ਅਕਤੂਬਰ 1942 ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਦੋ ਸਾਲ ਜੇਲ੍ਹ ਵਿੱਚ ਬੰਦ ਰੱਖਿਆ ਗਿਆ। ਉਸਨੂੰ ਅਕਤੂਬਰ 1943 ਵਿੱਚ ਜੇਲ੍ਹ ਤੋਂ ਰਿਹਾ ਕੀਤਾ ਗਿਆ ਅਤੇ ਉਸਨੇ ਆਪਣੇ ਵੱਡੇ ਭਰਾ ਲਈ ਪੈਰੋਲ ਲਈ ਗੱਲਬਾਤ ਕੀਤੀ। ਅਗਸਤ 1944 ਵਿੱਚ ਉਸ ਵੇਲੇ ਦੇ ਮਾਲ ਮੰਤਰੀ ਛੋਟੂ ਰਾਮ ਚੌਟਾਲਾ ਪਿੰਡ ਗਏ ਸਨ। ਉਸਨੇ, ਲਾਜਪਤ ਰਾਏ ਅਲਖਪੁਰਾ ਦੇ ਨਾਲ ਮਿਲ ਕੇ, ਸਾਹਿਬ ਰਾਮ ਅਤੇ ਦੇਵੀ ਲਾਲ ਦੋਵਾਂ ਨੂੰ ਕਾਂਗਰਸ ਛੱਡਣ ਅਤੇ ਯੂਨੀਅਨਿਸਟ ਪਾਰਟੀ ਵਿੱਚ ਸ਼ਾਮਲ ਹੋਣ ਲਈ ਰਾਜ਼ੀ ਕਰਨ ਦੀ ਕੋਸ਼ਿਸ਼ ਕੀਤੀ। ਪਰ ਦੋਵਾਂ ਨੇ, ਸਮਰਪਿਤ ਸੁਤੰਤਰਤਾ ਸੈਨਾਨੀ ਹੋਣ ਕਰਕੇ, ਕਾਂਗਰਸ ਪਾਰਟੀ ਛੱਡਣ ਤੋਂ ਇਨਕਾਰ ਕਰ ਦਿੱਤਾ। [ਹਵਾਲਾ ਲੋੜੀਂਦਾ]
ਆਜ਼ਾਦੀ ਤੋਂ ਬਾਅਦ,ਦੇਵੀ ਲਾਲ ਭਾਰਤ ਵਿੱਚ ਕਿਸਾਨਾਂ ਦੇ ਮਸ਼ਹੂਰ ਨੇਤਾ ਵਜੋਂ ਉੱਭਰਿਆ ਅਤੇ ਉਸ ਨੇ ਇਕ ਕਿਸਾਨ ਅੰਦੋਲਨ ਦੀ ਸ਼ੁਰੂਆਤ ਕੀਤੀ ਅਤੇ ਉਸਨੂੰ 500 ਸਾਥੀਆਂ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ। ਕੁਝ ਸਮੇਂ ਬਾਅਦ, ਤਤਕਾਲੀ ਮੁੱਖ ਮੰਤਰੀ ਗੋਪੀ ਚੰਦ ਭਾਰਗਵ ਨੇ ਇਕ ਸਮਝੌਤਾ ਕੀਤਾ ਅਤੇ ਮੁਜ਼ਾਰਾ ਐਕਟ ਵਿੱਚ ਸੋਧ ਕੀਤੀ ਗਈ। ਉਸ ਨੂੰ 1952 ਵਿੱਚ ਪੰਜਾਬ ਅਸੈਂਬਲੀ ਦਾ ਮੈਂਬਰ ਅਤੇ 1956 ਵਿੱਚ ਪੰਜਾਬ ਕਾਂਗਰਸ ਦਾ ਪ੍ਰਧਾਨ ਚੁਣਿਆ ਗਿਆ ਸੀ। [ਹਵਾਲਾ ਲੋੜੀਂਦਾ]ਉਸਨੇ ਹਰਿਆਣਾ ਨੂੰ ਵੱਖਰੇ ਰਾਜ ਦੇ ਰੂਪ ਵਿੱਚ ਬਣਾਉਣ ਵਿੱਚ ਸਰਗਰਮ ਅਤੇ ਫੈਸਲਾਕੁੰਨ ਭੂਮਿਕਾ ਨਿਭਾਈ। 1958 ਵਿੱਚ, ਉਹ ਸਿਰਸਾ ਤੋਂ ਚੁਣੇ ਗਏ ਸਨ। 1971 ਵਿੱਚ ਉਸਨੇ ਕਾਂਗਰਸ ਛੱਡ ਦਿੱਤੀ ਅਤੇ 1974 ਵਿੱਚ ਇਸ ਦੇ ਵਿਰੁੱਧ ਰੋੜੀ ਵਿਧਾਨ ਸਭਾ ਹਲਕੇ ਤੋਂ ਸਫਲਤਾਪੂਰਵਕ ਚੋਣ ਲੜੀ। 1975 ਵਿੱਚ, ਇੰਦਰਾ ਗਾਂਧੀ ਨੇ ਐਮਰਜੈਂਸੀ ਘੋਸ਼ਿਤ ਕੀਤੀ ਅਤੇ ਦੇਵੀ ਲਾਲ ਸਮੇਤ ਸਾਰੇ ਵਿਰੋਧੀ ਨੇਤਾਵਾਂ ਨੂੰ 19 ਮਹੀਨੇ ਜੇਲ੍ਹ ਵਿੱਚ ਰੱਖਿਆ ਗਿਆ । 1977 ਵਿੱਚ, ਐਮਰਜੈਂਸੀ ਖ਼ਤਮ ਹੋ ਗਈ ਅਤੇ ਆਮ ਚੋਣਾਂ ਹੋਈਆਂ। ਉਹ ਜਨਤਾ ਪਾਰਟੀ ਦੀ ਟਿਕਟ 'ਤੇ ਚੁਣੇ ਗਏ ਅਤੇ ਹਰਿਆਣਾ ਦੇ ਮੁੱਖ ਮੰਤਰੀ ਬਣੇ । ਐਮਰਜੈਂਸੀ ਅਤੇ ਤਾਨਾਸ਼ਾਹੀ ਦੁਰਦਸ਼ਾ ਦੇ ਆਪਣੇ ਅਟੱਲ ਵਿਰੋਧ ਲਈ, ਉਸ ਨੂੰ ਸ਼ੇਰ-ਏ-ਹਰਿਆਣਾ (ਹਰਿਆਣਾ ਦਾ ਸ਼ੇਰ) ਵਜੋਂ ਜਾਣਿਆ ਜਾਣ ਲੱਗਾ। [ਹਵਾਲਾ ਲੋੜੀਂਦਾ]ਉਹ 1980–82 ਤੱਕ ਸੰਸਦ ਮੈਂਬਰ ਰਿਹਾ ਅਤੇ 1982 ਅਤੇ 1987 ਦੇ ਵਿਚਕਾਰ ਰਾਜ ਵਿਧਾਨ ਸਭਾ ਦੇ ਮੈਂਬਰ ਰਿਹਾ। ਉਸਨੇ ਲੋਕ ਦਲ ਦਾ ਗਠਨ ਕੀਤਾ ਅਤੇ ਨਿਆਂ ਯੁੱਧ (ਇਨਸਾਫ ਲਈ ਲੜਾਈ) ਦੀ ਸ਼ੁਰੂਆਤ, ਹਰਿਆਣਾ ਸੰਘਰਸ਼ ਸੰਮਤੀ ਦੇ ਬੈਨਰ ਹੇਠ ਕੀਤੀ ਅਤੇ ਜਨਤਾ ਵਿੱਚ ਬਹੁਤ ਮਸ਼ਹੂਰ ਹੋਇਆ। 1987 ਦੀਆਂ ਰਾਜ ਚੋਣਾਂ ਵਿੱਚ, ਦੇਵੀ ਲਾਲ ਦੀ ਅਗਵਾਈ ਵਾਲੇ ਗੱਠਜੋੜ ਨੇ 90 ਮੈਂਬਰੀ ਸਦਨ ਵਿੱਚ 85 ਸੀਟਾਂ ਜਿੱਤ ਕੇ ਰਿਕਾਰਡ ਜਿੱਤ ਹਾਸਲ ਕੀਤੀ। ਕਾਂਗਰਸ ਨੇ ਬਾਕੀ ਪੰਜ ਸੀਟਾਂ ਜਿੱਤੀਆਂ। ਦੇਵੀ ਲਾਲ ਦੂਸਰੀ ਵਾਰ ਹਰਿਆਣਾ ਦੀ ਮੁੱਖ ਮੰਤਰੀ ਬਣਿਆ। 1989 ਦੀਆਂ ਸੰਸਦੀ ਚੋਣਾਂ ਵਿੱਚ, ਉਹ ਇਕੋ ਸਮੇਂ ਸੀਕਰ, ਰਾਜਸਥਾਨ ਅਤੇ ਰੋਹਤਕ, ਹਰਿਆਣਾ ਤੋਂ ਚੁਣੇ ਗਏ ਸਨ।
ਉਹ ਦੋ ਵੱਖ-ਵੱਖ ਸਰਕਾਰਾਂ ਵਿੱਚ ਦੋ ਵਾਰ ਭਾਰਤ ਦੇ ਉਪ ਪ੍ਰਧਾਨ ਮੰਤਰੀ ਬਣੇ।
ਉਸ ਨੂੰ ਅਗਸਤ 1998 ਵਿੱਚ ਰਾਜ ਸਭਾ ਲਈ ਚੁਣਿਆ ਗਿਆ ਸੀ। ਬਾਅਦ ਵਿੱਚ ਉਨ੍ਹਾਂ ਦਾ ਪੁੱਤਰ ਓਮ ਪ੍ਰਕਾਸ਼ ਚੌਟਾਲਾ ਵੀ ਹਰਿਆਣਾ ਦਾ ਮੁੱਖ ਮੰਤਰੀ ਬਣਿਆ। [5]
1947 ਵਿੱਚ ਭਾਰਤ ਦੀ ਆਜ਼ਾਦੀ ਤੋਂ ਬਾਅਦ ਦੇਵੀ ਲਾਲ ਕਿਸਾਨਾਂ ਦੇ ਨੇਤਾ ਵਜੋਂ ਉੱਭਰਿਆ। ਹਰਿਆਣਾ ਦੇ ਮੁੱਖ ਮੰਤਰੀ ਵਜੋਂ ਆਪਣੇ ਦੋ ਕਾਰਜਕਾਲਾਂ ਦੌਰਾਨ ਉਸਨੇ ਕਈ ਫੈਸਲਿਆ ਕਿਸਾਨਾਂ ਅਤੇ ਪੇਂਡੂ ਲੋਕਾਂ ਨੂੰ ਲਾਭ ਪਹੁੰਚਾਏ। ਕਿਸਾਨਾਂ ਅਤੇ ਪੇਂਡੂ ਲੋਕਾਂ ਵਿੱਚ ਉਸਦੀ ਪ੍ਰਸਿੱਧੀ ਨੇ ਉਸ ਨੂੰ ‘ਤਾਊ '’ (ਬਜ਼ੁਰਗ ਅੰਕਲ) ਦਾ ਖਿਤਾਬ ਦਿੱਤਾ। ਦੇਵੀ ਲਾਲ ਦੀ 6 ਅਪ੍ਰੈਲ 2001 ਨੂੰ 85 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਸੀ। ਉਸ ਦਾ ਅੰਤਿਮ ਸੰਸਕਾਰ ਨਵੀਂ ਦਿੱਲੀ ਵਿੱਚ ਯਮੁਨਾ ਨਦੀ ਦੇ ਕੰਢੇ 'ਤੇ ਸੰਘਰਸ਼ ਸਥਲ ਵਿਖੇ ਕੀਤਾ ਗਿਆ।
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.