From Wikipedia, the free encyclopedia
ਗਾਂਧੀ ਭਵਨ, ਭਾਰਤ ਦੇ ਚੰਡੀਗੜ੍ਹ ਸ਼ਹਿਰ ਦਾ ਇੱਕ ਪ੍ਰਮੁੱਖ ਇਤਿਹਾਸਕ ਭਵਨ ਅਤੇ ਮੋਹਨਦਾਸ ਕੇ ਗਾਂਧੀ ਦੇ ਸ਼ਬਦਾਂ ਅਤੇ ਕੰਮਾਂ ਦੇ ਅਧਿਐਨ ਨੂੰ ਸਮਰਪਿਤ ਇੱਕ ਕੇਂਦਰ ਹੈ। ਇਸ ਨੂੰ ਕੋਰਬੁਜਿਏ ਦੇ ਚਚੇਰੇ ਭਰਾ ਆਰਕੀਟੈਕਟ ਪੀਅਰ ਜੇਨਰੇ ਦੁਆਰਾ ਡਿਜ਼ਾਇਨ ਕੀਤਾ ਗਿਆ ਸੀ।[1][2]
ਇਹ ਇੱਕ ਆਡੀਟੋਰੀਅਮ ਹਾਲ ਹੈ, ਜੋ ਕਿ ਇੱਕ ਤਲਾਬ ਦੇ ਪਾਣੀ ਦੇ ਵਿੱਚਕਾਰ ਸਥਿਤ ਹੈ। ਆਰਕੀਟੈਕਟ ਦਾ ਬਣਾਇਆ ਇੱਕ ਕੰਧ ਚਿੱਤਰ ਐਂਟਰੀ ਤੇ ਸੈਲਾਨੀਆਂ ਦਾ ਸਵਾਗਤ ਕਰਦਾ ਹੈ। ਪ੍ਰਵੇਸ਼ ਦੁਆਰ ਤੇ "ਸੱਚ ਪਰਮੇਸ਼ੁਰ ਹੈ," ਸ਼ਬਦ ਲਿਖੇ ਹੋਏ ਹਨ। ਅੱਜ ਇਸ ਭਵਨ ਵਿੱਚ ਗਾਂਧੀ ਬਾਰੇ ਕਿਤਾਬਾਂ ਦਾ ਇੱਕ ਮਹੱਤਵਪੂਰਨ ਭੰਡਾਰ ਵੀ ਹੈ।
Seamless Wikipedia browsing. On steroids.