ਖ਼ਾਇਨ ਵੱਡਾ ਗਿਰਜਾਘਰ
From Wikipedia, the free encyclopedia
ਖਾਇਨ ਵੱਡਾ ਗਿਰਜਾਘਰ (ਸਪੇਨੀ ਭਾਸ਼ਾ :Catedral de la Asunción de Jaén, ਅੰਗਰੇਜ਼ੀ ਭਾਸ਼ਾ Jaén Cathedral) ਇੱਕ ਸਪੇਨੀ ਪੁਨਰਜਾਗਰਣ ਦਾ ਗਿਰਜਾਘਰ ਹੈ। ਇਹ ਸਪੇਨ ਵਿੱਚ ਸਾਂਤਾ ਮਾਰੀਆ ਚੌਂਕ ਖਾਇਨ ਚ ਸਥਿਤ ਹੈ। ਸਾਂਤਾ ਮਾਰੀਆ ਚੌਂਕ ਖਾਇਨ ਦੀ ਇਕੋ ਇੱਕ ਇਤਿਹਾਸਿਕ ਥਾਂ ਹੈ। ਇਹ ਗਿਰਜਾਘਰ ਉਸੇ ਥਾਂ ਤੇ ਸਥਿਤ ਹੈ ਜਿੱਥੇ ਪਹਿਲਾਂ ਇੱਕ ਮਸਜਿਦ ਬਣੀ ਹੋਈ ਸੀ[1]।
ਵਿਸ਼ੇਸ਼ ਤੱਥ ਖਾਇਨ ਵੱਡਾ ਗਿਰਜਾਘਰ Catedral de la Asunción de Jaén, ਧਰਮ ...
ਖਾਇਨ ਵੱਡਾ ਗਿਰਜਾਘਰ Catedral de la Asunción de Jaén | |
---|---|
ਧਰਮ | |
ਮਾਨਤਾ | ਕੈਥੋਲਿਕ ਚਰਚ |
ਟਿਕਾਣਾ | |
ਟਿਕਾਣਾ | ਖਾਇਨ , ਸਪੇਨ |
ਆਰਕੀਟੈਕਚਰ | |
ਕਿਸਮ | ਗਿਰਜਾਘਰ |
General contractor | (1249-1724) |
ਬੰਦ ਕਰੋ
ਇਹ ਗਿਰਜਾਘਰ ਇੱਕ ਮਸਜਿਦ ਦੀ ਥਾਂ ਤੇ 1249 ਵਿੱਚ ਬਣਨਾ ਸ਼ੁਰੂ ਹੋਇਆ। ਸੋਲਵੀਂ ਸਦੀ ਦੇ ਲਗਭਗ ਇਹ ਗਿਰਜਾਘਰ ਕਈ ਵਾਰ ਨਸ਼ਟ ਹੋਇਆ ਅਤੇ ਕਈ ਵਾਰ ਦੁਬਾਰਾ ਬਣਾਇਆ ਗਿਆ।[2] ਇਸ ਤੇ ਕਈ ਆਰਕੀਟੈਕਟਾ ਨੇ ਕੰਮ ਕੀਤਾ ਪਰ ਆਂਦਰੇਸ ਦੇ ਵਾਦੇਲਵੀਰਾ ਦਾ ਕੰਮ ਸਭ ਤੋਂ ਪ੍ਰਮੁੱਖ ਸੀ। ਇਸ ਨੂੰ 1724 ਵਿੱਚ ਦੁਬਾਰਾ ਖੋਲ੍ਹਿਆ ਗਿਆ ਸੀ। ਆਸ ਹੈ ਕਿ ਇਹ ਛੇਤੀ ਹੀ ਯੂਨੇਸਕੋ ਵਲੋਂ ਵਿਸ਼ਵ ਵਿਰਾਸਤ ਟਿਕਾਣਿਆਂ ਵਿੱਚ ਸ਼ਾਮਿਲ ਕਰ ਲਈ ਜਾਵੇਗੀ।