From Wikipedia, the free encyclopedia
ਕਲਯੁਥਮਕੁਝੀ ਮੈਥੇਊਜ਼ ਬੀਨਾਮੋਲ,ਪ੍ਰਸਿੱਧ ਤੌਰ ਤੇ ਕੇ ਐਮ ਬੀਨਮੋਲ (ਜਨਮ 15 ਅਗਸਤ 1975) ਦੇ ਨਾਮ ਨਾਲ ਜਾਣੇ ਜਾਂਦੇ ਹਨ।ਕੇ ਐਮ ਬੀਨਮੋਲ ਦਾ ਜਨਮ ਕੋਮਬੀਡੀਨਜਲ, ਇਡੁਕਕੀ ਜ਼ਿਲ੍ਹਾ, ਕੇਰਲਾ ਵਿਖੇ ਹੋਇਆ। ਉਹ ਭਾਰਤ ਦੇ ਇੱਕ ਅੰਤਰਰਾਸ਼ਟਰੀ ਅਥਲੀਟ ਹਨ।
ਬੀਨਾਮੋਲ ਨੇ ਆਪਣੇ ਭਰਾ ਕੇ ਐਮ ਬੀਨੂੰ ਨਾਲ ਵੀ ਇਤਿਹਾਸ ਰਚਿਆ, ਜਦੋਂ ਉਹ ਇੱਕ ਵੱਡੇ ਅੰਤਰਰਾਸ਼ਟਰੀ ਮੁਕਾਬਲੇ ਵਿੱਚ ਤਗਮਾ ਜਿੱਤਣ ਵਾਲੇ ਪਹਿਲੇ ਭਾਰਤੀ ਭੈਣ-ਭਰਾ ਬਣੇ। ਬੀਨੂੰ ਨੇ ਪੁਰਸ਼ਾਂ ਦੀ 800 ਮੀਟਰ ਦੌੜ ਵਿੱਚ ਚਾਂਦੀ ਦਾ ਤਗਮਾ ਜਿੱਤਿਆ।
ਉਸਨੇ ਬੁਸਾਨ ਵਿਖੇ 2002 ਵਿੱਚ ਹੋਈ ਏਸ਼ੀਅਨ ਖੇਡਾਂ ਵਿੱਚ ਔਰਤਾਂ ਦੀ 800 ਮੀਟਰ ਵਿੱਚ ਅਤੇ 4×400 ਮੀਟਰ ਦੀਆਂ ਔਰਤਾਂ ਦੀ ਰਿਲੇਅ ਵਿੱਚ ਸੋਨ ਤਮਗਾ ਜਿੱਤਿਆ.[1][2][3]
ਬੀਨਮੋਲ ਨੂੰ ਉਸ ਦੇ ਐਥਲੈਟਿਕ ਕੈਰੀਅਰ ਵਿੱਚ ਮਿਸਾਲੀ ਪ੍ਰਾਪਤੀ ਲਈ 2000 ਵਿੱਚ ਅਰਜੁਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ .[4][5] ਉਹ ਅੰਜਾਲੀ ਵੇਦ ਪਾਠਕ ਭਾਗਵਤ ਦੇ ਨਾਲ ਸਾਲ 2002-2003 ਵਿੱਚ ਭਾਰਤ ਦੇ ਸਰਵਉੱਚ ਖੇਡ ਸਨਮਾਨ, ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਦੀ ਸੰਯੁਕਤ ਜੇਤੂ ਵੀ ਬਣੀ।[6][7] 2004 ਵਿੱਚ, ਉਸਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ .[8]
ਕੇ.ਐੱਮ ਬੀਨਮੋਲ ਦਾ ਵਿਆਹ ਇੱਕ ਪੈਥੋਲੋਜੀ ਡਾਕਟਰ ਵਿਵੇਕ ਜਾਰਜ ਨਾਲ ਹੋਇਆ ਅਤੇ ਉਸਦੇ 2 ਬੱਚੇ ਅਸ਼ਵਿਨ ਅਤੇ ਹੈਲੇ ਹਨ (ਇਥੋਪੀਆਈ ਦੇ ਮਹਾਨ ਕਥਾ ਹੈਲੇ ਗੇਬਰਸਲੇਸੀ ਦੇ ਨਾਮ ਤੋਂ ਪ੍ਰਭਾਵਿਤ ਹਨ)
Seamless Wikipedia browsing. On steroids.