ਕੁਵੈਤ
From Wikipedia, the free encyclopedia
ਕੁਵੈਤ(/kʊˈweɪt/ ( ਸੁਣੋ);[5][6] Arabic: الكويت al-Kuwait, Gulf Arabic pronunciation: [ɪl‿ɪkweːt] or [lɪkweːt]), ਅਧਿਕਾਰਕ ਭਾਸ਼ਾ ਵਿੱਚ ਕੁਵੈਤ ਦਾ ਰਾਜ (Arabic: دولة الكويت Dawlat al-Kuwait) ਪੱਛਮੀ ਏਸ਼ੀਆ ਵਿੱਚ ਇੱਕ ਦੇਸ਼ ਹੈ, ਜਿਹੜਾ ਕਿ ਪੂਰਬੀ ਅਰਬ ਦੇ ਉੱਤਰੀ ਕਿਨਾਰੇ ਉੱਪਰ ਪਰਸ਼ੀਅਨ ਗਲਫ਼ ਦੇ ਸਿਰੇ ਤੇ ਸਥਿਤ ਹੈ। ਇਸਦੀ ਹੱਦ ਇਰਾਕ ਅਤੇ ਸਾਊਦੀ ਅਰਬ ਨਾਲ ਲੱਗਦੀ ਹੈ। 2016 ਦੇ ਮੁਤਾਬਿਕ, ਕੁਵੈਤ ਦੀ ਜਨਸੰਖਿਆ 4.2 ਕਰੋੜ ਹੈ, ਜਿਸ ਵਿੱਚ 1.3 ਕਰੋੜ ਕੁਵੈਤੀ ਹਨ ਅਤੇ 2.9 ਕਰੋੜ ਪਰਵਾਸੀ ਹਨ।[7] ਕੁਵੈਤ ਦੀ ਕੁੱਲ ਜਨਸੰਖਿਆ ਵਿੱਚ 70 ਪ੍ਰਤੀਸ਼ਤ ਲੋਕ ਪਰਵਾਸੀ ਹਨ।[8]
ਕੁਵੈਤ ਦਾ ਰਾਜ
| |||||
---|---|---|---|---|---|
| |||||
ਐਨਥਮ:
| |||||
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਕੁਵੈਤ ਸ਼ਹਿਰ 29°22′N 47°58′E | ||||
ਅਧਿਕਾਰਤ ਭਾਸ਼ਾਵਾਂ | ਅਰਬੀ | ||||
ਨਸਲੀ ਸਮੂਹ | |||||
ਧਰਮ | ਇਸਲਾਮ | ||||
ਵਸਨੀਕੀ ਨਾਮ | ਕੁਵੈਤੀ | ||||
ਸਰਕਾਰ | ਇਕਾਤਮਕ ਦੇਸ਼ ਸੰਵਿਧਾਨਕ ਬਾਦਸ਼ਾਹੀ[1] | ||||
• ਅਮੀਰ | ਸਬ੍ਹਾ ਅਹਿਮਦ ਅਲ-ਸਬ੍ਹਾ | ||||
• ਯੁਵਰਾਜ | ਨਵਾਫ਼ ਅਹਿਮਦ ਅਲ-ਸਬ੍ਹਾ | ||||
• ਰਾਸ਼ਟਰੀ ਅਸੈਂਬਲੀ ਦਾ ਸਪੀਕਰ | ਮਰਜ਼ੂਕ ਅਲ-ਗ਼ਨੀਮ | ||||
• ਪ੍ਰਧਾਨ ਮੰਤਰੀ | ਜਬਰ ਮੁਬਾਰਕ ਅਲ-ਸਬ੍ਹਾ | ||||
ਵਿਧਾਨਪਾਲਿਕਾ | ਕੁਵੈਤ ਦੀ ਰਾਸ਼ਟਰੀ ਅਸੈਂਬਲੀ | ||||
ਸਥਾਪਨਾ | |||||
ਖੇਤਰ | |||||
• ਕੁੱਲ | 17,818 km2 (6,880 sq mi) (152nd) | ||||
• ਜਲ (%) | negligible | ||||
ਆਬਾਦੀ | |||||
• 2016 ਅਨੁਮਾਨ | 4,348,395 (140th) | ||||
• 2005 ਜਨਗਣਨਾ | 2,213,403[2] | ||||
• ਘਣਤਾ | 200.2/km2 (518.5/sq mi) (61st) | ||||
ਜੀਡੀਪੀ (ਪੀਪੀਪੀ) | 2017 ਅਨੁਮਾਨ | ||||
• ਕੁੱਲ | $317.068 billion[3] (52nd) | ||||
• ਪ੍ਰਤੀ ਵਿਅਕਤੀ | $73,017[3] (5th) | ||||
ਜੀਡੀਪੀ (ਨਾਮਾਤਰ) | 2017 ਅਨੁਮਾਨ | ||||
• ਕੁੱਲ | $161.885 billion[3] (55th) | ||||
• ਪ੍ਰਤੀ ਵਿਅਕਤੀ | $37,280[3] (23rd) | ||||
ਐੱਚਡੀਆਈ (2014) | 0.816[4] ਬਹੁਤ ਉੱਚਾ · 48th | ||||
ਮੁਦਰਾ | ਕੁਵੈਤੀ ਦਿਨਾਰ (KWD) | ||||
ਸਮਾਂ ਖੇਤਰ | UTC+3 (ਯੂ. ਟੀ. ਸੀ +3:00) | ||||
ਮਿਤੀ ਫਾਰਮੈਟ | dd/mm/yyyy (CE) | ||||
ਡਰਾਈਵਿੰਗ ਸਾਈਡ | ਸੱਜਾ | ||||
ਕਾਲਿੰਗ ਕੋਡ | +965 | ||||
ਇੰਟਰਨੈੱਟ ਟੀਐਲਡੀ | .kw | ||||
ਵੈੱਬਸਾਈਟ www.e.gov.kw | |||||
|
ਕੁਵੈਤ ਵਿੱਚ ਤੇਲ ਦੇ ਭੰਡਾਰ 1938 ਵਿੱਚ ਲੱਭੇ ਗਏ ਸਨ। 1946 ਤੋਂ 1982 ਤੱਕ, ਕੁਵੈਤ ਦਾ ਵੱਡੇ ਪੈਮਾਨੇ ਉੱਤੇ ਆਧੁਨਿਕਰਨ ਹੋਇਆ। 1980 ਵਿੱਚ, ਕੁਵੈਤ ਭੂ-ਰਾਜਨੀਤਕ ਅਤੇ ਆਰਥਿਕ ਸੰਕਟ ਵਿੱਚੋਂ ਲੰਘਿਆ ਜਿਸ ਤੋਂ ਬਾਅਦ ਕੁਵੈਤ ਵਿੱਚ ਸ਼ੇਅਰ ਬਜ਼ਾਰ ਦੁਰਘਟਨਾ ਵਾਪਰੀ। 1990 ਵਿੱਚ, ਕੁਵੈਤ ਉੱਪਰ ਇਰਾਕ ਦੁਆਰਾ ਹਮਲਾ ਕੀਤਾ ਗਿਆ। ਇਰਾਕ ਦੁਆਰਾ ਕਬਜ਼ੇ ਵਾਲੇ ਖੇਤਰ ਪਿੱਛੋਂ 1991 ਵਿੱਚ ਗਠਜੋੜ ਫ਼ੌਜਾਂ ਵੱਲੋਂ ਖਾੜੀ ਦੀ ਜੰਗ ਵਿੱਚ ਛੁਡਾਏ ਗਏ। ਜੰਗ ਤੋਂ ਬਾਅਦ ਆਰਥਿਕਤਾ ਨੂੰ ਮੁੜ ਸੁਰਜੀਤ ਕਰਨ ਅਤੇ ਕੌਮੀ ਬੁਨਿਆਦੀ ਢਾਂਚੇ ਦੇ ਮੁੜ ਨਿਰਮਾਣ ਲਈ ਵਿਆਪਕ ਯਤਨ ਕੀਤੇ ਗਏ।
ਕੁਵੈਤ ਇੱਕ ਸੰਵਿਧਾਨਕ ਰਾਜ ਹੈ ਜਿਸ ਵਿੱਚ ਅੱਧ ਲੋਕਤੰਤਰੀ ਢਾਂਚਾ ਕੰਮ ਕਰਦਾ ਹੈ। ਇਸਦੀ ਉੱਚ-ਆਮਦਨੀ ਅਰਥ ਵਿਵਸਥਾ ਹੈ ਜਿਸਨੂੰ ਇਸਦੇ ਤੇਲ ਭੰਡਾਰਾਂ ਤੋਂ ਮਦਦ ਮਿਲਦੀ ਹੈ, ਕਿਉਂਕਿ ਕੁਵੈਤ ਦਾ ਤੇਲ ਭੰਡਾਰਾਂ ਵਾਲੇ ਦੇਸ਼ਾਂ ਵਿੱਚ ਛੇਵਾਂ ਸਥਾਨ ਹੈ। ਕੁਵੈਤੀ ਦਿਨਾਰ ਦੁਨੀਆ ਦੀ ਸਭ ਤੋਂ ਕੀਮਤੀ ਮੁਦਰਾ ਹੈ। ਵਿਸ਼ਵ ਬੈਂਕ ਦੇ ਅਨੁਸਾਰ ਕੁਵੈਤ ਕੁੱਲ ਘਰੇਲੂ ਉਤਪਾਦਨ ਪ੍ਰਤੀ ਵਿਅਕਤੀ (ਖਰੀਦਣ ਸ਼ਕਤੀ ਸਮਾਨਤਾ) ਦੇ ਹਿਸਾਬ ਨਾਲ ਵਿਸ਼ਵ ਵਿੱਚੋਂ ਉੱਪਰੋਂ ਚੌਥਾ ਦੇਸ਼ ਹੈ। ਕੁਵੈਤ ਦਾ ਸੰਵਿਧਾਨ 1962 ਵਿੱਚ ਬਣਿਆ ਸੀ।[9][10] ਕੁਵੈਤ ਗਲੋਬਲ ਕਲਚਰਲ ਡਿਸਟ੍ਰਿਕਟ ਨੈਟਵਰਕ ਦਾ ਮੈਂਬਰ ਵੀ ਹੈ।