ਕਾਰਲੁਕ ਲੋਕ
ਮੱਧ ਏਟੀਆ ਦੀ ਮੱਧਯੁਗੀ ਤੁਰਕੀ ਕਬਾਇਲੀ ਸੰਘ / From Wikipedia, the free encyclopedia
ਵਿਸ਼ੇਸ਼ ਤੱਥ ਭਾਸ਼ਾਵਾਂ, ਧਰਮ ...
ਬੰਦ ਕਰੋ
ਕਾਰਲੁਕ ਜਾਂ ਕਾਰਲੂਕ ਪੁਰਾਣੀ ਤੁਰਕੀ:, Qarluq,[1] ਫ਼ਾਰਸੀ: خَلُّخ (ਖ਼ਾਲੋਖ਼), ਅਰਬੀ قارلوق "ਕਾਰਲੁਕ") ਇੱਕ ਖ਼ਾਨਾਬਦੋਸ਼ ਤੁਰਕੀ ਕਬੀਲਾ ਸੀ ਜਿਹੜਾ ਮੱਧ ਏਸ਼ੀਆ ਵਿੱਚ ਅਲਤਾਈ ਪਹਾੜਾਂ ਵਿੱਚ ਪੱਛਮ ਵਿੱਚ ਕਾਰਾ-ਇਰਤਿਸ਼ ਅਤੇ ਤਰਬਤਈ ਪਰਬਤਾਂ ਦੇ ਖੇਤਰ ਵਿੱਚ ਵਸਿਆ ਕਰਦਾ ਸੀ। ਇਹਨਾਂ ਨੂੰ ਚੀਨੀ ਲੋਕ ਗੇਲੋਲੂ (葛邏祿, Gelolu) ਵੀ ਬੁਲਾਉਂਦੇ ਸਨ। ਕਾਰਲੁਕ ਨਸਲੀ ਜਾਤੀ ਦੇ ਤੌਰ 'ਤੇ ਉਈਗੁਰ ਲੋਕਾਂ ਨਾਲ ਸਬੰਧਿਤ ਸਨ। ਤੁਰਕੀ ਭਾਸ਼ਾਵਾਂ ਵਿੱਚ ਕਾਰਲੁਕ ਇੱਕ ਸ਼ਾਖਾ ਹੈ, ਜਿਸਦਾ ਨਾਮ ਇਹਨਾਂ ਕਾਰਲੁਕਾਂ ਉੱਪਰ ਹੀ ਪਿਆ ਸੀ ਅਤੇ ਜਿਸ ਵਿੱਚ ਉਈਗੁਰ ਭਾਸ਼ਾ, ਉਜ਼ਬੇਕ ਭਾਸ਼ਾ ਅਤੇ ਇਲੀ ਤੁਰਕੀ ਭਾਸ਼ਾ ਸ਼ਾਮਿਲ ਹੈ।