ਅਲੈਗਜ਼ੈਂਡਰ ਪੁਸ਼ਕਿਨ
ਰੂਸੀ ਕਵੀ / From Wikipedia, the free encyclopedia
ਅਲੈਗਜ਼ੈਂਡਰ ਸੇਰਗੇਏਵਿਚ ਪੁਸ਼ਕਿਨ (ਰੂਸੀ: Алекса́ндр Серге́евич Пу́шкин (6 ਜੂਨ [ਪੁਰਾਣਾ ਸਟਾਈਲ: ਮਈ 26 ] 1799 – 10 ਫਰਵਰੀ [ ਪੁਰਾਣਾ ਸਟਾਈਲ: ਜਨਵਰੀ 29 ] 1837) ਰੂਸੀ ਭਾਸ਼ਾ ਦੇ ਛਾਇਆਵਾਦੀ ਕਵੀਆਂ ਵਿੱਚੋਂ ਇੱਕ ਸਨ ਜਿਨ੍ਹਾਂ ਨੂੰ ਰੂਸੀ ਦਾ ਸਭ ਤੋਂ ਉੱਤਮ ਕਵੀ ਮੰਨਿਆ ਜਾਂਦਾ ਹੈ।[1][2][3][4] ਉਨ੍ਹਾਂ ਨੂੰ ਆਧੁਨਿਕ ਰੂਸੀ ਕਵਿਤਾ ਦਾ ਸੰਸਥਾਪਕ ਵੀ ਮੰਨਿਆ ਜਾਂਦਾ ਹੈ।[5][6][7]
ਅਲੈਗਜ਼ੈਂਡਰ ਪੁਸ਼ਕਿਨ |
---|
ਪੁਸ਼ਕਿਨ ਮਾਸਕੋ ਵਿੱਚ ਇੱਕ ਰੂਸੀ ਕੁਲੀਨ ਘਰਾਣੇ ਵਿੱਚ ਪੈਦਾ ਹੋਇਆ ਸੀ। ਉਸਦੇ ਖ਼ਾਨਦਾਨ ਦੇ ਬਾਰੇ ਇੱਕ ਉਲੇਖਣੀ ਤੱਥ ਇਹ ਹੈ ਕਿ ਇੱਕ ਉਸਦਾ ਪੜਦਾਦਾ - ਅਬਰਾਮ ਗੈਨੀਬਾਲ - ਅਫਰੀਕਾ ਤੋਂ ਏਕ ਦਾਸ ਵਜੋਂ ਲਿਆਂਦਾ ਗਿਆ ਸੀ ਅਤੇ ਬਾਅਦ ਵਿੱਚ ਇੱਕ ਰਈਸ ਬਣ ਗਿਆ ਸੀ।[8] ਪੁਸ਼ਕਿਨ ਨੇ ਪੰਦਰਾਂ ਸਾਲ ਦੀ ਉਮਰ ਵਿੱਚ ਆਪਣੀ ਪਹਿਲੀ ਕਵਿਤਾ ਪ੍ਰਕਾਸ਼ਿਤ ਕੀਤੀ ਸੀ, ਅਤੇ ਜਾਰਸਕੋਏ ਸੇਲੋ ਲਾਏਸੀਅਮ ਤੋਂ ਆਪਣੀ ਗ੍ਰੈਜੁਏਸ਼ਨ ਦੀ ਪੜ੍ਹਾਈ ਮੁਕਾਉਣ ਦੇ ਸਮੇਂ ਤੱਕ ਉਨ੍ਹਾਂ ਨੂੰ ਸਥਾਪਤ ਸਾਹਿਤਕ ਹਲਕਿਆਂ ਤੋਂ ਮਾਨਤਾ ਪ੍ਰਾਪਤ ਹੋ ਚੁੱਕੀ ਸੀ।
ਜਿਸ ਵਕਤ ਉਹ ਜਾਰ ਦੀ ਰਾਜਨੀਤਕ ਪੁਲਿਸ ਦੀ ਸਖ਼ਤ ਨਿਗਰਾਨੀ ਦੇ ਤਹਿਤ ਸੀ ਅਤੇ ਕੁਝ ਵੀ ਪ੍ਰਕਾਸ਼ਿਤ ਕਰਨ ਤੋਂ ਅਸਮਰਥ ਸੀ, ਪੁਸ਼ਕਿਨ ਨੇ ਆਪਣਾ ਸਭ ਤੋਂ ਪ੍ਰਸਿੱਧ ਡਰਾਮਾ ਬੋਰਿਸ ਗੋਦੂਨੋਵ ਲਿਖਿਆ ਸੀ। ਕਵਿਤਾ ਵਿੱਚ ਉਨ੍ਹਾਂ ਦਾ ਨਾਵਲ, ਯੇਵਗੇਨੀ ਓਨੇਗਿਨ, ਲੜੀਵਾਰ ਰੂਪ ਵਿੱਚ 1825 ਅਤੇ 1832 ਦੇ ਵਿਚਕਾਰ ਛਾਪਿਆ ਗਿਆ ਸੀ।
ਪੁਸ਼ਕਿਨ ਦੇ 38 ਸਾਲ ਦੇ ਛੋਟੇ ਜੀਵਨਕਾਲ ਨੂੰ ਅਸੀਂ 5 ਖੰਡਾਂ ਵਿੱਚ ਵੰਡ ਕੇ ਸਮਝ ਸਕਦੇ ਹਾਂ। 26 ਮਈ 1799 ਨੂੰ ਉਨ੍ਹਾਂ ਦੇ ਜਨਮ ਤੋਂ 1820 ਤੱਕ ਦਾ ਸਮਾਂ ਬਾਲਕਾਲ ਅਤੇ ਅਰੰਭਕ ਸਾਹਿਤ ਰਚਨਾ ਨੂੰ ਸਮੇਟਦਾ ਹੈ। 1820 ਤੋਂ 1824 ਦਾ ਸਮਾਂ ਜਲਾਵਤਨੀ ਦਾ ਕਾਲ ਹੈ। 1824 ਤੋਂ 1826 ਦੇ ਵਿੱਚ ਉਹ ਮਿਖੇਲੋਵਸਕੋਏ ਵਿੱਚ ਰਹੇ। 1826 - 1831 ਵਿੱਚ ਉਹ ਜਾਰ ਦੇ ਕਰੀਬ ਆਕੇ ਪ੍ਰਸਿੱਧੀ ਦੇ ਸਿਖਰ ਤੇ ਪਹੁੰਚੇ। 1831 ਤੋਂ ਉਨ੍ਹਾਂ ਦੀ ਮੌਤ (29 ਜਨਵਰੀ 1837) ਤੱਕ ਦਾ ਕਾਲ ਉਨ੍ਹਾਂ ਦੇ ਲਈ ਬਹੁਤ ਦੁੱਖਦਾਈ ਰਿਹਾ।