ਸ਼ੇਰ ਸ਼ਾਹ ਸੂਰੀ
ਸ਼ੇਰ ਸ਼ਾਹ ਸੂਰੀ ਵਲੋਂ ਜੀਟੀ ਰੋਡ ਉਪਰ ਬਣਵਾਈਆਂ ਗਈਆਂ ਸਰਾਵਾ ਵਿਚੋ ਇਕ ਸਰਾਂ ਬਾਰਾਂਦਰੀ ਸ਼ੇਰ ਸ਼ਾਹ ਸੂਰੀ ਪਿੰਡ ਗੰਡ / From Wikipedia, the free encyclopedia
ਸ਼ੇਰ ਸ਼ਾਹ ਸੂਰੀ (1486 – 22 ਮਈ,1545) (ਫ਼ਾਰਸੀ/ਪਸ਼ਤੋ: فريد خان شير شاہ سوري – ਫ਼ਰੀਦ ਖ਼ਾਨ ਸ਼ੇਰ ਸ਼ਾਹ ਸੂਰੀ, ਜਨਮ ਸਮੇਂ ਨਾਮ ਫ਼ਰੀਦ ਖ਼ਾਨ, ਸ਼ੇਰ ਸ਼ਾਹ ਵੀ ਕਹਿੰਦੇ ਸਨ) ਉੱਤਰੀ ਭਾਰਤ ਵਿੱਚ ਸੂਰ ਵੰਸ਼ ਦਾ ਬਾਨੀ ਸੀ।[1] ਭਾਰਤੀ ਇਤਿਹਾਸ ਵਿੱਚ ਲੋਹਪੁਰਸ਼, ਦਾਨਵੀਰ, ਪ੍ਰਬੁੱਧ ਯੋਧੇ ਵਜੋਂ ਉਸਦੀ ਵਡਿਆਈ ਕੀਤੀ ਜਾਂਦੀ ਹੈ।
ਵਿਸ਼ੇਸ਼ ਤੱਥ ਸ਼ੇਰ ਸ਼ਾਹ ਸੂਰੀ, ਸੂਰੀ ਸਲਤਨਤ ਦਾ ਸੁਲਤਾਨ ...
ਸ਼ੇਰ ਸ਼ਾਹ ਸੂਰੀ | |
---|---|
ਸੂਰੀ ਸਲਤਨਤ ਦਾ ਸੁਲਤਾਨ | |
ਸ਼ਾਸਨ ਕਾਲ | 17 ਮਈ 1540 – 22 ਮਈ 1545 |
ਤਾਜਪੋਸ਼ੀ | 1540 |
ਪੂਰਵ-ਅਧਿਕਾਰੀ | ਹਿਮਾਯੂੰ |
ਵਾਰਸ | ਇਸਲਾਮ ਸ਼ਾਹ ਸੂਰੀ |
ਜਨਮ | 1472 ਸਾਸਾਰਾਮ, ਜ਼ਿਲ੍ਹਾ ਰੋਹਤਾਸ (ਭਾਰਤ) |
ਮੌਤ | 22 ਮਈ 1545 ਕਾਲਿੰਜਰ, ਬੁੰਦੇਲਖੰਡ |
ਦਫ਼ਨ | ਸ਼ੇਰ ਸ਼ਾਹ ਸੂਰੀ ਮਕਬਰਾ, ਸਾਸਾਰਾਮ |
ਮਲਿਕਾ ਬੀਬੀ | |
ਔਲਾਦ | ਜਲਾਲ ਖ਼ਾਨ |
ਘਰਾਣਾ | ਸੂਰ ਵੰਸ਼ |
ਰਾਜਵੰਸ਼ | ਸੂਰ ਵੰਸ਼ |
ਪਿਤਾ | ਮੀਆਂ ਹਸਨ ਖ਼ਾਨ ਸੂਰ |
ਧਰਮ | ਇਸਲਾਮ |
ਬੰਦ ਕਰੋ
ਸ਼ੇਰ ਸ਼ਾਹ ਸੂਰੀ ਉਹਨਾਂ ਗਿਣੇ-ਚੁਣੇ ਬਾਦਸ਼ਾਹਾਂ ਵਿੱਚੋਂ ਸੀ, ਜਿਸ ਨੇ ਭਾਰਤ ਵਰਗੇ ਵਿਸ਼ਾਲ ਉਪ-ਮਹਾਂਦੀਪ ਨੂੰ ਇੱਕ ਸੂਤਰ ਵਿੱਚ ਬੰਨ੍ਹਣ ਦੀ ਕੋਸ਼ਿਸ਼ ਕੀਤੀ। ਸ਼ੇਰ ਸ਼ਾਹ ਸੂਰੀ ਬੜਾ ਦੂਰ-ਅੰਦੇਸ਼ ਤੇ ਤੀਖਣ ਬੁੱਧੀ ਦਾ ਮਾਲਕ ਸੀ। ਆਪਣੀ ਲਿਆਕਤ, ਤੀਬਰ ਇੱਛਾ, ਸਖ਼ਤ ਮਿਹਨਤ ਅਤੇ ਦ੍ਰਿੜ੍ਹਤਾ ਦੇ ਬਲਬੂਤੇ ਉਹ ਮੁਗ਼ਲਾਂ ਨੂੰ ਹਰਾਕੇ ਦਿੱਲੀ ਦੇ ਤਖ਼ਤ ਦਾ ਮਾਲਕ ਬਣਿਆ।