ਸਿੱਖ ਧਰਮ From Wikipedia, the free encyclopedia
ਸਿੱਖ ਜਾਂ ਸਿਖ ਉਸ ਇਨਸਾਨ ਨੂੰ ਆਖਦੇ ਹਨ ਜੋ ਸਿੱਖੀ, 15ਵੀਂ ਸਦੀ 'ਚ ਉੱਤਰ ਦੱਖਣੀ ਏਸ਼ੀਆ ਦੇ ਪੰਜਾਬ ਖੇਤਰ ਵਿਖੇ ਆਗਾਜ਼ ਹੋਏ ਇੱਕ ਰੱਬ ਨੂੰ ਮੰਨਣ ਵਾਲੇ ਧਰਮ ਅਤੇ ਕੌਮੀ ਫ਼ਲਸਫੇ ਵਿੱਚ ਯਕੀਨ ਰੱਖਦੇ ਹਨ। ਸਿੱਖ ਸ਼ਬਦ ਸੰਸਕ੍ਰਿਤ ਦੇ ਸ਼ਬਦ शिष्य (ਸਿਸ਼ਯਾ: ਵਿਦਿਆਰਥੀ) ਜਾਂ शिक्ष (ਸਿਖਸ਼ਾ: ਸਿੱਖਿਆ) ਦਾ ਤਬਦੀਲ ਰੂਪ ਹੈ।[58][59] ਸਿੱਖ ਰਹਿਤ ਮਰਯਾਦਾ ਦੇ ਹਿੱਸਾ 1 ਮੁਤਾਬਕ, ਸਿੱਖ ਉਹ ਵਿਅਕਤੀ ਹੈ ਜੋ ਇੱਕ ਅਕਾਲ ਪੁਰਖ (ਅਲੌਕਿਕ ਹਸਤੀ); ਦਸ ਗੁਰੂ, ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਤੱਕ; ਗੁਰੂ ਗ੍ਰੰਥ ਸਾਹਿਬ; ਦਸ ਗੁਰੂਆਂ ਦੀਆਂ ਸਿੱਖਿਆਵਾਂ ਅਤੇ ਗੁਰੂ ਗੋਬਿੰਦ ਸਿੰਘ ਦੇ ਅੰਮ੍ਰਿਤ ਸੰਚਾਰ ਵਿੱਚ ਯਕੀਨ ਰੱਖਦਾ ਹੋਵੇ।"[60]
ਕੁੱਲ ਪੈਰੋਕਾਰ | |
---|---|
ਅੰ. 26–30 ਮਿਲੀਅਨ[8] | |
ਸੰਸਥਾਪਕ | |
ਗੁਰੂ ਨਾਨਕ ਦੇਵ | |
ਮਹੱਤਵਪੂਰਨ ਆਬਾਦੀ ਵਾਲੇ ਖੇਤਰ | |
ਭਾਰਤ | 23,786,000–28,000,000 (2022–23 ਅੰਦਾਜ਼ਾ)[12] |
ਕੈਨੇਡਾ | 771,790[13][14] |
ਫਰਮਾ:Country data ਯੂਨਾਈਟਡ ਕਿੰਗਡਮ | 524,140[15][16][17] |
ਫਰਮਾ:Country data ਯੂਨਾਈਟਡ ਸਟੇਟਸ | 500,000[24] |
ਆਸਟਰੇਲੀਆ | 210,400[25] |
ਇਟਲੀ | 150,000[26][27][28] |
ਮਲੇਸ਼ੀਆ | 120,000[29][30][31] |
ਫਰਮਾ:Country data ਯੂਨਾਈਟਡ ਅਰਬ ਇਮਾਰਤ | 52,000[32] |
ਫਿਲੀਪੀਨਜ਼ | 50,000[33][34] |
ਨਿਊਜ਼ੀਲੈਂਡ | 40,908[35] |
ਥਾਈਲੈਂਡ | 40,000[36] |
ਓਮਾਨ | 35,540[37] |
ਫਰਮਾ:Country data ਸਪੇਨ | 26,000[38] |
ਜਰਮਨੀ | 15,000[39] |
ਹਾਂਗਕਾਂਗ | 15,000[40] |
ਕੁਵੈਤ | 15,000[41][42] |
ਫਰਮਾ:Country data ਸਾਈਪ੍ਰਸ | 13,280[43][44] |
ਸਿੰਗਾਪੁਰ | 12,000[45] |
ਇੰਡੋਨੇਸ਼ੀਆ | 10,000[46] |
ਫਰਮਾ:Country data ਬੈਲਜੀਅਮ | 10,000[47] |
ਆਸਟਰੀਆ | 9,000[48] |
ਫ਼ਰਾਂਸ | 8,000[49] |
ਪੁਰਤਗਾਲ | 7,000[50] |
ਸਾਊਦੀ ਅਰਬ | 6,700[51] |
ਪਾਕਿਸਤਾਨ | 6,146 (NADRA), 20,000 (USDOS)[52][53] |
ਫਰਮਾ:Country data ਕੀਨੀਆ | 6,000[54] |
ਫਰਮਾ:Country data ਨਾਰਵੇ | 4,080[55] |
ਡੈੱਨਮਾਰਕ | 4,000[56] |
ਸਵੀਡਨ | 4,000[57] |
ਧਰਮ | |
ਸਿੱਖੀ | |
ਭਾਸ਼ਾਵਾਂ | |
ਪੰਜਾਬੀ (ਗੁਰਮੁਖੀ) ਸਿੱਖ ਡਾਇਸਪੋਰਾ ਦੁਆਰਾ ਬੋਲੀ ਜਾਂਦੀ: |
ਸਿੱਖ ਲਫ਼ਜ਼ ਅਸਲ ਵਿੱਚ ਧਾਰਮਕ ਅਤੇ ਕੌਮੀ ਤੌਰ ਤੇ ਸਿੱਖੀ ਦੇ ਪੈਰੋਕਾਰਾਂ ਲਈ ਵਰਤਿਆ ਜਾਂਦਾ ਹੈ, ਨਾਂ ਕਿ ਕਿਸੇ ਨਸਲੀ ਗਰੁਪ ਲਈ। ਪਰ ਕਿਉਂਕਿ ਸਿੱਖੀ ਨੂੰ ਮੰਨਣ ਵਾਲੇ ਜ਼ਿਆਦਾ ਇੱਕ ਨਸਲ ਦੇ ਹਨ, ਸਿੱਖਾਂ ਵਿੱਚ ਬਹੁਤ ਮਜ਼ਬੂਤ ਨਸਲੀ-ਧਾਰਮਕ ਸਬੰਧ ਮੌਜੂਦ ਹਨ। ਬਹੁਤ ਦੇਸ਼, ਜਿਵੇਂ ਕਿ ਯੂਨਾਈਟਡ ਕਿੰਗਡਮ, ਇਸ ਕਰਕੇ ਸਿੱਖਾਂ ਨੂੰ ਆਪਣੇ ਮਰਦਮਸ਼ੁਮਾਰੀ ਵਿੱਚ ਨਸਲ ਵਜੋਂ ਮਾਨਤਾ ਦਿੰਦੇ ਹਨ।[61] ਅਮਰੀਕਾ ਦੀ ਗੈਰ-ਮੁਨਾਫ਼ੇ ਵਾਲੀ ਸੰਸਥਾ ਯੂਨਾਈਟਡ ਸਿੱਖਸ ਨੇ ਸਿੱਖਾਂ ਨੂੰ ਯੂ.ਐਸ. ਦੀ ਮਰਦਮਸ਼ੁਮਾਰੀ ਵਿੱਚ ਦਾਖਲ ਕਰਨ ਲਈ ਸੰਘਰਸ਼ ਕੀਤਾ, ਉਹਨਾ ਇਸ ਗੱਲ ਤੇ ਜੋਰ ਪਾਇਆ ਕਿ ਸਿੱਖ ਆਪਣੇ ਆਪ ਨੂੰ ਨਸਲੀ ਗਰੁਪ ਮੰਨਦੇ ਹਨ ਨਾ ਕਿ ਇਕੱਲਾ ਧਰਮ।[62]
ਪਿਛਲੇ ਨਾਮ ਵਜੋਂ ਸਿੱਖ ਮਰਦਾਂ ਦੇ ਸਿੰਘ, ਅਤੇ ਸਿੱਖ ਔਰਤਾਂ ਦੇ ਕੌਰ ਲਗਦਾ ਹੈ। ਜਿਹੜੇ ਸਿੱਖ ਖੰਡੇ-ਦੀ-ਪੌਹਲ ਲੈਕੇ ਖਾਲਸੇ ਵਿੱਚ ਸ਼ਾਮਲ ਹੋ ਜਾਣ, ਉਹ ਪੰਜ ਕਕਾਰ: ਕੇਸ, ਦਸਤਾਰ ਜਾਂ ਕਪੜੇ ਨਾਲ ਢੱਕੇ ਨਾ-ਕੱਟੇ ਵਾਲ; ਕੰਘਾ, ਕੇਸਾਂ ਦੀ ਸਫਾਈ ਸੰਭਾਲ ਵਾਸਤੇ ਛੋਟਾ ਲੱਕੜ ਦਾ ਬਰੀਕ ਦੰਦਿਆਂ ਵਾਲੀ ਕੰਘੀ; ਕੜਾ, ਗੁੱਟ ਤੇ ਪਉਣ ਵਾਲਾ ਲੋਹੇ ਜਾਂ ਇਸਪਾਤ ਦਾ ਬਣਿਆ ਕੰਗਣ; ਕਛਹਿਰਾ, ਨਾਲੇ ਵਾਲਾ ਮੋਕਲਾ ਜਿਹਾ ਤੇ ਲੱਤਾਂ ਕੋਲੋਂ ਤੰਗ ਕਛਾ; ਕਿਰਪਾਨ, ਲੋਹੇ ਜਾਂ ਇਸਪਾਤ ਦੀ ਬਣੀ ਤਲਵਾਰ ਤੋਂ ਪਛਾਣ ਹੋ ਸਕਦੇ ਹਨ। ਵੱਡਾ ਪੰਜਾਬ ਖੇਤਰ ਸਿੱਖਾਂ ਦਾ ਇਤਿਹਾਸਕ ਵਤਨ ਹੈ, ਭਰ ਸਿੱਖ ਭਾਈਚਾਰਾ ਸਾਰੀ ਦੁਨੀਆ 'ਚ ਅਹਿਮ ਅਬਾਦੀ ਵਿੱਚ ਮਿਲ ਜਾਣਗੇ।
ਗੁਰੂ ਗ੍ਰੰਥ ਸਾਹਿਬ ਤੋਂ,
ਮਹਲਾ ੪ ॥
ਗੁਰੂ ਰਾਮਦਾਸਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ॥
ਜੋ ਮਨੁੱਖ ਸਤਿਗੁਰੂ ਦਾ (ਸੱਚਾ) ਸਿੱਖ ਅਖਵਾਂਦਾ ਹੈ (ਭਾਵ, ਜਿਸ ਨੂੰ ਲੋਕ ਸੱਚਾ ਸਿੱਖ ਆਖਦੇ ਹਨ) ਉਹ ਰੋਜ਼ ਸਵੇਰੇ ਉੱਠ ਕੇ ਹਰਿ-ਨਾਮ ਦਾ ਸਿਮਰਨ ਕਰਦਾ ਹੈ।ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ ॥
ਹਰ ਰੋਜ਼ ਸਵੇਰੇ ਉੱਦਮ ਕਰਦਾ ਹੈ, ਇਸ਼ਨਾਨ ਕਰਦਾ ਹੈ (ਤੇ ਫਿਰ ਨਾਮ-ਰੂਪ) ਅੰਮ੍ਰਿਤ ਦੇ ਸਰੋਵਰ ਵਿੱਚ ਟੁੱਭੀ ਲਾਉਂਦਾ ਹੈ।ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ ॥
ਸਤਿਗੁਰੂ ਦੇ ਉਪਦੇਸ਼ ਦੁਆਰਾ ਪ੍ਰਭੂ ਦੇ ਨਾਮ ਦਾ ਜਾਪ ਜਪਦਾ ਹੈ ਤੇ (ਇਸ ਤਰ੍ਹਾਂ) ਉਸ ਦੇ ਸਾਰੇ ਪਾਪ-ਵਿਕਾਰ ਲਹਿ ਜਾਂਦੇ ਹਨ।ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ ॥
ਫਿਰ ਦਿਨ ਚੜ੍ਹੇ ਸਤਿਗੁਰੂ ਦੀ ਬਾਣੀ ਦਾ ਕੀਰਤਨ ਕਰਦਾ ਹੈ ਤੇ (ਦਿਹਾੜੀ) ਬਹਿੰਦਿਆਂ ਉੱਠਦਿਆਂ (ਭਾਵ, ਕਾਰ-ਕਿਰਤ ਕਰਦਿਆਂ) ਪ੍ਰਭੂ ਦਾ ਨਾਮ ਸਿਮਰਦਾ ਹੈ।ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖੁ ਗੁਰੂ ਮਨਿ ਭਾਵੈ ॥
ਸਤਿਗੁਰੂ ਦੇ ਮਨ ਵਿੱਚ ਉਹ ਸਿੱਖ ਚੰਗਾ ਲੱਗਦਾ ਹੈ ਜੋ ਪਿਆਰੇ ਪ੍ਰਭੂ ਨੂੰ ਹਰ ਦਮ ਯਾਦ ਕਰਦਾ ਹੈ।ਜਿਸ ਨੋ ਦਇਆਲੁ ਹੋਵੈ ਮੇਰਾ ਸੁਆਮੀ ਤਿਸੁ ਗੁਰਸਿਖ ਗੁਰੂ ਉਪਦੇਸੁ ਸੁਣਾਵੈ ॥
ਜਿਸ ਤੇ ਪਿਆਰਾ ਪ੍ਰਭੂ ਦਿਆਲ ਹੁੰਦਾ ਹੈ, ਉਸ ਗੁਰਸਿੱਖ ਨੂੰ ਸਤਿਗੁਰੂ ਸਿੱਖਿਆ ਦੇਂਦਾ ਹੈ।ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ ॥੨॥
ਦਾਸ ਨਾਨਕ (ਭੀ) ਉਸ ਗੁਰਸਿੱਖ ਦੀ ਚਰਨ-ਧੂੜ ਮੰਗਦਾ ਹੈ ਜੋ ਆਪ ਨਾਮ ਜਪਦਾ ਹੈ ਤੇ ਹੋਰਨਾਂ ਨੂੰ ਜਪਾਉਂਦਾ ਹੈ ॥੨॥— ਗੁਰੂ ਗ੍ਰੰਥ ਸਾਹਿਬ, ਅੰਗ ੩੦੫, ਟੀਕਾਕਾਰ ਪ੍ਰੋਫੈਸਰ ਸਾਹਿਬ ਸਿੰਘ
ਪੰਜ ਕਕਾਰ ਉਹ ਪੰਜ ਚਿੰਨ੍ਹ ਹਨ ਜਿਹੜੇ ਹਰ ਖ਼ਾਲਸਈ ਸਿੱਖ ਨੂੰ ਇਖਤਿਆਰ ਕਰਨੇ ਲਾਜ਼ਮੀ ਹਨ।
ਪੰਜ ਕਕਾਰ ਵਿੱਚ ਸ਼ਾਮਿਲ:
ਇਕ ਸਿੱਖ ਦੀ ਪਰਿਭਾਸ਼ਾ ਇਹ ਵੀ ਹੋ ਸਕਦੀ ਹੈ। ਸਿੱਖ ਕਿਸੇ ਦੇ ਘਰ ਪੈਦਾ ਨਹੀਂ ਹੁੰਦਾ ਸਿੱਖ ਬਣਨਾ ਪੈਂਦਾ ਏ। ਇਹ ਜਰੂਰੀ ਨਹੀਂ ਕਿ ਸਿੱਖ ਦੇ ਘਰ ਪੈਦਾ ਹੋਣ ਵਾਲਾ ਵੀ ਸਿੱਖ ਹੀ ਹੋਏਗਾ। ਸਿੱਖ ਵਿਰਲੇ ਸੀ, ਵਿਰਲੇ ਹਨ ਤੇ ਵਿਰਲੇ ਹੀ ਹੋਣਗੇ।[63]
“ਸਿਖਾਂ ਦੀ ਨਜ਼ਰ ਵਿਚ ਆਪਣੇ ਤੇ ਪਰਾਏ ਇਕੋ ਜਿਹੇ ਹੁੰਦੇ ਹਨ, ਇਹਨਾਂ ਦੀ ਨਜ਼ਰ ਵਿਚ ਦੋਸਤ ਤੇ ਦੁਸ਼ਮਣ ਵੀ ਬਰਾਬਰ ਹਨ। ਇਹ ਦੋਸਤਾਂ ਨਾਲ ਸਦਾ ਇਕ ਰੰਗ ਭਾਵ ਇਕਸਾਰ ਪੇਸ਼ ਆਉਂਦੇ ਹਨ, ਉਥੇ ਹੀ ਦੁਸ਼ਮਣਾਂ ਨਾਲ ਵੀ ਬਿਨ੍ਹਾਂ ਜੰਗ ਦੇ ਜੀਵਨ ਗੁਜ਼ਰ ਬਸਰ ਕਰਦੇ ਹਨ।”
—ਖੁਲਾਸਤੁਤ ਤਵਾਰੀਖ਼-ਸੁਜਾਨ ਰਾਏ ਭੰਡਾਰੀ
“ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਇਸ ਫਿਰਕੇ ਦੇ ਲੋਕ ਭਾਵ ਸਿਖ ਮਾਰੇ ਜਾਣ ਲਈ ਵੀ ਇਕ ਦੂਜੇ ਨਾਲੋਂ ਅਗੇ ਵਧਣ ਦੀ ਕਰਦੇ ਸਨ, ਤੇ ਜਲਾਦ ਦੀਆਂ ਮਿੰਨਤਾਂ ਕਰਦੇ ਸਨ ਕਿ ਪਹਿਲ੍ਹਾਂ ਉਸਨੂੰ ਕਤਲ ਕੀਤਾ ਜਾਵੇ ।”
—ਸੈਰੁਲ ਮੁਤਾਖ਼ਰੀਨ,ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਦੇ ਸਿੰਘਾਂ ਦੀ ਸ਼ਹਾਦਤ ਦਾ ਜ਼ਿਕਰ ਕਰਦਿਆਂ
“ਸਿੰਘ ਬੜੇ ਜ਼ੋਰਾਵਰ, ਸ਼ੇਰਾਂ ਵਰਗੇ ਜੁਆਨ ਤੇ ਭਰਵੇਂ ਕਦ ਵਾਲੇ ਹਨ। ਜੇ ਉਨ੍ਹਾਂ ਦੀ ਲਤ ਵੀ ਕਿਸੇ ਵਲੈਤੀ ਘੋੜੇ ਨੂੰ ਲਗ ਜਾਵੇ ਤਾਂ ਉਹ ਥਾਂ ਸਿਰ ਮਰ ਜਾਵੇ। ਉਹਨ੍ਹਾਂ ਦੀ ਬੰਦੂਕ ਸੌ ਸੌ ਕਦਮਾਂ ਤੇ ਵੈਰੀ ਦੀ ਖਬਰ ਜਾਂ ਲੈਂਦੀ ਹੈ । ਹਰ ਸੂਰਮਾ ਦੋ ਦੋ ਸੌ ਕੋਹ ਤਕ ਘੋੜੇ ਤੇ ਸਫਰ ਕਰ ਲੈਂਦਾ ਹੈ। ਜੇ ਇਸ ਤਰ੍ਹਾਂ ਨਾ ਹੁੰਦਾ ਤਾਂ ਇਹ ਵਲੈਤੀ ਫ਼ੌਜ ਉੱਤੇ ਕਿਵੇਂ ਜਿਤ ਪਾਉਂਦੇ। ਆਖ਼ਰ ਦੁਰਾਨੀ ਦੀ ਫ਼ੌਜ ਨੇ ਵੀ ਸਿੱਖਾਂ ਦੀ ਤੇਗ ਦੀ ਧਾਂਕ ਮੰਨੀ ਹੈ।”
—ਇਮਾਦੁਆ ਸਾਅਦਤ
“ਜੇਕਰ ਹਮਲੇ ਸਮੇਂ ਸਿੱਖ ਕਿਸੇ ਕਾਫ਼ਲੇ (ਸਰਕਾਰੀ) ਨੂੰ ਲੁਟਦੇ ਸਨ ਤਾਂ ਉਹ ਕਿਸੇ ਆਦਮੀ ਦੇ ਸਿਰ ਤੋਂ ਦਸਤਾਰ ਕਦੇ ਨਹੀ ਸਨ ਉਤਾਰਦੇ, ਅਤੇ ਸਿੱਖ, ਤੀਵੀਆਂ ਦੇ ਕੱਪੜੇ ਤੇ ਗਹਿਣਿਆਂ ਉੱਤੇ ਭੁਲ ਕੇ ਵੀ ਹਥ ਨਹੀ ਪਾਉਂਦੇ ਸਨ।”
—ਤਵਾਰੀਖ਼ੇ ਪੰਜਾਬ,ਬੂਟੇ ਸ਼ਾਹ
ਜਨਸੰਖਿਆ 2011 ਮੁਬਾਰਕ ਭਾਰਤ ਚ ਸਿੱਖਾਂ ਦੀ ਗਿਣਤੀ ਸੂਬੇਆ ਤੇ ਕੇਂਦਰ ਸਸਤ ਪ੍ਦੇਸ਼ਾ ਮੁਤਾਬਕ
ਪ੍ਰਾਂਤ | ਅਬਾਦੀ |
---|---|
ਪੰਜਾਬ | 16004754 ( 1 ਕਰੋਡ਼ 60 ਲੱਖ 4 ਹਜ਼ਾਰ + ) |
ਹਰਿਆਣਾ | 1243752 ( 12 ਲੱਖ 43 ਹਜ਼ਾਰ + ) |
ਰਾਜਸਥਾਨ | 872930 ( 8 ਲੱਖ 72 ਹਜ਼ਾਰ +) |
ਉਤਰ ਪ੍ਰਦੇਸ਼ | 643500 ( 6 ਲੱਖ 43 ਹਜ਼ਾਰ +) |
ਦਿੱਲੀ | 570581 ( 5 ਲੱਖ 70 ਹਜ਼ਾਰ +) |
ਉਤਰਾਖੰਡ | 236340 ( 2 ਲੱਖ 36 ਹਜ਼ਾਰ + ) |
ਜੰਮੂ ਅਤੇ ਕਸ਼ਮੀਰ|ਜੰਮੂ ਅਤੇ ਕਸ਼ਮੀਰ (ਕੇਂਦਰ ਸ਼ਾਸਿਤ ਪ੍ਰਦੇਸ਼) | 234848 ( 2 ਲੱਖ 34 ਹਜ਼ਾਰ + ) |
ਮਹਾਰਾਸ਼ਟਰ | 223247 ( 2 ਲੱਖ 23 ਹਜ਼ਾਰ + ) |
ਚੰਡੀਗੜ੍ਹ | 138329 ( 1 ਲੱਖ 38 ਹਜ਼ਾਰ +) |
ਹਿਮਾਚਲ ਪ੍ਰਦੇਸ਼ | 79896 ( 79 ਹਜ਼ਾਰ +) |
ਬਿਹਾਰ | 23779 (23 ਹਜ਼ਾਰ+) |
ਪੱਛਮੀ ਬੰਗਾਲ | 63523 ( 63 ਹਜ਼ਾਰ +) |
ਝਾਰਖੰਡ | 71422 ( 71 ਹਜ਼ਾਰ +) |
ਛੱਤੀਸਗੜ੍ਹ | 70036 ( 70 ਹਜ਼ਾਰ +) |
ਮੱਧ ਪ੍ਰਦੇਸ਼ | 151412 ( 1 ਲੱਖ 51 ਹਜ਼ਾਰ +) |
ਗੁਜਰਾਤ | 58246 ( 58 ਹਜ਼ਾਰ +) |
ਸਿੱਕਮ | 1868 |
ਅਰੁਣਾਚਲ ਪ੍ਰਦੇਸ਼ | 3287 |
ਨਾਗਾਲੈਂਡ | 1890 |
ਮਨੀਪੁਰ | 1527 |
ਮਿਜੋਰਮ | 286 |
ਤ੍ਰਿਪੁਰਾ | 1070 |
ਮੇਘਾਲਿਆ | 3045 |
ਅਸਾਮ | 20672 ( 20 ਹਜ਼ਾਰ +) |
ਓਡੀਸ਼ਾ | 21991 ( 21 " +) |
ਦਮਨ ਅਤੇ ਦਿਉ | 172 |
ਦਾਦਰ ਅਤੇ ਨਗਰ ਹਵੇਲੀ | 217 |
ਆਂਧਰਾ ਪ੍ਰਦੇਸ਼ | 40244 ( 40 ਹਜ਼ਾਰ +) |
ਕਰਨਾਟਕ | 28773 ( 28 " +) |
ਤਮਿਲ਼ ਨਾਡੂ | 14601 ( 14 " +) |
ਗੋਆ | 1473 |
ਕੇਰਲਾ | 3814 |
ਪੁਡੂਚੇਰੀ | 297 |
ਲਕਸ਼ਦੀਪ | 8 |
ਅੰਡੇਮਾਨ ਅਤੇ ਨਿਕੋਬਾਰ ਟਾਪੂ | 1286 |
ਰੁੱਲ | 20833116 ( 2 ਕਰੋਡ਼ 8 ਲੱਖ 33 ਹਜ਼ਾਰ + ) |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.