ਸਰਹਿੰਦ-ਫ਼ਤਹਿਗੜ੍ਹ
ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦਾ ਪਿੰਡ / From Wikipedia, the free encyclopedia
ਸਰਹਿੰਦ ਪੰਜਾਬ ਦਾ ਇੱਕ ਪ੍ਰਾਚੀਨ ਇਤਿਹਾਸਕ ਸ਼ਹਿਰ ਹੈ ਜੋ ਫ਼ਤਹਿਗੜ੍ਹ ਸਾਹਿਬ ਜ਼ਿਲ੍ਹਾ ਵਿੱਚ ਹੈ। ਇਹ ਨਗਰ ਪਟਿਆਲਾ ਤੋਂ ਉੱਤਰ ਵੱਲ 23 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਇਤਿਹਾਸਕਾਰਾ ਦਾ ਮੰਨਣਾ ਹੈ ਕਿ ਇਹ ਸ਼ਹਿਰ ਆਰੀਆ ਲੋਕਾਂ ਨੇ ਵਸਾਇਆ। ਇਸ ਨਗਰ ਨੂੰ ਤਿੰਨ ਵਾਰੀ ਤਬਾਹ ਕਿਤਾ ਗਿਆ। ਸੰਨ 1011 ਵਿੱਚ ਮਹਿਮੂਦ ਗਜ਼ਨਵੀ ਨੇ ਸਰਹਿੰਦ ਤੋਂ ਥਾਨੇਸਰ ਤੱਕ ਸਾਰਾ ਤਬਾਹ ਕਰ ਦਿਤਾ। ਦੂਜੀ ਵਾਰ ਸੰਨ 1710 ਵਿੱਚ ਬੰਦਾ ਸਿੰਘ ਬਹਾਦਰ ਨੇ ਇਸ ਦੀ ਇੱਟ ਨਾਲ ਇੱਟ ਖੜਕਾ ਦਿਤੀ। ਤੀਜੀ ਵਾਰ 1763 ਵਿੱਚ ਖ਼ਾਲਸਾ ਦਲ ਨੇ ਸਰਹਿੰਦ ਦੇ ਨਵਾਬ ਜ਼ੈਨ ਖ਼ਾਨ ਨੂੰ ਹਾਰ ਦੇ ਕੇ ਨਗਰ ਨੂੰ ਖ਼ੂਬ ਲੁਟਿਆ ਅਤੇ ਕਈ ਗੁਰਦੁਆਰੇ ਬਣਵਾਏ। ਇਸ ਨਗਰ ਦੇ ਜਨਸੰਖਿਆ 60852 ਹੈ। ਜਿਸ ਵਿੱਚ ਮਰਦਾ 54% ਅਤੇ ਔਰਤਾਂ 46% ਹਨ।[1]
ਵਿਸ਼ੇਸ਼ ਤੱਥ ਸਰਹਿੰਦ, ਦੇਸ਼ ...
ਸਰਹਿੰਦ | |
---|---|
ਸ਼ਹਿਰ | |
ਦੇਸ਼ | India |
ਭਾਰਤ ਦੇ ਰਾਜ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ | ਪੰਜਾਬ, ਭਾਰਤ |
ਜ਼ਿਲ੍ਹਾ | ਫ਼ਤਹਿਗੜ੍ਹ ਸਾਹਿਬ ਜ਼ਿਲ੍ਹਾ |
ਆਬਾਦੀ (2013) | |
• ਕੁੱਲ | 60,852 |
ਭਾਸ਼ਾ | |
• ਸਰਕਾਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (IST) |
ਬੰਦ ਕਰੋ