![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/f/f6/William_Rowan_Hamilton_portrait_oval_combined.png/640px-William_Rowan_Hamilton_portrait_oval_combined.png&w=640&q=50)
ਵਿਲੀਅਮ ਰੋਵਨ ਹੈਮਿਲਟਨ
From Wikipedia, the free encyclopedia
ਸਰ ਵਿਲੀਅਮ ਰੋਵਨ ਹੈਮਿਲਟਨ PRIA FRSE (4 ਅਗਸਤ 1805 – 2 ਸਤੰਬਰ 1865) ਇੱਕ ਆਇਰਿਸ਼ ਗਣਿਤ-ਸ਼ਾਸਤਰੀ, ਖਗੋਲ-ਵਿਗਿਆਨੀ, ਅਤੇ ਗਣਿਤ ਭੌਤਿਕ ਵਿਗਿਆਨੀ ਸੀ, ਜਿਸਨੇ ਕਲਾਸੀਕਲ ਮਕੈਨਿਕਸ, ਔਪਟਿਕਸ ਅਤੇ ਅਲਜਬਰੇ ਵਿੱਚ ਅਹਿਮ ਯੋਗਦਾਨ ਪਾਇਆ। ਉਸ ਦੇ ਮਕੈਨੀਕਲ ਅਤੇ ਆਪਟੀਕਲ ਪ੍ਰਣਾਲੀਆਂ ਦਾ ਅਧਿਐਨ ਹੋਣ ਕਾਰਨ ਉਸ ਨੇ ਨਵੇਂ ਗਣਿਤਕ ਸੰਕਲਪਾਂ ਅਤੇ ਤਕਨੀਕਾਂ ਦੀ ਖੋਜ ਕੀਤੀ। ਗਣਿਤ ਭੌਤਿਕ ਵਿਗਿਆਨ ਵਿੱਚ ਉਸਦਾ ਸਭ ਤੋਂ ਮਸ਼ਹੂਰ ਯੋਗਦਾਨ ਨਿਊਟੋਨੀਅਨ ਮਕੈਨਿਕਸ ਦਾ ਸੁਧਾਰ ਕਰਨਾ ਹੈ, ਜਿਸ ਨੂੰ ਹੁਣ ਹੈਮਿਲਟੋਨੀਅਨ ਮਕੈਨਿਕਸ ਕਿਹਾ ਜਾਂਦਾ ਹੈ। ਇਹ ਕੰਮ ਕਲਾਸੀਕਲ ਫੀਲਡ ਥਿਊਰੀਆਂ ਜਿਵੇਂ ਕਿ ਇਲੈਕਟ੍ਰੋਮੈਗਨੈਟਿਜ਼ਮ ਦੇ ਆਧੁਨਿਕ ਅਧਿਐਨ ਨੂੰ ਅਤੇ ਕੁਆਂਟਮ ਮਕੈਨਿਕਸ ਦੇ ਵਿਕਾਸ ਲਈ ਕੇਂਦਰੀ ਸਿੱਧ ਹੋਇਆ ਹੈ। ਸ਼ੁੱਧ ਗਣਿਤ ਵਿੱਚ, ਉਹ ਸਭ ਤੋਂ ਵੱਧ ਕੁਆਟਰਨੀਓਨਾਂ ਦੇ ਖੋਜੀ ਵਜੋਂ ਜਾਣਿਆ ਜਾਂਦਾ ਹੈ।
ਸਰ ਵਿਲੀਅਮ ਰੋਵਨ ਹੈਮਿਲਟਨ | |
---|---|
![]() ਸਰ ਵਿਲੀਅਮ ਰੋਵਨ ਹੈਮਿਲਟਨ (1805–1865) | |
ਜਨਮ | (1805-08-04)4 ਅਗਸਤ 1805 ਡਬਲਿਨ, ਆਇਰਲੈਂਡ |
ਮੌਤ | 2 ਸਤੰਬਰ 1865(1865-09-02) (ਉਮਰ 60) ਡਬਲਿਨ, ਆਇਰਲੈਂਡ |
ਰਾਸ਼ਟਰੀਅਤਾ | ਆਇਰਿਸ਼ |
ਅਲਮਾ ਮਾਤਰ | ਟ੍ਰਿਨਿਟੀ ਕਾਲਜ, ਡਬਲਿਨ |
ਲਈ ਪ੍ਰਸਿੱਧ | ਹੈਮਿਲਟਨ ਦਾ ਸਿਧਾਂਤ ਹੈਮਿਲਟੋਨੀਅਨ ਮਕੈਨਿਕਸ ਹੈਮਿਲਟਨਿਅਨਜ਼ ਹੈਮਿਲਟਨ-ਯਾਕੋਬੀ ਸਮੀਕਰਨ ਕੁਆਟ੍ਰਨੀਔਨ ਬਾਈਕੁਆਟ੍ਰਨੀਔਨ ਹੈਮੀਲਟੋਨੀਅਨ ਪਾਥ ਕੋਸੀਅਨ ਕਲਕੁਲੂ ਨਾਬਲਾ ਪ੍ਰਤੀਕ ਵਰਸਰ ਸ਼ਬਦ 'ਟੈਂਸਰ ਦੀ ਘਾੜਤ ਹੈਮਿਲਟੋਨੀਅਨ ਵੈਕਟਰ ਫੀਲਡ ਇਕੋਸੀਅਨ ਗੇਮ ਯੂਨੀਵਰਸਲ ਅਲਜਬਰਾ ਹੌਡੋਗ੍ਰਾਫ ਹੈਮਿਲਟੋਨੀਅਨ ਸਮੂਹ ਕੇਇਲੀ-ਹੈਮਿਲਟਨ ਪ੍ਰੋਜੈਕਟ |
ਜੀਵਨ ਸਾਥੀ | ਹੈਲਨ ਮੈਰੀ ਬੇਇਲੀ |
ਬੱਚੇ | ਵਿਲੀਅਮ ਐਡਵਿਨ ਹੈਮਿਲਟਨ, ਆਰਕੀਬਾਲਡ ਹੈਨਰੀ ਹੈਮਿਲਟਨ, ਹੈਲਨ ਐਲੀਜ਼ਾ ਅਮੇਲੀਆ ਓ ਰੈਗਨ ਹੈਮਿਲਟਨ |
ਪੁਰਸਕਾਰ | ਰਾਇਲ ਮੈਡਲ (1835) |
ਵਿਗਿਆਨਕ ਕਰੀਅਰ | |
ਖੇਤਰ | ਗਣਿਤ-ਸ਼ਾਸਤਰ, ਖਗੋਲ-ਵਿਗਿਆਨ, ਭੌਤਿਕ ਵਿਗਿਆਨ |
ਅਦਾਰੇ | ਟ੍ਰਿਨਿਟੀ ਕਾਲਜ, ਡਬਲਿਨ |
ਅਕਾਦਮਿਕ ਸਲਾਹਕਾਰ | ਜਾਨ ਬਰਿੰਕਲੇ |
Influences | ਜ਼ੇਰਹ ਕੋਲਬਲ ਜੌਨ ਟੀ ਗਰੇਵਜ਼ |
Influenced | ਪੀਟਰ ਗੁਥਰੀ ਟੈਟ |
ਕਿਹਾ ਜਾਂਦਾ ਹੈ ਕਿ ਹੈਮਿਲਟਨ ਨੂੰ ਬਹੁਤ ਛੋਟੀ ਉਮਰ ਵਿੱਚ ਬਹੁਤ ਵੱਡੀ ਪ੍ਰਤਿਭਾ ਦਿਖਾਈ ਸੀ। ਖਗੋਲ-ਵਿਗਿਆਨੀ ਬਿਸ਼ਪ ਡਾ. ਜੌਨ ਬ੍ਰੇਂਕਲ ਨੇ 18 ਸਾਲ ਦੇ ਹੈਮਿਲਟਨ ਬਾਰੇ ਟਿੱਪਣੀ ਕੀਤੀ, 'ਇਹ ਨੌਜਵਾਨ, ਮੈਂ ਇਹ ਨਹੀਂ ਕਹਿੰਦਾ ਕਿ ਇਹ ਹੋਵੇਗਾ, ਸਗੋਂ ਇਹ ਇਸ ਜੁੱਗ ਦਾ ਪਹਿਲਾ ਗਣਿਤ-ਸ਼ਾਸਤਰੀ ਹੈ।'