ਫ਼ਰਾਂਸੁਆ-ਮਾਰੀ ਆਰੂਏ (ਫ਼ਰਾਂਸੀਸੀ: François-Marie Arouet; 21 ਨਵੰਬਰ 1694 – 30 ਮਈ 1778), ਲਿਖਤੀ ਨਾਂ ਵਾਲਟੇਅਰ (Voltaire) ਨਾਲ ਮਸ਼ਹੂਰ, ਇੱਕ ਫ਼ਰਾਂਸੀਸੀ ਲੇਖਕ, ਇਤਿਹਾਸਕਾਰ ਅਤੇ ਦਾਰਸ਼ਨਿਕ ਸੀ। ਉਸਦਾ ਅਸਲੀ ਨਾਮ ਫ਼ਰਾਂਸੁਆ-ਮਾਰੀ ਆਰੂਏ (François - Marie Arouet) ਸੀ। ਉਹ ਆਪਣੀ ਪ੍ਰਤਿਭਾਸ਼ਾਲੀ ਹਾਜ਼ਰ-ਜਵਾਬੀ (wit), ਦਾਰਸ਼ਨਕ ਭਾਵਨਾ ਅਤੇ ਨਾਗਰਿਕ ਅਜ਼ਾਦੀ (ਧਰਮ ਦੀ ਅਜ਼ਾਦੀ ਅਤੇ ਅਜ਼ਾਦ ਵਪਾਰ) ਦੇ ਸਮਰਥਨ ਲਈ ਵੀ ਪ੍ਰਸਿੱਧ ਹੈ।

ਵਿਸ਼ੇਸ਼ ਤੱਥ ਵੋਲਟੇਅਰ, ਜਨਮ ...
ਵੋਲਟੇਅਰ
Thumb
ਪੋਰਟਰੇਟ - ਨਿਕੋਲਸ ਦੇ ਲਾਰਜੀਲੇਅਰ
ਜਨਮ
ਫ਼ਰਾਂਸੁਆ-ਮਾਰੀ ਆਰੂਏ

21 ਨਵੰਬਰ 1694
ਮੌਤ30 ਮਈ 1778
ਪੈਰਸ, ਫਰਾਂਸ
ਰਾਸ਼ਟਰੀਅਤਾਫ਼ਰਾਂਸੀਸੀ
ਪੇਸ਼ਾਲੇਖਕ, ਇਤਿਹਾਸਕਾਰ ਅਤੇ ਦਾਰਸ਼ਨਿਕ
ਬੰਦ ਕਰੋ

ਵਾਲਟੇਅਰ ਨੇ ਸਾਹਿਤ ਦੀ ਲਗਪਗ ਹਰ ਵਿਧਾ ਵਿੱਚ ਲਿਖਿਆ। ਉਸਨੇ ਡਰਾਮਾ, ਕਵਿਤਾ, ਨਾਵਲ, ਨਿਬੰਧ, ਇਤਿਹਾਸਕ ਅਤੇ ਵਿਗਿਆਨਕ ਲਿਖਤਾਂ ਅਤੇ ਵੀਹ ਹਜ਼ਾਰ ਤੋਂ ਜਿਆਦਾ ਪੱਤਰ ਅਤੇ ਕਿਤਾਬਚੇ ਲਿਖੇ।

ਹਾਲਾਂਕਿ ਉਸਦੇ ਸਮਾਂ ਵਿੱਚ ਫ਼ਰਾਂਸ ਵਿੱਚ ਪਰਕਾਸ਼ਨ ਉੱਤੇ ਤਰ੍ਹਾਂ-ਤਰ੍ਹਾਂ ਦੀ ਬੰਦਸ਼ਾਂ ਸਨ ਫਿਰ ਵੀ ਉਹ ਸਮਾਜਕ ਸੁਧਾਰਾਂ ਦੇ ਪੱਖ ਵਿੱਚ ਖੁੱਲ੍ਹ ਕੇ ਬੋਲਦਾ ਸੀ। ਆਪਣੀਆਂ ਰਚਨਾਵਾਂ ਦੇ ਮਾਧਿਅਮ ਰਾਹੀਂ ਉਹ ਰੋਮਨ ਕੈਥੋਲੀਕ ਗਿਰਜਾ ਘਰ ਦੇ ਕਠਮੁੱਲਾਪਣ ਅਤੇ ਹੋਰ ਫ਼ਰਾਂਸੀਸੀ ਸੰਸਥਾਵਾਂ ਦੀ ਖੁੱਲ੍ਹ ਕੇ ਖਿੱਲੀ ਉਡਾਉਂਦਾ ਸੀ।

ਬੌਧਿਕ ਜਾਗਰਣ ਯੁੱਗ ਦੀਆਂ ਹੋਰ ਹਸਤੀਆਂ (ਮਾਨਟੇਸਕਿਊ, ਜਾਨ ਲਾੱਕ, ਥਾਮਸ ਹਾਬਸ, ਰੂਸੋ ਆਦਿ) ਦੇ ਨਾਲ-ਨਾਲ ਵਾਲਟੇਅਰ ਦੀਆਂ ਰਚਨਾਵਾਂ ਅਤੇ ਵਿਚਾਰਾਂ ਦਾ ਅਮਰੀਕੀ ਇਨਕਲਾਬ ਅਤੇ ਫਰਾਂਸੀਸੀ ਇਨਕਲਾਬ ਦੇ ਪ੍ਰਮੁੱਖ ਵਿਚਾਰਕਾਂ ਉੱਤੇ ਗਹਿਰਾ ਅਸਰ ਪਿਆ ਸੀ।

ਜੀਵਨ ਵੇਰਵੇ

ਫ਼ਰਾਂਸੁਆ-ਮਾਰੀ ਆਰੂਏ, ਪੰਜ ਬੱਚਿਆਂ ਵਿੱਚ ਸਭ ਤੋਂ ਛੋਟਾ ਸੀ ਅਤੇ ਉਸਦਾ ਜਨਮ ਪੈਰਿਸ ਵਿੱਚ ਹੋਇਆ ਸੀ।[1] ਉਸਦੇ ਪਿਤਾ ਫ਼ਰਾਂਸੁਆ ਆਰੂਏ (1650 – 1 ਜਨਵਰੀ 1722), ਇੱਕ ਵਕੀਲ ਸਨ ਅਤੇ ਮਾਮੂਲੀ ਖਜਾਨਾ ਕਰਮਚਾਰੀ ਸਨ। ਉਸਦੀ ਮਾਂ ਮੇਰੀ ਮਾਰਗਰੇਟ ਡੀ'ਔਮਾਰਤ (ਅੰਦਾਜ਼ਨ 1660 – 13 ਜੁਲਾਈ 1701), ਇੱਕ ਕੁਲੀਨ ਘਰਾਣੇ ਤੋਂ ਸੀ। ਵਾਲਟੇਅਰ ਦੇ ਜਨਮ ਬਾਰੇ ਕਿਆਸ ਚਲਦੇ ਹਨ, ਹਾਲਾਂਕਿ ਉਹ ਆਪ 20 ਫਰਵਰੀ 1694 ਨੂੰ ਆਪਣੀ ਜਨਮ ਤਾਰੀਖ ਕਿਹਾ ਕਰਦਾ ਸੀ। ਉਸਨੂੰ ਯਸ਼ੂ ਸਮਾਜ ਨੇ ਪੈਰਿਸ ਦੇ ਇੱਕ ਪਬਲਿਕ ਸੈਕੰਡਰੀ ਸਕੂਲ ਲੀਸੇ ਲੂਈ-ਲ-ਗਰਾਂ (1704–1711) ਵਿੱਚ ਪੜ੍ਹਾਇਆ, ਜਿਥੇ ਉਸਨੇ ਲੈਟਿਨ ਅਤੇ ਯੂਨਾਨੀ ਸਿੱਖੀ; ਬਾਅਦ ਵਿੱਚ ਉਹ ਇਤਾਲਵੀ, ਸਪੇਨੀ ਅਤੇ ਅੰਗਰੇਜ਼ੀ ਵਿੱਚ ਵੀ ਰਵਾਂ ਹੋ ਗਿਆ।[2]

ਕਿਤਾਬਾਂ

Thumb
Elémens de la philosophie de Neuton, 1738
  • ਈਡੀਪਸ, 1718
  • ਲ'ਹੀਨਰੀਡ, 1728
  • ਚਾਰਲਸ 7ਵੇਂ ਦਾ ਇਤਿਹਾਸ, 1730
  • ਬਰੂਟਸ, 1730
  • ਜ਼ਾਇਰ 1732
  • ਉਲ ਟਮਪਲ ਡਲ਼ ਗਿਸਟ 1733
  • ਇੰਗਲਿਸ਼ ਲੈਟਰਜ਼, 1734
  • ਐਡੀਲੇਡ ਡੀ ਗੀਸਕਲਨ,1734
  • ਮਨਡਾਨੋ 1736
  • ਐਪਸਟੋਲਾ ਸੋਬਰ, 1736
  • ਜ਼ਲੀਮਾ, 1740
  • ਮੇਰ ਵਿਪ, 1743

ਹਵਾਲੇ

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.