![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/f/fa/Woolf_by_Beresford_2.jpg/640px-Woolf_by_Beresford_2.jpg&w=640&q=50)
ਵਰਜੀਨੀਆ ਵੁਲਫ਼
From Wikipedia, the free encyclopedia
ਐਡਲੀਨ ਵਰਜੀਨਿਆ ਵੁਲਫ (ਅੰਗਰੇਜ਼ੀ: Adeline Virginia Woolf) (/ˈwʊlf/; ਜਨਮ ਸਮੇਂ ਸਟੀਫਨ; 25 ਜਨਵਰੀ 1882 – 28 ਮਾਰਚ 1941) 20ਵੀਂ ਸਦੀ ਦੀ ਇੱਕ ਪ੍ਰਤਿਭਾਵਾਨ ਮੋਹਰੀ ਆਧੁਨਿਕਤਾਵਾਦੀ ਲੇਖਕਾਂ ਵਿੱਚੋਂ ਇੱਕ ਅੰਗਰੇਜ਼ ਸਾਹਿਤਕਾਰ ਅਤੇ ਨਿਬੰਧਕਾਰ ਸੀ। ਏ ਰੂਮ ਆਫ ਵਨ'ਸ ਓਨ ਦੀ ਲੇਖਿਕਾ ਵਰਜੀਨਿਆ ਵੁਲਫ ਪ੍ਰਸਿੱਧ ਲੇਖਿਕਾ, ਆਲੋਚਕ ਅਤੇ ਪਰਬਤਾਰੋਹੀ ਪਿਤਾ ਸਰ ਸਟੀਫਨ ਅਤੇ ਮਾਂ ਜੂਲਿਆ ਸਟੀਫਨ ਦੀ ਧੀ ਸੀ। ਉਸ ਦਾ ਜਨਮ 1882 ਵਿੱਚ ਲੰਦਨ ਵਿੱਚ ਹੋਇਆ ਸੀ। ਬੁੱਧੀਜੀਵੀਆਂ ਦੀ ਆਵਾਜਾਈ ਉਨ੍ਹਾਂ ਦੇ ਘਰ ਵਿੱਚ ਆਮ ਰਹਿੰਦੀ ਸੀ। ਵਰਜੀਨਿਆ ਦਾ ਰੁਝੇਵਾਂ ਸ਼ੁਰੂ ਤੋਂ ਹੀ ਲਿਖਣ ਪੜ੍ਹਨ ਵੱਲ ਸੀ। ਵਰਜਿਨਿਆ ਦੀ ਜਿਆਦਾਤਰ ਯਾਦਾਂ ਕਾਰਨਵਾਲ ਦੀਆਂ ਹਨ, ਜਿੱਥੇ ਉਹ ਅਕਸਰ ਗਰਮੀਆਂ ਦੀਆਂ ਛੁੱਟੀਆਂ ਗੁਜ਼ਾਰਨ ਜਾਂਦੀ ਹੁੰਦੀ ਸੀ। ਇਨ੍ਹਾਂ ਯਾਦਾਂ ਦੀ ਹੀ ਦੇਣ ਸੀ ਉਸ ਦੀ ਪ੍ਰਮੁੱਖ ਰਚਨਾ - 'ਟੂ ਦ ਲਾਈਟਹਾਉਸ'। ਜਦੋਂ ਉਹ ਕੇਵਲ 13 ਸਾਲ ਦੀ ਸੀ, ਤੱਦ ਉਸ ਦੀ ਮਾਂ ਦੀ ਅਚਾਨਕ ਮੌਤ ਹੋ ਗਈ। ਇਸ ਦੇ ਦੋ ਸਾਲ ਬਾਅਦ ਆਪਣੀ ਭੈਣ ਅਤੇ 1904 ਵਿੱਚ ਪਿਤਾ ਨੂੰ ਵੀ ਉਸ ਨੇ ਖੋਹ ਦਿੱਤਾ। ਇਹ ਉਸ ਦਾ ਨਿਰਾਸ਼ਾ ਭਰਿਆ ਦੌਰ ਸੀ। ਇਸ ਦੇ ਬਾਅਦ ਆਜੀਵਨ ਡਿਪ੍ਰੈਸ਼ਨ ਦੇ ਦੌਰੇ ਉਸ ਨੂੰ ਘੇਰਦੇ ਰਹੇ। ਇਸ ਦੇ ਬਾਵਜੂਦ ਵੀ ਉਸਨੇ ਕਈ ਮਹੱਤਵਪੂਰਣ ਕ੍ਰਿਤੀਆਂ ਦੀ ਰਚਨਾ ਕੀਤੀ। ਸਰੀਰਕ ਪੱਖੋਂ ਬਹੁਤ ਕਮਜੋਰ ਹੋਣ ਦੇ ਕਾਰਨ ਉਸ ਦੀ ਪੜ੍ਹਾਈ-ਲਿਖਾਈ ਘਰ ਹੀ ਹੋਈ। ਬਾਅਦ ਵਿੱਚ ਉਸ ਨੇ ਪੜ੍ਹਾਉਣ ਦਾ ਕਾਰਜ ਸ਼ੁਰੂ ਕੀਤਾ। 30 ਸਾਲ ਦੀ ਉਮਰ ਵਿੱਚ ਉਸ ਨੇ ਲੋਯੋਨਾਰਡ ਵੁਲਫ ਨਾਲ ਵਿਆਹ ਕੀਤਾ। ਉਸ ਨੇ ਡਾਇਰੀ, ਜੀਵਨੀਆਂ, ਨਾਵਲ, ਆਲੋਚਨਾ ਸਾਰੇ ਲਿਖੇ। ਲੇਕਿਨ ਉਸ ਦਾ ਮਨਪਸੰਦ ਵਿਸ਼ਾ ਇਸਤਰੀ ਵਿਮਰਸ਼ ਹੀ ਸੀ। ਇਸੇ ਦਾ ਨਤੀਜਾ ਸੀ, ਉਸ ਦੀ ਮਹੱਤਵਪੂਰਣ ਕਿਤਾਬ ਏ ਰੂਮ ਆਫ ਵਨਸ ਓਨ(ਆਪਣਾ ੲਿੱਕ ਕਮਰਾ), ਜਿਸ ਵਿੱਚ 1928 ਵਿੱਚ ਉਸ ਵੱਲੋਂ ਕੈਂਬਰਿਜ ਯੂਨੀਵਰਸਿਟੀ ਦੀਆਂ ਕੁੜੀਆਂ ਨੂੰ ਦਿੱਤੇ ਛੇ ਭਾਸ਼ਣ ਸਨ।
ਵਰਜੀਨਿਆ ਵੁਲਫ | |
---|---|
![]() ਵਰਜੀਨਿਆ ਵੁਲਫ 20 ਸਾਲ ਦੀ ਉਮਰ ਵਿੱਚ | |
ਜਨਮ | Adeline Virginia Stephen (1882-01-25)25 ਜਨਵਰੀ 1882 ਕੇਨਸਿੰਗਟਨ, ਲੰਡਨ, ਇੰਗਲਡ |
ਮੌਤ | 28 ਮਾਰਚ 1941(1941-03-28) (ਉਮਰ 59) ਦਰਿਆ ਊਸੇ, ਈਸਟ ਸੁਸੈਕਸ, ਇੰਗਲੈਂਡ, ਲਿਊਸ ਦੇ ਨੇੜੇ |
ਕਿੱਤਾ | ਨਾਵਲਕਾਰ, ਨਿਬੰਧਕਾਰ, ਪ੍ਰਕਾਸ਼ਕ, ਆਲੋਚਕ |
ਰਾਸ਼ਟਰੀਅਤਾ | ਬਰਤਾਨਵੀ |
ਅਲਮਾ ਮਾਤਰ | ਕਿੰਗਜ ਕਾਲਜ ਲੰਡਨ |
ਪ੍ਰਮੁੱਖ ਕੰਮ | ਟੂ ਦ ਲਾਈਟਹਾਉਸ ਮਿਸਿਜ਼ ਡਾਲੋਵੇ ਓਰਲੈਂਡੋ: ਇੱਕ ਜੀਵਨੀ ਏ ਰੂਮ ਆਫ ਵਨਸ ਓਨ |
ਜੀਵਨ ਸਾਥੀ | ਲਿਓਨਾਰਦ ਵੁਲਫ਼ (m. 1912–1941; ਲੇਖਿਕਾ ਦੀ ਮੌਤ) |