ਮੈਰੀ ਕੋਮ
ਭਾਰਤੀ ਮੁੱਕੇਬਾਜ਼ From Wikipedia, the free encyclopedia
ਭਾਰਤੀ ਮੁੱਕੇਬਾਜ਼ From Wikipedia, the free encyclopedia
ਮਾਂਗਟੇ ਚੁੰਗਨੇਈਜਾਂਗ ਮੈਰੀ ਕੋਮ (ਜਨਮ 1 ਮਾਰਚ 1983), ਜਿਸ ਨੂੰ ਐੱਮ. ਸੀ. ਮੈਰੀ ਕੋਮ , ਮੇਗਨੀਫੀਸ਼ੈਂਟ ਮੈਰੀ ਜਾਂ ਆਮ ਤੌਰ 'ਤੇ ਸਿਰਫ ਮੈਰੀ ਕੋਮ ਕਿਹਾ ਜਾਂਦਾ ਹੈ, ਇੱਕ ਭਾਰਤੀ ਮੁੱਕੇਬਾਜ ਹੈ ਅਤੇ ਭਾਰਤ ਦੇ ਉੱਤਰ-ਪੂਰਬੀ ਰਾਜ ਮਨੀਪੁਰ ਦੇ ਕੋਮ ਨਾਂ ਦੇ ਕਬੀਲੇ ਨਾਲ ਸੰਬੰਧ ਰਖਦੀ ਹੈ।[1] ਇਸ ਨੇ ਛੇ ਵਾਰ ਵਿਸ਼ਵ ਮੁੱਕੇਬਾਜੀ ਚੈਂਪਿਅਨਸ਼ਿਪ ਦਾ ਖਿਤਾਬ ਜਿੱਤਿਆ ਹੈ ਅਤੇ ਇਹ ਸਾਰੀਆ ਛੇ ਵਿਸ਼ਵ ਮੁੱਕੇਬਾਜੀ ਚੈਂਪਿਅਨਸ਼ਿਪ ਵਿੱਚ ਤਮਗਾ ਜਿੱਤਣ ਵਾਲੀ ਇੱਕੋ ਇੱਕ ਔਰਤ ਖਿਡਾਰਣ ਹਨ।[2] 2012 ਲੰਡਨ ਓਲਿੰਪਕ ਮੁਕਾਬਲਿਆਂ ਵਿੱਚ ਖੇਡਣ ਵਾਲੀ ਇਹ ਇੱਕਲੀ ਭਾਰਤੀ ਔਰਤ ਮੁਕੇਬਾਜ ਸੀ। ਇਹਨਾਂ ਨੇ ਫਲਾਈਵੇਟ ਕੈਟਾਗਰੀ (51 ਕਿੱਲੋ ਭਾਰ) ਵਿੱਚ ਹਿੱਸਾ ਲਿਆ ਅਤੇ ਤਾਂਬੇ ਦਾ ਤਮਗਾ ਜਿੱਤਿਆ.[3] ਇਸੇ ਕੈਟਾਗਰੀ ਵਿੱਚ ਇਹ ਏ. ਆਈ. ਬੀ. ਏ. ਵਿਸ਼ਵ ਇਸਤਰੀ ਰੈਂਕਿਗ ਵਿੱਚ ਇਹਨਾਂ ਨੂੰ ਚੌਥੈ ਸਥਾਨ ਤੇ ਰੱਖਿਆ ਗਿਆ ਹੈ।[4]
ਨਿੱਜੀ ਜਾਣਕਾਰੀ | ||||||||||||||||||||||||||||||||||||||||||||||||||||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਪੂਰਾ ਨਾਮ | ਮਂਗਟੇ ਚੁਂਗਨੇਈਜਾਂਗ ਮੈਰੀ ਕੋਮ | |||||||||||||||||||||||||||||||||||||||||||||||||||||||||||||||||||||||||||||
ਛੋਟਾ ਨਾਮ | ਮੇਗਨੀਫੀਸ਼ੈਂਟ ਮੈਰੀ | |||||||||||||||||||||||||||||||||||||||||||||||||||||||||||||||||||||||||||||
ਰਾਸ਼ਟਰੀਅਤਾ | ਭਾਰਤੀ | |||||||||||||||||||||||||||||||||||||||||||||||||||||||||||||||||||||||||||||
ਜਨਮ | 1 ਮਾਰਚ 1983 ਕਾਂਗਾਥੇਈ, ਮਨੀਪੁਰ, ਭਾਰਤ | |||||||||||||||||||||||||||||||||||||||||||||||||||||||||||||||||||||||||||||
ਕੱਦ | 1.58 ਮੀਟਰ | |||||||||||||||||||||||||||||||||||||||||||||||||||||||||||||||||||||||||||||
ਭਾਰ | 51 kg (112 lb) | |||||||||||||||||||||||||||||||||||||||||||||||||||||||||||||||||||||||||||||
Spouse(s) | ਕੇ. ਓਨਲਰ ਕੋਮ | |||||||||||||||||||||||||||||||||||||||||||||||||||||||||||||||||||||||||||||
ਖੇਡ | ||||||||||||||||||||||||||||||||||||||||||||||||||||||||||||||||||||||||||||||
ਦੇਸ਼ | ਭਾਰਤ | |||||||||||||||||||||||||||||||||||||||||||||||||||||||||||||||||||||||||||||
ਖੇਡ | ਮੁਕੇਬਾਜ਼ੀ (46, 48, ਅਤੇ 51 ਕਿੱਲੋ) | |||||||||||||||||||||||||||||||||||||||||||||||||||||||||||||||||||||||||||||
ਦੁਆਰਾ ਕੋਚ | ਐੱਮ. ਨਰਜਿਤ ਸਿੰਘ, ਚਾਰਲਸ ਐਟਕਿਨਸਨ | |||||||||||||||||||||||||||||||||||||||||||||||||||||||||||||||||||||||||||||
ਮੈਡਲ ਰਿਕਾਰਡ
|
ਮੈਰੀ ਕੋਮ ਕਾਂਗਾਥੇਈ, ਜ਼ਿਲ੍ਹਾ ਚੁਰਾਚਨਪੁਰ ਮਨੀਪੁਰ ਵਿੱਚ ਪੈਦਾ ਹੋਈ। ਇਹਨਾਂ ਦੇ ਮਾਤਾ ਪਿਤਾ, ਮਾਂਗਟੇ ਟੋਂਪਾ ਕੋਮ ਅਤੇ ਮਾਂਗਟੇ ਅਖਮ ਕੋਮ ਝੁਮ ਖੇਤਾਂ ਵਿੱਚ ਕੰਮ ਕਰਦੇ ਸਨ।[5] ਇਹਨਾਂ ਨੇ ਆਪਨੀ ਛੇਵੀਂ ਕਲਾਸ ਤੱਕ ਮੁੱਢਲੀ ਪੜ੍ਹਾਈ ਲੋਕਤਕ ਕ੍ਰਿਸਚਿਅਨ ਮਾਡਲ ਸਕੂਲ ਮੋਈਰਾਂਗ ਅਤੇ ਉਸ ਤੋਂ ਬਾਅਦ ਅੱਠਵੀਂ ਤੱਕ ਸੰਤ ਜੇਵੀਅਰ ਕੈਥੋਲਿਕ ਸਕੂਲ, ਮੋਈਰਾਂਗ ਤੋਂ ਪ੍ਰਾਪਤ ਕੀਤੀ। ਇਸ ਤੋਂ ਬਾਅਦ ਇਹਨਾਂ ਨੇ ਨੌਵੀਂ ਅਤੇ ਦਸਵੀ ਦੀ ਪੜ੍ਹਾਈ ਲਈ ਆਦਿਮਜਤੀ ਹਾਈ ਸਕੂਲ, ਇਂਫਾਲ ਵਿੱਚ ਦਾਖਲਾ ਲਿਆ, ਪਰ ਇਹ ਇਮਤਿਹਾਨ ਪਾਸ ਨਾ ਕਰ ਸਕੀ। ਇਹਨਾਂ ਨੇ ਇਹ ਸਕੂਲ ਛੱਡ ਦਿੱਤਾ ਅਤੇ NIOS, ਇਂਫਾਲ ਤੋ ਦੁਬਾਰਾ ਇਮਤਿਹਾਨ ਦਿੱਤਾ ਅਤੇ ਚੁਰਾਚੰਦਪੁਰ ਕਾਲਜ ਤੋ ਗ੍ਰੈਜੂਏਸ਼ਨ ਪ੍ਰਾਪਤ ਕੀਤੀ।[1] ਹਲਾਂਕਿ ਇਹਨਾਂ ਨੂੰ ਬਚਪਨ ਤੋਂ ਹੀ ਖੇਡਾਂ ਵਿੱਚ ਕਾਫੀ ਦਿਲਚਸਪੀ ਸੀ, ਪਰ ਦਿਂਗਕੋ ਸਿੰਘ ਦੀ ਸਫਲਤਾ ਨੇ ਇਹਨਾਂ ਨੂੰ ਮੁਕੇਬਾਜ ਬਣਨ ਲਈ ਪ੍ਰੇਰਿਤ ਕਿੱਤਾ। ਇਹਨਾਂ ਨੇ ਮਨੀਪੁਰ ਰਾਜ ਮੁਕੇਬਾਜੀ ਕੋਚ ਐੱਮ. ਨਰਜਿਤ ਸਿੰਘ, ਦੀ ਨਿਗਰਾਣੀ ਹੇਂਠ ਖੁਮਣ ਲੰਪਕ, ਇਂਫਾਲ ਵਿੱਚ ਆਪਨੀ ਸਿਖਲਾਈ ਆਰੰਭ ਕੀਤੀ।[6]
ਇਹਨਾਂ ਦਾ ਵਿਆਹ ਕੇ. ਓਨਲਰ ਕੋਮ ਨਾਲ ਹੋਇਆ ਹੈ ਅਤੇ ਇਹਨਾਂ ਦੇ ਦੋ ਜੁੜਵਾਂ ਬੱਚੇ ਹਨ ਜਿਨਂ ਦਾ ਨਾਮ ਰੇਚੁਂਗ ਅਤੇ ਖੁਪਨੇਈਵਾਰ ਹੈ।[7][8]
2012 ਵਿੱਚ ਭਾਰਤੀ ਫਿਲਮ ਨਿਰਮਾਤਾ ਸੰਜੇ ਲੀਲਾ ਭੰਸਾਲੀ ਨੇ ਮੈਰੀ ਕੋਮ ਦੀ ਜਿੰਦਗੀ ਤੇ ਆਧਾਰਿਤ ਇੱਕ ਜੀਵਨੀ ਫਿਲਮ ਨਿਰਾਮਣ ਕਰਨ ਦੀ ਘੋਸ਼ਣਾ ਕੀਤੀ ਜਿਸ ਵਿੱਚ ਅਦਾਕਾਰਾ ਪ੍ਰਿਅੰਕਾ ਚੋਪੜਾ ਮੈਰੀ ਕੋਮ ਦਾ ਕਿਰਦਾਰ ਨਿਭਾਵੇਗੀ।[9]
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.