ਬੁਕਰ ਇਨਾਮ
From Wikipedia, the free encyclopedia
ਮੈਨ ਬੁੱਕਰ ਇਨਾਮ ਇੱਕ ਸਾਹਿਤਕ ਇਨਾਮ ਹੈ ਜੋ ਹਰ ਸਾਲ ਕਾਮਨਵੈਲਥ ਦੇਸ਼ਾਂ, ਆਇਰਲੈਂਡ ਜਾਂ ਜ਼ਿੰਬਾਬਵੇ ਦੇ ਲੇਖਕਾਂ ਨੂੰ ਅੰਗਰੇਜ਼ੀ ਭਾਸ਼ਾ ਵਿੱਚ ਲਿਖੇ ਸਭ ਤੋਂ ਵਧੀਆ ਨਾਵਲ ਲਈ ਦਿੱਤਾ ਜਾਂਦਾ ਹੈ। ਮੈਨ ਬੁਕਰ ਇਨਾਮ ਦੇ ਜੇਤੂ ਲਈ ਆਮ ਤੌਰ ਤੇ ਅੰਤਰਰਾਸ਼ਟਰੀ ਪ੍ਰਸਿੱਧੀ ਅਤੇ ਸਫਲਤਾ ਯਕੀਨੀ ਬਣ ਜਾਂਦੀ ਹੈ; ਇਸ ਲਈ, ਇਸ ਇਨਾਮ ਦੀ ਕਿਤਾਬਾਂ ਦੇ ਵਪਾਰ ਲਈ ਬਹੁਤ ਮਹੱਤਤਾ ਹੈ।[1] ਇਸ ਦੀ ਸ਼ੁਰੂਆਤ ਤੋਂ, ਸਿਰਫ਼ ਕਾਮਨਵੈਲਥ ਦੇਸ਼ਾਂ, ਆਇਰਲੈਂਡ ਅਤੇ ਦੱਖਣੀ ਅਫ਼ਰੀਕੀ (ਅਤੇ ਬਾਅਦ ਵਿਚ ਜ਼ਿੰਬਾਬਵੇ) ਦੇ ਨਾਗਰਿਕ ਇਨਾਮ ਪ੍ਰਾਪਤ ਕਰਨ ਦੇ ਹੱਕਦਾਰ ਸਨ; ਪਰ 2014 ਵਿੱਚ ਇਸਦੀ ਪਾਤਰਤਾ ਨੂੰ ਕਿਸੇ ਵੀ ਅੰਗਰੇਜ਼ੀ-ਭਾਸ਼ਾ ਦੇ ਨਾਵਲ ਲਈ ਖੋਲ੍ਹ ਦਿੱਤਾ ਗਿਆ ਸੀ।[2]
ਵਿਸ਼ੇਸ਼ ਤੱਥ ਮੈਨ ਬੁੱਕਰ ਇਨਾਮ, ਟਿਕਾਣਾ ...
ਮੈਨ ਬੁੱਕਰ ਇਨਾਮ | |
---|---|
ਟਿਕਾਣਾ | ਗਿਲਡਹਾਲ, ਲੰਡਨ, ਇੰਗਲੈਂਡ |
ਦੇਸ਼ | ਯੂਨਾਈਟਡ ਕਿੰਗਡਮ |
ਵੱਲੋਂ ਪੇਸ਼ ਕੀਤਾ | ਮੈਨ ਗਰੁੱਪ |
ਪਹਿਲੀ ਵਾਰ | 1969 |
ਵੈੱਬਸਾਈਟ | www.themanbookerprize.com |
ਬੰਦ ਕਰੋ