ਪੰਜਾਬੀ ਲੇਖਕ From Wikipedia, the free encyclopedia
ਮਨਮੋਹਨ ਬਾਵਾ (ਜਨਮ 18 ਅਗਸਤ 1932) ਪੰਜਾਬੀ ਦਾ ਸਾਹਿਤਕਾਰ ਹੈ ਜਿਸ ਨੇ ਜਿਆਦਾਤਰ ਕਹਾਣੀਆਂ ਦੀ ਰਚਨਾ ਕੀਤੀ। ਕਹਾਣੀਆਂ ਤੋਂ ਇਲਾਵਾ ਨਾਵਲ ਤੇ ਸਫ਼ਰਨਾਮੇ ਦੀ ਵੀ ਰਚਨਾ ਕੀਤੀ।
ਇਸ ਲੇਖ ਨੂੰ ਕਿਸੇ ਸਰੋਤ ਦਾ ਹਵਾਲਾ ਨਹੀਂ ਦਿੱਤਾ ਗਿਆ। |
ਮਨਮੋਹਨ ਬਾਵਾ ਦਾ ਜਨਮ 18 ਅਗਸਤ,1932 ਈਸਵੀ ਨੂੰ ਪਿਤਾ ਕੁਲਵੰਤ ਸਿੰਘ ਤੇ ਮਾਤਾ ਸੱਤਿਆਵਤੀ ਦੇ ਘਰ,ਪਿੰਡ ਵੈਰੋਵਾਲ,ਜ਼ਿਲ੍ਹਾ ਅੰਮ੍ਰਿਤਸਰ (ਪੰਜਾਬ) ਵਿਖੇ ਹੋਇਆ। 1900 ਤੋਂ 1940 ਵਿਚਕਾਰ ਮਨਮੋਹਨ ਬਾਵਾ ਦੇ ਸਾਰਾ ਪਰਿਵਾਰ ਪਿੰਡੋਂ ਨਿਕਲ ਕੇ ਦਿੱਲੀ,ਅੰਮ੍ਰਿਤਸਰ ਸ਼ਹਿਰਾਂ ਵਿੱਚ ਜਾ ਵਸੇ। 1942 ਵਿੱਚ ਮਨਮੋਹਨ ਬਾਵਾ ਆਪਣੇ ਪਰਿਵਾਰ ਨਾਲ ਦਿੱਲੀ ਆ ਕੇ ਰਹਿਣ ਲੱਗ ਪਿਆ। ਬਾਵਾ ਨੇ ਆਪਣੀ ਮੁਢਲੀ ਸਿੱਖਿਆ ਬਿਆਸ ਤੇ ਧੂਰੀ ਤੋਂ ਪ੍ਰਾਪਤ ਕੀਤੀ। ਉਹਨਾਂ ਸਰ ਜੇ. ਜੇ. ਸਕੂਲ ਆਫ ਆਰਟਸ ਬੰਬੇ ਤੋਂ ਫਾਇਨ ਆਰਟਸ ਦਾ ਡਿਪਲੋਮਾ ਕੀਤਾ ਅਤੇ ਫਿਰ ਦਿੱਲੀ ਆ ਕੇ ਇਤਿਹਾਸ ਦੀ ਐਮ.ਏ. ਕੀਤੀ। ਮਨਮੋਹਨ ਬਾਵਾ ਯਾਤਰਾਵਾਂ ਦਾ ਸ਼ੌਂਕ ਰਖਦੇ ਹਨ। ਇਸੇ ਕਰ ਕੇ ਆਪ ਨੂੰ ਇਤਿਹਾਸ ਅਤੇ ਮਿਥਿਹਾਸ ਬਾਰੇ ਜਾਣਕਾਰੀ ਇੱਕਠੀ ਕਰਨ ਦੀ ਚੇਟਕ ਲੱਗੀ ਅਤੇ ਇਵੇਂ ਇਤਿਹਾਸ ਅਤੇ ਮਿਥਿਹਾਸ ਬਾਰੇ ਗਲਪ ਰਚਨਾ ਕਰਨ ਲੱਗੇ।
ਮਨਮੋਹਨ ਬਾਵਾ ਨੇ ਫਾਇਨ ਆਰਟਸ ਦਾ ਡਿਪਲੋਮਾ ਕਰਨ ਤੋਂ ਬਾਅਦ, ਸ਼ੁਰੂ ਦੇ ਚੌਵੀ ਪੰਝੀ ਵਰ੍ਹੇ ਬਤੌਰ ਇੱਕ ਆਰਟਿਸਟ ਦਿੱਲੀ ਵਿੱਚ ਕਈ ਥਾਵਾਂ ਤੇ ਨੌਕਰੀ ਕੀਤੀ। ਫਿਰ ਉਹਨਾਂ ਨੇ ਆਪਣੀ ਨੌਕਰੀ ਛੱਡ ਦਿੱਤੀ ਅਤੇ ਘੁਮੰਣ ਫਿਰਨ ਦੇ ਸ਼ੌਕੀਨ ਹੋਣ ਕਾਰਨ ਭਾਰਤ ਦਾ ਭਰਮਣ ਕਰਦੇ ਰਹੇ। ਇਸੇ ਦੌਰਾਨ ਉਹਨਾਂ 1961-62 ਵਿੱਚ ਮੱਧ-ਪੂਰਬ ਅਤੇ ਯੂਰਪੀ ਦੇਸ਼ਾਂ ਦੀ ਕਾਰ ਉੱਤੇ ਸੜਕ ਰਾਹੀਂ ਯਾਤਰਾ ਕੀਤੀ। ਉਹ ਮੱਧ ਭਾਰਤ ਵਿੱਚ ਸਾਇਕਲਾਂ ਉੱਤੇ ਘੁੰਮਦੇ ਰਹੇ ਅਤੇ ਹਿਮਾਲਿਆ ਦੇ ਪਹਾੜਾਂ ਵਿੱਚ ਟਰੈਕਿੰਗ (ਮੌਢਿਆਂ ਉੱਤੇ ਪਿੱਠੂ ਚੁੱਕੀ ਪੈਦਲ ਪਹਾੜੀ ਯਾਤਰਾਵਾਂ ਕਰਨੀਆਂ) ਉਹਨਾਂ ਦਾ ਮਨਪਸੰਦ ਸ਼ੌਂਕ ਹੈ। ਬਾਵਾ ਨੇ 1962-1963 ਵਿੱਚ ਲਿਖਣਾ ਸ਼ੁਰੂ ਕੀਤਾ। ਇਤਿਹਾਸ ਦੀ ਐਮ.ਏ. ਕਾਰਨ ਉਹਨਾਂ ਦੀ ਕਹਾਣੀਆਂ ਅਤੇ ਨਾਵਲਾਂ ਵਿੱਚ ਵੀ ਇਤਿਹਾਸਕ ਤੱਥ ਵੇਖਣ ਨੂੰ ਮਿਲਦੇ ਹਨ। ਜ਼ਿਆਦਾਤਰ ਉਹਨਾਂ ਦੀਆਂ ਕਹਾਣੀਆਂ ਇਤਿਹਾਸਕ ਘਟਨਾਵਾਂ ਨਾਲ ਵੀ ਸਬੰਧਿਤ ਹਨ। ਉਹਨਾਂ ਨੇ ਸਭ ਤੋਂ ਪਹਿਲਾਂ ਇੱਕ ਰਾਤ (1962-1963) ਕਹਾਣੀ-ਸੰਗ੍ਰਹਿ ਲਿਖਿਆ।
ਮਨਮੋਹਨ ਬਾਵਾ ਨੂੰ ਕਹਾਣੀਆਂ ਲਿਖਣ ਬਾਬਤ ਪਹਿਲੀ ਪ੍ਰੇਰਨਾ ਅੰਮ੍ਰਿਤਾ ਪ੍ਰੀਤਮ, ਡਾ. ਹਰਿਭਜਨ ਸਿੰਘ, ਸਤਿੰਦਰ ਸਿੰਘ ਨੂਰ, ਅਤੇ ਭਾਪਾ ਪ੍ਰੀਤਮ ਸਿੰਘ ਵੱਲੋਂ ਮਿਲੀ।
ਡਾ. ਆਤਮਜੀਤ (ਨਾਟਕਕਾਰ), ਪ੍ਰੇਮ ਪ੍ਰਕਾਸ਼ (ਕਹਾਣੀਕਾਰ), ਸੁਰਜੀਤ ਕੌਰ( ਚਿੱਤਰਕਾਰ) ਅਤੇ ਰਾਮ ਸਰੂਪ ਅਣਖੀ ਜੀ ਨੇ ਵੀ ਕਹਾਣੀਆਂ ਲਿਖਣ ਲਈ ਪ੍ਰੇਰਿਤ ਕੀਤਾ।
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.