ਬਰੇਲ
ਅੰਨ੍ਹੇ ਵਿਆਕਤੀਆਂ ਵਾਸਤੇ ਲਿਖਾਈ ਪ੍ਰਣਾਲੀ / From Wikipedia, the free encyclopedia
ਬਰੇਲ ਇੱਕ ਲਿਪੀ ਹੈ ਜਿਸਦੀ ਵਰਤੋਂ ਨੇਤਰਹੀਣ ਵਿਅਕਤੀਆਂ ਦੁਆਰਾ ਕੀਤੀ ਜਾਂਦੀ ਹੈ। ਇਹ ਲਿਪੀ ਛੇ ਬਿੰਦੂਆਂ ਉੱਤੇ ਅਧਾਰਿਤ ਹੈ। ਨੇਤਰਹੀਣ ਵਿਦਿਆਰਥੀ ਬਰੇਲ ਸਲੇਟ ’ਤੇ ਗਾਈਡ ਅਤੇ ਕਲਿੱਪ ਵਿੱਚ ਮੋਟਾ ਕਾਗਜ਼ ਟੰਗ ਕੇ ਪਲਾਸਟਿਕ ਦੀ ਕਲਮ ਉੱਤੇ ਲੱਗੀ ਲੋਹੇ ਦੀ ਸੂਈ ਨਾਲ ਸੁਰਾਖ਼ ਕਰਦੇ ਹਨ ਤੇ ਇਨ੍ਹਾਂ ਬਿੰਦੂਆਂ ਨੂੰ ਉਂਗਲ ਨਾਲ ਛੂਹ ਕੇ ਅੱਖਰ ਬਣਾਉਂਦੇ ਹਨ। ਇਨ੍ਹਾਂ ਛੇ ਨੁਕਤਿਆਂ ਵਾਲੇ ਸੁਰਾਖਾਂ, ਛੇਕਾਂ ਨੂੰ ਅੱਗੇ ਪਿੱਛੇ ਕਰਕੇ ਹੀ ਵੱਖ-ਵੱਖ ਭਾਸ਼ਾਵਾਂ ਦੇ ਅੱਖਰ ਬਣਾਏ ਜਾਂਦੇ ਹਨ।