ਫ਼ਤਿਹ ਸਿੰਘ (ਸਿੱਖ ਆਗੂ)
From Wikipedia, the free encyclopedia
ਸੰੰਤ ਫਤਿਹ ਸਿੰਘ ਸਿੱਖ ਕੌਮ ਦੇ ਧਾਰਮਿਕ ਤੇ ਰਾਜਨੀਤਿਕ ਆਗੂ ਸਨ। ਧੰਨ ਜਨਨੀ ਜਿਨ ਜਾਇਆ ਧਨ ਪਿਤਾ ਪ੍ਰਧਾਨ ।। ਸਤਿਗੁਰੁ ਸੇਵ ਸੁਖ ਪਾਇਆ ਵਿਚਹੁ ਗਇਆ ਗੁਮਾਨ ॥ ੨੭ ਅਕਤੂਬਰ , ੧੯੧੧ ਦਾ ਭਾਗਾਂ ਭਰਿਆ ਦਿਨ ਭਾਰਤ ਦੇ ਇਤਿਹਾਸ ਵਿਚ ਇਕ ਮਹੱਤਤਾ ਭਰਪੂਰ ਦਿਨ ਮੰਨਿਆ ਜਾਏਗਾ ਅਤੇ ਇਹ ਇਕ ਨਾ ਭੁੱਲਣ ਵਾਲਾ ਦਿਨ ਬਣ ਗਿਆ ਹੈ । ਇਹ ਉਹ ਦਿਨ ਹੈ ਜਿਸ ਦਿਨ ਖਾਲਸਾ ਪੰਥ ਦੀ ਇਕ ਮਹਾਨ ਹਸਤੀ , ਸੰਤ ਸਿਪਾਹੀ , ਸ੍ਰੀ ਮਾਨ ਸੰਤ ਬਾਬਾ ਫ਼ਤਿਹ ਸਿੰਘ ਜੀ ਨੇ ਸਰਦਾਰ ਚੰਨਣ ਸਿੰਘ ਜੀ ਦੇ ਗ੍ਰਹਿ ਵਿਖੇ ਮਾਤਾ ਸੰਤ ਕੌਰ ਜੀ ਦੀ ਕੁੱਖ ਤੋਂ ਜਨਮ ਲਿਆ । ਆਪ ਜੀ ਦਾ ਜਨਮ ਪਿੰਡ ਬਦਿਆਲਾ ਵਿਚ ਹੋਇਆ । ਇਹ ਪਿੰਡ ਪਹਿਲਾਂ ਨਾਭਾ ਰਿਆਸਤ ਵਿਚ ਸੀ ਅਤੇ ਹੁਣ ਜ਼ਿਲਾ ਬਠਿੰਡਾ ਵਿਚ ਰਾਮਪੁਰਾ ਫੂਲ ਤੋਂ ੭-੮ ਮੀਲ ਦੀ ਦੂਰੀ ਤੇ ਹੈ । ਆਪ ਜੀ ਦੇ ਦਾਦਾ ਜੀ ਦਾ ਨਾਂ ਸ : ਗਾਂਧਾ ਸਿੰਘ ਜੀ ਅਤੇ ਨਾਨਾ ਜੀ ਦਾ ਨਾਮ ਸ : ਸਮੁੰਦ ਸਿੰਘ ਜੀ ਸੀ । ਆਪ ਜੀ ਦਾ ਨਾਨਕਾ ਪਿੰਡ ਵੀਰੋਕੇ ਹੈ ਜੋ ਕਿ ਜ਼ਿਲਾ ਬਠਿੰਡਾ ਦਾ ਹੀ ਇਕ ਉਘਾ ਪਿੰਡ ਹੈ । ਆਪ ਜੀ ਸਿੱਧੂ ਫੂਲਕਾ ਖਾਨਦਾਨ ਦੇ ਚਸ਼ਮ ਚਰਾਗ ਹਨ ਅਤੇ ਇਹ ਖਾਨਦਾਨ ਫੂਲਬੰਸ ਦੇ ਸ਼ਾਹੀ ਘਰਾਣੇ ਵਿਚੋਂ ਹੈ ।
ਸੰਤ ਫਤਿਹ ਸਿੰਘ | |
---|---|
ਜਨਮ | ਫਤਿਹ ਸਿੰਘ (1911-10-27)27 ਅਕਤੂਬਰ 1911 |
ਮੌਤ | ਅਕਤੂਬਰ 30, 1972(1972-10-30) (ਉਮਰ 61) |
ਰਾਸ਼ਟਰੀਅਤਾ | ਭਾਰਤ |
ਪੇਸ਼ਾ | ਸਿੱਖ, ਧਾਰਮਿਕ ਨੇਤਾ |
ਸਰਗਰਮੀ ਦੇ ਸਾਲ | 1950-1972 |
ਧਰਮ ਸੰਬੰਧੀ ਕੰਮ | |
ਲਹਿਰ | ਸਿੱਖੀ |
ਮੁੱਖ ਰੂਚੀਆਂ | ਪੰਜਾਬੀ ਸੂਬੇ ਦੀ ਪ੍ਰਾਪਤੀ |
ਪ੍ਰਸਿੱਧ ਵਿਚਾਰ | ਲੋਕ ਸੇਵਾ, ਪੰਜਬੀ ਸੂਬਾ |