ਪਰਿੰਦਿਆਂ ਦੀ ਕਾਨਫਰੰਸ
From Wikipedia, the free encyclopedia
ਪਰਿੰਦਿਆਂ ਦੀ ਕਾਨਫਰੰਸ (Persian: منطق الطیر, Mantiqu 't-Tayr, 1177) ਲਗਪਗ 4500 ਸਤਰਾਂ ਦਾ ਭਾਸ਼ਾ ਵਿੱਚ ਫਰੀਦ ਉਦ-ਦੀਨ ਅੱਤਾਰ ਦਾ ਲਿਖਿਆ ਮਹਾਕਾਵਿ ਹੈ। ਇਸ ਫ਼ਾਰਸੀ ਲਿਖਤ ਦਾ ਪੰਜਾਬੀ ਅਨੁਵਾਦ 'ਪੰਛੀਆਂ ਦੀ ਮਜਲਿਸ' ਨਾਮ ਨਾਲ਼ ਜਗਦੀਪ ਸਿੰਘ ਫ਼ਰੀਦਕੋਟ ਦਾ ਕੀਤਾ ਮਿਲਦਾ ਹੈ।
ਇਸ ਕਾਵਿ ਵਿੱਚ, ਦੁਨੀਆ ਦੇ ਪੰਛੀ ਇਹ ਫੈਸਲਾ ਕਰਨ ਲਈ ਸਭਾ ਕਰਦੇ ਹਨ ਕਿ ਉਹਨਾਂ ਦਾ ਰਾਜਾ ਕੌਣ ਹੋਵੇ। ਉਹਨਾਂ ਸਭਨਾਂ ਵਿੱਚੋਂ ਸਿਆਣਾ,ਚੱਕੀਰਾਹਾ, ਸੁਝਾ ਦਿੰਦਾ ਹੈ ਕਿ ਉਹਨਾਂ ਨੂੰ ਦੰਤ ਕਥਾਈ ਸੀਮੁਰਗ਼ (ਮਿਥਹਾਸਕ ਪਰਸੀਅਨ ਪਰਿੰਦਾ ਜੋ ਮੌਟੇ ਤੌਰ 'ਤੇ ਪੱਛਮ ਦੇ ਫੋਏਨਿਕਸ ਦੇ ਸਮਾਨ ਹੁੰਦਾ ਹੈ) ਦੀ ਤਲਾਸ ਕਰਨੀ ਚਾਹੀਦੀ ਹੈ। ਚੱਕੀਰਾਹਾ ਪਰਿੰਦਿਆਂ ਦੀ ਅਗਵਾਈ ਕਰਦਾ ਹੈ, ਜਿਹਨਾਂ ਵਿੱਚੋਂ ਹਰੇਕ ਕਿਸੇ ਮਨੁੱਖੀ ਨੁਕਸ ਦੀ ਨੁਮਾਇੰਦਗੀ ਕਰਦਾ ਹੈ ਜਿਹੜਾ ਬੰਦੇ ਨੂੰ ਬੁੱਧ ਨਹੀਂ ਬਣਨ ਦਿੰਦਾ। ਮੰਜ਼ਲ ਤੇ ਪਹੁੰਚਣ ਲਈ ਉਹਨਾਂ ਨੂੰ ਸੱਤ ਘਾਟੀਆਂ ਪਾਰ ਕਰਨੀਆਂ ਪੈਂਦੀਆਂ ਹਨ। ਜਦੋਂ ਅਖੀਰ ਤੀਹ ਪਰਿੰਦਿਆਂ ਦਾ ਟੋਲਾ ਸੀਮੁਰਗ਼ ਦੀ ਬਸਤੀ ਪਹੁੰਚਦਾ ਹੈ, ਉਥੇ ਬੱਸ ਇੱਕ ਝੀਲ ਹੈ, ਜਿਸ ਵਿੱਚ ਉਹ ਆਪਣਾ ਹੀ ਅਕਸ ਵੇਖਦੇ ਹਨ।
ਭਾਸ਼ਾ ਵਿੱਚ ਬਿਹਤਰੀਨ ਕਵਿਤਾ ਹੋਣ ਦੇ ਇਲਾਵਾ, ਇਹ ਕਿਤਾਬ ਦੋ ਸ਼ਬਦਾਂ - ਸੀਮੁਰਗ਼ (ਮਿਥਹਾਸਕ ਪਰਸੀਅਨ ਪਰਿੰਦਾ) ਅਤੇ ਸੀ ਮੁਰਗ਼ (ਫ਼ਾਰਸੀ ਤੋਂ ਅਰਥ ਬਣਿਆ ਤੀਹ ਪਰਿੰਦੇ) ਦੇ ਵਿੱਚਕਾਰ ਚਲਾਕੀ ਵਾਲੀ ਖੇਲ ਉੱਤੇ ਮੁਨੱਸਰ ਹੈ।