ਮੁਢਲੀ ਸਿੱਖਿਆ
ਲਾਜ਼ਮੀ ਸਿੱਖਿਆ ਦੀ ਪਹਿਲੀ ਪੌੜੀ / From Wikipedia, the free encyclopedia
ਮੁਢਲੀ ਸਿੱਖਿਆ ਵਿਸ਼ੇਸ਼ ਤੌਰ 'ਤੇ ਰਸਮੀ ਸਿੱਖਿਆ, ਦਾ ਪਹਿਲਾ ਪੜਾਅ ਹੁੰਦਾ ਹੈ, ਪ੍ਰੀਸਕੂਲ ਤੋਂ ਬਾਅਦ ਅਤੇ ਸੈਕੰਡਰੀ ਸਿੱਖਿਆ ਤੋਂ ਪਹਿਲਾਂ (ਪ੍ਰਾਇਮਰੀ ਸਕੂਲ ਦੇ ਪਹਿਲੇ ਦੋ ਗ੍ਰੇਡ, ਗ੍ਰੇਡ 1 ਅਤੇ 2, ਵੀ ਬਚਪਨ ਦੀ ਸਿੱਖਿਆ ਦਾ ਹਿੱਸਾ ਹਨ)। ਮੁਢਲੀ ਸਿੱਖਿਆ ਆਮ ਤੌਰ ਤੇ ਪ੍ਰਾਇਮਰੀ ਸਕੂਲ ਜਾਂ ਐਲੀਮੈਂਟਰੀ ਸਕੂਲ ਵਿੱਚ ਹੁੰਦੀ ਹੈ। ਕੁਝ ਮੁਲਕਾਂ ਵਿੱਚ, ਮੁਢਲੀ ਸਿੱਖਿਆ ਤੋਂ ਬਾਅਦ ਮਿਡਲ ਸਕੂਲ, ਇੱਕ ਵਿਦਿਅਕ ਵਿਵਸਥਾ ਹੁੰਦੀ ਹੈ ਜੋ ਕੁਝ ਦੇਸ਼ਾਂ ਵਿੱਚ ਮੌਜੂਦ ਹੁੰਦੀ ਹੈ, ਅਤੇ ਪ੍ਰਾਇਮਰੀ ਸਕੂਲ ਅਤੇ ਹਾਈ ਸਕੂਲ ਦੇ ਵਿਚਕਾਰ ਹੁੰਦੀ ਹੈ। ਆਸਟ੍ਰੇਲੀਆ ਵਿੱਚ ਮੁਢਲੀ ਸਿੱਖਿਆ ਗ੍ਰੇਡ ਫਾਊਂਡੇਸ਼ਨ ਤੋਂ ਲੈ ਕੇ ਗ੍ਰੇਡ 6 ਤੱਕ ਹੁੰਦੀ ਹੈ। ਅਮਰੀਕਾ ਦੇ ਐਲੀਮੈਂਟਰੀ ਸਿੱਖਿਆ ਵਿੱਚ ਆਮ ਤੌਰ 'ਤੇ ਗ੍ਰੇਡ 1-6 ਹੁੰਦੇ ਹਨ।