ਪਰਕਾਸ਼ ਸਿੰਘ ਬਾਦਲ ਦਾ ਜਨਮ (8 ਦਸੰਬਰ 1927 – 25 ਅਪ੍ਰੈਲ 2023) ਇੱਕ ਭਾਰਤੀ ਸਿਆਸਤਦਾਨ ਸੀ। ਉਸਨੇ 1970 ਤੋਂ 1971 ਤੱਕ, 1977 ਤੋਂ 1980 ਤੱਕ, 1997 ਤੋਂ 2002 ਤੱਕ ਅਤੇ 2007 ਤੋਂ 2017 ਤੱਕ ਪੰਜਾਬ ਦੇ ਮੁੱਖ ਮੰਤਰੀ ਵਜੋਂ ਸੇਵਾ ਨਿਭਾਈ। ਉਹ ਇੱਕ ਸਿੱਖ ਕੇਂਦਰਿਤ ਪੰਜਾਬੀ ਖੇਤਰੀ ਰਾਜਨੀਤਕ ਦਲ ਸ਼੍ਰੋਮਣੀ ਅਕਾਲੀ ਦਲ ਦਾ ਸਰਪ੍ਰਸਤ ਸੀ ਅਤੇ 1995 ਤੋਂ 31 ਜਨਵਰੀ 2008 ਤੱਕ ਪਾਰਟੀ ਦਾ ਪ੍ਰਧਾਨ ਰਿਹਾ। ਉਹ 1972 ਤੋਂ 1977, 1980 ਤੋਂ 1983 ਅਤੇ 2002 ਤੋਂ 2007 ਤੱਕ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦਾ ਨੇਤਾ ਵੀ ਰਿਹਾ ਅਤੇ 1977 ਤੋਂ 1977 ਤੱਕ ਮੋਰਾਰਜੀ ਦੇਸਾਈ ਦੇ ਮੰਤਰਾਲੇ ਵਿੱਚ 11ਵੇਂ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਰਿਹਾ। ਉਹ ਸ਼੍ਰੋਮਣੀ ਅਕਾਲੀ ਦਲ (SAD) ਪਾਰਟੀ ਦਾ 1995 ਤੋਂ 2008 ਤੱਕ ਪ੍ਰਧਾਨ ਰਿਹਾ ਅਤੇ ਫਿਰ ਉਸਦੇ ਪੁੱਤਰ ਸੁਖਬੀਰ ਸਿੰਘ ਬਾਦਲ ਨੂੰ ਇਸ ਅਹੁਦੇ ਉੱਤੇ ਨਿਯੁਕਤ ਕੀਤਾ ਗਿਆ।[1][2] ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਹੋਣ ਦੇ ਨਾਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ[3] ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਇਸਦਾ ਬਹੁਤ ਪ੍ਰਭਾਵ ਰਿਹਾ। ਭਾਰਤ ਸਰਕਾਰ ਨੇ ਉਸਨੂੰ 2015 ਵਿੱਚ ਦੂਜੇ-ਸਭ ਤੋਂ ਉੱਚੇ ਨਾਗਰਿਕ ਪੁਰਸਕਾਰ, ਪਦਮ ਵਿਭੂਸ਼ਨ, ਨਾਲ ਸਨਮਾਨਿਤ ਕੀਤਾ।

ਵਿਸ਼ੇਸ਼ ਤੱਥ ਪਰਕਾਸ਼ ਸਿੰਘ ਬਾਦਲ, 8ਵਾਂ ਪੰਜਾਬ ਦਾ ਮੁੱਖ ਮੰਤਰੀ ...
ਪਰਕਾਸ਼ ਸਿੰਘ ਬਾਦਲ
Thumb
ਪ੍ਰਕਾਸ਼ ਸਿੰਘ ਬਾਦਲ
8ਵਾਂ ਪੰਜਾਬ ਦਾ ਮੁੱਖ ਮੰਤਰੀ
ਦਫ਼ਤਰ ਵਿੱਚ
1 ਮਾਰਚ 2007  16 ਮਾਰਚ 2017
ਉਪਸੁਖਬੀਰ ਸਿੰਘ ਬਾਦਲ
(2009 ਤੋਂ)
ਤੋਂ ਪਹਿਲਾਂਅਮਰਿੰਦਰ ਸਿੰਘ
ਤੋਂ ਬਾਅਦਅਮਰਿੰਦਰ ਸਿੰਘ
ਦਫ਼ਤਰ ਵਿੱਚ
12 ਫਰਵਰੀ 1997  26 ਫਰਵਰੀ 2002
ਤੋਂ ਪਹਿਲਾਂਰਾਜਿੰਦਰ ਕੌਰ ਭੱਠਲ
ਤੋਂ ਬਾਅਦਅਮਰਿੰਦਰ ਸਿੰਘ
ਦਫ਼ਤਰ ਵਿੱਚ
20 ਜੂਨ 1977  17 ਫਰਵਰੀ 1980
ਤੋਂ ਪਹਿਲਾਂਰਾਸ਼ਟਰਪਤੀ ਸ਼ਾਸ਼ਨ
ਤੋਂ ਬਾਅਦਰਾਸ਼ਟਰਪਤੀ ਸ਼ਾਸ਼ਨ
ਦਫ਼ਤਰ ਵਿੱਚ
27 ਮਾਰਚ 1970  14 ਜੂਨ 1971
ਤੋਂ ਪਹਿਲਾਂਗੁਰਨਾਮ ਸਿੰਘ
ਤੋਂ ਬਾਅਦਰਾਸ਼ਟਰਪਤੀ ਸ਼ਾਸ਼ਨ
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ
ਦਫ਼ਤਰ ਵਿੱਚ
2 ਅਕਤੂਬਰ 1972  30 ਅਪ੍ਰੈਲ 1977
ਤੋਂ ਪਹਿਲਾਂਜਸਵਿੰਦਰ ਸਿੰਘ ਬਰਾੜ
ਤੋਂ ਬਾਅਦਬਲਰਾਮ ਜਾਖੜ
ਦਫ਼ਤਰ ਵਿੱਚ
7 ਜੂਨ 1980  7 ਅਕਤੂਬਰ 1983
ਤੋਂ ਪਹਿਲਾਂਬਲਰਾਮ ਜਾਖੜ
ਤੋਂ ਬਾਅਦਗੁਰਬਿੰਦਰ ਕੌਰ ਬਰਾੜ
ਦਫ਼ਤਰ ਵਿੱਚ
26 ਫਰਵਰੀ 2002  1 ਮਾਰਚ 2007
ਤੋਂ ਪਹਿਲਾਂਚੌਧਰੀ ਜਗਜੀਤ ਸਿੰਘ
ਤੋਂ ਬਾਅਦਰਾਜਿੰਦਰ ਕੌਰ ਭੱਠਲ
11ਵਾਂ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ, ਭਾਰਤ ਸਰਕਾਰ
ਦਫ਼ਤਰ ਵਿੱਚ
28 ਮਾਰਚ 1977  19 ਜੂਨ 1977
ਪ੍ਰਧਾਨ ਮੰਤਰੀਮੋਰਾਰਜੀ ਦੇਸਾਈ
ਤੋਂ ਪਹਿਲਾਂਜਗਜੀਵਨ ਰਾਮ
ਤੋਂ ਬਾਅਦਸੁਰਜੀਤ ਸਿੰਘ ਬਰਨਾਲਾ
ਨਿੱਜੀ ਜਾਣਕਾਰੀ
ਜਨਮ(1927-12-08)8 ਦਸੰਬਰ 1927
ਅਬੁਲ ਖੁਰਾਣਾ, ਪੰਜਾਬ ਪ੍ਰਾਂਤ, ਬ੍ਰਿਟਿਸ਼ ਭਾਰਤ
ਮੌਤ25 ਅਪ੍ਰੈਲ 2023(2023-04-25) (ਉਮਰ 95)
ਮੋਹਾਲੀ, ਪੰਜਾਬ, ਭਾਰਤ
ਸਿਆਸੀ ਪਾਰਟੀਸ਼੍ਰੋਮਣੀ ਅਕਾਲੀ ਦਲ
ਹੋਰ ਰਾਜਨੀਤਕ
ਸੰਬੰਧ
ਕੌਮੀ ਜਮਹੂਰੀ ਗਠਜੋੜ (1998-2020)
ਜੀਵਨ ਸਾਥੀਸੁਰਿੰਦਰ ਕੌਰ ਬਾਦਲ (1959-2011)
ਬੱਚੇ2 (ਸੁਖਬੀਰ ਸਿੰਘ ਬਾਦਲ ਅਤੇ 1 ਹੋਰ)
ਰਿਸ਼ਤੇਦਾਰਗੁਰਦਾਸ ਸਿੰਘ ਬਾਦਲ (ਭਰਾ)
ਮਨਪ੍ਰੀਤ ਸਿੰਘ ਬਾਦਲ (ਭਤੀਜਾ)
ਰਿਹਾਇਸ਼ਬਾਦਲ, ਪੰਜਾਬ, ਭਾਰਤ
ਪੇਸ਼ਾਸਿਆਸਤਦਾਨ
ਦਸਤਖ਼ਤThumb
ਬੰਦ ਕਰੋ

ਮੁੱਢਲੀ ਜ਼ਿੰਦਗੀ

ਪਰਕਾਸ਼ ਸਿੰਘ ਬਾਦਲ ਦਾ ਜਨਮ ਮਲੋਟ ਨੇੜੇ, ਅਬੁਲ ਖੁਰਾਣਾ ਵਿੱਚ 8 ਦਸੰਬਰ 1927 ਨੂੰ ਹੋਇਆ ਸੀ। ਉਹ ਢਿੱਲੋਂ ਗੋਤ ਨਾਲ ਸਬੰਧਿਤ ਸੀ।[4] ਉਸ ਦੇ ਪਿਤਾ ਦਾ ਨਾਮ ਰਘੂਰਾਜ ਸਿੰਘ ਅਤੇ ਮਾਤਾ ਦਾ ਨਾਮ ਸੁੰਦਰੀ ਕੌਰ ਸੀ।[5] ਉਨ੍ਹਾਂ ਨੇ ਲਾਹੌਰ ਦੇ ਫੋਰਸੇਨ ਕ੍ਰਿਸਚੀਅਨ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ।[6]

ਸਿਆਸੀ ਜੀਵਨ

ਪਰਕਾਸ਼ ਸਿੰਘ ਬਾਦਲ ਨੇ 1947 ਵਿੱਚ ਆਪਣਾ ਸਿਆਸੀ ਜੀਵਨ ਸ਼ੁਰੂ ਕੀਤਾ। ਪੰਜਾਬ ਦੀ ਸਿਆਸਤ ਵਿੱਚ ਆਉਣ ਤੋਂ ਪਹਿਲਾਂ ਉਹ ਪਿੰਡ ਬਾਦਲ ਦਾ ਸਰਪੰਚ ਅਤੇ ਬਾਅਦ ਵਿੱਚ ਬਲਾਕ ਸੰਮਤੀ, ਲੰਬੀ ਦਾ ਚੇਅਰਮੈਨ ਰਿਹਾ। ਐਫ.ਸੀ ਕਾਲਜ, ਲਾਹੌਰ ਤੋਂ ਗ੍ਰੈਜੂਏਸ਼ਨ ਉਪਰੰਤ ਉਹ ਵਕੀਲ ਬਣਨਾ ਚਾਹੁੰਦਾ ਸੀ ਆਏ ਉਸਨੇ ਪੰਜਾਬ ਯੂਨੀਵਰਸਿਟੀ ਵਿੱਚ ਐਲ.ਐਲ.ਬੀ ਵਿੱਚ ਦਾਖ਼ਲਾ ਲਿਆ, ਪਰ ਗਿਆਨੀ ਕਰਤਾਰ ਸਿੰਘ ਦੀ ਪ੍ਰੇਰਣਾ ਨਾਲ ਉਹ ਸਿਆਸੀ ਤੌਰ 'ਤੇ ਸਰਗਰਮ ਹੋ ਗਿਆ। 1957 ਵਿੱਚ ਪਰਕਾਸ਼ ਸਿੰਘ ਬਾਦਲ ਨੇ ਪਹਿਲੀ ਵਾਰ ਵਿਧਾਨ ਸਭਾ ਚੋਣ ਜਿੱਤੀ।[7] ਫਿਰ 1969 ਵਿੱਚ ਮੁੜ ਵਿਧਾਨ ਸਭਾ ਦੀ ਚੋਣ ਜਿੱਤੀ ਅਤੇ ਅਕਾਲੀ ਦਲ ਤੇ ਜਨਸੰਘ ਦੀ ਮਿਲੀਜੁਲੀ ਸਰਕਾਰ ਦੀ ਜਸਟਿਸ ਗੁਰਨਾਮ ਸਿੰਘ ਵਜ਼ਾਰਤ ਵਿੱਚ ਮੰਤਰੀ ਰਿਹਾ[7] ਉਸ ਨੂੰ ਆਮ ਤੌਰ 'ਤੇ ਮੀਡੀਆ ਤੇ ਲੋਕ ਵੱਡੇ ਬਾਦਲ ਵਜੋਂ ਜਾਣਦੇ ਅਤੇ ਉਚਾਰਦੇ ਹਨ। ਇਹ ਵੀ ਮੰਨਿਆ ਜਾਂਦਾ ਹੈ ਕਿ ਅਕਾਲੀ ਦਲ ਨੂੰ ਦਰਪੇਸ਼ ਚੁਣੌਤੀਆਂ ਤੋਂ ਬਾਹਰ ਕੱਢਣ ਵਿੱਚ ਉਹਨਾਂ ਦੀ ਅਹਿਮ ਭੂਮਿਕਾ ਹੁੰਦੀ ਸੀ[8][9]

ਪ੍ਰਕਾਸ਼ ਸਿੰਘ ਬਾਦਲ 11 ਵਾਰ ਵਿਧਾਇਕ (1 ਵਾਰ ਮਲੋਟ ਅਤੇ 5-5 ਵਾਰ ਗਿੱਦੜਬਾਹਾ ਅਤੇ ਲੰਬੀ ਤੋਂ), 5 ਵਾਰ ਮੁੱਖ ਮੰਤਰੀ (1970, 1977, 1992, 2007, 2012) ਅਤੇ 1 ਵਾਰ ਕੇਂਦਰੀ ਮੰਤਰੀ ਰਿਹਾ ਸੀ।

ਉਹ 2022 ਪੰਜਾਬ ਵਿਧਾਨ ਸਭਾ ਚੋਣਾਂ ਵਿਚ ਉਹ ਲੰਬੀ ਵਿਧਾਨ ਸਭਾ ਹਲਕੇ ਤੋਂ ਚੋਣ ਹਾਰ ਗਏ।

ਵਿਵਾਦ ਅਤੇ ਨਿੱਜੀ ਭ੍ਰਿਸ਼ਟਾਚਾਰ

ਪਰਕਾਸ਼ ਸਿੰਘ ਬਾਦਲ ਦੀ ਪਤਨੀ ਸੁਰਿੰਦਰ ਕੌਰ, ਪੁੱਤਰ ਸੁਖਬੀਰ ਸਿੰਘ ਅਤੇ ਸੱਤ ਹੋਰ ਦੇ ਨਾਲ-ਨਾਲ ਪ੍ਰਕਾਸ਼ ਸਿੰਘ ਬਾਦਲ ਤੇ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਵੱਖ-ਵੱਖ ਮੱਦਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਸੱਤ ਸਾਲ ਦੇ ਅਰਸੇ ਦੇ ਬਾਅਦ 2003 ਵਿੱਚ ਸਾਰੇ ਸ਼ੱਕੀਆਂ ਨੂੰ ਸਬੂਤਾਂ ਦੀ ਘਾਟ ਕਾਰਨ 2010 ਵਿੱਚ ਮੋਹਾਲੀ ਦੀ ਇੱਕ ਸਥਾਨਕ ਅਦਾਲਤ ਨੇ ਬਰੀ ਕਰ ਦਿੱਤਾ ਸੀ।[10]

ਬਾਦਲ ਪਰਿਵਾਰ ਭ੍ਰਿਸ਼ਟਾਚਾਰ ਅਤੇ ਮੋਗਾ ਛੇੜਛਾੜ ਮਾਮਲਾ

ਅਪ੍ਰੈਲ 2015 ਵਿੱਚ, ਮੋਗਾ ਜ਼ਿਲ੍ਹੇ ਵਿੱਚ, ਗਿਲ ਪਿੰਡ ਦੇ ਨੇੜੇ ਚੱਲਦੀ ਬੱਸ ਵਿੱਚ ਛੇੜਛਾੜ ਅਤੇ ਬਾਹਰ ਸੁੱਟ ਦੇਣ ਨਾਲ ਇੱਕ ਕਿਸ਼ੋਰ ਕੁੜੀ ਦੀ ਮੌਤ ਹੋ ਗਈ ਅਤੇ ਉਸ ਦੀ ਮਾਤਾ ਗੰਭੀਰ ਜ਼ਖ਼ਮੀ ਹੋ ਗਈ ਸੀ।[11]ਇਹ ਬੱਸ ਬਾਦਲ ਪਰਿਵਾਰ ਦੀ ਮਾਲਕੀ ਔਰਬਿਟ ਐਵੀਏਸ਼ਨ ਕੰਪਨੀ ਦੀ ਸੀ।[12][13]

ਇਹ ਵੀ ਦੇਖੋ

ਹਵਾਲੇ

ਬਾਹਰੀ ਲਿੰਕ

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.