ਨੌਰਾ ਰਿਚਰਡ
ਆਇਰਿਸ਼ ਨਾਟਕਕਾਰ / From Wikipedia, the free encyclopedia
ਨੌਰਾ ਰਿਚਰਡ (29 ਅਕਤੂਬਰ 1876 - 3 ਮਾਰਚ 1971) ਆਇਰਲੈਂਡ ਦੀ ਜਨਮੀ ਅਭਿਨੇਤਰੀ ਅਤੇ ਨਾਟ-ਕਰਮੀ ਸੀ, ਜੋ ਬਾਅਦ ਵਿੱਚ ਪੰਜਾਬ ਦੀ ਲੇਡੀ ਗਰੇਗਰੀ ਕਹਿਲਾਈ। ਪੰਜਾਬੀ ਦੇ ਮਸ਼ਹੂਰ ਨਾਟਕਕਾਰ ਬਲਵੰਤ ਗਾਰਗੀ ਨੇ ਉਹਨਾਂ ਨੂੰ ਪੰਜਾਬੀ ਨਾਟਕ ਦੀ ਨੱਕੜਦਾਦੀ ਕਿਹਾ, ਜਿਸਨੇ 60 ਸਾਲਾਂ ਵਿੱਚ (1911–1971ਈ.) ਪੰਜਾਬੀ ਰੰਗ-ਮੰਚ ਅਤੇ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱੱਲਤ ਕਰਨ ਵਿੱਚ ਭਰਪੂਰ ਯੋਗਦਾਨ ਪਾਇਆ।[1] ਉਹ 1911 ਵਿੱਚ ਲਾਹੌਰ (ਬਰਤਾਨਵੀ ਭਾਰਤ) ਵਿੱਚ ਅਧਿਆਪਕ ਨਿਯੁਕਤ ਹੋ ਕੇ ਆਈ। 1914 ਵਿੱਚ ਈਸ਼ਵਰ ਚੰਦਰ ਨੰਦਾ ਦੇ ਲਿਖੇ ਨਾਟਕ 'ਦੁਲਹਨ' ਦਾ ਨਿਰਦੇਸ਼ਕ ਅਤੇ ਨਿਰਮਾਤਾ ਵਜੋਂ ਮੰਚਨ ਕਰਵਾਇਆ।[2] ਨੌਰਾ ਰਿਚਰਡ ਨੇ ਪੰਜਾਬ ਵਿੱਚ ਖੇਤਰੀ ਨਾਟਕ ਦਾ ਮੁੱਢ ਬੰਨ੍ਹਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ।
ਵਿਸ਼ੇਸ਼ ਤੱਥ ਨੌਰਾ ਰਿਚਰਡ, ਜਨਮ ...
ਨੌਰਾ ਰਿਚਰਡ | |
---|---|
![]() ਨੌਰਾ ਰਿਚਰਡ | |
ਜਨਮ | (1876-10-29)29 ਅਕਤੂਬਰ 1876 ਆਇਰਲੈਂਡ |
ਮੌਤ | 3 ਮਾਰਚ 1971(1971-03-03) (ਉਮਰ 94) ਵੁੱਡਲੈਂਡ ਰੀਟਰੀਟ, ਅੰਦਰੇਟਾ |
ਰਾਸ਼ਟਰੀਅਤਾ | ਬਰਤਾਨਵੀ ਭਾਰਤੀ |
ਬੰਦ ਕਰੋ
1970, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਪੰਜਾਬੀ ਸੱਭਿਆਚਾਰ, ਖਾਸਕਰ ਪੰਜਾਬੀ ਨਾਟਕ ਨੂੰ ਪ੍ਰਫੁੱੱਲਤ ਕਰਨ ਵਿੱਚ ਉਹਨਾਂ ਦੇ ਯੋਗਦਾਨ ਲਈ ਨੌਰਾ ਜੀ ਨੂੰ ਡੀ. ਲਿੱਟ. ਦੀ ਡਿਗਰੀ ਨਾਲ ਨਿਵਾਜਿਆ।[1]
- ਨੋਰਾ ਦੇ ਘਰ ਦੀ ਤਸਵੀਰ