From Wikipedia, the free encyclopedia
ਨੀਲਸ ਬੋਰ ਜਾਂ ਨਿਲਸ ਹੈਨਰਿਕ ਡੇਵਿਡ ਬੋਰ (7 ਅਕਤੂਬਰ 1885 – 18 ਨਵੰਬਰ 1962) ਡੈਨਮਾਰਕ ਦੇ ਭੌਤਿਕ ਵਿਗਿਆਨੀ ਸਨ ਜਿਹਨਾਂ ਨੇ ਮਿਕਦਾਰ ਵਿਚਾਰਾਂ ਦੇ ਅਧਾਰ 'ਤੇ ਹਾਈਡਰੋਜਨ ਪਰਮਾਣੂ ਦੇ ਸਪੈਕਟਰਮ ਦੀ ਵਿਆਖਿਆ ਕੀਤੀ। ਨਿਊਕਲੀਅਸ ਦੇ ਦਰਵ-ਬੂੰਦ ਮਾਡਲ ਅਧਾਰ 'ਤੇ ਉਹਨਾਂ ਨੇ ਨਿਊਕਲੀ ਫੱਟ ਦਾ ਇੱਕ ਸਿੱਧਾਂਤ ਪੇਸ਼ ਕੀਤਾ। ਬੋਰ ਨੇ ਮਿਕਦਾਰ ਮਕੈਨਕੀ ਦੀਆਂ ਸੰਕਲਪਨਾਤਮਕ ਸਮਸਿਆਵਾਂ ਨੂੰ ਖਾਸ ਤੌਰ ਉੱਤੇ ਮੁਕੰਮਲਤਾ ਦੇ ਸਿਧਾਂਤ ਦੀ ਪੇਸ਼ਕਸ਼ ਰਾਹੀਂ ਸਪਸ਼ਟ ਕਰਨ ਵਿੱਚ ਯੋਗਦਾਨ ਦਿੱਤਾ।
ਨੀਲਸ ਬੋਰ | |
---|---|
ਜਨਮ | ਨੀਲਸ ਹੈਨਰਿਕ ਡੇਵਿਡ ਬੋਰ 7 ਅਕਤੂਬਰ 1885 ਕੋਪਨਹੇਗਨ, ਡੈਨਮਾਰਕ |
ਮੌਤ | 18 ਨਵੰਬਰ 1962 ਕੋਪਨਹੇਗਨ, ਡੈਨਮਾਰਕ |
ਰਾਸ਼ਟਰੀਅਤਾ | ਡੈਨਿਸ਼ |
ਅਲਮਾ ਮਾਤਰ | ਯੂਨੀਵਰਸਿਟੀ ਕੋਪਨਹੇਗਨ |
ਲਈ ਪ੍ਰਸਿੱਧ |
|
ਜੀਵਨ ਸਾਥੀ | ਮਾਰਗਰੇਟ ਨਾਰਲੁੰਡ |
ਪੁਰਸਕਾਰ |
|
ਵਿਗਿਆਨਕ ਕਰੀਅਰ | |
ਖੇਤਰ | ਭੌਤਿਕੀ |
ਅਦਾਰੇ |
|
ਡਾਕਟੋਰਲ ਸਲਾਹਕਾਰ | ਕ੍ਰਿਸ਼ਚੀਅਨ ਕ੍ਰਿਸ਼ਚੀਅਨਸੇਨ |
ਡਾਕਟੋਰਲ ਵਿਦਿਆਰਥੀ | ਹੈਨਡਰਿਕ ਐਂਥਨੀ ਕਰੈਮਰਜ |
Influences |
|
Influenced |
|
ਦਸਤਖ਼ਤ | |
ਨੀਲਸ ਬੋਰ ਦੇ ਇਸ ਮਾਡਲ ਦੀ ਸਿਧਾਂਤਕ ਤੇ ਪ੍ਰਯੋਗਕ ਪੱਧਰ ਉੱਤੇ ਸਫ਼ਲਤਾ ਨੇ ਇਸ ਨੂੰ ਤੇਜ਼ੀ ਨਾਲ ਵਿਗਿਆਨਕ ਹਲਕਿਆਂ ਵਿੱਚ ਮਾਨਤਾ ਦਿਵਾਈ। ਨੀਲਜ਼ ਬੋਹਰ ਨੇ ਰਦਰਫੋਰਡ ਨੂੰ ਆਪਣੇ ਮਾਡਲ ਬਾਰੇ ਖੋਜ ਪੱਤਰ ਭੇਜਿਆ ਤੇ ਇਸ ਨੂੰ ਫਿਲੋਸਫੀਕਲ ਮੈਗਜ਼ੀਨ ਵਿੱਚ ਪ੍ਰਕਾਸ਼ਤ ਕਰਵਾਉਣ ਲਈ ਬੇਨਤੀ ਕੀਤੀ। ਰਦਰਫੋਰਡ ਨੇ ਇਸ ਵਿੱਚ ਕੁਝ ਕਾਂਟ-ਛਾਂਟ ਲਈ ਕਿਹਾ। ਬੋਹਰ ਆਪ ਰਦਰਫੋਰਡ ਕੋਲ ਮਾਨਚੈਸਟਰ ਗਿਆ। ਉਸ ਨਾਲ ਵਿਚਾਰ-ਵਟਾਂਦਰੇ ਤੇ ਕਾਂਟ-ਛਾਂਟ ਉੱਪਰੰਤ ਇਹ ਪੇਪਰ ਛਪਿਆ। ਛਪਿਆ ਭਾਵੇਂ ਇਹ ਕੱਲੇ ਬੋਹਰ ਦੇ ਨਾਂ ਉੱਤੇ ਪਰ ਇਸ ਮਾਡਲ ਦਾ ਬੀਜ ਰਦਰਫੋਰਡ ਮਾਡਲ ਸੀ। ਇਸ ਲਈ ਵਿਗਿਆਨ ਜਗਤ ਵਿੱਚ ਇਹ ਬੋਰ-ਰਦਰਫੋਰਡ ਮਾਡਲ ਵਜੋਂ ਹੀ ਪ੍ਰਸਿੱਧ ਹੋਇਆ। ਬੋਰ ਮਾਡਲ ਸੰਨ 1913 ਵਿੱਚ ਪ੍ਰਕਾਸ਼ਤ ਹੋਇਆ। ਬੋਹਰ ਸੰਨ 1939 ਤੋਂ 1962 ਵਿੱਚ ਆਪਣੀ ਮੌਤ ਤਕ ਕੋਪਨਹੈਗਨ ਦੀ ਰਾਇਲ ਡੈਨਿਸ਼ ਅਕੈਡਮੀ ਦਾ ਪ੍ਰਧਾਨ ਰਿਹਾ। ਸੰਨ 1960 ਵਿੱਚ ਬੋਹਰ ਇੰਡੀਅਨ ਐਸੋਸੀਏਸ਼ਨ ਫਾਰ ਦਿ ਕਲਟੀਵੇਸ਼ਨ ਆਫ਼ ਸਾਇੰਸ ਦੇ ਸੱਦੇ ਉੱਤੇ ਭਾਰਤ ਵੀ ਆਇਆ। ਇਹ ਉਹੀ ਸੰਸਥਾ ਹੈ ਜਿਸ ਨਾਲ ਭਾਰਤੀ ਨੋਬੇਲ ਪੁਰਸਕਾਰ ਵਿਜੇਤਾ ਸੀ.ਵੀ. ਰਮਨ ਜੁੜਿਆ ਰਿਹਾ।
ਸੰਨ 1885 ਤੋਂ 1962 ਤਕ ਦੇ ਜੀਵਨ ਕਾਲ ਵਾਲੇ ਬੋਹਰ ਨੂੰ ਸੰਨ 1922 ਵਿੱਚ ਨੋਬੇਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਉਹ ਡੈਨਮਾਰਕ ਦਾ ਸੀ ਪਰ ਸੰਨ 1944 ਵਿੱਚ ਨਾਜ਼ੀਆਂ ਦੇ ਡੈਨਮਾਰਕ ਉੱਤੇ ਕਬਜ਼ੇ ਪਿੱਛੋਂ ਭੱਜ ਕੇ ਸਵੀਡਨ, ਇੰਗਲੈਂਡ ਅਤੇ ਅਮਰੀਕਾ ਜਾ ਪਹੁੰਚਿਆ। ਉੱਥੇ ਉਸ ਨੇ ਪਰਮਾਣੂ ਬੰਬ ਬਣਾਉਣ ਵਾਲੇ ਮੈਨਹਾਟਨ ਪ੍ਰਾਜੈਕਟ ਵਿੱਚ ਵੀ ਕੰਮ ਕੀਤਾ। ਉਹ ਮੌਜੀ ਤੇ ਮਸਤ ਮੌਲੇ ਸੁਭਾਅ ਵਾਲਾ ਸੀ। ਫ਼ਿਲਮਾਂ ਵੇਖਣ ਦਾ ਸ਼ੌਕੀਨ ਪੈਸੇ ਦੀ ਥਾਂ ਬੋਹਰ ਨੂੰ ਖੋਜ ਨਾਲ ਪਿਆਰ ਸੀ। ਸੰਨ 1922 ਵਿੱਚ ਮਿਲੇ ਨੋਬਲ ਪੁਰਸਕਾਰ ਦੀ ਸਾਰੀ ਰਕਮ ਉਸ ਨੇ ਕੋਪਨਹੈਗਨ ਵਿੱਚ ਆਪਣਾ ਇੰਸਟੀਚਿਊਟ ਫਾਰ ਅਟਾਮਿਕ ਸਟੱਡੀਜ਼ ਬਣਾਉਣ ਲਈ ਲਾ ਦਿੱਤੀ। ਡੈਨਿਸ਼ ਸਾਇੰਸ ਅਕੈਡਮੀ ਨੇ ਉਸ ਨੂੰ ਹੋਰ ਪੈਸਾ ਦਿੱਤਾ। ਇਮਾਰਤ ਲਈ ਵੀ ਅਤੇ ਖੋਜ ਲਈ ਵੀ। ਸਾਰਾ ਕੁਝ ਇੰਸਟੀਚਿਊਟ ’ਤੇ ਖ਼ਰਚ ਦਿੱਤਾ। ਅੱਜ ਇਸ ਸੰਸਥਾ ਦਾ ਨਾਂ ਨੀਲਜ਼ ਬੋਹਰ ਇੰਸਟੀਚਿਊਟ ਹੈ ਅਤੇ ਇੱਥੋਂ ਦੇ ਕਿੰਨੇ ਹੀ ਵਿਗਿਆਨੀ ਨੋਬਲ ਪੁਰਸਕਾਰ ਜਿੱਤ ਚੁੱਕੇ ਹਨ।
ਨੀਲਜ਼ ਬੋਹਰ[1], ਡੈਨਿਸ਼ ਪਿਤਾ ਤੇ ਯਹੂਦੀ ਮਾਤਾ ਦੇ ਬੇਟੇ ਨੀਲਜ਼ ਬੋਹਰ ਨੇ ਕੋਪਨਹੈਗਨ ਯੂਨੀਵਰਸਿਟੀ ਤੋਂ ਡਾਕਟਰੇਟ ਲੈ ਕੇ ਤੁਰੰਤ ਸੰਨ 1911 ਵਿੱਚ ਕਵਿੰਡਸ਼ ਪ੍ਰਯੋਗਸ਼ਾਲਾ ਵਿੱਚ ਖੋਜ ਕਾਰਜ ਸ਼ੁਰੂ ਕਰ ਦਿੱਤਾ ਸੀ। ਉਦੋਂ ਜੇ.ਜੇ.ਥਾਮਸਨ ਆਪਣੇ ਪਲੱਮ ਪੁਡਿੰਗ ਮਾਡਲ ਦਾ ਪੱਕਾ ਸਮਰਥਕ ਸੀ। ਇਸ ਮਾਡਲ ਦਾ ਕੋਈ ਵਿਰੋਧੀ ਉਸ ਨੂੰ ਚੰਗਾ ਨਹੀਂ ਸੀ ਲੱਗਦਾ। ਨੀਲਜ਼ ਬੋਹਰ, ਜੇ.ਜੇ.ਥਾਮਸਨ ਨੂੰ ਛੱਡ ਕੇ ਅਰਨੈਸਟ ਰਦਰਫੋਰਡ[2] ਨਾਲ ਕੰਮ ਕਰਨ ਲੱਗਾ। ਅਰਨੈਸਟ ਰਦਰਫੋਰਡ ਦਾ ਪਲੇਨੈਟਰੀ ਮਾਡਲ ਉਸ ਨੂੰ ਜੇ.ਜੇ.ਥਾਮਸਨ ਦੇ ਮਾਡਲ ਤੋਂ ਠੀਕ ਜਾਪਿਆ। ਬਸ ਇਸ ਵਿੱਚ ਕੁਝ ਸਿਧਾਂਤਕ ਸੋਧਾਂ ਦੀ ਲੋੜ ਸੀ। ਨੀਲਜ਼ ਬੋਹਰ ਨੇ ਹਾਈਡਰੋਜਨ ਦੇ ਪਰਮਾਣੂ ਨੂੰ ਲੈ ਕੇ ਇਸ ਮਾਡਲ ਵਿੱਚ ਸੋਧ ਦੇ ਕੁਝ ਸਿਧਾਂਤ ਜੋੜੇ।
ਨੀਲਜ਼ ਬੋਹਰ ਦੇ ਇਸ ਮਾਡਲ ਦੀ ਸਿਧਾਂਤਕ ਤੇ ਪ੍ਰਯੋਗਕ ਪੱਧਰ ਉੱਤੇ ਸਫ਼ਲਤਾ ਨੇ ਇਸ ਨੂੰ ਤੇਜ਼ੀ ਨਾਲ ਵਿਗਿਆਨਕ ਹਲਕਿਆਂ ਵਿੱਚ ਮਾਨਤਾ ਦਿਵਾਈ। ਇਹ ਬੋਹਰ-ਰਦਰਫੋਰਡ ਮਾਡਲ ਵਜੋਂ ਹੀ ਪ੍ਰਸਿੱਧ ਹੋਇਆ। ਸੰਨ 1885 ਤੋਂ 1962 ਤਕ ਦੇ ਜੀਵਨ ਕਾਲ ਵਾਲੇ ਨੀਲਜ਼ ਬੋਹਰ ਨੂੰ ਸੰਨ 1922 ਵਿੱਚ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.