ਨਪੋਲੀਅਨ ਬੋਨਾਪਾਰਤ (ਫ਼ਰਾਂਸੀਸੀ: Napoléon Bonaparte, ਫ਼ਰਾਂਸੀਸੀ: [napɔleɔ̃ bɔnapaʁt], ਜਨਮ ਵੇਲੇ ਨਾਪੂਲਿਓਨੇ ਬੁਓਨਾਪਾਰਤੇ (ਕਾਰਸਿਕੀ: [Napulione Buonaparte] Error: {{Lang}}: text has italic markup (help), ਇਤਾਲਵੀ: Napoleone di Buonaparte), 15 ਅਗਸਤ 1769 – 5 ਮਈ 1821) ਫ਼ਰਾਂਸ ਦਾ ਇੱਕ ਸਿਆਸੀ ਅਤੇ ਫ਼ੌਜੀ ਆਗੂ ਸੀ ਜਿਹਨੇ ਫ਼ਰਾਂਸੀਸੀ ਇਨਕ਼ਲਾਬ ਅਤੇ ਇਹਦੇ ਨਾਲ਼ ਸਬੰਧਤ ਜੰਗਾਂ ਦੇ ਪਿਛੇਤੇ ਦੌਰ ਵਿੱਚ ਡਾਢਾ ਨਾਮਣਾ ਖੱਟਿਆਂ। 1804 ਤੋਂ 1814 ਤੱਕ ਅਤੇ ਮਗਰੋਂ 1815 ਵਿੱਚ ਇਹ ਨਪੋਲੀਅਨ ਪਹਿਲੇ ਵੱਜੋਂ ਫ਼ਰਾਂਸ ਦਾ ਹੁਕਮਰਾਨ ਰਿਹਾ। ਇਹਨੇ ਵਧੇਰੇ ਜੰਗਾਂ ਵਿੱਚ ਜਿੱਤਾਂ ਪ੍ਰਾਪਤ ਕੀਤੀਆਂ ਅਤੇ ਜ਼ਮੀਨੀ ਯੂਰਪ ਦੇ ਬਹੁਤੇ ਹਿੱਸੇ ਨੂੰ ਇਹਨੇ ਕਾਬੂ ਵਿੱਚ ਕਰ ਲਿਆ ਸੀ ਪਰ ਆਖਰ 1815 ਵਿੱਚ ਇਹਨੂੰ ਹਾਰ ਝੱਲਣੀ ਪੈ ਗਈ। ਇਤਿਹਾਸ ਦੇ ਸਭ ਤੋਂ ਉੱਚੇ ਕੱਦ ਦੇ ਫ਼ੌਜਦਾਰਾਂ ਵਿੱਚ ਗਿਣੇ ਜਾਣ ਕਰ ਕੇ ਇਹਦੇ ਮੋਰਚਿਆਂ ਨੂੰ ਦੁਨੀਆ ਭਰ ਦੇ ਫ਼ੌਜੀ ਸਕੂਲਾਂ ਵਿੱਚ ਪੜ੍ਹਾਇਆ ਜਾਂਦਾ ਹੈ ਅਤੇ ਨਾਲ਼ ਹੀ ਇਹ ਯੂਰਪੀ ਇਤਿਹਾਸ ਦੀ ਇੱਕ ਸਭ ਤੋਂ ਵੱਧ ਨਾਮੀਂ ਅਤੇ ਤਕ਼ਰਾਰੀ ਸ਼ਖ਼ਸੀਅਤ ਰਹੀ ਹੈ।[2] ਗ਼ੈਰ-ਫ਼ੌਜੀ ਕਾਰ-ਵਿਹਾਰ ਵਿੱੱਚ ਨਪੋਲੀਅਨ ਨੇ ਯੂਰਪ ਭਰ ਵਿੱਚ ਕਈ ਕਿਸਮ ਦੇ ਅਜ਼ਾਦ-ਖ਼ਿਆਲੀ ਸੁਧਾਰ ਲਾਗੂ ਕੀਤੇ ਜਿਹਨਾਂ ਵਿੱਚ ਜਗੀਰਦਾਰੀ ਦਾ ਖ਼ਾਤਮਾ, ਕ਼ਨੂੰਨੀ ਬਰਾਬਰਤਾ ਅਤੇ ਧਾਰਮਿਕ ਸਹਿਣਸ਼ੀਲਤਾ ਦੀ ਕਾਇਮੀ ਅਤੇ ਤਲਾਕ਼ ਦਾ ਕ਼ਨੂੰਨੀਕਰਨ ਸ਼ਾਮਲ ਹਨ। ਇਹਦੀ ਆਖ਼ਰੀ ਕਨੂੰਨੀ ਪ੍ਰਾਪਤੀ, ਨਪੋਲੀਅਨੀ ਜ਼ਾਬਤੇ, ਨੂੰ ਦੁਨੀਆ ਭਰ ਦੇ ਕਈ ਦੇਸ਼ਾਂ ਵਿੱਚ ਵੱਖੋ-ਵੱਖ ਦਰਜੇ ਨਾਲ਼ ਅਪਣਾ ਲਿਆ ਗਿਆ ਹੈ।[3][4]

ਵਿਸ਼ੇਸ਼ ਤੱਥ ਨਪੋਲੀਅਨ ਬੋਨਾਪਾਰਤ, ਫ਼ਰਾਂਸੀਸੀਆਂ ਦਾ ਸੁਲਤਾਨ ...
ਨਪੋਲੀਅਨ ਬੋਨਾਪਾਰਤ
Thumb
ਟੂਈਲਰੀਜ਼ ਵਿਖੇ ਨਪੋਲੀਅਨ, ਯ਼ਾਕ-ਲੂਈ ਡੇਵਿਡ ਵੱਲੋਂ, 1812
ਫ਼ਰਾਂਸੀਸੀਆਂ ਦਾ ਸੁਲਤਾਨ
ਫ਼ਰਾਂਸ2 ਦਸੰਬਰ 1804
ਪੂਰਵ-ਅਧਿਕਾਰੀਪਹਿਲੇ ਕੌਂਸੂਲ ਵਜੋਂ ਆਪ ਹੀ
ਵਾਰਸਲੁਈ ਅਠਾਰ੍ਹਵਾਂ (ਕ਼ਨੂੰਨੀ ਤੌਰ ਉੱਤੇ 1814 ਵਿੱਚ)
ਇਤਾਲੀਆ ਦਾ ਬਾਦਸ਼ਾਹ
ਸ਼ਾਸਨ ਕਾਲ17 ਮਾਰਚ 1805 – 11 ਅਪਰੈਲ 1814
ਤਾਜਪੋਸ਼ੀ26 ਮਈ 1805
ਪੂਰਵ-ਅਧਿਕਾਰੀਇਤਾਲਵੀ ਗਣਰਾਜ ਦੇ ਰਾਸ਼ਟਰਪਤੀ ਵਜੋਂ ਆਪ ਹੀ
ਵਾਰਸਕੋਈ ਨਹੀਂ (ਬਾਦਸ਼ਾਹੀ ਖ਼ਤਮ ਹੋ ਗਈ, ਇਤਾਲੀਆ ਦਾ ਅਗਲਾ ਬਾਦਸ਼ਾਹ ਵਿਕਟਰ ਇਮਾਨੁਅਲ ਦੂਜਾ ਸੀ)
ਜਨਮ15 ਅਗਸਤ, 1769
ਆਯਾਚੀਓ, ਕਾਰਸਿਕਾ, ਫ਼ਰਾਂਸ
ਮੌਤ5 ਮਈ, 1821
ਲੌਂਗਵੁੱਡ, ਸੇਂਟ ਹੇਲੇਨਾ
ਦਫ਼ਨ
ਲੇਜ਼ ਔਂਵਾਲੀਦ, ਪੈਰਿਸ, ਫ਼ਰਾਂਸ
ਜੀਵਨ-ਸਾਥੀਜੋਜ਼ਫ਼ੀਨ ਦ ਬੋਆਰਨੇ
ਮਾਰੀ ਲੂਈਜ਼
ਔਲਾਦਨਪੋਲੀਅਨ ਦੂਜ
ਨਾਮ
Napoléon Bonaparte
Napoléon Bonaparteਫ਼ਰਾਂਸੀਸੀ
ਘਰਾਣਾਬੋਨਾਪਾਰਤ ਘਰਾਣਾ
ਪਿਤਾਕਾਰਲੋ ਬੂਉਨਾਪਾਰਤੀ
ਮਾਤਾਲੈਤੀਸੀਆ ਰਾਮੋਲੀਨੋ
ਧਰਮਰੋਮਨ ਕੈਥੋਲਿਕਵਾਦ (10 ਜੂਨ, 1809 ਨੂੰ ਛੇਕਿਆ ਗਿਆ[1]
ਦਸਤਖਤThumb
ਬੰਦ ਕਰੋ

ਹਵਾਲੇ

ਬਾਹਰਲੇ ਜੋੜ

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.