From Wikipedia, the free encyclopedia
ਥੋਮਸ ਅਲਵਾ ਐਡੀਸਨ (11 ਫਰਵਰੀ 1847-18 ਅਕਤੂਬਰ 1931) ਦਾ ਜਨਮ ਅਮਰੀਕਾ ਵਿੱਚ ਓਹੀਓ ਰਾਜ ਦੇ ਮਿਲਨ ਸ਼ਹਿਰ ’ਚ ਹੋਇਆ। ਨੈਨਸੀ ਐਡੀਸਨ ਤੇ ਸੈਮੂਅਲ ਐਡੀਸਨ ਦਾ ਇਹ ਸੱਤਵਾਂ ਬੱਚਾ ਸੀ।ਐਡੀਸਨ ਨੂੰ ਬਚਪਨ ਵਿੱਚ ਹੀ ਪੀਲਾ ਬੁਖਾਰ ਹੋ ਗਿਆ ਤੇ ਕੰਨਾਂ ਦੀ ਇਨਫੈਕਸ਼ਨ ਰਹਿਣ ਲੱਗ ਪਈ। ਘੱਟ ਸੁਣਨ ਦੀ ਸਮੱਸਿਆ ਕਰਕੇ ਐਡੀਸਨ ਬਹੁਤ ਦੇਰ ਬਾਅਦ ਬੋਲਣ ਸਿੱਖਿਆ।
ਥੋਮਸ ਐਡੀਸਨ | |
---|---|
ਜਨਮ | ਥੋਮਸ ਅਲਵਾ ਐਡੀਸਨ 11 ਫਰਵਰੀ, 1847 |
ਮੌਤ | 18 ਨਵੰਬਰ, 1931 |
ਰਾਸ਼ਟਰੀਅਤਾ | ਅਮਰੀਕਾ |
ਸਿੱਖਿਆ | ਸਕੂਲ 'ਚ ਭੱਜਿਆ ਹੋਇਆ |
ਪੇਸ਼ਾ | ਖੋਜੀ ਅਤੇ ਉਦਯੋਗਪਤੀ |
ਜੀਵਨ ਸਾਥੀ | ਮੇਰੀ ਸਟਿਲਵੈਲ(1871-1884) ਮੀਨਾ ਮਿਲਰ(1886-1931) |
ਬੱਚੇ | ਮਰਿਉਨ ਐਸਟਿਲੇ ਐਡੀਸਨ(1873–1965) ਥੋਮਸ ਅਲਵਾ ਐਡੀਸਨ ਜੁਨੀਅਰ(1876–1935) ਵਿਲੀਅਮ ਲੇਸਲਾਈ ਐਡੀਸਨ (1878–1937) ਮਾਡੇਲੀਅਨ ਐਡੀਸਨ (1888–1979) ਚਾਰਲਸ ਐਡੀਸਨ (1890–1969) ਥੇਉਡੋਰ ਮਿਲਰ ਐਡੀਸਨ (1898–1992) |
Parent(s) | ਸੇਮੁਏਲ ਅਗਡਿਨ ਐਡੀਸਨ ਜੁਨੀਅਰ (1804–1896) ਨੈਨਸੀ ਮੈਥਿਉ ਐਲਿਉਟ (1810–1871) |
ਰਿਸ਼ਤੇਦਾਰ | ਲਿਉਸ ਮਿਲਰ (ਉਪਕਾਰੀ)(ਸਹੁਰਾ) |
ਦਸਤਖ਼ਤ | |
ਆਖਰ ਸੈਮੂਅਲ ਐਡੀਸਨ ਨੇ ਮਿਲਨ ਸ਼ਹਿਰ ਨੂੰ ਛੱਡ ਕੇ ਮਿਸ਼ੀਗਨ ਵਿੱਚ ਹੁਰੋਂ ਨਾਂ ਦੀ ਬੰਦਰਗਾਹ ’ਤੇ ਆਪਣਾ ਲੱਕੜੀ ਦਾ ਕਾਰੋਬਾਰ ਸ਼ੁਰੂ ਕਰ ਲਿਆ। ਉਨ੍ਹੀਂ ਦਿਨੀਂ ਸਕੂਲ ਵੀ ਬਹੁਤ ਘੱਟ ਹੁੰਦੇ ਸਨ। ਇੱਥੇ ਇੱਕ ਪਾਦਰੀ ਸਕੂਲ ਚਲਾਇਆ ਕਰਦਾ ਸੀ ਜਿਸ ਦਾ ਨਾਂ ਐਂਗਲ ਸੀ। ਥਾਮਸ ਐਡੀਸਨ ਨੇ ਅਧਿਆਪਕ ਨੂੰ ਪੁੱਛ ਲਿਆ, ‘‘ਗੁਰੂਤਾ ਆਕਰਸ਼ਨ ਦਾ ਨਿਯਮ ਕੀ ਹੈ?’’ ਅਧਿਆਪਕ ਨੇ ਐਡੀਸਨ ਦੀ ਕੁੱਟਮਾਰ ਕਰਕੇ ਉਸ ਨੂੰ ਸਕੂਲੋਂ ਕੱਢ ਦਿੱਤਾ। ਆਖਰ ਮਾਂ ਐਡੀਸਨ ਨੂੰ ਖ਼ੁਦ ਪੜ੍ਹਾਉਣ ਲੱਗੀ। ਬਾਜ਼ਾਰ ਵਿੱਚੋਂ ਉਹ ਕੁਝ ਪੁਰਾਣੀਆਂ ਬਾਲ ਪੁਸਤਕਾਂ ਖਰੀਦ ਲਿਆਈ। ਆਪਣੀ ਛੋਟੀ ਉਮਰ ਵਿੱਚ ਹੀ ਉਸ ਨੇ ਬਹੁਤ ਸਾਰੀਆਂ ਕਿਤਾਬਾਂ ਪੜ੍ਹ ਲਈਆਂ।
ਘਰ ਦੇ ਇੱਕ ਛੋਟੇ ਜਿਹੇ ਪੁਰਾਣੇ ਕਮਰੇ ਵਿੱਚ ਹੀ ਉਸ ਨੇ ਆਪਣੀ ਪ੍ਰਯੋਗਸ਼ਾਲਾ ਬਣਾ ਲਈ। ਸੌ ਤੋਂ ਵੱਧ ਰਸਾਇਣਾਂ ਦੀਆਂ ਬੋਤਲਾਂ ਉਸ ਨੇ ਆਪਣੀ ਪ੍ਰਯੋਗਸ਼ਾਲਾ ਦੀਆਂ ਸੈਲਫਾਂ ’ਤੇ ਸਜਾ ਲਈਆਂ। ਕੱਚ ਦੀਆਂ ਟਿਊਬਾਂ ਵਿੱਚੋਂ ਹੁੰਦੀਆਂ ਰਸਾਇਣਕ ਕਿਰਿਆਵਾਂ ਉਸ ਦੇ ਮਨ ਵਿੱਚ ਬਹੁਤ ਸਾਰੀਆਂ ਕਿਰਿਆਵਾਂ ਕਰਨ ਲੱਗ ਪਈਆਂ। ਇਸ ਤਰ੍ਹਾਂ ਕਰਦਿਆਂ ਉਸ ਦੇ ਪੰਜ ਸਾਲ ਹੋਰ ਗੁਜ਼ਰ ਗਏ। ਗਿਆਨ ਦਾ ਵੱਡਾ ਭੰਡਾਰ ਉਸ ਨੇ ਆਪਣੇ ਅੰਦਰ ਜਮ੍ਹਾਂ ਕਰ ਲਿਆ ਸੀ।
1860 ਵਿੱਚ ਉਸ ਨੇ ਅਮਰੀਕਾ ਦੇ ਸ਼ਹਿਰ ਹੁਰੋਂ ਤੋਂ ਡੇਟਰਾਇਟ ਲਈ ਇੱਕ ਸਵਾਰੀ ਗੱਡੀ ਵਿੱਚ ਅਖ਼ਬਾਰ, ਟਾਫੀਆਂ ਤੇ ਫਲ ਵੇਚਣੇ ਸ਼ੁਰੂ ਕਰ ਦਿੱਤੇ। ਇਸ ਤਰ੍ਹਾਂ ਉਸ ਨੂੰ ਥੋੜ੍ਹੀ-ਬਹੁਤੀ ਕਮਾਈ ਹੋਣ ਲੱਗ ਪਈ। ਉਸ ਨੇ ਗੱਡੀ ਦੇ ਇੰਜਣ ਦੇ ਨਾਲ ਲੱਗਦੇ ਡੱਬੇ ਜਿਥੇ ਧੂੰਆਂ ਜਿਆਦਾ ਹੁੰਦਾ ਸੀ ਵਿੱਚ ਆਪਣੀ ਪ੍ਰਯੋਗਸ਼ਾਲਾ ਬਣਾ ਲਈ। ਉਹ ਆਪਣੀ ਪ੍ਰਯੋਗ ਕਰਨ ਦੀ ਧੁਨ ਵਿੱਚ ਮਗਨ ਰਹਿੰਦਾ। ਇੱਕ ਦਿਨ ਉਸ ਦੀ ਟਿਊਬ ਵਿੱਚੋਂ ਡਿੱਗੇ ਫਾਸਫੋਰਸ ਦੇ ਟੁਕੜੇ ਨੇ ਅੱਗ ਫੜ ਲਈ। ਮੁਸਾਫਰਾਂ ਵੱਲੋਂ ‘ਅੱਗ ਬੁਝਾਓ’ ਦੀਆਂ ਆਵਾਜ਼ਾਂ ਆਉਣ ਲੱਗ ਪਈਆਂ। ਥੋੜ੍ਹੇ ਜਿਹੇ ਯਤਨਾਂ ਨਾਲ ਅੱਗ ’ਤੇ ਕਾਬੂ ਪਾ ਲਿਆ ਗਿਆ ਗਾਰਡ ਦੁਆਰਾ ਮਾਰੇ ਗਏ ਥੱਪੜ ਨੇ ਐਡੀਸਨ ਨੂੰ ਸਦਾ ਲਈ ਕੰਨਾਂ ਤੋਂ ਅਪਾਹਜ ਬਣਾ ਦਿੱਤਾ।
ਉਸ ਨੇ ਡੇਟਰਾਇਟ ਦੀ ਪਬਲਿਕ ਲਾਇਬਰੇਰੀ ਦੀ ਹਰ ਵਧੀਆ ਕਿਤਾਬ ਆਪਣੇ ਮਨ ਵਿੱਚ ਵਸਾ ਲਈ। ਬਾਲ ਐਡੀਸਨ ਨੇ ਆਪਣੇ ਕਮਾਏ ਪੈਸਿਆਂ ਨਾਲ ਇੱਕ ਪੁਰਾਣੀ ਪ੍ਰਿੰਟਿੰਗ ਪ੍ਰੈਸ ਖਰੀਦ ਲਈ ਅਤੇ ‘ਹਿਰਾਲਡ’ ਨਾਂ ਦਾ ਹਫ਼ਤਾਵਾਰੀ ਅਖਬਾਰ ਕੱਢਣਾ ਤੇ ਆਪ ਹੀ ਵੇਚਣਾ ਸ਼ੁਰੂ ਕਰ ਦਿੱਤਾ। ਰੇਲਵੇ ਦੇ ਟੈਲੀਗ੍ਰਾਫ ਮਹਿਕਮੇ ਦੇ ਬਹੁਤ ਸਾਰੇ ਦੋਸਤ ਉਸ ਨੂੰ ਖ਼ਬਰਾਂ ਭੇਜਣ ਲੱਗ ਪਏ। ਇਸ ਤਰ੍ਹਾਂ ਉਸ ਦਾ ਅਖ਼ਬਾਰ ਕਾਫ਼ੀ ਵਿਕਣ ਲੱਗ ਪਿਆ। ਆਪਣੇ ਅਖ਼ਬਾਰ ਵਿੱਚ ਉਹ ਲੋਕਾਂ ’ਚ ਸਨਸਨੀ ਫੈਲਾਉਣ ਵਾਲੀਆਂ ਖ਼ਬਰਾਂ ਨੂੰ ਤਰਜੀਹ ਦੇਣ ਲੱਗ ਪਿਆ। ਮਿਲਦੇ ਹਨ, ਇਸੇ ਤਰ੍ਹਾਂ ਐਡੀਸਨ ਨੂੰ ਵੀ ਅਜਿਹਾ ਹੀ ਇੱਕ ਮੌਕਾ ਮਿਲ ਗਿਆ। ਹੋਇਆ ਇੰਜ ਕਿ ਐਡੀਸਨ ਸਟੇਸ਼ਨ ’ਤੇ ਅਖ਼ਬਾਰ ਵੇਚ ਰਿਹਾ ਸੀ ਤੇ ਉਸ ਨੇ ਸਟੇਸ਼ਨ ਮਾਸਟਰ ਦੇ ਬੱਚੇ ਨੂੰ ਬਚਾ ਲਿਆ ਅਤੇ ਖ਼ੁਸ਼ ਹੋ ਕਿ ਸਟੇਸ਼ਨ ਮਾਸਟਰ ਨੇ ਟੈਲੀਗ੍ਰਾਫ ਵਾਲੀ ਮਸ਼ੀਨ ਵੇਖ ਲੈਣ ਦਿਓ। ਐਡੀਸਨ ਦੀ ਦਿਲਚਸਪੀ ਤੇ ਮਕੈਂਜੀ ਦੇ ਯਤਨ ਰੰਗ ਲਿਆਉਣ ਲੱਗ ਪਏ। ਐਡੀਸਨ ਨੇ ਆਪਣੇ ਇੱਕ ਦੋਸਤ ਦੇ ਘਰ ਦਾ ਸਬੰਧ, ਸਟੋਵ ਦੀ ਫਾਲਤੂ ਤਾਰ ਨਾਲ ਹੀ ਜੋੜ ਲਿਆ। ਉਹਨਾਂ ਨੇ ਟੈਲੀਗ੍ਰਾਫ ਦੀ ਵਰਤੋਂ ਵਿੱਚ ਆਉਣ ਵਾਲੀਆਂ ਕੁੰਜੀਆਂ ਵੀ ਖ਼ੁਦ ਹੀ ਕਬਾੜ ਦੇ ਸਾਮਾਨ ਤੋਂ ਬਣਾ ਲਈਆਂ। ਦੋਵੇਂ ਦੋਸਤ ਘੰਟਿਆਂਬੱਧੀ ਇੱਕ-ਦੂਜੇ ਨੂੰ ਟੈਲੀਗ੍ਰਾਫ ਰਾਹੀਂ ਸੁਨੇਹੇ ਭੇਜਣ ’ਚ ਲੱਗੇ ਰਹਿੰਦੇ।
1877–78 ਵਿੱਚ ਐਡੀਸਨ ਨੇ ਕਾਰਬਨ ਮਾਈਕਰੋਫੋਨ ਜੋ ਸਾਰੇ ਟੈਲੀਫੋਨ 'ਚ ਘੰਟੀ ਨਾਲ ਹੁੰਦਾ ਹੈ ਦੀ ਵਰਤੋਂ ਹੁੰਦੀ ਹੈ, ਦੀ ਖੋਜ ਅਤੇ ਸੁਧਾਰ ਕੀਤਾ।
ਜਦੋਂ ਐਡੀਸਨ 16 ਸਾਲਾਂ ਦਾ ਹੋਇਆ ਤਾਂ ਟੈਲੀਗ੍ਰਾਫਰ ਦੇ ਤੌਰ ’ਤੇ ਰੇਲਵੇ ਮਹਿਕਮੇ ਵਿੱਚ ਭਰਤੀ ਹੋ ਗਿਆ। ਉਸ ਨੇ ਰੇਲਵੇ ਦੇ ਕਲਾਕ ਦੀ ਵੱਡੀ ਸੂਈ ਦਾ ਸਬੰਧ ਟੈਲੀਗ੍ਰਾਫ ਨਾਲ ਜੋੜ ਦਿੱਤਾ। ਜਦੋਂ ਕਲਾਕ ਦੀ ਵੱਡੀ ਸੂਈ 12 ਦੇ ਨਿਸ਼ਾਨ ’ਤੇ ਪੁੱਜ ਜਾਂਦੀ ਤਾਂ ਘੰਟੀ ਮਾਰਨ ਵਾਲੀ ਮਸ਼ੀਨ ਦਾ ਬਟਨ ਆਪਣੇ ਆਪ ਔਨ ਹੋ ਜਾਂਦਾ ਤੇ ਸਾਰੇ ਸਟੇਸ਼ਨਾਂ ’ਤੇ ਇੱਕੋ ਸਮੇਂ ਘੰਟੀ ਆਪਣੇ ਆਪ ਵੱਜ ਜਾਂਦੀ। ਇਸ ਤਰ੍ਹਾਂ ਐਡੀਸਨ ਮੌਜ ਨਾਲ ਸੌਣ ਲੱਗ ਪਿਆ।
ਉਸ ਨੇ 1868 ਵਿੱਚ ਆਪਣੀ ਖੋਜ ਦਾ ਪਹਿਲਾ ਪੇਟੈਂਟ ਕਰਵਾਇਆ। ਦੁਨੀਆ ਵਿੱਚ ਸਭ ਤੋਂ ਵੱਧ ਖੋਜਾਂ ਦੇ ਪੇਟੈਂਟ ਉਸ ਦੇ ਹੀ ਨਾਂ ਹੋਏ। ਉਸ ਨੇ ਆਪਣੀ ਪੂਰੀ ਜ਼ਿੰਦਗੀ ਵਿੱਚ 1093 ਖੋਜਾਂ ਦੇ ਪੇਟੈਂਟ ਕਰਵਾਏ।
ਐਡੀਸਨ ਨੇ ਪਹਿਲਾ ਬੱਲਵ ਨਹੀਂ ਤਿਆਰ ਕੀਤਾ ਪਰ ਪਹਿਲਾ ਵਿਉਪਾਰਕ ਬੱਲਬ ਤਿਆਰ ਕਰਤਾ ਸੀ। ਐਡੀਸਨ ਨੇ ਪਲੈਟੀਨਮ ਅਤੇ ਹੋਰ ਧਾਂਤਾਂ ਦੇ ਫਿਲਾਮੈਟ ਬਣਾਉਣ ਦੇ ਤਜਰਬੇ ਕੀਤੇ ਅਖੀਰ 'ਚ ਕਾਰਬਨ ਫਿਲਾਮੈਂਟ ਦੀ ਵਰਤੋਂ ਕੀਤੀ ਗਈ। ਉਸ ਦਾ ਪਹਿਲਾ ਤਜਰਬਾ 22 ਅਕਤੂਬਰ, 1879 ਨੂੰ ਕੀਤਾ ਜੋ 13.5 ਘੰਟੇ ਚੱਲਿਆ। 4 ਨਵੰਬਰ, 1879 ਨੂੰ ਉਸ ਨੇ ਅਮਰੀਕਾ ਵਿੱਚ ਬਿਜਲੀ ਬੱਲਬ ਪੇਟੈਟ ਕਰਵਾਇਆ।
ਐਡੀਸਨ ਨੇ X-ਰੇਅ ਦੀ ਵਰਤੋਂ ਵਾਲੀ ਮਸ਼ੀਨ ਤਿਆਰ ਕੀਤੇ ਜਿਸ ਵਿੱਚ ਫਲੋਰੋਸਕੋਟ ਦੀ ਵਰਤੋਂ ਹੁੰਦੀ ਸੀ।
ਦੁਨੀਆ ਦਾ ਇਹ ਮਹਾਨ ਖੋਜੀ 18 ਅਕਤੂਬਰ 1931 ਨੂੰ 84 ਸਾਲ ਦੀ ਉਮਰ ਵਿੱਚ ਸਦੀਵੀ ਵਿਛੋੜਾ ਦੇ ਗਿਆ ਪਰ ਉਸ ਦੀਆਂ ਖੋਜਾਂ ਨੇ ਉਸ ਨੂੰ ਅਮਰ ਕਰ ਦਿੱਤਾ ਹੈ।
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.