From Wikipedia, the free encyclopedia
ਜਨਮ ਕੰਟਰੋਲ, ਜਿਸ ਨੂੰ ਗਰਭ ਰੋਕ ਅਤੇ ਜਣਨ ਕੰਟਰੋਲ ਵੀ ਕਿਹਾ ਜਾਂਦਾ ਹੈ, ਗਰਭ ਧਾਰਨ ਤੋਂ ਰੋਕਣ ਲਈ ਵਰਤੇ ਜਾਂਦੇ ਢੰਗ ਜਾਂ ਸਾਧਨ ਹਨ।[1] ਵਿਉਂਤਬੰਦੀ ਕਰਨੀ, ਉਪਲਬਧ ਕਰਵਾਉਣਾ ਅਤੇ ਜਨਮ ਕੰਟਰੋਲ ਨੂੰ ਰੋਕਣ ਨੂੰ ਪਰਿਵਾਰ ਵਿਉਂਤਬੰਦੀ ਕਿਹਾ ਜਾਂਦਾ ਹੈ।[2][3] ਜਨਮ ਕੰਟਰੋਲ ਦੇ ਢੰਗਾਂ ਨੂੰ ਪੁਰਾਤਨ ਸਮਿਆਂ ਤੋਂ ਵਰਤਿਆ ਜਾਂਦਾ ਰਿਹਾ ਹੈ, ਪਰ ਪਰਭਾਵੀ ਅਤੇ ਸੁਰੱਖਿਅਤ ਢੰਗ ਕੇਵਲ 20ਵੀਂ ਸਦੀ ਵਿੱਚ ਹੀ ਉਪਲਬਧ ਹੋਏ ਹਨ।[4] ਕੁਝ ਸੱਭਿਆਚਾਰ ਜਨਮ ਕੰਟਰੋਲ ਨੂੰ ਰੋਕਦੇ ਜਾਂ ਵਰਜਦੇ ਹਨ, ਕਿਉਂਕਿ ਉਹ ਇਸ ਨੂੰ ਨੈਤਿਕ, ਧਾਰਮਿਕ ਜਾਂ ਰਾਜਨੀਤਿਕ ਤੌਰ ਉੱਤੇ ਬੇਲੋੜਾ ਸਮਝਦੇ ਹਨ।[4]
ਜਨਮ ਕੰਟਰੋਲ | |
---|---|
ਦਖ਼ਲ | |
MeSH | D003267 |
ਜਨਮ ਕੰਟਰੋਲ ਕਰਨ ਦੇ ਸਭ ਤੋਂ ਪ੍ਰਭਾਵੀ ਢੰਗਾਂ ਵਿੱਚ ਸਟੇਰਲਾਈਜ਼ੇਸ਼ਨ, ਜੋ ਕਿ ਮਰਦਾਂ ਦੀ ਨਸਬੰਦੀ ਹੈ ਅਤੇ ਔਰਤਾਂ ਵਿੱਚ ਨਲੀਆਂ ਦੀ ਪਟੀ ਹੈ, ਗਰਭ ਦੇ ਅੰਦਰ ਸੰਦਾਂ (IUD) ਅਤੇ ਲਾਉਣਯੋਗ ਜਨਮ ਕੰਟਰੋਲ ਸ਼ਾਮਲ ਹਨ। ਇਸ ਦੇ ਬਾਅਦ ਕਈ ਹਾਰਮੋਨ ਅਧਾਰਿਤ ਢੰਗ ਹਨ, ਜਿਸ ਵਿੱਚ ਖਾਣ ਵਾਲੀਆਂ ਗੋਲੀਆਂ, ਪੈਂਚ, ਯੋਨੀ ਛੱਲੇ ਅਤੇ ਇਨਜੈਕਸ਼ਨ ਸ਼ਾਮਲ ਹਨ। ਘੱਟ ਪ੍ਰਭਾਵੀ ਢੰਗਾਂ ਵਿੱਚ ਭੌਤਿਕ ਰੁਕਾਵਟਾਂ ਜਿਵੇਂ ਕਿ ਕੰਡੋਮ, ਡਾਇਆਫਰਾਗਮ ਅਤੇ ਜਨਮ ਕੰਟਰੋਲ ਸਪੰਜ ਅਤੇ ਜਣਨ ਸ਼ਕਤੀ ਜਾਗਰੂਕਤਾ ਢੰਗ ਸ਼ਾਮਲ ਹਨ। ਸਭ ਤੋਂ ਘੱਟ ਪ੍ਰਭਾਵੀ ਢੰਗਾਂ ਵਿੱਚ ਸ਼ੁਕਰਾਣੂ ਨਾਸ਼ਕ ਸਮੱਗਰੀ (ਸਪਰਮੀਸਾਈਡ) ਅਤੇ ਮਰਦ ਵਲੋਂ ਬਚਾਅ ਰੱਖਣਾ, ਵੀਰਜ ਛੁੱਟਣ ਤੋਂ ਪਹਿਲਾਂ, ਸ਼ਾਮਲ ਹੈ। ਸਟੇਰਲਾਈਜ਼ੇਸ਼ਨ, ਹਾਲਾਂਕਿ ਬਹੁਤ ਵੱਧ ਪ੍ਰਭਾਵੀ ਹੈ, ਮੁੜਵਾਂ ਨਹੀਂ ਹੈ, ਜਦ ਕਿ ਹੋਰ ਸਾਰੇ ਮੁੜਵੇਂ ਹਨ, ਉਹਨਾਂ ਨੂੰ ਰੋਕਣ ਦੇ ਤੁਰੰਤ ਬਾਅਦ।[5] ਸੁਰੱਖਿਅਤ ਜਿਨਸੀ ਸੰਬੰਧ, ਜਿਵੇਂ ਕਿ ਮਰਦ ਜਾਂ ਔਰਤ ਕੰਡੋਮ ਜਿਨਸੀ ਸੰਬੰਧੀ ਤੋਂ ਹੋਣ ਵਾਲੀਆਂ ਲਾਗਾਂ ਨੂੰ ਰੋਕਣ ਤੋਂ ਮਦਦ ਕਰ ਸਕਦੇ ਹਨ।[6][7] ਐਮਰਜੈਂਸੀ ਜਨਮ ਕੰਟਰੋਲ ਅਸੁਰੱਖਿਅਤ ਜਿਨਸੀ ਸੰਬੰਧਾਂ ਦਾ ਬਾਅਦ ਕੁਝ ਦਿਨਾਂ ਵਿੱਚ ਗਰਭ ਨੂੰ ਰੋਕ ਸਕਦੇ ਹਨ।[8] ਜਿਨਸੀ ਸੰਬੰਧ ਨਾ ਬਣਾਉਣੇ ਜਨਮ ਕੰਟਰੋਲ ਲਈ ਹੈ, ਪਰ ਗ਼ੈਰ-ਤਾਮੀਲ ਦੇ ਕਰਕੇ ਕੇਵਲ-ਸੰਜਮੀ ਜਿਨਸੀ ਸੰਬੰਧੀ ਸਿੱਖਿਆ ਅੱਲੜ੍ਹ ਉਮਰ ਦੇ ਗਰਭਾਂ ਵਿੱਚ ਵਾਧਾ ਕਰ ਸਕਦੀ ਹੈ, ਜਦੋਂ ਕਿ ਜਨਮ ਕੰਟਰੋਲ ਸਿੱਖਿਆ ਦੇ ਬਿਨਾਂ ਦਿੱਤੀ ਜਾਂਦੀ ਹੈ।[9][10]
ਅੱਲੜ੍ਹਾਂ ਵਿੱਚ, ਗਰਭ ਦੇ ਖ਼ਰਾਬ ਨਤੀਜੇ ਆਉਣ ਦਾ ਵੱਧ ਖ਼ਤਰੇ ਹੁੰਦੇ ਹਨ। ਸੰਪੂਰਨ ਜਿਨਸੀ ਸੰਬੰਧ ਸਿੱਖਿਆ ਅਤੇ ਜਨਮ ਕੰਟਰੋਲ ਲਈ ਪਹੁੰਚ ਨਾਲ ਇਸ ਉਮਰ ਗਰੁੱਪ ਵਿੱਚ ਅਣ-ਚਾਹੇ ਗਰਭ ਦੀ ਦਰ ਘੱਟਦੀ ਹੈ।[11][12] ਹਾਲਾਂਕਿ ਜਨਮ ਕੰਟਰੋਲ ਦੇ ਸਾਰੇ ਰੂਪਾਂ ਨੂੰ ਨੌਜਵਾਨਾਂ ਵਲੋਂ ਵਰਤਿਆ ਜਾ ਸਕਦਾ ਹੈ[13]ਲੰਮਾ ਸਮਾਂ ਚੱਲਣ ਵਾਲੇ ਮੋੜਵੇਂ ਜਨਮ ਕੰਟਰੋਲ ਜਿਵੇਂ ਕਿ ਸਾਧਨ ਲਗਾਉਣਾ,।UD ਜਾਂ ਯੋਗੀ ਰਿੰਗ ਅੱਲੜ੍ਹ ਉਮਰ ਦੇ ਗਰਭ ਦੀ ਦਰ ਘਟਾਉਣ ਲਈ ਖਾਸ ਤੌਰ ਉੱਤੇ ਫਾਇਦੇਮੰਦ ਹਨ।[12] ਬੱਚੇ ਦੀ ਡਿਲਵਰੀ ਦੇ ਬਾਅਦ, ਔਰਤ, ਜੋ ਕਿ ਵੱਖਰੇ ਤੌਰ ਉੱਤੇ ਛਾਤੀਆਂ ਰਾਹੀਂ ਦੁੱਧ ਨਹੀਂ ਪਿਆਉਂਦੀ ਹੈ, ਚਾਰ ਤੋਂ ਛੇ ਹਫ਼ਤਿਆਂ ਵਿੱਚ ਹੀ ਮੁੜ ਗਰਭਵਤੀ ਹੋ ਸਕਦੀ ਹੈ। ਜਨਮ ਕੰਟਰੋਲ ਦੇ ਕੁਝ ਢੰਗਾਂ ਨੂੰ ਜਨਮ ਦੇ ਤੁਰੰਤ ਬਾਅਦ ਸ਼ੁਰੂ ਕੀਤਾ ਜਾ ਸਕਦਾ ਹੈ, ਜਦੋਂ ਕਿ ਹੋਰਾਂ ਲਈ ਛੇ ਮਹੀਨਿਆਂ ਤੱਕ ਦੀ ਦੇਰੀ ਕਰਨੀ ਪੈਂਦੀ ਹੈ। ਔਰਤਾਂ, ਜੋ ਕਿ ਛਾਤੀਆਂ ਰਾਹੀਂ ਦੁੱਧ ਪਿਆਉਦੀਆਂ ਹਨ, ਕੇਵਲ-ਪ੍ਰੋਜੇਸਟਨ ਢੰਗ ਹੀ ਸੰਯੁਕਤ ਖਾਣ ਵਾਲੀਆਂ ਜਨਮ ਕੰਟਰੋਲ ਗੋਲੀਆਂ ਤੋਂ ਵੱਧ ਤਰਜੀਹੀ ਹੈ। ਔਰਤਾਂ, ਜਿਨਾਂ ਦੀ ਮਹਾਵਰੀ ਰੁਕ ਗਈ ਹੈ (ਮੈਨੋਪੋਜ਼), ਨੂੰ ਆਖਰੀ ਮਹਾਵਰੀ ਆਉਣ ਦੇ ਇੱਕ ਸਾਲ ਬਾਅਦ ਤੱਕ ਜਨਮ ਕੰਟਰੋਲ ਨੂੰ ਜਾਰੀ ਰੱਖਣ ਦੀ ਸਿਫਾਰਸ਼ ਕੀਤੀ ਜਾਂਦੀ ਹੈ।[13]
ਲਗਭਗ 22 ਕਰੋੜ 20 ਲੱਖ ਔਰਤਾਂ, ਜੋ ਕਿ ਵਿਕਾਸਸ਼ੀਲ ਦੇਸ਼ਾਂ ਵਿੱਚ ਗਰਭ ਤੋਂ ਪਰਹੇਜ਼ ਕਰਨਾ ਚਾਹੁੰਦੀਆਂ ਹਨ, ਨਵੇਂ ਜਨਮ ਕੰਟਰੋਲ ਢੰਗਾਂ ਦੀ ਵਰਤੋਂ ਨਹੀਂ ਕਰਦੀਆਂ ਹਨ।[14][15] ਵਿਕਾਸਸ਼ੀਲ ਦੇਸ਼ਾਂ ਵਿੱਚ ਜਨਮ ਕੰਟਰੋਲ ਦੀ ਵਰਤੋਂ ਨਾਲ ਗਰਭ ਦੇ ਦੌਰਾਨ ਜਾਂ ਨੇੜਲੇ ਸਮੇਂ ਦੌਰਾਨ ਮੌਤਾਂ ਦੀ ਗਿਣਤੀ ਵਿੱਚ 40% (2008 ਵਿੱਚ 2,70,000 ਮੌਤਾਂ ਨੂੰ ਰੋਕਿਆ ਗਿਆ) ਤੱਕ ਘਟਾਇਆ ਜਾ ਚੁੱਕਾ ਹੈ ਅਤੇ ਜਨਮ ਕੰਟਰੋਲ ਦੀ ਮੰਗ ਪੂਰੀ ਕੀਤੀ ਜਾਂਦੀ ਤਾਂ 70% ਨੂੰ ਰੋਕਿਆ ਜਾ ਸਕਦਾ ਸੀ।[16][17] ਗਰਭ ਧਾਰਨ ਕਰਨ ਵਾਲੇ ਸਮੇਂ ਨੂੰ ਵਧਾ ਕੇ ਜਨਮ ਕੰਟਰੋਲ ਬਾਲਗ ਔਰਤਾਂ ਦੇ ਡਿਲਵਰੀ ਨਤੀਜਿਆਂ ਨੂੰ ਸੁਧਾਰ ਸਕਦੇ ਹਨ ਅਤੇ ਉਹਨਾਂ ਦੇ ਬੱਚਿਆਂ ਨੂੰ ਜਿਉਂਦਾ ਰੱਖ ਸਕਦੇ ਹਨ।[16] ਵਿਕਾਸਸ਼ੀਲ ਸੰਸਾਰ ਵਿੱਚ ਜਨਮ ਕੰਟਰੋਲ ਲਈ ਹੋਰ ਵੱਧ ਪਹੁੰਚ ਨਾਲ ਔਰਤਾਂ ਦੀ ਕਮਾਈ, ਜਾਇਦਾਦ, ਭਾਰ ਅਤੇ ਉਹਨਾਂ ਦੇ ਬੱਚਿਆਂ ਦਾ ਸਕੂਲ ਜਾਣਾ ਅਤੇ ਸਿਹਤ, ਸਾਰਾ ਕੁਝ ਸੁਧਾਰਦਾ ਹੈ।[18] ਜਨਮ ਕੰਟਰੋਲ ਆਰਥਿਕ ਤਰੱਕੀ ਦਿੰਦਾ ਹੈ, ਕਿਉਂਕਿ ਘੱਟ ਨਿਰਭਰ ਬੱਚਿਆਂ ਦੇ ਨਾਲ ਵੱਧ ਔਰਤ ਕਾਮਿਆਂ ਦਾ ਹਿੱਸਾ ਬਣਦੀਆਂ ਹਨ ਅਤੇ ਨਾਮਾਂਤਰ ਸਰੋਤਾਂ ਦੀ ਘੱਟ ਵਰਤੋਂ ਹੁੰਦੀ ਹੈ।[18][19]
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.