ਬਿਜਲੀ ਚਾਰਜ ਐਟਮਾ ਦੇ ਉੱਪ-ਐਟਮੀ ਕਣਾਂ ਦਾ ਮੁੱਢਲਾ ਗੁਣ ਹੈ।

Thumb
ਧਨ(+) ਚਾਰਜ
Thumb
ਰਿਣ (-) ਚਾਰਜ

ਬਿਜਲੀ ਚਾਰਜ ਬਿਜਲੀ ਖੇਤਰ ਬਣਾਉਂਦੇ ਹਨ। ਚਾਰਜ ਮੂਲ ਰੂਪ ਵਿੱਚ ਦੋ ਮੰਨੇ ਜਾਂਦੇ ਹਨ: ਧਨ (+) ਚਾਰਜ ਅਤੇ ਰਿਣ (-) ਚਾਰਜ।

ਇਤਿਹਾਸ

ਮਾਇਲੇੱਟਸ ਦੇ ਥੈਲਿਜ਼ ਨੇ ਇਸ ਬਾਰੇ ਪਹਿਲੀ ਵਾਰ ਦੱਸਿਆ।

ਮਾਪਦੰਡ

ਬਿਜਲਈ ਚਾਰਜ ਦੇ ਮਾਪਦੰਡ ਆਈ.ਯੂ.ਪੀ.ਏ.ਸੀ ਸੰਸਥਾ ਵੱਲੋਂ ਤਹਿ ਕੀਤੇ ਗਏ ਹਨ। ਇਸ ਮਾਪਦੰਡ ਦਾ ਨਾਂਅ ਕੂਲੰਬ ਹੈ ਅਤੇ ਇਸ ਨੂੰ ਅਸਲ ਵਿੱਚ ਪ੍ਰਯੋਗਸ਼ਾਲਾ ਦੇ ਵਾਤਾਵਰਣ ਵਿੱਚ ਸਿੱਧ ਕੀਤਾ ਗਿਆ ਹੈ ਜਿਸ ਕਰ ਕੇ ਇਹ ਦੁਨੀਆ ਭਰ ਦੇ ਵਿਗਿਆਨੀਆਂ ਵਿੱਚ ਮਾਨਤਾਪ੍ਰਾਪਤ ਹੈ।

ਯੂਨਿਟਾਂ

ਇਲੈਕਟ੍ਰਿਕ ਚਾਰਜ ਦੀ ਮਾਤਰਾ ਦੀ S I ਯੂਨਿਟ ਕੂਲੌਂਬ ਹੁੰਦੀ ਹੈ, ਜੋ ਲੱਗਪਗ 6.242×1018 e ਦੇ ਬਰਾਬਰ ਹੁੰਦੀ ਹੈ (e ਇੱਕ ਪ੍ਰੋਟੌਨ ਦਾ ਚਾਰਜ ਹੁੰਦਾ ਹੈ)। ਇਸ ਤਰ੍ਹਾਂ ਕਿਸੇ ਇਲੈਕਟ੍ਰੌਨ ਦਾ ਚਾਰਜ ਤਕਰੀਬਨ 1.602×1019 C ਹੁੰਦਾ ਹੈ। ਕੂਲੌਂਬ ਓਸ ਚਾਰਜ ਦੀ ਮਾਤਰਾ ਦੇ ਤੌਰ ਤੇ ਪਰਿਭਾਸ਼ਿਤ ਕੀਤਾ ਜਾਂਦਾ ਹੈ ਜੋ ਇੱਕ ਸਕਿੰਟ ਅੰਦਰ-ਅੰਦਰ ਇੱਕ ਐਂਪੀਅਰ ਕਰੰਟ ਚੁੱਕਦੀ ਹੋਈ ਕਿਸੇ ਇਲੈਕਟ੍ਰੀਕਲ ਕੰਡਕਟਰ ਦੇ ਕ੍ਰੌਸ ਸਕੈਸ਼ਨ ਰਾਹੀਂ ਲੰਘ ਚੁੱਕੀ ਹੁੰਦੀ ਹੈ। ਚਿੰਨ੍ਹ Q ਅਕਸਰ ਇਲੈਕਟ੍ਰੀਸਟੀ ਜਾਂ ਚਾਰਜ ਦੀ ਮਾਤਰਾ ਦਰਸਾਉਂਦਾ ਹੈ। ਇਲੈਕਟ੍ਰਿਕ ਚਾਰਜ ਦੀ ਮਾਤਰਾ ਨੂੰ ਸਿੱਧੇ ਤੌਰ ਤੇ ਹੀ ਕਿਸੇ ਇਲੈਕਟ੍ਰੋਮੀਟਰ, ਜਾਂ ਅਸਿੱਧੇ ਤੌਰ ਤੇ ਕਿਸੇ ਬਾਲਾਸਟਿਕ ਗਲਵੈਨੋਮੀਟਰ ਨਾਲ ਨਾਪਿਆ ਜਾ ਸਕਦਾ ਹੈ 1891 ਵਿੱਚ, ਚਾਰਜ ਦੇ ਕੁਆਂਟਾਇਜ਼ ਹੋਏ ਲੱਛਣ ਨੂੰ ਖੋਜਣ ਤੋਂ ਬਾਦ, ਜਾਰਜ ਜੌਹਨਸਟੋਨ ਸਟੋਨੇਜੌਰਜ ਸਟੋਨੇ]] ਨੇ ਪ੍ਰਸਤਾਵ ਰੱਖਿਆ ਕਿ ਇਲੈਕਟ੍ਰੀਕਲ ਚਾਰਜ ਦੀ ਮੁਢਲੀ ਯੂਨਿਟ ਇਲੈਕਟ੍ਰੌਨ ਹੋਣਾ ਚਾਹੀਦਾ ਹੈ। ਇਹ 1897 ਵਾਲੀ ਜੇ ਜੇ ਥੌਮਸਨ ਦੁਆਰਾ ਕਣ ਦੀ ਖੋਜ ਤੋਂ ਪਹਿਲਾਂ ਦੀ ਗੱਲ ਹੈ। ਯੂਨਿਟ ਅੱਜਕੱਲ ਬੇਨਾਮ ਹੀ ਵਰਤੀ ਜਾਂਦੀ ਹੈ, ਜੋ ਬੁਨਿਆਦੀ ਚਾਰਜ, ਚਾਰਜ ਦੀ ਬੁਨਿਆਦੀ ਯੂਨਿਟ, ਜਾਂ ਸਰਲ ਤੌਰ ਤੇ e ਦੇ ਤੌਰ ਤੇ ਪੁਕਾਰੀ ਜਾਂਦੀ ਹੈ। ਚਾਰਜ ਦਾ ਕੋਈ ਨਾਪ ਬੁਨਿਆਦੀ ਚਾਰਜ e ਦਾ ਇੱਕ ਗੁਣਾਂਕ ਹੋਣਾ ਚਾਹੀਦਾ ਹੈ, ਭਾਵੇਂ ਚਾਹੇ ਮੈਕਰੋਸਕੋਪਿਕ ਸਕੇਲ ਚਾਰਜ ਵਾਸਤਵਿਕ ਮਾਤਰਾ ਦੇ ਤੌਰ ਤੇ ਵਰਤਾਓ ਕਰਦੇ ਲਗਦੇ ਹਨ। ਕੁੱਝ ਸੰਦ੍ਰਭਾਂ ਵਿੱਚ, ਕਿਸੇ ਚਾਰਜ ਦੇ ਹਿੱਸਿਆਂ ਬਾਰੇ ਕਹਿਣਾ ਵੀ ਅਰਥ ਰੱਖਦਾ ਹੈ; ਉਦਾਹਰਨ ਦੇ ਤੌਰ ਤੇ, ਕਿਸੇ ਕੈਪੀਸਟਰ ਦੀ ਚਾਰਜਿੰਗ ਵਿੱਚ, ਜਾਂ ਫ੍ਰੈਕਸ਼ਨਲ ਕੁਆਂਟਮ ਹਾਲ ਇਫੈਕਟ ਵਿੱਚ।

S I ਯੂਨਿਟਾਂ ਤੋਂ ਇਲਾਵਾ ਯੂਨਿਟਾਂ ਦੇ ਹੋਰ ਸਿਸਟਮਾਂ ਵਿੱਚ, ਜਿਵੇਂ cgs ਸਿਸਟਮ ਵਿੱਚ, ਇਲੈਕਟ੍ਰਿਕ ਚਾਰਜ ਨੂੰ ਸਿਰਫ ਬੁਨਿਆਦੀ ਕੁਆਂਟਿਟੀਆਂ (ਲੰਬਾਈ, ਪੁੰਜ ਅਤੇ ਸਮਾਂ) ਦੇ ਮੇਲ ਦੇ ਤੌਰ ਤੇ ਹੀ ਦਰਸਾਇਆ ਜਾਂਦਾ ਹੈ ਅਤੇ ਚਾਰ ਵਿੱਚ ਨਹੀਂ ਦਰਸਾਇਆ ਜਾਂਦਾ, ਜਿਵੇਂ S I ਯੂਨਿਟਾਂ ਵਿੱਚ ਦਰਸਾਇਆ ਜਾਂਦਾ ਹੈ, ਜਿੱਥੇ ਇਲੈਕਟ੍ਰਿਕ ਚਾਰਜ ਲੰਬਾਈ, ਪੁੰਜ, ਸਮਾਂ ਅਤੇ ਇਲੈਕਟ੍ਰਿਕ ਕਰੰਟ ਦੇ ਇੱਕ ਮੇਲ ਦੇ ਤੌਰ ਤੇ ਹੁੰਦਾ ਹੈ।

ਇੰਡਕਸ਼ਨ ਰਾਹੀਂ ਚਾਰਜ

  • ਅਸੀਂ ਜਾਣਦੇ ਹਾਂ ਕਿ ਜਦੋਂ ਕਿਸੇ ਚੀਜ਼ ਨੂੰ ਚਾਰਜ ਕੀਤੀ ਹੋਈ ਕਿਸੇ ਹੋਰ ਚੀਜ਼ ਨਾਲ ਛੋਹਿਆ ਜਾਂਦਾ ਹੈ ਤਾਂ ਸਿੱਧੇ ਤੌਰ ਤੇ ਜਾਂ ਕੰਡਕਸ਼ਨ ਰਾਹੀਂ ਓਹ ਚੀਜ਼ ਚਾਰਜ ਹਾਸਿਲ ਕਰ ਲੈਂਦੀ ਹੈ। ਉਦਾਹਰਨ ਦੇ ਤੌਰ ਤੇ, ਚਾਰਜ ਕੀਤੀ ਹੋਈ ਐਬੋਨਾਈਟ ਰੌਡ ਨਾਲ ਸਿੱਧੀ ਛੋਹੀ ਗਈ ਜਾਂ ਕਿਸੇ ਤਾੰਬੇ ਦੀ ਤਾਰ ਦੁਆਰਾ ਛੋਹੀ ਗਈ ਕੋਈ ਪਿੱਚ ਬਾਲ ਅਪਣਾ ਨੈਗਟਿਵ ਚਾਰਜ ਪਿੱਚ ਬਾਲ ਨੂੰ ਦੇ ਦਿੰਦੀ ਹੈ। ਅਜਿਹੀ ਚਾਰਜਿੰਗ ਨੂੰ ਕੰਡਕਸ਼ਨ ਦੁਆਰਾ ਚਾਰਜਿੰਗ ਕਿਹਾ ਜਾਂਦਾ ਹੈ।

ਇੰਡਕਸ਼ਨ ਰਾਹੀਂ ਚਾਰਜਿੰਗ ਅੰਦਰ, ਕੋਈ ਚਾਰਜ ਕੀਤੀ ਹੋਈ ਚੀਜ਼ A ਆਪਣੇ ਚਾਰਜ ਤੋਂ ਉਲਟ ਕਿਸਮ ਦਾ ਚਾਰਜ ਕਿਸੇ ਨੇੜੇ ਲਿਆਂਦੀ ਗਈ ਚੀਜ਼ B ਅੰਦਰ ਬਗੈਰ ਛੂਹੇ ਹੀ ਇੰਡਿਊਸ ਕਰ ਦਿੰਦੀ ਹੈ। ਸਪਸ਼ਟ ਤੌਰ ਤੇ ਅਜਿਹਾ ਕਰਨ ਨਾਲ A ਅਪਣਾ ਕੋਈ ਚਾਰਜ ਨਹੀਂ ਗੁਆਉਂਦੀ ਕਿਉਂਕਿ ਇਹ B ਨਾਲ ਛੂਹੰਦੀ ਨਹੀਂ ਹੈ।

  • ਇੰਡਕਸ਼ਨ ਰਾਹੀਂ ਕਿਸੇ ਸਫੀਅਰ ਨੂੰ ਚਾਰਜ ਕਰਨ ਲਈ ਇਹ ਕਦਮ ਉਠਾਏ ਜਾਂਦੇ ਹਨ;
    • ਇੱਕ ਮੈਟਲ ਦਾ ਸਫੀਅਰ ਨੂੰ ਕਿਸੇ ਇੰਸੁਲੇਟਿੰਗ ਸਟੈਂਡ ਉੱਤੇ ਚਾਰਜ-ਰਹਿਤ ਕੀਤਾ ਜਾਂਦਾ ਹੈ।
    • ਜਦੋਂ ਕੋਈ (+) ਚਾਰਜ ਕੀਤੀ ਹੋਈ ਰੌਡ ਮੈਟਲ ਸਫੀਅਰ ਦੇ ਨੇੜੇ ਲਿਆਂਦੀ ਜਾਂਦੀ ਹੈ ਤਾਂ ਸਫੀਅਰ ਦੇ ਇਲੈਕਟ੍ਰੌਨ ਨਜ਼ਦੀਕੀ ਸਿਰੇ ਕੋਲ ਖਿੱਚੇ ਜਾਣ ਨਾਲ ਢੇਰ ਬਣਾਉਣਾ ਸ਼ੁਰੂ ਕਰ ਦਿੰਦੇ ਹਨ। ਇਹ ਸਿਰਾ, ਇਸ ਲਈ, ਨੈਗਟਿਵ ਚਾਰਜ-ਯੁਕਤ ਹੋ ਜਾਂਦਾ ਹੈ ਤੇ ਦੂਜਾ ਦੂਰ ਵਾਲ਼ਾ ਸਿਰਾ ਪੌਜ਼ਟਿਵ ਚਾਰਜ ਰੱਖਣਾ ਸ਼ੁਰੂ ਕਰ ਦਿੰਦਾ ਹੈ ਕਿਉਂਕਿ ਉੱਥੇ ਇਲੈਕਟ੍ਰੌਨ ਘਟ ਜਾਂਦੇ ਹਨ ਤੇ ਰੌਡ ਦੇ ਨੇੜੇ ਵਾਲੇ ਪਾਸੇ ਵਧ ਜਾਂਦੇ ਹਨ। ਚਾਰਜ ਦੀ ਇਹ ਪੁਨਰ-ਵਿਸਥਾਰ-ਵੰਡ ਤੁਰੰਤ ਹੋ ਜਾਂਦੀ ਹੈ ਤੇ ਸੁਤੰਤਰ ਇਲੈਕਟ੍ਰੌਨਾਂ ਉੱਤੇ ਸ਼ੁੱਧ ਫੋਰਸ ਮੁੱਕ ਜਾਣ ਤੇ ਰੁਕ ਜਾਂਦੀ ਹੈ।
    • ਜਦੋਂ ਸਫੀਅਰ ਨੂੰ ਧਰਤੀ ਨਾਲ ਜੋੜਿਆ ਜਾਂਦਾ ਹੈ ਤਾਂ ਸਫੀਅਰ ਵੱਲ ਇਲੈਕਟ੍ਰੌਨ ਧਰਤੀ ਤੋਂ ਵਗਣੇ ਸ਼ੁਰੂ ਹੋ ਜਾਂਦੇ ਹਨ ਅਤੇ ਸਫ਼ੀਅਰ ਦੇ ਪੌਜ਼ਟਿਵ ਚਾਰਜ ਵਾਲੇ ਹਿੱਸੇ ਨੂੰ ਚਾਰਜ-ਹੀਣ (ਨਿਊਟ੍ਰਲਾਇਜ਼) ਕਰ ਦਿੰਦੇ ਹਨ।
    • ਨੈਗਟਿਵ ਚਾਰਜ ਰੌਡ ਦੇ ਖਿੱਚ ਫੋਰਸ ਕਾਰਣ ਨਜ਼ਦੀਕੀ ਸਿਰੇ ਉੱਤੇ ਸਫੀਅਰ ਉੱਤੇ ਟਿਕਿਆ ਰਹਿੰਦਾ ਹੈ।
    • ਜਦੋਂ ਸਫੀਅਰ ਨੂੰ ਧਰਤੀ ਤੋਂ ਹਟਾਇਆ ਜਾਂਦਾ ਹੈ ਤਾਂ ਨੈਗਟਿਵ ਚਾਰਜ ਸਫੀਅਰ ਉੱਤੇ ਬਣਿਆ ਰਹਿਣਾ ਜਾਰੀ ਰਹਿੰਦਾ ਹੈ।
    • ਜਦੋਂ ਗਲਾਸ ਰੌਡ ਵੀ ਹਟਾ ਲਈ ਜਾਂਦੀ ਹੈ ਤਾਂ ਨੈਗਟਿਵ ਚਾਰਜ ਸਫੀਅਰ ਉੱਤੇ ਇੱਕਸਾਰ ਫੈਲ ਜਾਂਦਾ ਹੈ।
  • ਮਿਲਦੇ ਜੁਲਦੇ ਸਟੈੱਪਾਂ ਨਾਲ ਹੀ ਸਫੀਅਰ ਨੂੰ ਪੌਜ਼ਟਿਵ ਚਾਰਜ ਦੇਣ ਵਾਸਤੇ ਕਿਸੇ ਨੈਗਟਿਵ ਚਾਰਜ ਕੀਤੀ ਹੋਈ ਰੌਡ ਨੂੰ ਵਰਤਿਆ ਜਾ ਸਕਦਾ ਹੈ।

ਆਓ ਹੁਣ ਇੰਡਕਸ਼ਨ ਰਾਹੀਂ ਦੋ ਸਫੀਅਰਾਂ ਨੂੰ ਚਾਰਜ ਕਰਨ ਤੇ ਵਿਚਾਰ ਕਰੀਏ;

  • ਇੰਸੁਲੇਟਿੰਗ ਸਟੈਂਡਾਂ ਤੇ ਦੋ ਸਫੀਅਰ ਖੜਾ ਦਿੱਤੇ ਜਾਂਦੇ ਹਨ ਜੋ ਆਪਸ ਵਿੱਚ ਛੂਹ ਰਹੇ ਹੋਣ।
  • ਪਹਿਲੇ ਸਫੀਅਰ A ਨੇੜੇ ਖੱਬੇ ਪਾਸੇ ਇੱਕ ਪੌਜ਼ਟਿਵ ਚਾਰਜ ਵਾਲੀ ਗਲਾਸ ਰੌਡ ਲਿਆਂਦੀ ਜਾਂਦੀ ਹੈ ਜਿਸ ਨਾਲ ਦੋਵੇਂ ਸਫੀਅਰਾਂ ਦੇ ਫਰੀ ਇਲੈਕਟ੍ਰੌਨ ਰੌਡ ਵੱਲ ਖਿੱਚੇ ਜਾਂਦੇ ਹਨ ਤੇ ਸਫੀਅਰ A ਦੇ ਖੱਬੇ ਪਾਸੇ ਨੈਗਟਿਵ ਚਾਰਜ ਅਤੇ B ਦੇ ਸੱਜੇ ਪਾਸੇ ਉੱਤੇ ਪੌਜ਼ਟਿਵ ਚਾਰਜ ਵਧ ਜਾਂਦਾ ਹੈ। ਧਿਆਨ ਦੇਓ ਕਿ ਸਫੀਅਰਾਂ ਵਿਚਲੇ ਸਾਰੇ ਇਲੈਕਟ੍ਰੌਨ ਸਫੀਅਰ A ਦੇ ਖੱਬੇ ਪਾਸੇ ਇਕੱਠੇ ਨਹੀਂ ਹੁੰਦੇ ਕਿਉਂਕਿ ਜਦੋਂ ਨੈਗਟਿਵ ਚਾਰਜ A ਦੇ ਖੱਬੇ ਪਾਸੇ ਬਣਨਾ ਸ਼ੁਰੂ ਹੁੰਦਾ ਹੈ, ਹੋਰ ਇਲੈਕਟ੍ਰੌਨ ਇਹਨਾਂ ਦੁਆਰਾ ਧੱਕੇ ਜਾਣੇ ਵੀ ਸ਼ੁਰੂ ਹੋ ਜਾਂਦੇ ਹਨ। ਰੌਡ ਦੇ ਖਿੱਚ ਫੋਰਸ ਅਤੇ ਜਮਾਂ ਹੋਏ ਨੈਗਟਿਵ ਚਾਰਜ ਕਾਰਣ ਬਣੇ ਧੱਕੇ ਵਾਲੇ ਫੋਰਸ ਦਰਮਿਆਨ ਬਹੁਤ ਜਲਦੀ ਹੀ ਇੱਕ ਸੰਤੁਲਨ ਕਾਇਮ ਹੋ ਜਾਂਦਾ ਹੈ।
  • ਇਕੱਠਾ ਹੋਇਆ ਚਾਰਜ ਸਤਿਹਾਂ ਉੱਤੇ ਗਲਾਸ ਰੌਡ ਦੇ ਨਜ਼ਦੀਕ ਹੋਣ ਵੇਲੇ ਤੱਕ ਬਣਿਆ ਰਹਿੰਦਾ ਹੈ। ਜੇਕਰ ਰੌਡ ਨੂੰ ਹਟਾ ਲਿਆ ਜਾਵੇ ਤਾਂ ਬਗੈਰ ਕਿਸੇ ਬਾਹਰੀ ਫੋਰਸ ਦੀ ਹਾਜ਼ਰੀ ਤੋਂ ਹੀ ਚਾਰਜ ਮੁੜ ਆਪਣੀ ਮੂਲ ਅਵਸਥਾ ਤੱਕ ਵਾਪਿਸ ਜਾ ਸਕਦਾ ਹੈ।
  • ਦੋਵੇਂ ਸਫੀਅਰਾਂ ਨੂੰ ਕੁੱਝ ਦੂਰੀ ਤੱਕ ਜੁਦਾ ਕਰ ਦਿੱਤਾ ਜਾਂਦਾ ਹੈ, ਜਦੋਂਕਿ ਗਲਾਸ ਰੌਡ ਅਜੇ ਵੀ ਸਫੀਅਰ A ਦੇ ਨਜ਼ਦੀਕ ਰੱਖੀ ਰਹਿੰਦੀ ਹੈ। ਦੋਵੇਂ ਸਫੀਅਰ ਉਲਟ ਕਿਸਮ ਦੇ ਚਾਰਜ ਰੱਖਣ ਲਗਦੇ ਹਨ ਤੇ ਇੱਕ ਦੂਜੇ ਨੂੰ ਖਿੱਚਦੇ ਹਨ।
  • ਹੁਣ ਗਲਾਸ ਰੌਡ ਨੂੰ ਵੀ ਹਟਾ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਦੋਵੇਂ ਸਫੀਅਰਾਂ ਦਾ ਚਾਰਜ ਆਹਮਣੇ ਸਾਹਮਣੇ ਉਲਟ ਚਿੰਨ੍ਹ ਸਮੇਤ ਜਮਾ ਰਹਿੰਦਾ ਹੈ।
  • ਜੇਕਰ ਹੁਣ ਦੋਵੇਂ ਸਫੀਅਰਾਂ ਨੂੰ ਆਪਸ ਵਿੱਚ ਜਿਆਦਾ ਦੂਰ ਕੀਤਾ ਜਾਵੇ ਤਾਂ ਦੋਵੇਂ ਸਫੀਅਰਾਂ ਉੱਤੇ ਬਣਿਆ ਚਾਰਜ ਸਾਰੀ ਸਤਿਹ ਤੇ ਫੈਲ ਜਾਂਦਾ ਹੈ।

ਧਿਆਨ ਦੇਓ ਕਿ ਇਸ ਪ੍ਰਕ੍ਰਿਆ ਦੌਰਾਨ ਪੌਜ਼ਟਿਵ ਚਾਰਜ ਹੋਈ ਗਲਾਸ ਰੌਡ ਕੋਈ ਚਾਰਜ ਨਹੀਂ ਗੁਆਉਂਦੀ। ਇਹ ਕੰਡਕਸ਼ਨ ਰਾਹੀੰ ਚਾਰਜਿੰਗ ਦੀ ਤੁਲਨਾ ਵਿੱਚ ਉਲਟ ਚੀਜ਼ ਹੈ, ਯਾਨਿ ਕਿ, ਕੰਡਕਸ਼ਨ ਨਾਲ ਚਾਰਜਿੰਗ ਵਿੱਚ ਸੱਚਮੁੱਚ ਛੂਹਣ ਨਾਲ ਗਲਾਸ ਰੌਡ ਕੁੱਝ ਚਾਰਜ ਗੁਆ ਲੈਂਦੀ ਹੈ।

ਚਾਰਜ ਦੀ ਸੁਰੱਖਿਅਤਾ

ਕਿਸੇ ਆਇਸੋਲੇਟਡ ਸਿਸਟਮ ਦਾ ਕੁੱਲ ਇਲੈਕਟ੍ਰਿਕ ਚਾਰਜ ਸਿਸਟਮ ਅੰਦਰ ਆਪਣੇ ਆਪ ਵਿੱਚ ਤਬਦੀਲੀਆਂ ਦੇ ਬਾਵਜੂਦ ਸਥਿਰ ਰਹਿੰਦਾ ਹੈ। ਇਹ ਨਿਯਮ ਭੌਤਿਕ ਵਿਗਿਆਨ ਦੀਆਂ ਗਿਆਤ ਸਾਰੀਆਂ ਪ੍ਰਕ੍ਰਿਆਵਾਂ ਲਈ ਕੁਦਰਤੀ ਤੌਰ ਤੇ ਹੀ ਹੁੰਦਾ ਹੈ ਅਤੇ ਇਸਨੂੰ ਵੇਵ ਫੰਕਸ਼ਨ ਦੇ ਗੇਜ ਇਨਵੇਰੀਅੰਸ ਤੋਂ ਇੱਕ ਲੋਕਲ ਕਿਸਮ ਵਿੱਚ ਵਿਓਂਤਬੰਦ ਕੀਤਾ ਜਾ ਸਕਦਾ ਹੈ। ਚਾਰਜ ਦੀ ਕੰਜ਼੍ਰਵੇਸ਼ਨ ਚਾਰਜ-ਕਰੰਟ ਨਿਰੰਤਰ ਸਮੀਕਰਨ (ਕੰਟੀਨਿਊਟੀ ਇਕੁਏਸ਼ਨ) ਬਣਾਉਂਦਾ ਹੈ। ਹੋਰ ਸਰਵ ਸਧਾਰਨ ਤੌਰ ਤੇ, ਚਾਰਜ ਡੈਂਸਟੀ ρ ਵਿੱਚ ਇੰਟੀਗ੍ਰੇਸ਼ਨ V ਦੇ ਇੱਕ ਵੌਲੀਅਮ ਅੰਦਰ ਕੁੱਲ ਚਾਰਜ ਕਲੋਜ਼ਡ ਸਰਫੇਸ S = ∂V ਰਾਹੀਂ ਕਰੰਟ ਡੈਂਸਟੀ J ਉੱਤੇ ਏਰੀਆ ਇੰਟਗ੍ਰਲ ਹੁੰਦਾ ਹੈ, ਜੋ ਬਦਲੇ ਵਿੱਚ ਸ਼ੁੱਧ ਕਰੰਟ I ਬਰਾਬਰ ਹੁੰਦਾ ਹੈ:

\oiint

ਇਸ ਤਰ੍ਹਾਂ, ਇਲੈਕਟ੍ਰਿਕ ਚਾਰਜ ਦੀ ਕੰਜ਼੍ਰਵੇਸ਼ਨ, ਜਿਵੇਂ ਕੰਟੀਨਿਊਟੀ ਇਕੁਏਸ਼ਨ ਦੁਆਰਾ ਦਰਸਾਈ ਜਾਂਦੀ ਹੈ, ਇਹ ਨਤੀਜਾ ਦਿੰਦੀ ਹੈ:

ਵਕਤਾਂ (ਸਮਿਆਂ) ਅਤੇ ਦਰਮਿਆਨ ਟ੍ਰਾਂਸਫਰ ਹੋਇਆ ਚਾਰਜ ਦੋਵੇਂ ਪਾਸਿਆਂ ਦੀ ਇੰਟੀਗ੍ਰੇਸ਼ਨ ਰਾਹੀਂ ਪ੍ਰਾਪਤ ਕੀਤਾ ਜਾਂਦਾ ਹੈ:

ਜਿੱਥੇ I ਕਿਸੇ ਕਲੋਜ਼ਡ ਸਰਫੇਸ ਰਾਹੀਂ ਸ਼ੁੱਧ ਬਾਹਰ ਵੱਲ ਦਾ ਕਰੰਟ ਹੁੰਦਾ ਹੈ ਅਤੇ Q ਸਰਫੇਸ ਦੁਆਰਾ ਪਰਿਭਾਸ਼ਿਤ ਵੌਲੀਊਮ ਅੰਦਰਲਾ ਇਲੈਕਟ੍ਰਿਕ ਚਾਰਜ ਹੁੰਦਾ ਹੈ।

ਹੋਰ ਵੇਖੋ

ਬਿਜਲੀ

ਹਵਾਲੇ

ਬਾਹਰੀ ਲਿੰਕ

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.