ਖ਼ੁਫ਼ੂ ਦਾ ਮਹਾਨ ਪਿਰਾਮਿਡ
From Wikipedia, the free encyclopedia
ਤਕਰੀਬਨ 5000 ਸਾਲ ਪਹਿਲਾਂ ਮਿਸਰ ਵਿੱਚ ਨੀਲ ਦਰਿਆ ਦੇ ਕੰਢੇ ਇੱਕ ਵਿਚਿੱਤਰ ਸਭਿਅਤਾ ਉਸਰੀ। ਉਸ ਸਮੇਂ ਦਾ ਇਤਿਹਾਸ ਚਿੰਨਾਂ ਦੇ ਮਾਧਿਅਮ ਰਾਹੀਂ ਲਿਖਤੀ ਰੂਪ ਵਿੱਚ ਲਿਖਿਆ ਮਿਲਦਾ ਹੈ। ਇਹ ਸਮਾਂ ਫ਼ੈਰੋਹਾਂ ਦਾ ਸੀ। ਫ਼ੈਰੋਹ ਦਾ ਅਰਥ ਹੈ ਜਿਹੜਾ ਮਹੱਲਾਂ ਵਿੱਚ ਰਹਿੰਦਾ ਹੈ। ਇਸ ਦਾ ਭਾਵ ਬਾਦਸ਼ਾਹ ਸੀ। ਫ਼ੈਰੋਹ ਆਪਣੇ ਆਪ ਨੂੰ ਦੇਵਤੇ ਦਾ ਦਰਜਾ ਦਿੰਦੇ ਸਨ। ਉਸ ਨੂੰ ਸਰਵ-ਸ਼ਕਤੀਮਾਨ ਸਮਝਿਆ ਜਾਂਦਾ ਸੀ। ਉਹਨਾਂ ਦਾ ਹੁਕਮ ਅਟੱਲ ਹੁੰਦਾ ਸੀ। ਲੋਕ ਉਹਨਾਂ ਨੂੰ ਸਤਿਕਾਰ ਨਾਲ ਮਾਨਤਾ ਦਿੰਦੇ ਸਨ। ਉਹਨਾਂ ਦਾ ਵਿਸ਼ਵਾਸ ਸੀ ਕਿ ਫੈਰੋਹਾਂ ਕਰ ਕੇ ਹੀ ਸਵੇਰ ਵੇਲੇ ਸੂਰਜ ਚੜ੍ਹਦਾ ਹੈ ਅਤੇ ਗਰਮੀਆਂ ਦੇ ਅੰਤ `ਤੇ ਨੀਲ ਦਰਿਆ ਵਿੱਚ ਹੜ ਆਉਂਦਾ ਹੈ। ਉਹ ਸਮਝਦੇ ਸਨ ਕਿ ਨੀਲ ਦਰਿਆ ਦਾ ਪਾਣੀ ਕਿਸੇ ਰਹੱਸਮਈ ਅੰਬਰ ਤੋਂ ਆਉਂਦਾ ਹੈ। ਮਿਸਰੀ ਲੋਕਾਂ ਦਾ ਸਾਰਾ ਜੀਵਨ ਨੀਲ ਦਰਿਆ ਤੇ ਨਿਰਭਰ ਕਰਦਾ ਸੀ। ਉਹਨਾਂ ਲੋਕਾਂ ਦਾ ਇਹ ਵੀ ਵਿਸ਼ਵਾਸ ਸੀ ਕਿ ਮੌਤ ਤੋਂ ਬਾਅਦ ਫੈਰੋਹ ਹੀ ਦੇਵਤਿਆਂ ਤੋਂ ਮਿਰਤਕ ਦੀ ਰੂਹ ਨੂੰ ਭੋਜਨ ਦਵਾ ਸਕਦੇ ਹਨ। ਕਬਰ ਵਿੱਚ ਮਿਰਤਕ ਦੇ ਨਾਲ ਬਰਾਨਜ਼ੇ ਧਾਤ ਦੀਆਂ ਬਣੀਆਂ ਦੇਵਤਿਆਂ ਦੀਆਂ ਮੂਰਤੀਆਂ ਵੀ ਰੱਖਦੇ ਸਨ। ਫੈਰੋਹਾਂ ਦਾ ਸਰਕਾਰੀ ਢਾਂਚਾ ਬੜਾ ਯੋਜਨਾਬੱਧ ਅਤੇ ਸਰਾਹਣੀਆ ਸੀ। ਉਸ ਸਮੇਂ ਕਲੰਡਰ ਵੀ ਜਾਰੀ ਹੋਇਆ। ਫੈਰੋਹਾਂ ਦਾ ਸਮਾਂ ਵਿਸ਼ੇਸ਼ ਕਰ ਕੇ ਪਿਰਾਮਿਡ ਯੁਗ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ।
![Thumb image](http://upload.wikimedia.org/wikipedia/pa/thumb/a/ac/Pyramid2.jpeg/220px-Pyramid2.jpeg)
![Thumb image](http://upload.wikimedia.org/wikipedia/pa/2/25/Pyramid1.jpeg)