ਅਲਬੇਰ ਕਾਮੂ
From Wikipedia, the free encyclopedia
ਐਲਬੇਅਰ ਕਾਮੂ (ਫ਼ਰਾਂਸੀਸੀ: [albɛʁ kamy] ( ਸੁਣੋ); 7 ਨਵੰਬਰ 1913 – 4 ਜਨਵਰੀ 1960) ਫਰਾਂਸੀਸੀ, ਸਾਹਿਤ ਲਈ ਨੋਬਲ ਇਨਾਮ ਜੇਤੂ ਲੇਖਕ, ਪੱਤਰਕਾਰ, ਅਤੇ ਦਾਰਸ਼ਨਿਕ ਸੀ। ਉਸਦੇ ਵਿਚਾਰਾਂ ਨੇ ਐਬਸਰਡਿਜ਼ਮ ਵਜੋਂ ਪ੍ਰਸਿੱਧ ਦਰਸ਼ਨ ਦੇ ਉਭਾਰ ਵਿੱਚ ਯੋਗਦਾਨ ਪਾਇਆ। ਉਸਨੇ ਆਪਣੇ ਲੇਖ "ਦ ਰੈਬੈਲ" ਵਿੱਚ ਲਿਖਿਆ ਕਿ ਉਸਨੇ ਆਪਣੀ ਸਾਰੀ ਜ਼ਿੰਦਗੀ ਨਿਹਲਵਾਦ ਦੇ ਦਰਸ਼ਨ ਦਾ ਵਿਰੋਧ ਕਰਨ ਦੇ ਲੇਖੇ ਲਾ ਦਿੱਤੀ ਸੀ ਹਾਲਾਂਕਿ ਉਹ ਵਿਅਕਤੀਗਤ ਆਜ਼ਾਦੀ ਵਿੱਚ ਡੂੰਘੀ ਤਰ੍ਹਾਂ ਖੁਭਿਆ ਰਿਹਾ। ਭਾਵੇ ਉਸਨੂੰ ਅਸਤਿਤਵਵਾਦ ਦਾ ਹਾਮੀ ਦੱਸਿਆ ਜਾਂਦਾ ਹੈ, ਪਰ ਕਾਮੂ ਨੇ ਆਪਣੇ ਜਿਉਂਦੇ ਜੀਅ ਹਮੇਸ਼ਾ ਇਸ ਗੱਲ ਨੂੰ ਨਕਾਰਿਆ।[2] 1945 ਵਿੱਚ ਇੱਕ ਇੰਟਰਵਿਊ ਦੌਰਾਨ ਕਾਮੂ ਨੇ ਕਿਸੇ ਵੀ ਵਿਚਾਰਧਾਰਕ ਇਲਹਾਕ ਤੋਂ ਇਨਕਾਰ ਕੀਤਾ ਸੀ: "ਨਹੀਂ, ਮੈਂ ਕੋਈ ਅਸਤਿਤਵਵਾਦੀ ਨਹੀਂ ਹਾਂ। ਸਾਰਤਰ ਅਤੇ ਮੈਂ ਆਪਣੇ ਨਾਂਵ ਇੱਕ-ਦੂਸਰੇ ਨਾਲ ਜੁੜੇ ਦੇਖ ਕੇ ਹਮੇਸ਼ਾ ਹੈਰਾਨ ਹੁੰਦੇ ਹਾਂ।..."[3] ਕਾਮੂ ਫਰਾਂਸੀਸੀ ਅਲਜੀਰੀਆ ਦੇ ਇੱਕ ਪਾਇਡ-ਨੋਇਰ ਪਰਿਵਾਰ ਵਿੱਚ ਪੈਦਾ ਹੋਇਆ ਸੀ। ਉਹ ਯੂਨੀਵਰਸਿਟੀ ਆਫ਼ ਐਲਜੀਅਰਜ਼ ਵਿੱਚ ਪੜ੍ਹਦਾ ਸੀ ਜਿੱਥੇ 1930 ਵਿੱਚ ਤਪਦਿਕ ਹੋਣ ਤੱਕ ਉਹ ਯੂਨੀਵਰਸਿਟੀ ਟੀਮ (ਐਸੋਸੀਏਸ਼ਨ ਫੁਟਬਾਲ) ਦਾ ਗੋਲਕੀਪਰ ਹੁੰਦਾ ਸੀ।
ਅਲਬੇਰ ਕਾਮੂ | |
---|---|
ਜਨਮ | (1913-11-07)7 ਨਵੰਬਰ 1913 ਦਰੀਨ, ਐਲ ਤਾਰੇਫ਼, ਫ਼ਰਾਂਸੀਸੀ ਅਲਜੀਰੀਆ |
ਮੌਤ | 4 ਜਨਵਰੀ 1960(1960-01-04) (ਉਮਰ 46) ਵਿਲੇਬਲੇਵਿਨ, ਯੋਨ, ਬਰਗੰਡੀ, ਫ਼ਰਾਂਸ |
ਕਾਲ | 20th century philosophy |
ਖੇਤਰ | Western philosophy |
ਸਕੂਲ | ਊਲਜਲੂਲਵਾਦ |
ਮੁੱਖ ਰੁਚੀਆਂ | ਨੀਤੀ ਸ਼ਾਸਤਰ, ਮਨੁੱਖਤਾ, ਇਨਸਾਫ਼, ਪਰੇਮ, ਰਾਜਨੀਤੀ |
ਪ੍ਰਭਾਵਿਤ ਕਰਨ ਵਾਲੇ
| |
ਪ੍ਰਭਾਵਿਤ ਹੋਣ ਵਾਲੇ
| |