ਕਰਿਸਟੋਫ਼ਰ ਕੋਲੰਬਸ (1451 - 20 ਮਈ, 1506) ਜਿਸਨੂੰ ਕਿ ਕੋਲੰਬਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਇੱਕ ਇਤਾਲਵੀ ਖੋਜੀ, ਬਸਤੀਵਾਦੀ, ਅਤੇ ਜੇਨੋਆ ਗਣਰਾਜ ਦਾ ਨਾਗਰਿਕ ਸੀ। ਅਮਰੀਕਾ ਪਹੁੰਚਣ ਵਾਲਾ ਉਹ ਪਹਿਲਾ ਯੂਰਪੀ ਨਹੀਂ ਸੀ ਪਰ ਕੋਲੰਬਸ ਨੇ ਯੂਰਪਵਾਸੀਆਂ ਅਤੇ ਅਮਰੀਕਾ ਦੇ ਮੂਲ ਨਿਵਾਸੀਆਂ ਦੇ ਵਿੱਚ ਸੰਪਰਕ ਨੂੰ ਵਧਾਉਣ ਵਿੱਚ ਯੋਗਦਾਨ ਪਾਇਆ। ਉਸਨੇ ਅਮਰੀਕਾ ਦੀ ਚਾਰ ਵਾਰ ਯਾਤਰਾ ਕੀਤੀ। ਜਿਸਦਾ ਖ਼ਰਚ ਸਪੇਨ ਦੀ ਰਾਣੀ ਇਸਾਬੇਲਾ ਨੇ ਚੁੱਕਿਆ। ਉਸਨੇ ਹਿਸਪਾਨਿਓਲਾ ਟਾਪੂ ਉੱਤੇ ਬਸਤੀ ਬਸਾਨੇ ਬਸਾਉਣ ਦੀ ਕੋਸ਼ਿਸ਼ ਕੀਤੀ ਅਤੇ ਇਸ ਪ੍ਰਕਾਰ ਅਮਰੀਕਾ ਵਿੱਚ ਸਪੇਨੀ ਉਪਨਿਵੇਸ਼ਵਾਦ ਦੀ ਨੀਂਹ ਰੱਖੀ। ਇਸ ਪ੍ਰਕਾਰ ਇਸ ਨਵੀਂ ਦੁਨੀਆ ਵਿੱਚ ਯੂਰੋਪੀ ਉਪਨਿਵੇਸ਼ਵਾਦ ਦੀ ਪ੍ਰਕਿਰਿਆ ਸ਼ੁਰੂ ਹੋਈ।

ਵਿਸ਼ੇਸ਼ ਤੱਥ ਕ੍ਰਿਸਟੋਫ਼ਰ ਕੋਲੰਬਸ, ਜਨਮ ...
ਕ੍ਰਿਸਟੋਫ਼ਰ ਕੋਲੰਬਸ
Thumb
ਜਨਮBefore 31 October 1451
ਜੇਨੋਆ, ਰਿਪਬਲਿਕ ਆਫ਼ ਜੇਨੋਆ
ਮੌਤ20 ਮਈ 1506 (aged ਅੰ.54)
ਵਾਲਾਡਲਿਡ,
ਹੋਰ ਨਾਮ
  • Italian: Cristoforo Colombo
  • Catalan: Cristòfor Colom
  • Spanish: Cristóbal Colón
  • Portuguese: Cristóvão Colombo
  • Latin: Christophorus Columbus
  • Genoese: Christoffa Corombo
  • French: Christophe Colomb
  • Hungarian: Kolumbusz Kristóf
ਪੇਸ਼ਾਸਮੁੰਦਰੀ ਖੋਜੀ
ਜੀਵਨ ਸਾਥੀਫਿਲਿਪ ਮੋਨਿਜ਼ ਪਰੇਸਟਰੇਲੋ
ਸਾਥੀਬੀਟਰਿਜ਼ ਐਨਰੀਕੁਏਜ਼ ਦਿ ਅਰਾਨਾ
ਬੱਚੇਡੀਗੋ ਕੋਲੰਬਸ
ਫਰਡੀਨੰਡ ਕੋਲੰਬਸ
ਰਿਸ਼ਤੇਦਾਰਭਰਾ:
ਗਿਓਵਨੀ ਪੈਲੇਗਰੀਨੋ
ਗਿਆਕੋਮੋ (ਡੀਗੋ ਵੀ ਕਹਿ ਲਿਆ ਜਾਂਦਾ ਹੈ)[1]
ਬਾਰਥੋਲੋਮਿਊ ਕੋਲੰਬਸ
ਭੈਣ:
ਬਿਆਂਚਿਨੇਤਾ ਕੋਲੰਬਸ
ਦਸਤਖ਼ਤ
Thumb
ਬੰਦ ਕਰੋ

ਮੁੱਢਲਾ ਜੀਵਨ

"ਕਰਿਸਟੋਫਰ ਕੋਲੰਬਸ" ਲਾਤੀਨੀ ਨਾਂ ਕਰਿਸਤੋਫੋਰਸ ਕੋਲੰਬਸ ਦਾ ਅੰਗਰੇਜ਼ੀ ਰੂਪ ਹੈ। ਇਤਾਲਵੀ ਵਿੱਚ ਇਸਦਾ ਨਾਂ "ਕਰਿਸਤੋਫੋਰੋ ਕੋਲੋਂਬੋ" ਹੈ ਅਤੇ ਸਪੇਨੀ ਵਿੱਚ "ਕਰਿਸਤੋਬਾਲ ਕੋਲੋਨ" ਹੈ। ਇਸਦਾ ਜਨਮ 31 ਅਕਤੂਬਰ 1451 ਤੋਂ ਪਹਿਲਾਂ ਜੇਨੋਆ ਗਣਰਾਜ ਵਿੱਚ ਹੋਇਆ ਜੋ ਮੌਜੂਦਾ ਇਟਲੀ ਦਾ ਹਿੱਸਾ ਹੈ ਪਰ ਪੱਕੇ ਤੌਰ ਉੱਤੇ ਇਸਦੇ ਜੰਮਣ ਦੀ ਕਿਸੇ ਇੱਕ ਜਗ੍ਹਾ ਬਾਰੇ ਵਿਵਾਦ ਹੈ।[2] ਇਸਦਾ ਪਿਤਾ ਦੋਮੀਨੀਕੋ ਕੋਲੋਂਬੋ ਇੱਕ ਉੱਨ ਦਾ ਜੁਲਾਹਾ ਸੀ ਜੋ ਜੇਨੋਆ ਅਤੇ ਸਾਵੋਨਾ ਵਿੱਚ ਕੰਮ ਕਰਦਾ ਸੀ। ਇਸਦੀ ਮਾਂ ਦਾ ਨਾਂ ਸੁਜ਼ਾਨਾ ਫੋਂਤਾਨਾਰੋਸਾ ਸੀ। ਇਸਦੇ ਚਾਰ ਭਾਈ ਸੀ; ਬਾਰਤੋਲੋਮੀਓ, ਜੀਓਵਾਨੀ, ਪੇਲੇਗਰੀਨੋ ਅਤੇ ਜਾਕੋਮੋ। ਇਸਦੀ ਇੱਕ ਭੈਣ ਸੀ ਜਿਸਦਾ ਨਾਂ "ਬੀਆਨਚੀਨੇਤਾ" ਸੀ।[3] ਬਾਰਤੋਲੋਮੀਓ ਲਿਸਬਨ ਵਿੱਚ ਨਕਸ਼ੇ ਬਣਾਉਣ ਵਾਲੀ ਇੱਕ ਵਰਕਸ਼ਾਪ ਵਿੱਚ ਕੰਮ ਕਰਦਾ ਸੀ।[4]

ਕੋਲੰਬਸ ਨੇ ਕਦੇ ਆਪਣੀ ਮਾਂ ਬੋਲੀ ਜੇਨੋਈ ਉਪਭਾਸ਼ਾ ਵਿੱਚ ਨਹੀਂ ਲਿਖਿਆ(16ਵੀਂ ਸਦੀ ਦੀ ਜੇਨੋਈ ਉਪਭਾਸ਼ਾ ਵਿੱਚ ਇਸਦਾ ਨਾਂ ਕਰਿਸਤੋਫੋ[5] ਕੋਰੋਂਬੋ[6] ਹੋਵੇਗਾ ਅਤੇ ਜਿਸਦਾ ਉਚਾਰਨ ਆਈ.ਪੀ. ਏ. ਮੁਤਾਬਕ "kriˈʃtɔffa kuˈɹuŋbu" ਹੋਵੇਗਾ।[7][8]

ਹਵਾਲੇ

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.