ਕਜ਼ਾਖ਼ ਲੋਕ
From Wikipedia, the free encyclopedia
ਕਜ਼ਾਖ਼ ਮੱਧ ਏਸ਼ੀਆ ਦੇ ਉੱਤਰੀ ਭਾਗ ਵਿੱਚ ਰਹਿਣ ਵਾਲੇ ਇੱਕ ਤੁਰਕੀ ਬੋਲਣ ਵਾਲੀ ਜਾਤੀ ਦਾ ਨਾਮ ਹੈ। ਕਜ਼ਾਖ਼ਸਤਾਨ ਦੀ ਵਧੇਰੇ ਅਬਾਦੀ ਏਸੇ ਨਸਲ ਦੀ ਹੈ, ਹਾਲਾਂਕਿ ਕਜ਼ਾਖ਼ ਲੋਕ ਹੋਰ ਵੀ ਬਹੁਤ ਸਾਰੇ ਦੇਸ਼ਾਂ ਵਿੱਚ ਮਿਲਦੇ ਹਨ, ਜਿਵੇਂ ਕਿ ਉਜ਼ਬੇਕਿਸਤਾਨ, ਮੰਗੋਲੀਆ, ਰੂਸ ਅਤੇ ਚੀਨ ਦੇ ਸ਼ਿਨਜਿਆਂਗ ਵਿੱਚ। ਦੁਨੀਆ ਭਰ ਵਿੱਚ 1.3 ਤੋਂ 1.5 ਕਰੋੜ ਲੋਕ ਕਜ਼ਾਖ਼ ਹਨ ਅਤੇ ਇਹਨਾਂ ਵਿੱਚੋਂ ਬਹੁਤਿਆਂ ਮਾਂ-ਬੋਲੀ ਕਜ਼ਾਖ਼ ਹੈ। ਕਜ਼ਾਖ਼ ਲੋਕ ਬਹੁਤ ਸਾਰੀਆਂ ਤੁਰਕੀ ਜਾਤੀਆਂ ਦੇ ਵੰਸ਼ਜ ਹਨ, ਜਿਵੇਂ ਕਿ ਅਰਗਿਨ, ਖ਼ਜ਼ਰ ਲੋਕ, ਕਾਰਲੁਕ, ਕਿਪਚਕ ਅਤੇ ਕੁਮਨ। ਮੰਨਿਆ ਜਾਂਦਾ ਹੈ ਕਿ ਇਹਨਾਂ ਵਿੱਚ ਕੁਝ ਹੱਦ ਤੱਕ ਮੱਧ ਏਸ਼ੀਆ ਦੀਆਂ ਕੁਝ ਇਰਾਨੀ ਭਾਸ਼ਾਵਾਂ ਬੋਲਣ ਵਾਲੀਆਂ ਜਾਤੀਆਂ ਜਿਵੇਂ ਕਿ ਸ਼ਕ, ਸਕਿਥਿਆਈ ਅਤੇ ਸਰਮਤੀ ਵੀ ਸ਼ਾਮਿਲ ਹੋ ਗਈਆਂ ਸਨ। ਕਜ਼ਾਖ਼ ਲੋਕ ਸਾਇਬੇਰੀਆ ਤੋਂ ਲੈ ਕੇ ਕ੍ਰਿਸ਼ਣ ਸਾਗਰ ਤੱਕ ਫੈਲੇ ਹੋਏ ਸਨ ਅਤੇ ਜਦੋਂ ਇਸ ਖੇਤਰ ਵਿੱਚ ਤੁਰਕੀ-ਮੰਗੋਲ ਲੋਕਾਂ ਦਾ ਰਾਜ ਹੋਇਆ ਤਾਂ ਵੀ ਉਹ ਮੱਧ ਏਸ਼ੀਆ ਵਿੱਚ ਵਸੇ ਰਹੇ।
ਵਿਸ਼ੇਸ਼ ਤੱਥ ਕੁੱਲ ਅਬਾਦੀ, ਅਹਿਮ ਅਬਾਦੀ ਵਾਲੇ ਖੇਤਰ ...
ਕੁੱਲ ਅਬਾਦੀ | |
---|---|
ਅੰ. 1.5 ਕਰੋੜ | |
ਅਹਿਮ ਅਬਾਦੀ ਵਾਲੇ ਖੇਤਰ | |
ਫਰਮਾ:Country data ਕਜ਼ਾਖ਼ਸਤਾਨ 11,244,547 (2014)[1] | |
ਚੀਨ | 1,500,000[2] |
ਉਜ਼ਬੇਕਿਸਤਾਨ | 800,000[3] |
ਰੂਸ | 647,732[4] |
ਮੰਗੋਲੀਆ | 201,526[5] |
ਕਿਰਗਿਜ਼ਸਤਾਨ | 33,200[6] |
ਸੰਯੁਕਤ ਰਾਜ ਅਮਰੀਕਾ | 24,636[7] |
ਤੁਰਕੀ | 10,000[8] |
ਕੈਨੇਡਾ | 9,600[9] |
ਫਰਮਾ:Country data ਇਰਾਨ | 3,000-4,000 to 15,000[10][11] |
ਫਰਮਾ:Country data ਚੈੱਕ ਗਣਰਾਜ | 5,639[12] |
ਫਰਮਾ:Country data ਯੁਕਰੇਨ | 5,526[13] |
ਸੰਯੁਕਤ ਅਰਬ ਅਮੀਰਾਤ | 5,000[14] |
ਆਸਟਰੀਆ | 1,685[15] |
ਬੇਲਾਰੂਸ | 1,355[16] |
ਜਰਮਨੀ | 1,000[17] |
ਭਾਸ਼ਾਵਾਂ | |
ਕਜ਼ਾਖ਼, ਰੂਸੀ, ਚੀਨੀ | |
ਧਰਮ | |
ਮੁੱਖ ਤੌਰ 'ਤੇ ਸੁੰਨੀ ਮੁਸਲਮਾਨ, ਘੱਟ ਗਿਣਤੀ ਤੇਂਗਰੀ,[4][18][19][20][21] ਅਤੇ ਇਸਾਈ[22] | |
ਸਬੰਧਿਤ ਨਸਲੀ ਗਰੁੱਪ | |
ਕਿਰਗਿਜ਼, ਕਰਾਕਲਪਾਕ, ਨੋਗਾਈ, ਤੁਰਕੀ, ਨੇਮਾਨ, ਅਤੇ ਮੰਗੋਲ. |
ਬੰਦ ਕਰੋ