ਪਰਮਾਣੂ (ਸੰਸਕ੍ਰਿਤ: परमाणु, ਅੰਗਰੇਜ਼ੀ: atom) ਮਾਦਾ ਦੀ ਮੂਲ ਇਕਾਈ ਹੈ ਜਿਸ ਵਿੱਚ ਇੱਕ ਸੰਘਣਾ ਨਿਊਕਲੀਅਸ(ਕੇਂਦਰ) ਹੁੰਦਾ ਹੈ ਜਿਸ ਦੇ ਆਲੇ-ਦੁਆਲੇ ਇਲੈਕਟ੍ਰਾਨਾਂ ਦਾ ਨੈਗੇਟਿਵ ਚਾਰਜ ਵਾਲਾ ਬੱਦਲ ਹੁੰਦਾ ਹੈ। ਹਾਈਡ੍ਰੋਜਨ ਨੂੰ ਛੱਡ ਕੇ ਹਰ ਤੱਤ (ਐਲੀਮੈਂਟ)0ਦੇ ਨਿਊਕਲੀਅਸ ਵਿੱਚ ਪਾਜ਼ੀਟਿਵ ਚਾਰਜ ਵਾਲੇ ਪ੍ਰੋਟਾਨ ਅਤੇ ਨਿਊਟ੍ਰਲ ਚਾਰਜ ਵਾਲੇ ਨਿਊਟ੍ਰਾਨ ਹੁੰਦੇ ਹਨ। ਇਲੈਕਟ੍ਰੋਮੈਗਨੇਟਿਕ ਬਲ ਇਲੈਕਟ੍ਰਾਨਾ ਨੂੰ ਨਿਊਕਲੀਅਸ ਨਾਲ ਬੰਨ੍ਹ ਕੇ ਰੱਖਦਾ ਹੈ ਅਤੇ ਨਿਊਕਲੀਅਸ ਵਿਚਾਲੇ ਸਟ੍ਰਾਂਗ ਬਲ ਪ੍ਰੋਟਾਨਾਂ ਨੂੰ ਆਪਸ ਵਿੱਚ ਜੋੜੀ ਰੱਖਦਾ ਹੈ।[1]
ਹੋਰ ਜਾਣਕਾਰੀ ਹੀਲੀਅਮ ਐਟਮ, ਵਰਗੀਕਰਨ ...
ਹੀਲੀਅਮ ਐਟਮ |
ਹੀਲੀਅਮ ਐਟਮ ਗਰਾਊਂਡ ਸਟੇਟ |
ਹੀਲੀਅਮ ਐਟਮ ਦਾ ਚਿੱਤਰ, ਜਿਸ ਵਿੱਚ ਨਿਊਕਲੀ (ਗੁਲਾਬੀ) ਅਤੇ ਬਿਜਲਾਣੂ ਬੱਦਲ ਵਿਤਰਣ (ਕਾਲਾ) ਦਰਸਾਇਆ ਹੈ। ਹੀਲੀਅਮ-4 ਦੀ ਨਿਊਕਲੀ (ਉੱਪਰ ਸੱਜੇ) ਦਰਅਸਲ ਗੋਲਾਕਾਰੀ ਤੌਰ ਤੇ ਸਮਿਟਰੀਗਤ ਹੈ ਅਤੇ ਬਿਜਲਾਣੂ ਬੱਦਲ ਨਾਲ ਨੇੜਿਉਂ ਸਗਵੀਂ ਹੈ, ਭਾਵੇਂ ਵਧੇਰੇ ਜਟਿਲ ਨਿਊਕਲੀਆਂ ਹਮੇਸ਼ਾ ਇਹ ਗੱਲ ਨਹੀਂ ਹੁੰਦੀ। ਬਲੈਕ ਬਾਰ ਇੱਕ ਐਂਗਸਟੋਰਮ ਹੈ (10−10 ਮੀਟਰ or 100 pm)। |
ਵਰਗੀਕਰਨ |
Smallest recognized division of a chemical element |
|
ਗੁਣ |
ਪੁੰਜ ਰੇਂਜ: | 1.67×10−27 to 4.52×10−25 kg |
ਬਿਜਲਈ ਚਾਰਜ: | ਜ਼ੀਰੋ (ਨਿਰਪੱਖ), ਜਾਂ ਆਇਨ ਚਾਰਜ |
ਵਿਆਸ ਦੀ ਪਹੁੰਚ: | 62 pm (He) ਤੋਂ 520 pm (Cs) (data page) |
ਭਾਗ: | ਬਿਜਲਾਣੂ ਅਤੇ ਪ੍ਰੋਟੋਨਾਂ ਅਤੇ ਨਿਊਟ੍ਰੋਨਾਂ ਦੀ ਇੱਕ ਗਠਵੀਂ ਨਿਊਕਲੀ |
|
ਬੰਦ ਕਰੋ
ਐਟਮ ਦੋ ਲਫ਼ਜ਼ਾਂ ਤੋਂ ਬਣਿਆ ਹੈ, "ἄτομος"—ਐਟਮੌਸ (α-, "ਅਨ-" + τέμνω - ਟੈਮਨੋ, "ਕੱਟਣਾ"), ਜਿਸ ਦਾ ਮਤਲਬ ਹੈ ਨਾ ਕੱਟਿਆ ਜਾਂ ਵੰਡਿਆ ਜਾਣ ਵਾਲਾ। ਮਾਦੇ ਦੀ ਨਾ ਵੰਡੀ ਜਾਣ ਵਾਲੀ ਇਕਾਈ ਵਜੋਂ ਸਭ ਤੋਂ ਪਹਿਲਾਂ ਐਟਮ ਨੂੰ ਭਾਰਤੀ ਅਤੇ ਗ੍ਰੀਕ ਫ਼ਿਲਾਸਫ਼ਰਾਂ ਨੇ ਮੰਨਿਆ। 17ਵੀਂ ਅਤੇ 18ਵੀਂ ਸਦੀ ਦੌਰਾਨ ਸਾਇੰਸਦਾਨਾਂ ਨੇ ਵਿਖਾਇਆ ਕਿ ਮਾਦੇ ਨੂੰ ਰਸਾਇਣਕ ਤਰੀਕਿਆਂ ਰਾਹੀਂ ਤੋੜਿਆ ਜਾ ਸਕਦਾ ਹੈ।19ਵੀਂ ਅਤੇ 20ਵੀਂ ਸਦੀ ਦੌਰਾਨ ਸਾਇੰਸਦਾਨਾਂ ਨੇ ਐਟਮ ਬਣਾਉਣ ਵਾਲੀਆਂ ਇਕਾਈਆਂ ਦੀ ਖੋਜ ਕਰ ਕੇ ਸਿੱਧ ਕੀਤਾ ਕਿ ਐਟਮ ਮੂਲ ਰੂਪ ਵਿੱਚ ਨਾ-ਟੁੱਟਣਯੋਗ ਨਹੀਂ ਹੈ। ਇਸ ਤੋਂ ਬਾਅਦ ਕੁਆਂਟਮ ਸਿਧਾਂਤ ਦਾ ਜਨਮ ਹੋਇਆ।[2]