ਅਲਫਰੈਡ ਡਬਲਿਊ ਆਡਲਰ[1] (7 ਫਰਵਰੀ 1870 – 28 ਮਈ 1937) ਆਸਟਰੀਆਈ ਡਾਕਟਰ, ਮਨੋਚਕਿਤਸਕ, ਅਤੇ ਵਿਅਕਤੀਗਤ ਮਨੋਵਿਗਿਆਨ ਦੇ ਸਕੂਲ ਦੇ ਬਾਨੀ ਸੀ।[2] ਘਟੀਆਪੁਣੇ ਦੀਆਂ ਭਾਵਨਾਵਾਂ ਦੀ ਮਹੱਤਤਾ 'ਤੇ ਉਸ ਦੇ ਜ਼ੋਰ,[3] ਨੂੰ ਇੱਕ ਨਿੱਖੜ ਤੱਤ ਵਜੋਂ ਜਾਣਿਆ ਜਾਂਦਾ ਹੈ ਜੋ ਸ਼ਖਸੀਅਤ ਦੇ ਵਿਕਾਸ ਵਿੱਚ ਮੁੱਖ ਭੂਮਿਕਾ ਅਦਾ ਕਰਦਾ ਹੈ।[4] ਐਲਫ੍ਰੈਡ ਆਡਲਰ ਮਨੁੱਖ ਨੂੰ ਇੱਕ ਵਿਅਕਤੀਗਤ ਸਮੁੱਚ ਮੰਨਦਾ ਸੀ, ਇਸ ਲਈ ਉਸਨੇ ਆਪਣੇ ਮਨੋਵਿਗਿਆਨ ਨੂੰ "ਵਿਅਕਤੀਗਤ ਮਨੋਵਿਗਿਆਨ" (ਓਰਗਲਰ 1976) ਕਿਹਾ।

ਵਿਸ਼ੇਸ਼ ਤੱਥ ਅਲਫਰੈਡ ਆਡਲਰ, ਜਨਮ ...
ਅਲਫਰੈਡ ਆਡਲਰ
Thumb
ਅਲਫਰੈਡ ਆਡਲਰ
ਜਨਮ
ਅਲਫਰੈਡ ਆਡਲਰ

(1870-02-07)ਫਰਵਰੀ 7, 1870
ਰੁਡੌਲਫਸ਼ੀਮ ਵਿਆਨਾ ਨੇੜੇ, ਆਸਟਰੀਆ-ਹੰਗਰੀ (ਹੁਣ ਰੁਡੌਲਫਸ਼ੀਮ-ਫੈਨਫੌਸ, ਵਿਆਨਾ, ਆਸਟਰੀਆ)
ਮੌਤਮਈ 28, 1937(1937-05-28) (ਉਮਰ 67)
ਅਬਰਡੀਨ, ਸਕਾਟਲੈਂਡ
ਰਾਸ਼ਟਰੀਅਤਾਆਸਟਰੀਆਈ
ਪੇਸ਼ਾਮਨੋਚਕਿਤਸਕ, ਮਨੋਰੋਗਾਂ ਦਾ ਡਾਕਟਰ
ਲਈ ਪ੍ਰਸਿੱਧਵਿਅਕਤੀਗਤ ਮਨੋਵਿਗਿਆਨ
ਜੀਵਨ ਸਾਥੀਰਾਇਸਾ ਐਪਸਟੀਨ
ਬੱਚੇ4
ਬੰਦ ਕਰੋ

ਆਡਲਰ ਉਹ ਵਿਅਕਤੀ ਸੀ ਜਿਸਨੇ ਵਿਅਕਤੀ ਦੇ ਮੁੜ-ਵਿਵਸਥਾ ਦੀ ਪ੍ਰਕਿਰਿਆ ਵਿੱਚ ਸਮਾਜਿਕ ਤੱਤ ਦੀ ਮਹੱਤਤਾ ਤੇ ਜ਼ੋਰ ਦਿੱਤਾ ਸੀ ਅਤੇ ਜਿਸਨੇ ਕਮਿਊਨਿਟੀ ਵਿੱਚ ਮਨੋਚਕਿਤਸਾ ਲਿਆਇਆ ਸੀ।[5] A 2002 ਵਿੱਚ ਪ੍ਰਕਾਸ਼ਤ ਜਨਰਲ ਸਾਈਕਾਲੋਜੀ ਦੇ ਸਰਵੇਖਣ ਦੀ ਇੱਕ ਸਮੀਖਿਆ, ਆਡਲਰ ਨੂੰ 20 ਵੀਂ ਸਦੀ ਦੇ 67 ਵੇਂ ਸਭ ਤੋਂ ਉੱਘੇ ਮਨੋਵਿਗਿਆਨਕ ਵਜੋਂ ਦਰਜਾ ਦਿੰਦੀ ਹੈ।[6]

ਅਰੰਭਕ ਜੀਵਨ

ਅਲਫਰੈਡ ਆਡਲਰ ਦਾ ਜਨਮ ਮਾਰੀਆਹਿਲਫਰ ਸਤਰਾਸ[7] ਜ਼ਿਲ੍ਹੇ ਦੇ ਰੁਦੋਲਫਸ਼ੀਮ ਵਿੱਚ ਹੋਇਆ ਸੀ, ਜੋ ਉਦੋਂ ਵੀਆਨਾ ਦੇ ਪੱਛਮੀ ਕੰਧੇ ਤੇ ਇੱਕ ਪਿੰਡ, ਅਤੇ ਅੱਜ ਸ਼ਹਿਰ ਦੇ 15 ਵੇਂ ਜ਼ਿਲ੍ਹੇ ਰੁਦੋਲਫਸ਼ੀਮ-ਫਨਫਾਉਸ ਦਾ ਹਿੱਸਾ ਹੈ। ਉਹ ਇੱਕ ਯਹੂਦੀ ਜੋੜੇ, ਪੌਲਿਨ (ਬੀਅਰ) ਅਤੇ ਹੰਗਰੀ ਦੇ ਇੱਕ ਅਨਾਜ ਵਪਾਰੀ, ਲਿਓਪੋਲਡ ਆਡਲਰ ਦੇ ਘਰ ਪੈਦਾ ਹੋਇਆ ਸੱਤ ਬੱਚਿਆਂ ਵਿੱਚੋਂ ਦੂਸਰਾ ਸੀ।[8][9][10] ਅਲਫਰੈਡ ਦੇ ਛੋਟੇ ਭਰਾ ਦੀ ਮੌਤ ਉਸ ਦੇ ਨਾਲ ਵਾਲੇ ਬਿਸਤਰੇ ਤੇ ਹੋਈ, ਜਦੋਂ ਅਲਫਰੈਡ ਸਿਰਫ ਤਿੰਨ ਸਾਲਾਂ ਦਾ ਸੀ।[11]

ਅਲਫਰੈਡ ਇੱਕ ਸਰਗਰਮ, ਪ੍ਰਸਿੱਧ ਬੱਚਾ ਅਤੇ ਔਸਤਨ ਵਿਦਿਆਰਥੀ ਸੀ ਜੋ ਆਪਣੇ ਵੱਡੇ ਭਰਾ, ਸਿਗਮੰਡ ਪ੍ਰਤੀ ਆਪਣੇ ਪ੍ਰਤੀਯੋਗੀ ਰਵੱਈਏ ਲਈ ਵੀ ਜਾਣਿਆ ਜਾਂਦਾ ਸੀ। ਛੋਟੀ ਉਮਰ ਵਿੱਚ ਹੀ, ਉਸਨੂੰ ਰਿਕਟਸ ਹੋ ਗਈ ਸੀ, ਜਿਸ ਨਾਲ ਉਸਨੇ ਚਾਰ ਸਾਲ ਦੀ ਉਮਰ ਤੱਕ ਤੁਰਨ ਜੋਗਾ ਨਹੀਂ ਹੋਣ ਦਿੱਤਾ। ਚਾਰ ਸਾਲਾਂ ਦੀ ਉਮਰ ਵਿੱਚ, ਉਸਨੂੰ ਨਮੂਨੀਆ ਹੋ ਗਿਆ ਅਤੇ ਉਸਨੇ ਇੱਕ ਡਾਕਟਰ ਉਸਦੇ ਪਿਤਾ ਨੂੰ ਇਹ ਕਹਿੰਦੇ ਸੁਣਿਆ, "ਤੁਹਾਡਾ ਲੜਕਾ ਨਹੀਂ ਬਚਣਾ "। ਉਸ ਸਮੇਂ, ਉਸਨੇ ਇੱਕ ਡਾਕਟਰ ਬਣਨ ਦਾ ਫੈਸਲਾ ਕੀਤਾ।[12] ਉਹ ਮਨੋਵਿਗਿਆਨ, ਸਮਾਜ ਸ਼ਾਸਤਰ ਅਤੇ ਦਰਸ਼ਨ ਦੇ ਵਿਸ਼ਿਆਂ ਵਿੱਚ ਬਹੁਤ ਦਿਲਚਸਪੀ ਰੱਖਦਾ ਸੀ।[13] ਵਿਆਨਾ ਯੂਨੀਵਰਸਿਟੀ ਵਿੱਚ ਪੜ੍ਹਨ ਤੋਂ ਬਾਅਦ, ਉਸਨੇ ਇੱਕ ਅੱਖਾਂ ਦੇ ਡਾਕਟਰ, ਅਤੇ ਬਾਅਦ ਵਿੱਚ ਨਿਊਰੋਲੋਜੀ ਅਤੇ ਮਨੋਚਿਕਿਤਸਾ ਵਿੱਚ ਦੇ ਤੌਰ ਤੇ ਮੁਹਾਰਤ ਹਾਸਲ ਕੀਤੀ।[13]

ਕੈਰੀਅਰ

ਐਡਲਰ ਨੇ ਆਪਣੇ ਡਾਕਟਰੀ ਕੈਰੀਅਰ ਦੀ ਸ਼ੁਰੂਆਤ ਇੱਕ ਅੱਖਾਂ ਦੇ ਡਾਕਟਰ ਵਜੋਂ ਕੀਤੀ, ਪਰ ਉਸਨੇ ਜਲਦੀ ਹੀ ਆਮ ਪ੍ਰੈਕਟਿਸ ਵੱਲ ਮੋੜਾ ਕੱਟ ਲਿਆ, ਅਤੇ ਇੱਕ ਮਨੋਰੰਜਨ ਪਾਰਕ ਅਤੇ ਸਰਕਸ ਦੇ ਸੁਮੇਲ, ਪ੍ਰਾਇਟਰ ਤੋਂ ਪਾਰ ਵਿਆਨਾ ਦੇ ਇੱਕ ਘੱਟ ਅਮੀਰ ਹਿੱਸੇ ਵਿੱਚ ਆਪਣਾ ਦਫਤਰ ਸਥਾਪਿਤ ਕਰ ਲਿਆ। ਉਸਦੇ ਕਲਾਇੰਟਸ ਵਿੱਚ ਸਰਕਸ ਦੇ ਲੋਕ ਸ਼ਾਮਲ ਸਨ।[12]

ਹਵਾਲੇ

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.