Map Graph

ਮੈਕਸੀਕੋ ਦੀ ਨੈਸ਼ਨਲ ਆਟੋਨੋਮਸ ਯੂਨੀਵਰਸਿਟੀ

ਮੈਕਸੀਕੋ ਦੀ ਨੈਸ਼ਨਲ ਆਟੋਨੋਮਸ ਯੂਨੀਵਰਸਿਟੀ ਮੈਕਸੀਕੋ ਵਿੱਚ ਇੱਕ ਜਨਤਕ ਖੋਜ ਦੀ ਯੂਨੀਵਰਸਿਟੀ ਹੈ। ਯੂਨੀਵਰਸਿਟੀ ਦੀ ਵਿਆਪਕ ਖੋਜ ਅਤੇ ਨਵੀਨਤਾ ਦੇ ਆਧਾਰ ਤੇ ਵਿਸ਼ਵ ਰੈਂਕਿੰਗ ਵਿੱਚ ਇਹ ਬਹੁਤ ਉੱਚੇ ਸਥਾਨ ਤੇ ਹੈ।ਯੂਐਨਏਐਮ ਦਾ ਕੈਂਪਸ ਇੱਕ ਯੂਨੈਸਕੋ ਵਿਸ਼ਵ ਹੈਰੀਟੇਜ ਸਾਈਟ ਹੈ, ਜਿਸ ਨੂੰ 20 ਵੀਂ ਸਦੀ ਦੇ ਕੁਝ ਪ੍ਰਸਿੱਧ ਮੈਕਸੀਕੋ ਵਾਸੀਆਂ ਨੇ ਡਿਜ਼ਾਇਨ ਕੀਤਾ ਸੀ। ਮੁੱਖ ਕੈਂਪਸ ਵਿਚ ਕੰਧ ਚਿੱਤਰ ਮੈਕਸੀਕਨ ਇਤਿਹਾਸ ਵਿਚ ਸਭ ਤੋਂ ਵੱਧ ਮਾਨਤਾ ਪ੍ਰਾਪਤ ਕੁਝ ਕਲਾਕਾਰਾਂ ਨੇ ਪੇਂਟ ਕੀਤੇ ਸਨ, ਜਿਵੇਂ ਕਿ ਡਿਏਗੋ ਰਿਵੇਰ ਅਤੇ ਡੇਵਿਡ ਅਲਫਾਰੋ ਸਿਕੀਰੋਸ। 2016 ਵਿਚ, ਇਸ ਦੀ ਸਿਰਫ 8% ਦੀ ਸਵੀਕ੍ਰਿਤੀ ਦੀ ਦਰ ਸੀ। ਯੂਐਨਏਐਮ ਰੋਬਰਟਿਕਸ, ਕੰਪਿਊਟਰ ਵਿਗਿਆਨ, ਗਣਿਤ, ਭੌਤਿਕ ਵਿਗਿਆਨ, ਮਨੁੱਖੀ-ਕੰਪਿਊਟਰ ਸੰਚਾਰ, ਇਤਿਹਾਸ, ਫ਼ਲਸਫ਼ੇ ਵਰਗੇ ਅਨੇਕ ਖੇਤਰਾਂ ਵਿਚ ਦੇ ਬਹੁਤ ਸਾਰੇ ਮਜ਼ਬੂਤ ਖੋਜ ਪ੍ਰਕਾਸ਼ਨ ਅਤੇ ਪੇਟੈਂਟ ਉਤਪੰਨ ਕੀਤੇ ਹਨ। ਸਾਰੇ ਮੈਕਸੀਕਨ ਨੋਬਲ ਪੁਰਸਕਾਰ ਜੇਤੂ ਯੂਐਨਏਐਮ ਦੇ ਪੂਰਵ ਵਿਦਿਆਰਥੀ ਜਾਂ ਫੈਕਲਟੀ ਮੈਂਬਰ ਹਨ। 

Read article
ਤਸਵੀਰ:Escudo-UNAM-escalable.svgਤਸਵੀਰ:Biblioteca_central_UNAM.jpgਤਸਵੀਰ:Justo_Sierra.jpg