ਗੁਰਦਾਸਪੁਰ ਜ਼ਿਲ੍ਹਾ
ਪੰਜਾਬ, ਭਾਰਤ ਦਾ ਜ਼ਿਲ੍ਹਾਗੁਰਦਾਸਪੁਰ ਜ਼ਿਲ੍ਹਾ, ਪੰਜਾਬ ਰਾਜ ਦੇ ਮਾਝਾ ਖੇਤਰ ਦਾ ਇੱਕ ਜ਼ਿਲ੍ਹਾ ਹੈ। ਗੁਰਦਾਸਪੁਰ ਸ਼ਹਿਰ ਇਸ ਦਾ ਜ਼ਿਲ੍ਹਾ ਹੈੱਡਕੁਆਰਟਰ ਹੈ। ਇਹ ਅੰਤਰਰਾਸ਼ਟਰੀ ਪੱਧਰ 'ਤੇ ਪਾਕਿਸਤਾਨੀ ਪੰਜਾਬ ਦੇ ਨਾਰੋਵਾਲ ਜ਼ਿਲ੍ਹਾ, ਭਾਰਤੀ ਪੰਜਾਬ ਦੇ ਜ਼ਿਲ੍ਹੇ ਅੰਮ੍ਰਿਤਸਰ, ਪਠਾਨਕੋਟ, ਕਪੂਰਥਲਾ ਅਤੇ ਹੁਸ਼ਿਆਰਪੁਰ ਨਾਲ ਲੱਗਦਾ ਹੈ। ਦੋ ਮੁੱਖ ਨਦੀਆਂ ਬਿਆਸ ਅਤੇ ਰਾਵੀ ਜ਼ਿਲ੍ਹੇ ਵਿੱਚੋਂ ਲੰਘਦੀਆਂ ਹਨ। ਕਿਹਾ ਜਾਂਦਾ ਹੈ ਕਿ ਮੁਗਲ ਸਮਰਾਟ ਅਕਬਰ ਨੂੰ ਜ਼ਿਲਾ ਦੇ ਇਤਿਹਾਸਕ ਸ਼ਹਿਰ ਕਲਾਨੌਰ ਨੇੜੇ ਇਕ ਬਾਗ਼ ਵਿਚ ਗੱਦੀ-ਨਸ਼ੀਨ ਕੀਤਾ ਗਿਆ ਸੀ। ਇਹ ਜ਼ਿਲ੍ਹਾ ਹਿਮਾਲਿਆ ਦੇ ਪੈਰਾਂ ਵਿੱਚ ਵਸਿਆ ਹੈ।
Read article