ਭਾਰਤੀ ਅਦਾਕਾਰ ਅਤੇ ਕਾਮੇਡੀਅਨ From Wikipedia, the free encyclopedia
ਸੁਨੀਲ ਗਰੋਵਰ (ਜਨਮ 3 ਅਗਸਤ 1977) ਇੱਕ ਭਾਰਤੀ ਅਦਾਕਾਰ ਅਤੇ ਸਟੈਂਡ-ਅੱਪ ਕਾਮੇਡੀਅਨ ਹੈ। ਉਹ ਟੈਲੀਵਿਜ਼ਨ ਸ਼ੋਅ ਕਾਮੇਡੀ ਨਾਈਟਸ ਵਿਦ ਕਪਿਲ ਵਿੱਚ ਗੁੱਥੀ ਦੇ ਕਿਰਦਾਰ ਲਈ ਸੁਰਖੀਆਂ ਵਿੱਚ ਆਇਆ ਸੀ ਪਰ ਦ ਕਪਿਲ ਸ਼ਰਮਾ ਸ਼ੋਅ ਵਿੱਚ ਡਾ. ਮਸ਼ੂਰ ਗੁਲਾਟੀ ਅਤੇ ਰਿੰਕੂ ਦੇਵੀ ਦੀ ਭੂਮਿਕਾ ਨਿਭਾਉਣ ਕਰਕੇ ਪ੍ਰਸਿੱਧੀ ਪ੍ਰਾਪਤ ਕੀਤੀ। ਉਹ ਬਾਲੀਵੁੱਡ ਫਿਲਮਾਂ ਗੱਬਰ ਇਜ਼ ਬੈਕ, ਦਿ ਲੀਜੈਂਡ ਆਫ ਭਗਤ ਸਿੰਘ ਅਤੇ ਭਾਰਤ ਵਿੱਚ ਵੀ ਨਜ਼ਰ ਆਏ ਸਨ।[1]
ਗਰੋਵਰ ਦਾ ਜਨਮ 3 ਅਗਸਤ 1977 ਨੂੰ ਸਿਰਸਾ, ਹਰਿਆਣਾ ਵਿੱਚ ਹੋਇਆ ਸੀ। ਉਸ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਥੀਏਟਰ ਵਿੱਚ ਮਾਸਟਰ ਡਿਗਰੀ ਪ੍ਰਾਪਤ ਕੀਤੀ। ਉਸਦਾ ਵਿਆਹ ਆਰਤੀ ਨਾਲ ਹੋਇਆ ਹੈ ਅਤੇ ਉਸਦਾ ਇੱਕ ਬੇਟਾ ਮੋਹਨ ਹੈ।[2][3]
ਫਰਵਰੀ 2022 ਵਿੱਚ, ਗਰੋਵਰ ਨੂੰ ਦਿਲ ਦਾ ਦੌਰਾ ਪਿਆ, ਅਤੇ ਉਸ ਨੂੰ ਚਾਰ ਬਾਈਪਾਸ ਸਰਜਰੀਆਂ ਕਰਵਾਉਣੀਆਂ ਪਈਆਂ।[4][5]
ਗਰੋਵਰ ਨੂੰ ਉਸ ਦੇ ਕਾਲਜ ਦੇ ਦਿਨਾਂ ਵਿੱਚ ਮਰਹੂਮ ਵਿਅੰਗਕਾਰ ਅਤੇ ਕਾਮੇਡੀਅਨ ਜਸਪਾਲ ਭੱਟੀ ਨੇ ਖੋਜਿਆ ਸੀ। ਉਸਨੇ ਸ਼ੁਰੂਆਤੀ 26 ਐਪੀਸੋਡਾਂ ਵਿੱਚ ਭਾਰਤ ਦੇ ਪਹਿਲੇ ਸਾਈਲੈਂਟ ਕਾਮੇਡੀ ਸ਼ੋਅ, ਐਸਏਬੀ ਟੀਵੀ ਦੇ ਗੁਟੂਰ ਗੂ ਵਿੱਚ ਵੀ ਕੰਮ ਕੀਤਾ ਹੈ।
ਉਸ ਨੇ ਕਪਿਲ ਸ਼ਰਮਾ ਦੇ ਕਾਮੇਡੀ ਸ਼ੋਅ ਕਾਮੇਡੀ ਨਾਈਟਸ ਵਿਦ ਕਪਿਲ ਤੋਂ ਬਹੁਤ ਪ੍ਰਸਿੱਧੀ ਪ੍ਰਾਪਤ ਕੀਤੀ ਅਤੇ ਗੁੱਥੀ, ਰਿੰਕੂ ਭਾਬੀ ਅਤੇ ਡਾ. ਮਸ਼ੂਰ ਗੁਲਾਟੀ ਵਰਗੇ ਆਪਣੇ ਹਾਸੋਹੀਣੇ ਕਿਰਦਾਰਾਂ ਲਈ ਮਸ਼ਹੂਰ ਹੋ ਗਿਆ। ਉਹ ਸ਼ੋਅ ਵਿੱਚ ਅਮਿਤਾਭ ਬੱਚਨ ਵਰਗੇ ਮਸ਼ਹੂਰ ਬਾਲੀਵੁੱਡ ਅਦਾਕਾਰਾਂ ਅਤੇ ਹੋਰ ਬਹੁਤ ਸਾਰੇ ਲੋਕਾਂ ਦੀ ਨਕਲ ਵੀ ਕਰਦਾ ਹੈ ਜੋ ਜ਼ਿਆਦਾਤਰ ਦਰਸ਼ਕਾਂ ਦੁਆਰਾ ਪਸੰਦ ਕੀਤੇ ਗਏ ਹਨ। ਪਰ ਆਪਣੇ ਸਹਿ-ਅਦਾਕਾਰ ਕਪਿਲ ਸ਼ਰਮਾ ਨਾਲ ਲੜਾਈ ਹੋਣ ਤੋਂ ਬਾਅਦ, ਸੁਨੀਲ ਨੇ ਸ਼ੋਅ ਛੱਡ ਦਿੱਤਾ।
Year | Title | Role |
---|---|---|
1998 | Pyaar To Hona Hi Tha | Barber Totaram |
1999 | Mahaul Theek Hai[6] | |
2002 | The Legend of Bhagat Singh | Jaidev Kapur |
2004 | Main Hoon Na | College Student |
2005 | Insan | Mahesh |
2006 | Family: Ties of Blood | |
2008 | Ghajini | Sampat |
2009 | Dev.D | Band singer in the song "Emotional Attyachar" |
2011 | Mumbai Cutting | |
2013 | Zila Ghaziabad | Faqeera |
2014 | Heropanti | Driver Devpal |
2015 | Gabbar is Back | Constable Sadhuram |
2016 | Vaisakhi List | Tarsem Lal |
Baaghi | P. P. Khurana | |
2017 | Coffee with D | Arnab Ghosh |
2018 | Pataakha | Dipper |
2019 | Bharat | Vilayti Khan |
2022 | Untitled Atlee film[7] | TBA |
ਗੀਤ
ਦਾਰੂ ਪੀ ਕੇ ਗਿਰਨਾ | ਬਿੱਲਾ ਸ਼ਰਾਬੀ |
ਮੇਰੇ ਹਸਬੈਂਡ ਮੁਜੇ ਪਿਆਰ ਨਹੀਂ ਕਰਤੇ | ਰਿੰਕੂ ਭਾਬੀ |
Year | Category | Film/Role | Result |
---|---|---|---|
2018 | ITA Award For Special Mention Comic Icon | ਅਮੀਤਾਬ ਬੱਚਨ ਦੀ ਨਕਲ ਕਰਨ ਲਈ (ਮੀਮੀਕਰੀ)|rowspan=8 style="background: #9EFF9E; color: #000; vertical-align: middle; text-align: center; " class="yes table-yes2 notheme"|Won[12] | |
2013, 2014 | STAR Parivaar Award for Favourite Mazebaan | ||
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.