ਕੌਮਾਂਤਰੀ ਸ਼ੁੱਧ ਅਤੇ ਵਿਹਾਰਕ ਰਸਾਇਣ ਵਿਗਿਆਨ ਸੰਘ
ਇੱਕ ਆਲਮੀ ਸੰਘ ਜੋ ਹਰੇਕ ਦੇਸ਼ ਦੇ ਰਸਾਇਣ ਵਿਗਿਆਨੀਆਂ ਦੀ ਪ੍ਰਤੀਨਿਧਤਾ ਕਰਦਾ ਹੈ। From Wikipedia, the free encyclopedia
ਕੌਮਾਂਤਰੀ ਸ਼ੁੱਧ ਅਤੇ ਵਿਹਾਰਕ ਰਸਾਇਣ ਵਿਗਿਆਨ ਸੰਘ (ਆਈਯੂਪੈਕ), ਰੋਮਨ ਅੱਖਰਾਂ ਵਿੱਚ: IUPAC, /ˈaɪjuːpæk/ EYE-ew-pak or /ˈjuːpæk/ EW-pak) ਰਾਸ਼ਟਰੀ ਪਾਲਣਾ ਜੱਥੇਬੰਦੀਆਂ ਦਾ ਇੱਕ ਆਲਮੀ ਸੰਘ ਜੋ ਹਰੇਕ ਦੇਸ਼ ਦੇ ਰਸਾਇਣ ਵਿਗਿਆਨੀਆਂ ਦੀ ਪ੍ਰਤੀਨਿਧਤਾ ਕਰਦਾ ਹੈ। ਇਹ ਅੰਤਰਰਾਸ਼ਟਰੀ ਵਿਗਿਆਨ ਕੌਂਸਲ (ਆਈ.ਸੀ.ਐਸ.ਯੂ) ਦਾ ਮੈਂਬਰ ਹੈ।[1] ਇਹਦਾ ਕੌਮੀ ਸਦਰ ਮੁਕਾਮ ਜ਼ਿਊਰਿਖ, ਸਵਿਟਜ਼ਰਲੈਂਡ ਵਿਖੇ ਹੈ। ਇਹਦਾ ਪ੍ਰਸ਼ਾਸਕੀ ਦਫ਼ਤਰ, ਜਿਹਨੂੰ "ਆਈਯੂਪੈਕ ਸਕੱਤਰੇਤ" ਆਖਿਆ ਜਾਂਦਾ ਹੈ, ਰਿਸਰਚ ਟ੍ਰਾਈਐਂਗਲ ਪਾਰਕ, ਉੱਤਰੀ ਕੈਰੋਲੀਨਾ, ਸੰਯੁਕਤ ਰਾਜ ਵਿਖੇ ਹੈ। ਇਸ ਦਫ਼ਤਰ ਦੀ ਪ੍ਰਧਾਨਗੀ ਆਈਯੂਪੈਕ ਦੇ ਪ੍ਰਬੰਧਕੀ ਸੰਚਾਲਕ ਕੋਲ ਹੈ।[2] 1 ਅਗਸਤ 2012 ਤੋਂ ਪ੍ਰਬੰਧਕੀ ਸੰਚਾਲਕ ਦਾ ਅਹੁਦਾ ਡਾਃ ਜਾਨ ਡੀ. ਪੀਟਰਸਨ ਸਂਭਾਲ ਰਹੇ ਹਨ।[3]
![]() | |
ਸੰਖੇਪ | ਆਈਯੂਪੈਕ IUPAC |
---|---|
ਨਿਰਮਾਣ | 1919 |
ਕਿਸਮ | ਕੌਮਾਂਤਰੀ ਰਸਾਇਣ ਵਿਗਿਆਨ ਮਿਆਰ ਜੱਥੇਬੰਦੀ |
ਟਿਕਾਣਾ |
|
ਖੇਤਰ | ਵਿਸ਼ਵ ਪੱਧਰ ਉੱਤੇ |
ਅਧਿਕਾਰਤ ਭਾਸ਼ਾ | ਅੰਗਰੇਜ਼ੀ |
ਮੁਖੀ | ਕਾਜ਼ੂਯੂਕੀ ਤਾਤਸੂਮੀ |
ਵੈੱਬਸਾਈਟ | iupac.org |
ਹਵਾਲੇ
Wikiwand - on
Seamless Wikipedia browsing. On steroids.