From Wikipedia, the free encyclopedia
ਸਤਰੰਗੀ ਪੀਂਘ ਇੱਕ ਪ੍ਰਕਾਸ਼-ਵਿਗਿਆਨਕ ਅਤੇ ਮੌਸਮ-ਵਿਗਿਆਨਕ ਘਟਨਾ ਹੈ ਜੋ ਧਰਤੀ ਦੇ ਵਾਯੂਮੰਡਲ ਵਿਚਲੀਆਂ ਪਾਣੀ ਦੀਆਂ ਬੂੰਦਾਂ ਵਿੱਚੋਂ ਪ੍ਰਕਾਸ਼ ਦੇ ਪ੍ਰਤੀਬਿੰਬਤ ਹੋਣ ਕਰਕੇ ਵਾਪਰਦੀ ਹੈ ਜਿਸ ਨਾਲ਼ ਅਸਮਾਨ ਵਿੱਚ ਪ੍ਰਕਾਸ਼ ਦਾ ਰੰਗ-ਦ੍ਰਿਸ਼ ਪੈਦਾ ਹੁੰਦਾ ਹੈ। ਸਤਰੰਗੀ ਪੀਘਾਂ ਪੂਰਨ ਚੱਕਰਾਂ ਦੀ ਸ਼ਕਲ ਵਿੱਚ ਹ੍ਪੋ ਸਕਦੀਆਂ ਹਨ ਪਰ ਆਮ ਕਰਕੇ ਇਹ ਬਹੁਰੰਗੀ ਡਾਟ ਦੇ ਰੂਪ ਵਿੱਚ ਵਿਖਾਈ ਦਿੰਦੀਆਂ ਹਨ।[1]
ਸੂਰਜ ਦੀਆਂ ਕਿਰਨਾਂ ਕਰਕੇ ਬਣਨ ਵਾਲੀ ਸਤਰੰਗੀ ਪੀਂਘ ਅਸਮਾਨ ਵਿੱਚ ਸੂਰਜ ਦੇ ਉਲਟੇ ਪਾਸੇ ਵਿਖਾਈ ਦਿੰਦੀ ਹੈ।
ਸਤਰੰਗੀ ਪੀਂਘ ਕੁਦਰਤ ਦਾ ਇੱਕ ਮਨਮੋਹਕ ਵਰਤਾਰਾ ਹੈ। ਬਾਰਿਸ਼ ਦੇ ਬਾਅਦ ਮਾਹੌਲ ਵਿੱਚ ਮੌਜੂਦ ਪਾਣੀ ਦੇ ਕਤਰੇ ਇੱਕ ਪ੍ਰਿਜਮ ਵਾਂਗ ਕੰਮ ਕਰਦੇ ਹਨ। ਇਨ੍ਹਾਂ ਵਿੱਚੋਂ ਗੁਜ਼ਰ ਕੇ ਸੂਰਜ ਦੀ ਰੋਸ਼ਨੀ ਸੱਤ ਰੰਗਾਂ ਵਿੱਚ ਬਦਲ ਜਾਂਦੀ ਹੈ। ਵਧੇਰੇ ਖ਼ੂਬਸੂਰਤ ਸਤਰੰਗੀ ਪੀਂਘ ਉਸ ਵਕਤ ਬਣਦੀ ਹੈ ਜਦੋਂ ਅੱਧੇ ਆਸਮਾਨ ਉੱਤੇ ਬੱਦਲ ਹੋਣ ਅਤੇ ਅੱਧਾ ਆਸਮਾਨ ਸਾਫ਼ ਹੋਵੇ ਅਤੇ ਦੇਖਣੇ ਵਾਲੇ ਦੇ ਸਿਰ ਤੇ ਭੀ ਆਸਮਾਨ ਸਾਫ਼ ਹੋਵੇ। ਆਬਸ਼ਾਰਾਂ ਅਤੇ ਫ਼ਵਾਰਿਆਂ ਦੇ ਗਿਰਦ ਸਤਰੰਗੀ ਪੀਂਘ ਬਣਨ ਦੇ ਮੌਕੇ ਜ਼ਿਆਦਾ ਹੁੰਦੇ ਹਨ।
ਸਤਰੰਗੀ ਪੀਂਘਾਂ ਪੂਰੇ ਚੱਕਰ ਹੋ ਸਕਦੀਆਂ ਹਨ, ਪਰ ਆਮ ਦਰਸ਼ਕ ਨੂੰ ਜ਼ਮੀਨ ਉਪਰ ਪ੍ਰਕਾਸ਼ਮਾਨ ਤੁਪਕਿਆਂ ਦੁਆਰਾ ਬਣਾਈ ਸਿਰਫ ਇੱਕ ਚਾਪ ਵਿਖਾਈ ਦਿੰਦੀ ਹੈ,[1] ਜਿਸ ਦਾ ਕੇਂਦਰ ਸੂਰਜ ਤੋਂ ਦਰਸ਼ਕ ਦੀ ਅੱਖ ਨੂੰ ਮਿਲਾਉਂਦੀ ਲਕੀਰ ਤੇ ਹੁੰਦਾ ਹੈ।
ਲਾਲ | ਸੰਗਤਰੀ | ਪੀਲਾ | ਹਰਾ | ਨੀਲਾ | ਲਾਜਵਰ | ਬੈਂਗਣੀ |
ਸੱਤ ਮੁੱਖ ਰੰਗ |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.