From Wikipedia, the free encyclopedia
ਵਿਲੀਅਮ ਗ੍ਰਾਹਮ ਸਮਨਰ ਅਮਰੀਕਾ ਦਾ ਕਲਾਸੀਕਲ ਉਦਾਰਵਾਦੀ ਸਮਾਜ ਵਿਗਿਆਨੀ ਹੈ। ਇਸ ਨੇ ਯੇਲ ਵਿਖੇ ਸਮਾਜਿਕ ਵਿਗਿਆਨ ਪੜ੍ਹਾਇਆ। ਇਹ ਸਮਾਜਿਕ ਵਿਗਿਆਨ ਵਿੱਚ ਦੇਸ਼ ਦਾ ਪਹਿਲਾ ਪ੍ਰੋਫ਼ੈਸਰ ਬਣਿਆ। ਇਹ ਯੇਲ ਅਤੇ ਹੋਰ ਵੱਡੇ ਸਕੂਲਾਂ ਵਿਖੇ ਸਭ ਤੋਂ ਪ੍ਰਭਾਵਸ਼ਾਲੀ ਅਧਿਆਪਕਾਂ ਵਿੱਚੋਂ ਇੱਕ ਸੀ। ਸਮਨਰ ਅਮਰੀਕੀ ਇਤਿਹਾਸ, ਆਰਥਿਕ ਇਤਿਹਾਸ, ਸਿਆਸੀ ਥਿਊਰੀ, ਸਮਾਜ ਵਿਗਿਆਨ, ਅਤੇ ਮਾਨਵ ਵਿਗਿਆਨ ਸੰਬੰਧੀ ਕਈ ਕਿਤਾਬਾਂ ਅਤੇ ਲੇਖ ਲਿਖਣ ਵਾਲਾ ਇੱਕ ਪੋਲੀਮੈਥ ਸੀ। ਇਸਨੇ ਲੋਕਾਂ ਨੂੰ ਜਾਤੀਵਾਦ ਬਾਰੇ ਜਾਣੂ ਕਰਵਾਇਆ, ਜਿਸ ਦੀਆਂ ਜੜਾਂ ਸਾਮਰਾਜਵਾਦ ਵਿੱਚ ਲੱਗੀਆਂ ਸਨ। ਜਿਸਦਾ ਇਸਨੇ ਸਖ਼ਤ ਵਿਰੋਧ ਕੀਤਾ ਕਿਉਂਕਿ ਇਹ ਸਾਮਰਾਜ ਦਾ ਵਿਰੋਧੀ ਸੀ ਅਤੇ ਮੱਧ-ਵਰਗ ਦੇ ਪੱਖ ਵਿੱਚ ਸੀ ਜੋ ਰੂੜ੍ਹੀਵਾਦੀ ਸੰਯੁਕਤ ਰਾਸ਼ਟਰ ਤੋਂ ਪ੍ਰਭਾਵਿਤ ਸੀ।
ਜਨਮ | ਪੇਟਰਸਨ, ਨੀਊ ਜਰਸੀ | 30 ਅਕਤੂਬਰ 1840
---|---|
ਮੌਤ | 12 ਅਪ੍ਰੈਲ 1910 69) | (ਉਮਰ
ਅਲਮਾ ਮਾਤਰ | ਯੇਲੇ ਕਾਲਜ |
ਮੁੱਖ ਰੁਚੀਆਂ | ਸਮਾਜਵਿਗਿਆਨ |
ਵਿਸ਼ੇਸ਼ ਵਿਚਾਰ | ਵਿਆਪਕਤਾ, ਲੋਕਾਚਾਰ, ਜਾਤੀਵਿਗਿਆਨ, ਸਮਾਜਿਕ ਲੋਕਾਚਾਰ |
ਮੁੱਖ ਕੰਮ | What the Social Classes Owe To Each Other (1883) Folkways (1907) |
Influenced by
|
ਸਮਨਰ ਨੇ ਕਲਾਸ ਆਫ਼ 1863 ਯਾਲੇ ਕਾਲਜ[1] ਸਵੈਜੀਵਨੀ ਲਿਖੀ। 1925 ਵਿੱਚ ਹੈਰਿਸ ਈ ਸਟਾਰਰ ਜੋ ਯਾਲੇ ਯੂਨੀਵਰਸਿਟੀ ਦੇ 1910 ਦੇ ਥਿਓਲੋਜੀ ਵਿਭਾਗ ਨਾਲ ਸੰਬੰਧਿਤ ਸੀ,ਨੇ ਸਮਨਰ ਦੀ ਪੂਰੀ ਜੀਵਨੀ ਛਾਪ ਦਿੱਤੀ।[2] ਇਸਦੀ ਜੀਵਨੀ ਦਾ ਦੂਜਾ ਪੂਰਾ ਭਾਗ ਬਰੂਸ ਕਰਟਸ ਨੇ ਛਾਪਿਆ।[3]
ਸਮਨਰ ਦਾ ਜਨਮ ਪੈਟਰਸਨ, ਐਨ ਜੋ ਵਿੱਚ 30 ਅਕਤੂਬਰ 1840 ਨੂੰ ਹੋਇਆ। ਇਸਦੇ ਪਿਤਾ ਥੋਮਸ ਸਮਨਰ ਦਾ ਜਨਮ ਇੰਗਲੈਂਡ ਵਿੱਚ ਹੋਇਆ ਅਤੇ ਉਹ 1836 ਵਿੱਚ ਅਮਰੀਕਾ ਚਲਾ ਗਿਆ। ਸਮਨਰ ਦੀ ਮਾਤਾ ਸਾਰਾਹ ਗ੍ਰਾਹਮ ਦਾ ਜਨਮ ਵੀ ਇੰਗਲੈਂਡ ਵਿੱਚ ਹੋਇਆ ਪਰ ਉਸਦੇ ਮਾਤਾ- ਪਿਤਾ ਵੀ ਉਸਨੂੰ ਅਮਰੀਕਾ ਲੈ ਆਏ।[4] ਸਮਨਰ ਦੀ ਉਸ ਸਮੇਂ ਉਮਰ ਸਿਰਫ਼ ਅੱਠ ਸਾਲ ਦੀ ਹੀ ਸੀ ਜਦੋਂ ਇਸਦੀ ਮਾਤਾ ਦੀ ਮੌਤ ਹੋ ਗਈ।[5] ਸਮਨਰ ਨੇ ਹਾਰਟਫੋਰਡ ਪਬਲਿਕ ਸਕੂਲ ਵਿੱਚ ਪੜ੍ਹਾਈ ਕੀਤੀ। ਗ੍ਰੇਜੂਏਸ਼ਨ ਤੋਂ ਪਹਿਲਾਂ ਇਸਨੇ ਦੋ ਸਾਲ ਸਟੋਰ ਵਿੱਚ ਕਲਰਕ ਦੀ ਨੌਕਰੀ ਕੀਤੀ। ਸਮਨਰ ਨੇ ਯੇਲ ਯੂਨੀਵਰਸਿਟੀ ਵਿੱਚੋਂ ਗ੍ਰੈਜੂਏਸ਼ਨ ਕੀਤੀ।[6] ਇਸਨੂੰ ਇਸਦੇ ਸ਼ੁਰੂਆਤੀ ਸਮੇਂ ਵਿੱਚ ਫ਼ੀ ਬੇਟਾ ਕਾਪਾ ਸੋਸਾਇਟੀ ਅਤੇ ਬਾਅਦ ਵਿੱਚ [[ਸਕੂਲ ਅਤੇ ਬੋਨਸ ਸੋਸਾਇਟੀ ਲਈ ਚੁਣਿਆ ਗਿਆ।[7] ਸਮਨਰ ਨੇ ਇਸ ਤੋਂ ਬਾਅਦ ਦੀ ਸਿੱਖਿਆ ਯੂਰਪ ਵਿੱਚ ਪ੍ਰਾਪਤ ਕੀਤੀ। ਇਸਨੇ ਆਪਣੇ ਪਹਿਲੇ ਸਾਲ ਵਿੱਚ ਜਨੇਵਾ ਯੂਨੀਵਰਸਿਟੀ ਤੋਂ ਲਾਤੀਨੀ, ਹਿਬਰੂ ਅਤੇ ਦੂਜੇ ਸਾਲ ਵਿੱਚ ਗੋਟੀਨਜਨ ਯੂਨੀਵਰਸਿਟੀ ਤੋਂ ਪੁਰਾਤਨ ਭਾਸ਼ਾਵਾਂ, ਇਤਿਹਾਸ ਅਤੇ ਬਾਈਬਲ ਵਿਗਿਆਨ ਦੀ ਸਿੱਖਿਆ ਹਾਸਿਲ ਕੀਤੀ। ਸਮਨਰ ਨੇ ਮੁੱਢਲੀ ਸਿੱਖਿਆ ਦੌਰਾਨ ਹਿਬਰੂ, ਗ੍ਰੀਕ, ਲਾਤੀਨੀ, ਫਰਾਂਸੀਸੀ ਅਤੇ ਬਾਅਦ ਵਿੱਚ ਡੱਚ, ਸਪੇਨਿਸ਼, ਪੁਰਤਗਾਲੀ, ਇਟਾਲੀਅਨ, ਰਸ਼ੀਅਨ, ਪੋਲਿਸ਼, ਡੇਨਿਸ਼ ਅਤੇ ਸਵੀਡਿਸ਼ ਭਾਸ਼ਾਵਾਂ ਸਿੱਖੀਆਂ। 1866 ਵਿੱਚ ਸਮਨਰ ਆਕਸਫਰਡ ਯੂਨੀਵਰਸਿਟੀ ਵਿੱਚ ਧਰਮਸ਼ਾਸਤਰ ਦੀ ਵਿੱਦਿਆ ਗ੍ਰਿਹਣ ਕਰਨ ਲਈ ਗਿਆ। ਉੱਥੇ ਹੈਨਰੀ ਥੋਮਸ ਬੱਕਲ ਨੇ ਇਸਦੇ ਦਿਮਾਗ ਵਿੱਚ ਸਮਾਜ ਵਿਗਿਆਨ ਦਾ ਬੀਜ਼ ਬੋਇਆ।
ਸਮਨਰ ਦੀ ਸਭ ਤੋਂ ਚਰਚਿਤ ਕਿਤਾਬ ਫੋਕਵੇਜ਼: ਅ ਸਟੱਡੀ ਆਫ਼ ਦਾ ਸੋਸ਼ੋਲੋਜੀਕਲ ਇਮੰਪੋਰਟੇਂਸ ਆਫ਼ ਯੂਜੇਜ਼, ਮੇਨਰਜ਼, ਕਸਟਮਜ਼, ਮੋਰਜ਼ ਐੰਡ ਮੋਰਲਜ਼ (1906) ਹੈ। ਚਾਰ ਸਿਧਾਂਤਕ ਅਧਿਆਇਆਂ ਨਾਲ ਸ਼ੁਰੂਆਤ ਕਰਦਿਆਂ, ਇਹ ਕਿਤਾਬ ਸਮਾਜ ਦੇ ਅਤੀਤ ਅਤੇ ਵਰਤਮਾਨ ਵਿੱਚਲੀਆਂ ਬਹੁਤ ਮਹੱਤਵਪੂਰਨ ਰਸਮਾਂ ਅਤੇ ਸੰਸਥਾਵਾ ਦੇ ਸੁਭਾਅ ਬਾਰੇ ਸਰਲ, ਵਸਤੂਪੂਰਕ ਅਤੇ ਸੰਖੇਪ ਵਿਵਰਣ ਪੇਸ਼ ਕਰਦੀ ਹੈ। ਇਹ ਕਿਤਾਬ ਨੈਤਿਕ ਸੁਭਾਅ ਨੂੰ ਸਮਾਜਸ਼ਾਸਤ੍ਰੀ ਅਤੇ ਸਾਪੇਖਕ ਦ੍ਰਿਸ਼ਟੀਕੋਣ ਪ੍ਰਦਾਨ ਕਰਦੀ ਹੈ। ਸਮਨਰ ਨੇ ਆਪਣੇ ਖੋਜ ਪ੍ਰਬੰਧ ਵਿੱਚ ਕਿਹਾ ਹੈ, "ਰਸਮਾਂ ਉਹ ਨੇ ਜੋ ਕੁਝ ਸਾਰਥਕ ਕਰਨ ਲਈ ਹਨ ਅਤੇ ਜੋ ਅਨੈਤਿਕ ਹੋਣ ਨੂੰ ਰੋਕਦੀਆਂ ਹਨ।" (ਪੰਨਾ 521)
ਇੱਕ ਸਮਾਜ ਸਾਸ਼ਤਰੀ ਵਜੋਂ ਇਸਦੀਆਂ ਵੱਡੀਆਂ ਪ੍ਰਾਪਤੀਆਂ ਵਿਖੰਡਨ, ਫੋਕਵੇਜ਼ ਅਤੇ ਇਥੋਸੇਂਟ੍ਰੀਸਮ ਦੇ ਸੰਕਲਪਾਂ ਦੀ ਉਤਪਤੀ ਹੈ। ਸਮਨਰ ਦਾ ਫੋਕਵੇਜ਼ ਦੇ ਖੇਤਰ ਵਿੱਚ ਕੀਤਾ ਕੰਮ ਇਸਨੂੰ ਇਸ ਸਿੱਟੇ ਵੱਲ ਲੈ ਗਿਆ ਕਿ ਸਰਕਾਰ ਦੁਆਰਾ ਸਾਰੇ ਫਜ਼ੂਲ ਸਨ। 1876 ਵਿੱਚ ਸਮਨਰ ਅੰਗਰੇਜ਼ੀ ਬੋਲਦੇ ਸੰਸਾਰ ਵਿੱਚ ਸਮਾਜ ਵਿਗਿਆਨ ਦਾ ਕੋਰਸ ਪੜ੍ਹਾਉਣ ਵਾਲਾ ਪਹਿਲਾ ਅਧਿਆਪਕ ਬਣਿਆ। ਹਾਲਾਂਕਿ ਇਹ ਕੋਰਸ ਅਗਸਤ ਕੌਮਤੇ ਅਤੇ ਹਰਬਰਟ ਸਪੇਨਸਰ ਦੇ ਵਿਚਾਰਾਂ ਉੱਪਰ ਅਧਾਰਿਤ ਸੀ ਅਤੇ ਵੀਹ ਸਾਲਾਂ ਬਾਅਦ ਯੂਰਪ ਦੇ ਸਮਾਜ ਵਿਗਿਆਨ ਦੇ ਅਕਾਦਮਿਕ ਖੇਤਰ ਵਿੱਚ ਪ੍ਰਵੇਸ਼ ਹੋਏ ਇਮਾਇਲ ਦੁਰਖੀਮ ਦੇ ਸਮਾਜ ਵਿਗਿਆਨ ਸਿਧਾਂਤਾਂ ਤੋਂ ਤਾਂ ਬਹੁਤ ਹੀ ਵੱਖਰਾ ਸੀ। ਇਹ ਅਮਰੀਕਨ ਸੋਸ਼ੋਲੋਜੀਕਲ ਐਸੋਸੀਏਸ਼ਨ ਦਾ ਦੂਜਾ ਮੁਖੀ (1908-09) ਸੀ। ਸਮਨਰ ਨੇ ਇਹ ਅਹੁਦਾ ਆਪਣੇ ਲੰਮੇ ਸਮੇਂ ਦੇ ਵਿਚਾਰਧਾਰਕ ਵਿਰੋਧੀ [[ਲੈਸਟਰ ਐਫ ਵਾਰਡ ਤੋਂ ਬਾਅਦ ਪ੍ਰਾਪਤ ਕੀਤਾ ਸੀ। 1880 ਵਿੱਚ ਸਮਨਰ ਅਕਾਦਮਿਕ ਸੁਤੰਤਰਤਾ ਦੇ ਇੱਕ ਮਸਲੇ ਵਿੱਚ ਉਲਝ ਗਿਆ। ਸਮਨਰ ਅਤੇ ਯਾਲੇ ਯੂਨੀਵਰਸਿਟੀ ਦਾ ਮੁਖੀ ਨੋਹ ਪੋਰਟਰ ਇੱਕ ਵੱਖਰੇ ਕੋਰਸ ਵਜੋਂ ਹਰਵਰਟ ਸਪੇਨਸਰ ਨੂੰ ਪੜ੍ਹਾਉਣ ਨੂੰ ਲੈ ਕੇ ਰਾਜ਼ੀ ਨਹੀਂ ਸਨ। ਕਾਰਣ ਇਹ ਸੀ ਕਿ ਹਰਬਰਟ ਦੇ ਡਾਰਵਿਨਵਾਦ ਸੰਬੰਧੀ ਵਿਚਾਰ ਕਾਫੀ ਹੱਦ ਤੱਕ ਵਿਵਾਦਿਤ ਸਨ ਅਤੇ ਇਸ ਲਈ ਉਹਨਾਂ ਨੂੰ ਪੜ੍ਹਾਉਣਾ ਕੁਝ ਮੁਸ਼ਕਿਲ ਸੀ। ਪਰ ਦੂਜੇ ਪਾਸੇ ਇਹਨਾਂ ਨੂੰ ਸਵੀਕਾਰ ਕਰਨਾ ਮੁਸ਼ਕਿਲ ਨਹੀਂ ਸੀ ਕਿਉਂਕਿ ਇਹਨਾਂ ਵਿਚਾਰਾਂ ਨੇ ਸਮਨਰ ਦੀਆਂ ਲਿਖਤਾਂ ਨੂੰ ਬਹੁਤ ਪ੍ਰਭਾਵਿਤ ਕੀਤਾ।
ਸਮਨਰ ਦੀਆਂ ਲਿਖਤਾਂ[8] ਵਜੋਂ ਅਰਥਸ਼ਾਸਤਰ, ਰਾਜਨੀਤੀ ਵਿਗਿਆਨ ਅਤੇ ਸਮਾਜਸ਼ਾਸਤਰ ਉੱਪਰ ਲਗਭਗ 300 ਦੇ ਕਰੀਬ ਪੁਸਤਕਾਂ ਅਤੇ ਲੇਖ ਮਿਲਦੇ ਹਨ। ਹੋਰ ਲਿਖਤਾਂ ਸੰਬੰਧੀ ਸੂਚੀ “ਸਮਨਰ ਦੀਆਂ ਲਿਖਤਾਂ” ਅਤੇ “ਸਮਨਰ ਦੀਆਂ ਮਹੱਤਵਪੂਰਨ ਰਚਨਾਵਾਂ”[permanent dead link] ਉੱਪਰ ਮਿਲ ਸਕਦੀ ਹੈ।
'ਕਿਤਾਬਾਂ ਅਤੇ ਪੈਂਫਲੇਟ'
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.