ਆਪਰੇਟਿੰਗ ਸਿਸਟਮ From Wikipedia, the free encyclopedia
ਲਿਨਅਕਸ ਕਰਨਲ (/ˈlɪnəks/ ( ਸੁਣੋ) LIN-uks[5][6] ਅਤੇ ਕਦੇ-ਕਦੇ /ˈlaɪnəks/ LYN-uks[6][7]) ਇੱਕ ਯੂਨਿਕਸ-ਵਰਗਾ ਕੰਪਿਊਟਰ ਆਪਰੇਟਿੰਗ ਸਿਸਟਮ ਕਰਨਲ ਹੈ। ਲਿਨਅਕਸ ਕਰਨਲ ਦੁਨੀਆਂ ਭਰ ਵਿੱਚ ਵਰਤਿਆ ਜਾਣ ਵਾਲ਼ਾ ਆਪਰੇਟਿੰਗ ਸਿਸਟਮ ਕਰਨਲ ਹੈ। ਲਿਨਅਕਸ ਆਪਰੇਟਿੰਗ ਸਿਸਟਮ, ਅਤੇ ਸਮਾਰਟਫ਼ੋਨ ਅਤੇ ਟੈਬਲਟ ਕੰਪਿਊਟਰਾਂ ਲਈ ਵਰਤਿਆ ਜਾਣ ਵਾਲ਼ਾ ਐਂਡ੍ਰਾਇਡ ਆਪਰੇਟਿੰਗ ਸਿਸਟਮ ਲਿਨਅਕਸ ਕਰਨਲ ’ਤੇ ਹੀ ਅਧਾਰਤ ਹੈ। ਲਿਨਅਕਸ ਕਰਨਲ ਨੂੰ 1991 ਵਿੱਚ ਇੱਕ ਫ਼ਿਨਿਸ਼ ਕੰਪਿਊਟਰ ਸਾਇੰਸ ਵਿਦਿਆਰਥੀ ਲੀਨਸ ਤੂਰਵਲਦਸ ਨੇ[8] ਆਪਣੇ ਨਿੱਜੀ ਕੰਪਿਊਟਰ ਲਈ ਬਣਾਇਆ ਸੀ। ਅੱਗੇ ਚੱਲ ਕੇ ਇਹ ਕਿਸੇ ਵੀ ਹੋਰ ਕਰਨਲ ਤੋਂ ਜ਼ਿਆਦਾ ਮਸ਼ਹੂਰ ਹੋਇਆ। ਲਿਨਕਸ 1,200 ਤੋਂ ਵੱਧ ਕੰਪਨੀਆਂ ਦੇ ਕਰੀਬ 12,000 ਪ੍ਰੋਗਰਾਮਰਾਂ ਤੋਂ ਯੋਗਦਾਨ ਲੈ ਚੁੱਕਾ ਹੈ ਜਿੰਨ੍ਹਾਂ ਵਿੱਚ ਕਈ ਵੱਡੇ ਅਤੇ ਨਾਮੀ ਸਾਫ਼ਟਵੇਅਰ ਵਿਕਰੇਤਾ ਵੀ ਸ਼ਾਮਲ ਹਨ। ਦੁਨੀਆ-ਭਰ ਵਿਚਲੇ ਯੋਗਦਾਨੀਆਂ ਦਾ ਬਣਾਇਆ ਲਿਨਅਕਸ ਕਰਨਲ ਆਜ਼ਾਦ ਅਤੇ ਖੁੱਲ੍ਹਾ-ਸਰੋਤ ਸਾਫ਼ਟਵੇਅਰ ਦੀ ਬਹੁਤ ਵਧੀਆ ਮਿਸਾਲ ਹੈ। ਲਿਨਅਕਸ ਕਰਨਲ ਗਨੂ ਜਨਰਲ ਪਬਲਿਕ ਲਾਇਸੰਸ ਵਰਜਨ 2 ਤਹਿਤ ਜਾਰੀ ਕੀਤਾ ਗਿਆ ਹੈ ਜਦਕਿ ਕਈ ਹਿੱਸੇ ਹੋਰਨਾਂ ਗ਼ੈਰ-ਆਜ਼ਾਦ ਲਾਇਸੰਸਾਂ ਤਹਿਤ ਵੀ ਜਾਰੀ ਕੀਤੇ ਗਏ ਹਨ।
ਉੱਨਤਕਾਰ | ਲੀਨਸ ਤੂਰਵਲਦਸ ਅਤੇ ਹਜ਼ਾਰਾਂ ਹੋਰ ਯੋਗਦਾਨੀ |
---|---|
ਲਿਖਿਆ ਹੋਇਆ | ਸੀ, ਅਸੈਂਬਲੀ[2] |
ਓਐੱਸ ਪਰਿਵਾਰ | ਯੂਨਿਕਸ-ਵਰਗਾ |
ਪਹਿਲੀ ਰਿਲੀਜ਼ | 0.01 (17 ਸਤੰਬਰ 1991 ) |
Repository | |
ਵਿੱਚ ਉਪਲਬਧ | ਅੰਗਰੇਜ਼ੀ |
ਕਰਨਲ ਕਿਸਮ | ਮੋਨੋਲਿਥਿਕ |
ਲਸੰਸ | GPL v2[3] ਅਤੇ ਹੋਰ ਬੰਦ ਸਰੋਤ binary blobs[4] |
ਅਧਿਕਾਰਤ ਵੈੱਬਸਾਈਟ | kernel |
ਅਪਰੈਲ 1991 ਵਿੱਚ ਫ਼ਿਨਲੈਂਡ ਦੀ ਯੂਨੀਵਰਸਿਟੀ ਆਫ਼ ਹੈਲਸਿੰਕੀ ਦੇ ਇੱਕ 21 ਸਾਲਾ ਵਿਦਿਆਰਥੀ ਨੇ ਇੱਕ ਆਪਰੇਟਿੰਗ ਸਿਸਟਮ ਦੀਆਂ ਕੁਝ ਸਰਲ ਜੁਗਤਾਂ ’ਤੇ ਕੰਮ ਕਰਨਾ ਸ਼ੁਰੂ ਕੀਤਾ।
ਸਿਤੰਬਰ 1991 ਵਿੱਚ ਲਿਨਅਕਸ ਦਾ 0.01 ਵਰਜਨ ਫ਼ਿਨਿਸ਼ ਯੂਨੀਵਰਸਿਟੀ ਐਂਡ ਰਿਸਰਚ ਨੈੱਟਵਰਕ ਦੇ ਫ਼ਾਇਲ ਟ੍ਰਾਂਸਫ਼ਰ ਸਰਵਰ ’ਤੇ ਰਿਲੀਜ਼ ਹੋਇਆ। ਇਸ ਦਾ ਕੋਡ 10,239 ਸਤਰਾਂ ਦਾ ਸੀ। ਉਸੇ ਸਾਲ ਅਕਤੂਬਰ ਵਿੱਚ ਲਿਨਅਕਸ ਦਾ 0.02 ਵਰਜਨ ਜਾਰੀ ਹੋਇਆ। ਦਿਸੰਬਰ 1991 ਵਿੱਚ ਵਰਜਨ 0.11 ਜਾਰੀ ਹੋਇਆ ਅਤੇ ਫ਼ਰਵਰੀ 1992 ਵਿੱਚ ਵਰਜਨ 0.12 ਦੀ ਰਿਲੀਜ਼ ਦੇ ਨਾਲ਼ ਹੀ ਤੂਰਵਲਦਸ ਨੇ ਗਨੂ ਜਨਰਲ ਪਬਲਿਕ ਲਾਇਸੰਸ ਅਪਣਾ ਲਿਆ।
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.