From Wikipedia, the free encyclopedia
ਲਿਖਣ ਦਾ ਇਤਿਹਾਸ ਅੱਖਰਾਂ ਜਾਂ ਹੋਰ ਸੰਕੇਤਾਂ ਰਾਹੀਂ ਭਾਸ਼ਾ ਨੂੰ ਜ਼ਾਹਰ ਕਰਨ ਦਾ ਵਿਕਾਸ ਦਾ[1] ਅਤੇ ਇਹਨਾਂ ਵਿਕਾਸ-ਘਟਨਾਵਾਂ ਦੇ ਅਧਿਐਨ ਅਤੇ ਵਰਣਨਾਂ ਦਾ ਵੀ ਇਤਿਹਾਸ ਹੈ।
ਵੱਖ-ਵੱਖ ਮਾਨਵ ਸਭਿਅਤਾਵਾਂ ਵਿੱਚ ਲਿਖਣ ਦੇ ਢੰਗ ਕਿਵੇਂ ਬਣੇ ਹਨ, ਇਸ ਦੇ ਇਤਿਹਾਸ ਵਿੱਚ, ਵਧੇਰੇ ਲਿਖਣ ਪ੍ਰਣਾਲੀਆਂ ਤੋਂ ਪਹਿਲਾਂ ਪ੍ਰੋਟੋ-ਲਿਖਤ, ਆਈਡੋਗਰਾਫੀ ਪ੍ਰਣਾਲੀਆਂ ਜਾਂ ਮੁਢਲੇ ਨਿਮੋਨਿਕ ਚਿੰਨਾਂ ਦੀ ਵਰਤੋਂ ਸ਼ੁਰੂ ਹੋ ਚੁੱਕੀ ਹੈ। ਸੱਚੀ ਲਿਖਾਈ, ਜਿਸ ਵਿਚ ਇਕ ਭਾਸ਼ਾਈ ਵਾਕ ਦੀ ਵਸਤੂ ਕੋਡਬੰਦ ਕੀਤੀ ਗਈ ਹੁੰਦੀ ਹੈ ਤਾਂ ਕਿ ਇੱਕ ਹੋਰ ਪਾਠਕ ਵੱਡੀ ਹੱਦ ਤੱਕ ਨਿਰਪੱਖਤਾ ਦੇ ਨਾਲ, ਵਾਕ ਵਿੱਚ ਲਿਖੀ ਗਈ ਗੱਲ ਨੂੰ ਉਠਾਲ ਲਵੇ, ਇਹ ਬਾਅਦ ਦਾ ਵਿਕਾਸ ਹੈ। ਇਹ ਪ੍ਰੋਟੋ-ਲਿਖਤ, ਜੋ ਆਮ ਤੌਰ ਤੇ ਵਿਆਕਰਨਿਕ ਸ਼ਬਦਾਂ ਅਤੇ ਲਗੇਤਰਾਂ ਨੂੰ ਕੋਡਬੰਦ ਕਰਨ ਤੋਂ ਗੁਰੇਜ਼ ਕਰਦੀ ਹੈ, ਜਿਸ ਵਿੱਚ ਲੇਖਕ ਦੇ ਬੰਦ ਕੀਤੇ ਗਏ ਅਸਲ ਅਰਥ ਨੂੰ ਮੁੜ ਜਗਾਉਣਾ ਵਧੇਰੇ ਮੁਸ਼ਕਲ ਜਾਂ ਅਸੰਭਵ ਬਣਾਉਂਦਾ ਹੈ ਜਦੋਂ ਤਕ ਕਿ ਬਹੁਤਾ ਪ੍ਰਸੰਗ ਪਹਿਲਾਂ ਹੀ ਜਾਣਿਆ ਜਾਂਦਾ ਨਾ ਹੋਵੇ। ਲਿਖਤੀ ਪ੍ਰਗਟਾਵੇ ਦੇ ਸਭ ਤੋਂ ਪੁਰਾਣੇ ਰੂਪਾਂ ਵਿੱਚੋਂ ਇਕ ਹੈ ਫਾਨਾ-ਨੁਮਾ ਲਿਖਤ।[2]
ਰਿਕਾਰਡ ਰੱਖਣ ਦੇ ਉਦੇਸ਼ਾਂ ਲਈ ਨੰਬਰ ਲਿਖਣਾ ਭਾਸ਼ਾ ਲਿਖਣ ਤੋਂ ਬਹੁਤ ਪਹਿਲਾਂ ਸ਼ੁਰੂ ਹੋਇਆ ਸੀ। ਨੰਬਰਾਂ ਦੀ ਲਿਖਤ ਕਿਵੇਂ ਸ਼ੁਰੂ ਹੋਈ, ਇਸ ਲਈ ਪ੍ਰਾਚੀਨ ਨੰਬਰ ਲਿਖਣ ਦਾ ਇਤਿਹਾਸ ਦੇਖੋ।
ਆਮ ਤੌਰ ਤੇ ਸਹਿਮਤੀ ਹੈ ਕਿ ਭਾਸ਼ਾ ਦੀ ਅਸਲੀ ਲਿਖਤ (ਨਾ ਸਿਰਫ ਸੰਖਿਆਵਾਂ) ਦੀ ਘੱਟੋ ਘੱਟ ਦੋ ਪ੍ਰਾਚੀਨ ਸਭਿਅਤਾਵਾਂ ਵਿੱਚ ਸੁਤੰਤਰ ਤੌਰ ਤੇ ਕਾਢ ਅਤੇ ਵਿਕਾਸ ਹੋਇਆ ਸੀ। ਦੋ ਥਾਵਾਂ ਜਿੱਥੇ ਇਹ ਸਭ ਤੋਂ ਜ਼ਿਆਦਾ ਇਹ ਨਿਸ਼ਚਿਤ ਹੈ ਕਿ ਲੇਖ ਲਿਖਣ ਦੀ ਕਾਢ ਸੁਤੰਤਰ ਤੌਰ ਤੇ ਹੋਈ ਅਤੇ ਲਿਖਣ ਪ੍ਰਣਾਲੀ ਵਿਕਸਤ ਕੀਤੀ ਗਈ ਸੀ, ਉਹ ਪੁਰਾਤਨ ਸੁਮੇਰ (ਮੇਸੋਪੋਟਾਮਿਆ ਵਿੱਚ), ਕਰੀਬ 3100 ਈਸਵੀ ਪੂਰਵ ਵਿੱਚ, ਅਤੇ ਮੇਸੋਅਮਰੀਕਾ 300 ਈਸਵੀ ਪੂਰਵ ਵਿੱਚ,[3] ਕਿਉਂਕਿ ਇਨ੍ਹਾਂ ਵਿੱਚੋਂ ਕਿਸੇ ਵਿੱਚ ਇਸ ਤੋਂ ਪੁਰਾਣਾ ਕੋਈ ਵੀ ਖ਼ੁਰਾ ਖੋਜ ਲੱਭਿਆ ਨਹੀਂ ਹੈ। ਕਈ ਮੇਸੋਅਮਰੀਕੀ ਲਿਪੀਆਂ ਜਾਣੀਆਂ ਜਾਂਦੀਆਂ ਹਨ, ਸਭ ਤੋਂ ਪੁਰਾਣੀ ਮੈਕਸੀਕੋ ਦੇ ਓਲਮੇਕ ਜਾਂ ਜਾਪੋਟੈਕ ਤੋਂ ਹੈ।
ਆਜ਼ਾਦ ਲਿਖਣ ਪ੍ਰਣਾਲੀਆਂ 3100 ਈਪੂ ਦੇ ਨੇੜੇ ਮਿਸਰ ਵਿੱਚ ਅਤੇ ਚੀਨ ਵਿੱਚ ਲਗਭਗ 1200 ਈਪੂ ਵਿੱਚ ਰੂਪਮਾਨ ਹੋਈਆਂ,[4] ਪਰ ਇਤਿਹਾਸਕਾਰ ਇਸ ਗੱਲ ਤੇ ਬਹਿਸ ਕਰਦੇ ਹਨ ਕਿ ਕੀ ਇਹ ਲਿਖਾਈ ਪ੍ਰਣਾਲੀਆਂ ਸੁਮੇਰੀ ਲਿਖਾਈ ਤੋਂ ਪੂਰੀ ਤਰ੍ਹਾਂ ਸੁਤੰਤਰ ਰੂਪ ਵਿੱਚ ਵਿਕਸਤ ਹੋਈਆਂ ਸਨ ਜਾਂ ਫਿਰ ਇਨ੍ਹਾਂ ਵਿੱਚੋਂ ਇੱਕ ਜਾਂ ਦੋਨੋਂ ਸੰਸਕ੍ਰਿਤਕ ਪ੍ਰਸਾਰ ਦੀ ਪ੍ਰਕਿਰਿਆ ਨਾਲ ਸੁਮੇਰੀ ਲਿਖਾਈ ਤੋਂ ਪ੍ਰੇਰਿਤ ਸੀ ਜਾਂ ਨਹੀਂ। ਭਾਵ, ਇਹ ਸੰਭਵ ਹੈ ਕਿ ਲਿਖਤ ਵਰਤ ਕੇ ਭਾਸ਼ਾ ਦੀ ਪ੍ਰਤੀਨਿਧਤਾ ਦੇ ਸੰਕਲਪ, ਹਾਲਾਂਕਿ ਜ਼ਰੂਰੀ ਨਹੀਂ ਕਿ ਅਜਿਹਾ ਠੀਕ ਠੀਕ ਕਿਵੇਂ ਹੋਇਆ, ਦੋ ਖੇਤਰਾਂ ਦੇ ਵਿਚਕਾਰ ਆਉਣ ਜਾਣ ਵਾਲੇ ਵਪਾਰੀਆਂ ਨੇ ਇੱਕ ਤੋਂ ਦੂਜੀ ਜਗ੍ਹਾ ਪਹੁੰਚਾਏ ਹੋਣਗੇ।
ਪ੍ਰਾਚੀਨ ਚੀਨੀ ਅੱਖਰਾਂ ਨੂੰ ਬਹੁਤ ਸਾਰੇ ਵਿਦਵਾਨਾਂ ਵਲੋਂ ਇੱਕ ਸੁਤੰਤਰ ਅਵਿਸ਼ਕਾਰ ਵਜੋਂ ਮੰਨਿਆ ਜਾਂਦਾ ਹੈ ਕਿਉਂਕਿ ਪ੍ਰਾਚੀਨ ਚੀਨ ਅਤੇ ਨੇੜੇ ਪੂਰਬ ਦੀ ਸਾਖਰਤਾ ਵਾਲੀਆਂ ਸਭਿਆਚਾਰਾਂ ਵਿਚਕਾਰ ਸੰਪਰਕ ਦਾ ਕੋਈ ਸਬੂਤ ਨਹੀਂ ਹੈ,[5] ਅਤੇ ਮੇਸੋਪੋਟਾਮੀਅਨ ਅਤੇ ਚੀਨੀਆਂ ਦੀਆਂ ਲੋਗੋਗ੍ਰਾਫ਼ੀ ਅਤੇ ਧੁਨੀਆਤਮਿਕ ਪ੍ਰਤੀਨਿਧਤਾ ਦੀਆਂ ਪਹੁੰਚਾਂ ਦੇ ਅੰਤਰ ਕਰਕੇ ਇਹ ਹੋਇਆ। [6] ਮਿਸਰੀ ਲਿਪੀ ਮੇਸੋਪੋਟਾਮੀਅਨ ਕੂਨੀਫਾਰਮ ਤੋਂ ਭਿੰਨ ਹੈ, ਪਰ ਸੰਕਲਪਾਂ ਵਿਚ ਸਮਾਨਤਾਵਾਂ ਅਤੇ ਸਭ ਤੋਂ ਪਹਿਲੀਆਂ ਪੁਸ਼ਟੀਆਂ ਤੋਂ ਇਹ ਸੰਕੇਤ ਮਿਲਦਾ ਹੈ ਕਿ ਲਿਖਤ ਦਾ ਵਿਚਾਰ ਸ਼ਾਇਦ ਮੇਸੋਪੋਟਾਮੀਆ ਤੋਂ ਮਿਸਰ ਆਇਆ ਹੈ।[7] 1999 ਵਿੱਚ, ਪੁਰਾਤੱਤਵ ਮੈਗਜ਼ੀਨ ਨੇ ਰਿਪੋਰਟ ਦਿੱਤੀ ਕਿ ਸਭ ਤੋਂ ਪਹਿਲੇ ਮਿਸਰੀ ਗਲਿਫ਼ 3400 ਈਪੂ ਦੇ ਹਨ, ਜੋ "ਆਮ ਤੌਰ ਤੇ ਮੰਨੇ ਜਾਂਦੇ ਸ਼ੁਰੂਆਤੀ ਲੋਗੋਗ੍ਰਾਫ, ਇੱਕ ਖਾਸ ਥਾਂ, ਵਸਤੂ ਜਾਂ ਮਾਤਰਾ ਦੇ ਪ੍ਰਤੀਨਿਧਤਾ ਕਰਨ ਵਾਲੇ ਚਿੰਨ੍ਹ, ਪਹਿਲੇ ਮੇਸੋਪੋਟੇਮੀਆ ਵਿੱਚ ਹੋਰ ਵਧੇਰੇ ਗੁੰਝਲਦਾਰ ਧੁਨੀ ਸੰਕੇਤਾਂ ਵਿੱਚ ਵਿਕਸਿਤ ਹੋਏ ਸਨ।"[8]
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.