ਵੈਦਿਕ ਸਮੇਂ ਦਾ ਮੌਤ ਦੇਵਤਾ From Wikipedia, the free encyclopedia
ਯਮ ਜਾਂ ਯਮਰਾਜ, ਇਮਰਾ ਵੀ ਕਹਿੰਦੇ ਹਨ[1] ਮੌਤ, ਦੱਖਣੀ ਦਿਸ਼ਾ ਅਤੇ ਪਤਾਲ[2] ਦਾ ਦੇਵਤਾ ਹੈ। ਇਹ ਰਿਗਵੈਦਿਕ ਹਿੰਦੂ ਦੇਵੀ ਦੇਵਤਿਆਂ ਦੇ ਮੁਢਲੇ ਪੂਰ ਨਾਲ ਸੰਬੰਧਿਤ ਹੈ। ਸੰਸਕ੍ਰਿਤ ਵਿਚ, ਉਸ ਦੇ ਨਾਮ ਦਾ ਮਤਲਬ "ਜੁੜਵਾਂ" ਨਿਕਲਦਾ ਹੈ।[3] ਪਾਰਸੀ ਧਰਮ ਗ੍ਰੰਥ ਜ਼ੇਂਦ-ਅਵੇਸਤਾ ਵਿੱਚ ਇਸਨੂੰ ਯੀਮਾ ਕਹਿੰਦੇ ਹਨ।[4] ਵਿਸ਼ਨੂੰ ਪੁਰਾਣ ਦੇ ਅਨੁਸਾਰ ਉਸ ਦੇ ਮਾਤਾ-ਪਿਤਾ, ਸੂਰਜ-ਦੇਵਤਾ Surya[5] ਅਤੇ ਵਿਸ਼ਵਕਰਮਾ ਦੀ ਧੀ ਸੰਜਨਾ ਹਨ। ਯਮ Sraddhadeva ਮਨੂ ਦਾ ਭਰਾ ਹੈ ਅਤੇ ਉਸ ਦੀ ਵੱਡੀ ਭੈਣ ਯਮੀ, ਜਿਸਦਾ ਮਤਲਬ ਹੋਰੇਸ Hayman ਵਿਲਸਨ ਅਨੁਸਾਰ ਯਮੁਨਾ ਹੈ।[6] ਹਰਿਵੰਸ਼ ਪੁਰਾਣ ਦੇ ਅਨੁਸਾਰ ਉਸ ਦਾ ਨਾਮ ਹੈ, ਦਯਾ।[7] ਸਰੀਵੰਚਿਯਮ, ਤਮਿਲਨਾਡੁ ਵਿੱਚ ਯਮ ਨੂੰ ਸਮਰਪਿਤ ਇਕ ਮੰਦਰ ਹੈ।
ਵੇਦਾਂ ਵਿੱਚ, ਯਮ ਪਹਿਲਾ ਪ੍ਰਾਣੀ ਦੱਸਿਆ ਗਿਆ ਹੈ, ਜੋ ਮਰ ਗਿਆ। ਪਹਿਲ ਦੇ ਗੁਣ ਸਦਕਾ ਉਹ ਚਲ ਵਸਿਆਂ ਦਾ ਹਾਕਮ ਬਣ ਗਿਆ, ਅਤੇ "ਪਿਤਰਾਂ ਦਾ ਪ੍ਰਭੂ" ਕਿਹਾ ਜਾਂਦਾ ਹੈ। [8]
ਪਾਲੀ ਵਿੱਚ ਥੇਰਵਾਦ ਬੁੱਧ ਧਰਮ ਪੁਸਤਕਾਂ ਵਿਚ ਜ਼ਿਕਰ ਆਉਂਦਾ ਹੈ ਕਿ ਯਮ ਸਹਿਜੇ ਸਹਿਜੇ ਤਿੱਬਤੀ ਅਤੇ ਪੂਰਬੀ ਏਸ਼ੀਆਈ ਬੁੱਧ ਧਰਮ ਦੇ ਬੋਧੀ ਮਿਥਿਹਾਸ ਵਿਚ ਧਰਮਪਾਲ ਦੇ ਤੌਰ ਤੇ ਵੱਖ-ਵੱਖ ਲਿਪੀਅੰਤਰਾਂ ਤਹਿਤ ਦਾਖਲ ਹੋ ਗਿਆ। ਇਸਨੂੰ ਧਰਮਰਾਜ ਵੀ ਕਹਿੰਦੇ ਹਨ।
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.