ਮੌੜਾਂ
ਸੰਗਰੂਰ ਜ਼ਿਲ੍ਹੇ ਦਾ ਪਿੰਡ From Wikipedia, the free encyclopedia
ਸੰਗਰੂਰ ਜ਼ਿਲ੍ਹੇ ਦਾ ਪਿੰਡ From Wikipedia, the free encyclopedia
ਮੌੜਾਂ ਜ਼ਿਲ੍ਹਾ ਸੰਗਰੂਰ ਦੀ ਤਹਿਸੀਲ ਊਧਮ ਸਿੰਘ ਵਾਲਾ ਦਾ ਇੱਕ ਪਿੰਡ ਹੈ ਜੋ ਸੰਗਰੂਰ ਤੋਂ 17 ਕਿਲੋਮੀਟਰ ਸੰਗਰੂਰ-ਪਾਤੜਾਂ-ਦਿੱਲੀ ਸੜਕ ਉੱਪਰ ਸਥਿਤ ਹੈ। ਇਸ ਪਿੰਡ ਦੀ ਆਬਾਦੀ ਤਕਰੀਬਨ 11,500 ਤੇ ਰਕਬਾ 3,195 ਏਕੜ (1278 ਹੈਕਟੇਅਰ) ਹੈ। ਪਿੰਡ ਦੀਆਂ 3,500 ਦੇ ਲਗਪਗ ਵੋਟਾਂ ਹਨ। ਪਿੰਡ ਵਿੱਚ 5 ਗੁਰਦੁਆਰੇ, 2 ਮੰਦਰ, 1 ਮਸਜਿਦ, 2 ਡੇਰੇ ਹਨ। ਪਿੰਡ ਵਿੱਚ ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ, ਪ੍ਰਾਇਮਰੀ ਸਕੂਲ ਤੇ ਤਿੰਨ ਪਬਲਿਕ ਸਕੂਲ, ਆਂਗਣਵਾੜੀ ਸੈਂਟਰ, ਡਾਕਘਰ, ਹੈਲਥ ਡਿਸਪੈਂਸਰੀ, ਸਿਵਲ ਵੈਟਰਨਰੀ ਡਿਸਪੈਂਸਰੀ, ਕੋ-ਓਪਰੇਟਿਵ ਐਗਰੀਕਲਚਰ ਸਰਵਿਸ ਸੁਸਾਇਟੀ, ਖੇਡ ਸਟੇਡੀਅਮ ਦੀ ਸਹੂਲਤ ਹੈ।
ਮੌੜਾਂ | |
---|---|
ਦੇਸ਼ | India |
ਰਾਜ | ਪੰਜਾਬ |
ਜ਼ਿਲ੍ਹਾ | ਸੰਗਰੂਰ |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ (ਗੁਰਮੁਖੀ) |
• Regional | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (IST) |
ਇਸ ਪਿੰਡ ਦਾ ਪਿਛੋਕੜ ਜ਼ਿਲ੍ਹਾ ਬਰਨਾਲਾ ਦੇ ਪਿੰਡ ਮੌੜ ਨਾਭਾ ਨਾਲ ਜੋੜਿਆ ਜਾਂਦਾ ਹੈ। ਇਹ ਪਿੰਡ ਜਿਊਣੇ ਮੌੜ ਤੇ ਸਾਬਕਾ ਮੰਤਰੀ ਸ. ਬਲਦੇਵ ਸਿੰਘ ਮਾਨ ਕਰਕੇ ਮਸ਼ਹੂਰ ਹੈ। ਇਹ ਪਿੰਡ ਤਕਰੀਬਨ 250 ਸਾਲ ਪੁਰਾਣਾ ਹੈ। 1947 ਤੋਂ ਪਹਿਲਾਂ ਇਹ ਪਿੰਡ ਜੀਂਦ ਰਿਆਸਤ ਵਿੱਚ ਆਉਂਦਾ ਸੀ। ਇਹ ਪਿੰਡ ਸੰਗਰੂਰ ਸ਼ਹਿਰ ਦੀ ਤਰਜ਼ ‘ਤੇ ਬਣਿਆ ਹੋਇਆ ਹੈ। ਪਿੰਡ ਵਿੱਚ ਉਸ ਸਮੇਂ ਤਿੰਨ ਪੱਕੇ ਦਰਵਾਜ਼ੇ ਛੋਟੀਆਂ ਇੱਟਾਂ ਨਾਲ ਬਣਾਏ ਗਏ ਸਨ। ਪਿੰਡ ਦਾ ਮੁੱਖ ਦਰਵਾਜ਼ਾ ਬਹੁਤ ਖੂੁਬਸੂਰਤ ਸੀ। ਵੱਡੇ ਗੇਟ, ਭੋਰੇ ਅਤੇ ਬੈਰਕਾਂ ਬਣੇ ਹੋੋਏ ਸਨ। ਪਿੰਡ ਵਿੱਚ ਰਾਮ ਮੰਦਰ ਬਹੁਤ ਪੁਰਾਣਾ ਹੈ। ਮੰਦਰ ਦੇ ਹੇਠਾਂ ਭੋਰੇ ਵੀ ਹਨ। ਪਿੰਡ ਦੇ ਸਵਰਗੀ ਜਥੇਦਾਰ ਸ. ਅਰਜਨ ਸਿੰਘ ਸੁਤੰਤਰਤਾ ਸੰਗਰਾਮੀ ਨੇ ਜੈਤੋ ਦੇ ਮੋਰਚੇ ਨਾਲ ਹੋਰ ਵੀ ਅਨੇਕਾਂ ਜੇਲ੍ਹਾਂ ਕੱਟੀਆਂ ਅਤੇ ਰਿਆਸਤੀ ਅਕਾਲੀ ਦਲ ਦੇ ਉੱਚੇ ਅਹੁਦਿਆਂ ’ਤੇ ਰਹੇ ਹਨ। ਜੈਤੋ ਦੇ ਮੋਰਚੇ ਵਿੱਚ 21 ਸ਼ਹੀਦਾਂ ਨਾਲ ਇਕ ਸ਼ਹੀਦ ਸ. ਦੀਵਾਨ ਸਿੰਘ ਪਿੰਡ ਮੌੜਾਂ ਦਾ ਸੀ। ਐਮਰਜੈਂਸੀ ਮੋਰਚੇ, ਧਰਮ ਯੁੱਧ ਮੋਰਚਿਆਂ ਵਿੱਚ ਵੀ ਪਿੰਡ ਨੇ ਵਧ-ਚੜ੍ਹ ਕੇ ਹਿੱਸਾ ਲਿਆ। ਕਰਤਾਰ ਸਿੰਘ, ਗੁਰਬਖਸ਼ ਸਿੰਘ ਆਜ਼ਾਦੀ ਘੁਲਾਟੀਏ ਸਨ। ਮਰਹੂਮ ਕਾਮਰੇਡ ਕੌਰ ਸਿੰਘ ਨੇ ‘ਪਰਜਾ ਮੰਡਲ ਲਹਿਰ’ ਵਿੱਚ ਵਧ-ਚੜ੍ਹ ਕੇ ਕੰਮ ਕੀਤਾ ਤੇ ਜੈਤੋ ਦੇ ਮੋਰਚੇ ਵਿੱਚ ਹਿੱਸਾ ਲੈਂਦੇ ਰਹੇ। ਬਾਅਦ ਵਿੱਚ ਕਾਮਰੇਡ ਜੰਗੀਰ ਸਿੰਘ ਜੋਗਾ, ਧਰਮ ਸਿੰਘ ਫੱਕਰ ਅਤੇ ਨਿਧਾਨ ਸਿੰਘ ਨਾਲ ਇਕੱਠਿਆਂ ਮਿਲਕੇ ਕਮਿਊਨਿਸਟ ਪਾਰਟੀ ਵਿੱਚ ਸ਼ਾਮਲ ਹੋ ਗਏ।[1]
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.